Home /News /lifestyle /

ਗਰਮੀਆਂ ਵਿੱਚ ਡੈੱਡ ਸਕਿਨ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਕੁਦਰਤੀ ਫੇਸ ਸਕ੍ਰਬ

ਗਰਮੀਆਂ ਦੇ ਮੌਸਮ ਵਿੱਚ ਸਕਿਨ ਦਾ ਖਾਸ ਖ਼ਿਆਲ ਰੱਖਣਾ ਜ਼ਰੂਰੀ ਹੈ। ਗਰਮੀਆਂ ਵਿੱਚ ਧੂੜ-ਮਿੱਟੀ, ਧੁੱਪ ਅਤੇ ਗਰਮੀ ਕਰਕੇ ਆਮ ਤੌਰ 'ਤੇ, ਮੁਹਾਸੇ, ਧੱਫੜ, ਬਲੈਕ ਹੈਡਸ, ਵ੍ਹਾਈਟ ਹੈਡਸ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿੱਚ ਸਕਿਨ ਨੂੰ ਇਸ ਸਭ ਤੋਂ ਬਚਾਉਣ ਦੇ ਨਾਲ ਨਾਲ ਡੈੱਡ ਸਕਿਨ ਨੂੰ ਹਟਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵ ਕਈ ਵਾਰ ਸਕਿਨ ਕੇਅਰ ਲਈ ਵਰਤੇ ਜਾਂਦੇ ਕਈ ਤਰ੍ਹਾਂ ਦੇ ਉਤਪਾਦ ਵੀ ਸਾਡੀ ਸਕਿਨ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਡੈੱਡ ਸਕਿਨ ਨੂੰ ਹਟਾਉਣ ਤੋਂ ਬਾਅਦ ਕੁਦਰਤੀ ਤੌਰ 'ਤੇ ਨਵੀਂ ਪਰਤ ਆ ਜਾਂਦੀ ਹੈ। ਪਰ ਜੇਕਰ ਇਹ ਡੈੱਡ ਸਕਿਨ ਨੂੰ ਨਾ ਹਟਾਇਆ ਜਾਵੇ ,ਤਾਂ ਚਮੜੀ ਦੇ ਪੋਰਸ ਬੰਦ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਡੈੱਡ ਸਕਿਨ ਨੂੰ ਹਟਾਉਣ ਲਈ, ਤੁਸੀਂ ਘਰ ਵਿੱਚ ਹੀ ਫੇਸ ਸਕ੍ਰਬ ਬਣਾ ਕੇ ਇਸਦੀ ਵਰਤੋਂ ਕਰ ਸਕਦੇ ਹੋ।

ਫੇਸ ਸਕ੍ਰਬ ਬਣਾਉਣ ਦੇ ਤਰੀਕੇ

ਸੰਤਰੇ ਦੇ ਛਿਲਕੇ ਦਾ ਸਕ੍ਰਬ
ਇਸ ਨੂੰ ਬਣਾਉਣ ਲਈ 1 ਚਮਚ ਸੰਤਰੇ ਦੇ ਛਿਲਕੇ ਦਾ ਪਾਊਡਰ, 1 ਚਮਚ ਕੱਚਾ ਦੁੱਧ ਅਤੇ 5 ਬੂੰਦਾਂ ਨਾਰੀਅਲ ਤੇਲ ਲਓ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸੰਤਰੇ ਦੇ ਛਿਲਕਿਆਂ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾ ਲਓ। ਹੁਣ ਇੱਕ ਕਟੋਰੀ ਵਿੱਚ ਸੰਤਰੇ ਦੇ ਛਿਲਕੇ ਦਾ ਪਾਊਡਰ ਲਓ ਅਤੇ ਉਸ ਵਿੱਚ ਕੱਚਾ ਦੁੱਧ ਅਤੇ ਨਾਰੀਅਲ ਦਾ ਤੇਲ ਮਿਲਾਓ। ਇਸ ਮਿਸ਼ਰਣ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਰਗੜੋ। ਫਿਰ ਪਾਣੀ ਨਾਲ ਚਿਹਰਾ ਧੋ ਲਓ। ਜੇਕਰ ਤੁਹਾਡੀ ਚਮੜੀ ਤੇਲਯੁਕਤ ਹੈ ਤਾਂ ਤੁਸੀਂ ਕੱਚੇ ਦੁੱਧ ਦੀ ਬਜਾਏ ਦਹੀਂ ਦੀ ਵਰਤੋਂ ਕਰ ਸਕਦੇ ਹੋ।

ਸ਼ੂਗਰ ਸਕ੍ਰਬ
ਇਸ ਨੂੰ ਬਣਾਉਣ ਲਈ 1 ਚਮਚ ਗ੍ਰੀਨ-ਟੀ, 1 ਚਮਚ ਚੀਨੀ ਅਤੇ 1/2 ਚਮਚ ਲਓ। ਸਭ ਤੋਂ ਪਹਿਲਾਂ ਇਕ ਪੈਨ ਵਿਚ ਪਾਣੀ ਉਬਾਲੋ ਅਤੇ ਉਸ ਵਿਚ ਗ੍ਰੀਨ ਟੀ ਪਾਓ। ਜਦੋਂ ਗ੍ਰੀਨ-ਟੀ ਪੱਕ ਜਾਵੇ ਤਾਂ ਪੈਨ ਨੂੰ ਅੱਗ ਤੋਂ ਉਤਾਰ ਲਓ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਇਸ ਨੂੰ ਬੋਤਲ 'ਚ ਭਰ ਕੇ ਫਰਿੱਜ 'ਚ ਰੱਖ ਲਓ। ਹੁਣ ਜਦੋਂ ਵੀ ਸਕਰਬ ਬਣਾਉਣਾ ਹੋਵੇ ਤਾਂ ਇਸ ਪਾਣੀ ਦੀ ਵਰਤੋਂ ਕਰੋ। ਇਸ ਦੇ ਲਈ ਤੁਹਾਨੂੰ ਗ੍ਰੀਨ-ਟੀ ਪਾਣੀ 'ਚ ਚੀਨੀ ਅਤੇ ਸ਼ਹਿਦ ਮਿਲਾ ਕੇ ਸਕ੍ਰਬ ਤਿਆਰ ਕਰੋ। ਧਿਆਨ ਰੱਖੋ ਕਿ ਇਹ ਸਕਰਬ ਖੁਸ਼ਕ ਚਮੜੀ ਵਾਲੇ ਲੋਕਾਂ ਲਈ ਸਭ ਤੋਂ ਵਧੀਆ ਹੈ।

ਪਪੀਤਾ ਸਕ੍ਰਬ
ਇਸ ਨੂੰ ਬਣਾਉਣ ਲਈ 1 ਚਮਚ ਪਪੀਤੇ ਦਾ ਗੁੱਦਾ, 1 ਚਮਚ ਓਟਸ ਲਓ। ਪਪੀਤੇ ਦੇ ਮੈਸ਼ ਕੀਤੇ ਟੁਕੜਿਆਂ ਵਿੱਚ ਓਟਸ ਮਿਲਾਓ। ਹੁਣ ਇਸ ਪੇਸਟ ਨੂੰ ਚਿਹਰੇ 'ਤੇ 2 ਮਿੰਟ ਲਈ ਰਗੜੋ। ਜੇਕਰ ਤੁਹਾਡੀ ਚਮੜੀ ਤੇਲਯੁਕਤ ਨਹੀਂ ਹੈ ਤਾਂ ਤੁਸੀਂ ਇਸ 'ਚ ਦੁੱਧ ਵੀ ਮਿਲਾ ਸਕਦੇ ਹੋ। ਧਿਆਨ ਰੱਖੋ ਕਿ ਜੇਕਰ ਤੁਹਾਡੀ ਚਮੜੀ 'ਤੇ ਮੁਹਾਸੇ ਹਨ ਤਾਂ ਇਸ ਦੀ ਵਰਤੋਂ ਨਾ ਕਰੋ।
Published by:rupinderkaursab
First published:

Tags: Beauty, Beauty tips, Lifestyle, Skin, Skin care tips

ਅਗਲੀ ਖਬਰ