ਯੂ-ਟਿਊਬ (YouTube) ਆਪਣੇ ਵਰਤੋਂਕਾਰਾਂ ਨੂੰ 4k ਕੁਆਇਲਿਟੀ ਤੱਕ ਮੁਫ਼ਤ ਵੀਡੀਓ ਦੇਖਣ ਦੀ ਸਹੂਲਤ ਦੇ ਰਿਹਾ ਸੀ। ਪਰ ਹੁਣ YouTube ਦੇ ਸਾਰੇ ਵਰਤੋਂਕਾਰ ਹੁਣ ਇਹ ਸੁਵਿਧਾ ਨਹੀਂ ਲੈ ਸਕਣਗੇ। YouTube ਨੇ ਇਸ ਵਿਸ਼ੇਸ਼ਤਾ ਨੂੰ ਹੁਣ ਪ੍ਰੀਮੀਅਮ ਗਾਹਕਾਂ ਤੱਕ ਸੀਮਿਤ ਕਰ ਦਿੱਤਾ ਹੈ। YouTube ਦੀ ਇਸ ਵਿਸ਼ੇਸ਼ ਸਹੂਲਤ ਦਾ ਲਾਭ ਲੈਣ ਲਈ ਤੁਹਾਨੂੰ YouTube ਦੀ ਪ੍ਰੀਮੀਅਮ ਮੈਬਰਸ਼ਿਪ ਲੈਣੀ ਪਵੇਗੀ। ਮਿਲੀ ਜਾਣਕਾਰੀ ਦੇ ਅਨੁਸਾਰ YouTube ਆਪਣੇ ਪ੍ਰੀਮੀਅਮ ਪਲਾਨ ਦੇ ਨਾਲ 4K ਵੀਡੀਓ ਪਲੇਬੈਕ ਦੀ ਜਾਂਚ ਕਰ ਰਿਹਾ ਹੈ।
ਹਾਲ ਹੀ ਵਿੱਚ Reddit ਦੁਆਰਾ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਇਸ ਸੰਬੰਧੀ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਗਿਆ ਹੈ। ਇਸ ਪੋਸਟ ਵਿੱਚ ਸ਼ੇਅਰ ਕੀਤੇ ਗਏ ਸਕ੍ਰੀਨਸ਼ੌਟ ਵਿੱਚ ਦੱਸਿਆ ਗਿਆ ਹੈ ਕਿ ਜਿੰਨਾਂ ਉਪਭੋਗਤਾਵਾਂ ਦੇ ਕੋਲ YouTube ਦੀ ਪ੍ਰੀਮੀਅਮ ਮੈਬਰਸ਼ਿਪ ਨਹੀਂ ਹੈ ਉਹ ਸਿਰਫ਼ ਸਿਰਫ 1,440 ਪਿਕਸਲ ਤੱਕ ਦੇ ਰੈਜ਼ੋਲਿਊਸ਼ਨ ਨਾਲ ਵੀਡੀਓ ਦੇਖ ਸਕਦੇ ਹਨ। ਵਰਤੋਂਕਾਰਾਂ ਨੂੰ ਵੀਡੀਓ ਕੁਆਲਿਟੀ ਸੈਕਸ਼ਨ 'ਚ ਹਾਈ ਰੈਜ਼ੋਲਿਊਸ਼ਨ ਦਾ ਆਪਸ਼ਨ ਦਿਖਾਈ ਤਾਂ ਦੇਵੇਗਾ ਪਰ ਉਸਦੀ ਵਰਤੋਂ ਸਿਰਫ਼ ਪ੍ਰੀਮੀਅਮ ਸਸਕ੍ਰਿਪਸ਼ਨ ਵਾਲੇ ਉਪਭੋਗਤਾ ਹੀ ਕਰ ਸਕਣਗੇ। ਇਸ ਰਿਪੋਰਟ ਅਨੁਸਾਰ YouTube ਨੇ ਇਹ ਇਸ ਲਈ ਕੀਤਾ ਹੈ, ਤਾਂ ਜੋ ਵੱਧ ਤੋਂ ਵੱਧ ਉਪਭੋਗਤਾ YouTube ਦੀ ਪ੍ਰੀਮੀਅਮ ਸਸਕ੍ਰਿਪਸ਼ਨ ਲੈ ਸਕਣ ਅਤੇ ਇਸਦਾ ਫ਼ਾਇਦਾ ਉਠਾ ਸਕਣ।
ਤੁਹਾਡੀ ਜਾਣਕਾਰੀ ਦੇ ਲਈ ਦੱਸ ਦੇਈਏ ਕਿ YouTube ਪ੍ਰੀਮੀਅਮ ਮੈਂਬਰਸ਼ਿਪ ਲੈਣ ਵਾਲੇ ਵਰਤੋਂਕਾਰਾਂ ਨੂੰ ਯੂ-ਟਿਊਬ ਕਈ ਤਰ੍ਹਾਂ ਦੀਆਂ ਵਿਸ਼ੇਸ਼ ਸਹੂਲਤਾਂ ਦਿੰਦਾ ਹੈ। ਜੇਕਰ ਤੁਸੀਂ YouTube ਦੀ ਪ੍ਰੀਮੀਅਮ ਮੈਂਬਰਸ਼ਿਪ ਲੈਂਦੇ ਹੋ ਤਾਂ ਤੁਹਾਨੂੰ ਐਂਡ-ਫ੍ਰੀ ਵੀਡੀਓ ਅਤੇ ਬੈਕਗ੍ਰਾਊਂਡ ਵੀਡੀਓ ਪਲੇ ਵਰਗੇ ਵਿਸ਼ੇਸ਼ ਵਿਕਲਪ ਵੀ ਮਿਲਦੇ ਹਨ। ਇਸ ਤੋਂ ਇਲਾਵਾ YouTube ਆਪਣੇ ਪ੍ਰੀਮੀਅਮ ਗਾਹਕਾਂ ਨੂੰ ਯੂਟਿਊਬ ਪ੍ਰੀਮੀਅਮ ਮਿਊਜ਼ਿਕ ਵੀ ਮੁਫ਼ਤ ਮੁਹੱਈਆ ਕਰਵਾਉਂਦਾ ਹੈ। ਯੂਟਿਊਬ ਪ੍ਰੀਮੀਅਮ ਦੇ ਵਰਤੋਂਕਾਰ ਕਿਸੇ ਵੀ ਵੀਡੀਓ ਨੂੰ ਆਫਲਾਈਨ ਦੇਖਣ ਦੇ ਲਈ ਡਾਊਨਲੋਡ ਕਰ ਸਕਦੇ ਹਨ।
YouTube ਪ੍ਰੀਮੀਅਮ ਪਲਾਨ ਦੀ ਕੀਮਤ
ਤੁਹਾਡੀ ਜਾਣਕਾਰੀ ਦੇ ਲਈ ਦੇਈਏ ਕਿ ਭਾਰਤ ਵਿੱਚ YouTube ਪ੍ਰੀਮੀਅਮ ਪਲਾਨ 129 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੇ ਹਨ। ਸਤੰਬਰ 2021 ਵਿੱਚ ਕੀਤੀ ਗਈ ਘੋਸ਼ਣਾ ਦੇ ਅਨੁਸਾਰ 50 ਮਿਲੀਅਨ ਤੋਂ ਵੱਧ ਉਪਭੋਗਤਾ YouTube ਦੀ ਸੰਗੀਤ ਅਤੇ ਪ੍ਰੀਮੀਅਮ ਸਸਕ੍ਰਿਪਸ਼ਨ ਲੈ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Technical, Technology, Youtube, YouTube Problem Today