• Home
 • »
 • News
 • »
 • lifestyle
 • »
 • UTTAR PRADESH 2 WATCH VIRAL VIDEO MONKEY VIRAL VIDEO READING HOLY BOOK RAMAYANA IN PRATAGARH

Viral Video: ਸੁੰਦਰ ਕਾਂਡ ਦੇ ਪਾਠ ਦੌਰਾਨ ਹਨੁੰਮਾਨ ਜੀ ਦੇ ਮੰਦਰ ‘ਚ ਆਇਆ ਬਾਂਦਰ, ਪੜ੍ਹਨ ਲੱਗਾ ਰਮਾਇਣ

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਿਆ। ਇਸ ਵੀਡੀਓ ਨੂੰ ਵੱਡੀ ਗਿਣਤੀ ਵਿਚ ਲੋਕ ਦੇਖ ਰਹੇ ਹਨ।

Viral Video: ਹਨੁੰਮਾਨ ਜੀ ਦੇ ਮੰਦਰ ‘ਚ ਆਇਆ ਬਾਂਦਰ, ਪੜ੍ਹਨ ਲੱਗਾ ਰਮਾਇਣ

Viral Video: ਹਨੁੰਮਾਨ ਜੀ ਦੇ ਮੰਦਰ ‘ਚ ਆਇਆ ਬਾਂਦਰ, ਪੜ੍ਹਨ ਲੱਗਾ ਰਮਾਇਣ

 • Share this:
  ਪ੍ਰਤਾਪਗੜ- ਅਕਸਰ ਲੋਕ ਬਾਂਦਰਾਂ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੁੰਦੇ ਹਨ। ਪਰ ਇੱਥੇ ਮਾਮਲਾ ਉਲਟ ਹੈ। ਯੂਪੀ ਦੇ ਪ੍ਰਤਾਪਗੜ ਜ਼ਿਲੇ ਵਿਚ ਇਕ ਬਾਂਦਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਬਾਂਦਰ ਰਾਮਾਇਣ ਦੀ ਕਿਤਾਬ ਦੇ ਪੰਨਿਆਂ ਨੂੰ ਪਲਟਦਾ  ਹੋਇਆ ਦਿਖਾਈ ਦਿੰਦਾ ਹੈ। ਇਹ ਵੀਡੀਓ ਕੁੰਡਾ ਕੋਤਵਾਲੀ ਦੇ ਸੁਭਾਸ਼ ਨਗਰ ਦੇ ਹਨੂੰਮਾਨ ਮੰਦਰ ਦੀ ਦੱਸੀ ਗਈ ਹੈ। ਬਾਂਦਰ ਦੀ ਇਹ ਹਰਕਤ ਖੇਤਰ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ।

  ਜਾਣਕਾਰੀ ਅਨੁਸਾਰ ਬੀਤੇ ਮੰਗਲਵਾਰ ਦੀ ਸ਼ਾਮ ਨੂੰ ਹਨੂੰਮਾਨ ਮੰਦਿਰ ਵਿਚ ਸੁੰਦਰਕਾਂਡ ਦਾ ਪਾਠ ਚੱਲ ਰਿਹਾ ਸੀ। ਸ਼ਾਮ ਨੂੰ 7 ਵਜੇ ਦੇ ਕਰੀਬ ਇੱਕ ਬਾਂਦਰ ਮੰਦਰ ਦੇ ਵਿਹੜੇ ਵਿੱਚ ਆਇਆ। ਉਸਨੇ ਰਾਮਾਇਣ ਦੀ ਕਿਤਾਬ ਚੁੱਕੀ, ਹਨੂੰਮਾਨ ਜੀ ਦੀ ਮੂਰਤੀ ਦੇ ਕੋਲ ਰੱਖੀ ਅਤੇ ਇਸ ਦੇ ਸਾਮ੍ਹਣੇ ਬੈਠ ਕੇ ਪਵਿੱਤਰ ਰਾਮਾਇਣ ਦੇ ਪੰਨੇ ਫਰੋਲਣੇ ਸ਼ੁਰੂ ਕਰ ਦਿੱਤੇ। ਬਾਂਦਰ ਨੇ ਲਗਭਗ 15 ਮਿੰਟ ਇਸ ਤਰ੍ਹਾਂ ਕਰਨਾ ਜਾਰੀ ਰੱਖਿਆ। ਇਸ ਨਜ਼ਾਰੇ ਨੂੰ ਵੇਖ ਕੇ, ਮੰਦਰ ਵਿਚ ਪੜ੍ਹ ਰਹੇ ਹਨੂਮਾਨ ਸ਼ਰਧਾਲੂਆਂ ਨੇ ਇਸ ਨੂੰ ਵਿਸ਼ਵਾਸ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਇਹ ਵੇਖਦਿਆਂ ਹੀ ਸਾਰੇ ਪਿੰਡ ਦੀ ਭੀੜ ਇਕੱਠੀ ਹੋ ਗਈ। ਸਾਰੇ ਪਿੰਡ ਵਾਸੀਆਂ ਨੇ ਬਾਂਦਰ ਨੂੰ ਭਗਵਾਨ ਹਨੂਮਾਨ ਦੇ ਰੂਪ ਵਜੋਂ ਵੇਖ ਕੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਾਂਦਰ ਨੇ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ।  ਕਰੀਬ 20 ਮਿੰਟ ਬਾਅਦ ਬਾਂਦਰ ਮੰਦਰ ਵਿਚੋਂ ਚਲਾ ਗਿਆ। ਇਹ ਵੀਡੀਓ ਲੋਕਾਂ ਵਿਚਾਲੇ ਚਰਚਾ ਅਤੇ ਵਿਸ਼ਵਾਸ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਨੂੰ ਸਥਾਨਕ ਪਿੰਡ ਵਾਸੀਆਂ ਨੇ ਬਣਾ ਕੇ ਵਾਇਰਲ ਕੀਤਾ ਸੀ। ਇਸ ਮੰਦਰ ਪਹੁੰਚੇ ਬਾਂਦਰ ਨੇ ਰਾਮਾਇਣ ਦੀ ਪੁਸਤਕ ਦੀ ਵਾਰੀ ਦੌਰਾਨ ਕੋਈ ਨੁਕਸਾਨ ਨਹੀਂ ਕੀਤਾ। ਰਾਮਾਇਣ ਦਾ ਪਾਠ ਕਰਨ ਤੋਂ ਬਾਅਦ, ਬਾਂਦਰ ਰਾਤ ਨੂੰ ਪਿੰਡ ਛੱਡ ਗਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਇਸ ਵੀਡੀਓ ਨੂੰ ਬਹੁਤ ਸਾਰੇ ਲੋਕ ਦੇਖ ਰਹੇ ਹਨ। ਲੋਕ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
  Published by:Ashish Sharma
  First published: