VAAN Electric Moto ਨੇ  ਲਾਂਚ ਕੀਤੀ ਨਵੀਂ E-Bike, 60 KMs ਚਲਾਉਣ 'ਤੇ ਖਰਚਾ 5 ਰੁਪਏ

  • Share this:
ਕੋਚੀ : ਦੂਜੇ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਇਲੈਕਟ੍ਰਿਕ ਵਾਹਨਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਹੁਣ ਦੇਸ਼ ਦੇ ਅੰਦਰ ਵੀ ਕਈ ਨਵੇਂ ਪੁਰਾਣੇ ਬ੍ਰਾਂਡ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਵੱਲ ਰੁੱਖ ਕਰ ਰਹੇ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਸ ਦੌਰਾਨ ਅਜਿਹੀਆਂ ਈ-ਬਾਈਕਸ ਲਾਂਚ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਬੈਟਰੀ ਪੂਰੀ ਤਰ੍ਹਾਂ ਚਾਰਜ ਹੋਣ 'ਤੇ 40 ਕਿਲੋਮੀਟਰ ਤੱਕ ਚੱਲ ਸਕਦੀ ਹੈ।

ਦਰਅਸਲ, ਇਲੈਕਟ੍ਰਿਕ ਵਾਹਨ ਨਾਲ ਸਬੰਧਤ ਸਟਾਰਟ ਅੱਪ ਵੈਨ ਇਲੈਕਟ੍ਰਿਕ ਮੋਟੋ (VAAN Electric Moto) ਪ੍ਰਾਈਵੇਟ ਲਿਮਟਿਡ ਨੇ ਇਲੈਕਟ੍ਰਿਕ ਸਾਈਕਲ ਬਾਜ਼ਾਰ ਵਿੱਚ 'ਅਰਬਨਸਪੋਰਟ' ਨਾਂ ਦੀ ਇਲੈਕਟ੍ਰਿਕ ਬਾਈਸਾਈਕਲ ਲਾਂਚ ਕੀਤਾ ਹੈ। ਜ਼ਿਕਰਯੋਗ ਹੈ ਕਿ ਹੁਨਰ ਵਿਕਾਸ ਅਤੇ ਉੱਦਮੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ੁੱਕਰਵਾਰ ਨੂੰ ਕੋਚੀ ਵਿੱਚ ਆਯੋਜਿਤ ਇੱਕ ਡਿਜੀਟਲ ਪ੍ਰੋਗਰਾਮ ਰਾਹੀਂ ਦੇਸ਼ ਵਿੱਚ ਵੈਨ ਇਲੈਕਟ੍ਰਿਕ ਮੋਟੋ ਬ੍ਰਾਂਡ ਦੀ ਸ਼ੁਰੂਆਤ ਕੀਤੀ।

ਵੈਨ ਨੇ ਈ-ਬਾਈਕ ਨੂੰ 2 ਵੇਰੀਐਂਟ 'ਚ ਲਾਂਚ ਕੀਤਾ ਹੈ : ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਈ-ਬਾਈਕ ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਵਿੱਚ UrbanSport ਦੀ ਕੀਮਤ 59,999 ਰੁਪਏ ਅਤੇ UrbanSport Pro ਦੀ ਕੀਮਤ 69,999 ਰੁਪਏ ਰੱਖੀ ਗਈ ਹੈ। ਸ਼ੁਰੂਆਤ 'ਚ ਇਨ੍ਹਾਂ ਨੂੰ ਕੋਚੀ ਅਤੇ ਫਿਰ ਗੋਆ, ਬੈਂਗਲੁਰੂ, ਮੁੰਬਈ ਅਤੇ ਹੈਦਰਾਬਾਦ 'ਚ ਵੇਚਿਆ ਜਾਵੇਗਾ।

ਈ-ਬਾਈਕ ਦੀ ਟਾਪ ਸਪੀਡ 25 kmph ਹੈ : ਵੈਨ ਇਲੈਕਟ੍ਰਿਕ ਮੁਤਾਬਕ ਇਨ੍ਹਾਂ ਵਾਹਨਾਂ ਦੀ ਵੱਧ ਤੋਂ ਵੱਧ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਨੇ ਦੱਸਿਆ ਕਿ ਬਾਈਕ ਸਿਰਫ ਅੱਧੀ ਯੂਨਿਟ ਬਿਜਲੀ 'ਚ ਚਾਰਜ ਹੋ ਜਾਂਦੀ ਹੈ, ਜਿਸ 'ਤੇ ਸਿਰਫ 4-5 ਰੁਪਏ ਖਰਚ ਹੁੰਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਈ-ਬਾਈਕ ਦੀ ਬੈਟਰੀ ਵੀ ਆਸਾਨੀ ਨਾਲ ਰਿਮੂਵ ਕੀਤੀ ਜਾ ਸਕਦੀ ਸਕਦੀ ਹੈ।

ਵਾਹਨ ਦੀ ਇਸ ਸ਼੍ਰੇਣੀ ਵਿੱਚ ਪਹਿਲੀ ਵਾਰ ਇਹ ਸਹੂਲਤ ਦਿੱਤੀ ਗਈ ਹੈ। ਕੇਰਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀਡੀ ਸਾਥੀਨ ਅਤੇ ਆਇਲਮੈਕਸ ਐਨਰਜੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਕਪਿਲ ਗਰਗ ਨੇ ਸਾਂਝੇ ਤੌਰ 'ਤੇ ਵੈਨ ਈ-ਬਾਈਕ ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਹੈ।
Published by:Amelia Punjabi
First published: