Home /News /lifestyle /

ESIC 'ਚ ਨਿਕਲੀਆਂ ਅਸਾਮੀਆਂ, ਨਹੀਂ ਹੋਵੇਗਾ ਕੋਈ ਪੇਪਰ, ਜਾਣੋ ਭਰਤੀ ਸੰਬੰਧੀ ਅਹਿਮ ਵੇਰਵੇ

ESIC 'ਚ ਨਿਕਲੀਆਂ ਅਸਾਮੀਆਂ, ਨਹੀਂ ਹੋਵੇਗਾ ਕੋਈ ਪੇਪਰ, ਜਾਣੋ ਭਰਤੀ ਸੰਬੰਧੀ ਅਹਿਮ ਵੇਰਵੇ

ESIC 'ਚ ਨਿਕਲੀਆਂ ਅਸਾਮੀਆਂ, ਨਹੀਂ ਹੋਵੇਗਾ ਕੋਈ ਪੇਪਰ, ਜਾਣੋ ਭਰਤੀ ਸੰਬੰਧੀ ਅਹਿਮ ਵੇਰਵੇ

ESIC 'ਚ ਨਿਕਲੀਆਂ ਅਸਾਮੀਆਂ, ਨਹੀਂ ਹੋਵੇਗਾ ਕੋਈ ਪੇਪਰ, ਜਾਣੋ ਭਰਤੀ ਸੰਬੰਧੀ ਅਹਿਮ ਵੇਰਵੇ

Govt Jobs 2022: ESIC ਭਰਤੀ 2022 ਸਰਕਾਰੀ ਨੌਕਰੀ: ਅਰਜ਼ੀ ਦੇਣ ਤੋਂ ਪਹਿਲਾਂ, ਉਮੀਦਵਾਰ ਨੂੰ ਇਹਨਾਂ ਸਾਰੀਆਂ ਮਹੱਤਵਪੂਰਨ ਗੱਲਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਨਾਲ ਹੀ, ਇਸ ਭਰਤੀ ਪ੍ਰਕਿਰਿਆ ਦੇ ਤਹਿਤ, ਉਮੀਦਵਾਰ ESIC (Govt Jobs) ਵਿੱਚ ਨੌਕਰੀ ਪ੍ਰਾਪਤ ਕਰ ਸਕਦੇ ਹਨ।

  • Share this:
ESIC Recruitment 2022: ਸਰਕਾਰੀ ਨੌਕਰੀ (Government Jobs) ਲਈ ਉਡੀਕ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਕਰਮਚਾਰੀ ਰਾਜ ਬੀਮਾ ਨਿਗਮ (ESIC) ਨੇ ਫੈਕਲਟੀ ਦੀਆਂ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਕਰਮਚਾਰੀ ਰਾਜ ਬੀਮਾ ਨਿਗਮ ਦੀ ਇਸ ਭਰਤੀ (ESIC Recruitment 2022) ਵਿੱਚ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ESIC ਦੀ ਅਧਿਕਾਰਤ ਵੈੱਬਸਾਈਟ esic.nic.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਦੱਸ ਦੇਈਏ ਕਿ ਇਨ੍ਹਾਂ ਅਸਾਮੀਆਂ (ESIC Recruitment 2022) ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਚਾਹਵਾਨ ਉਮੀਦਵਾਰ ਇਸ ਲਿੰਕ https://www.esic.in/ESICInsurance1/ESICInsurancePortal/PortalLogin.aspx 'ਤੇ ਕਲਿੱਕ ਕਰਕੇ ਵੀ ਇਨ੍ਹਾਂ ਅਸਾਮੀਆਂ (ESIC Recruitment 2022) ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਇਸਦੇ ਨਾਲ ਹੀ, ਇਸ ਲਿੰਕ ਰਾਹੀਂ ਤੁਸੀਂ ਇਸ ਭਰਤੀ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਅਤੇ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ।

ESIC ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ

ਇਸੇਦ ਨਾਲ ਹੀ ਜ਼ਿਕਰਯੋਗ ਹੈ ਕਿ ਕਰਮਚਾਰੀ ਰਾਜ ਬੀਮਾ ਨਿਗਮ ਦੀ ਇਸ ਭਰਤੀ (ESIC Recruitment 2022) ਪ੍ਰਕਿਰਿਆ ਤਹਿਤ ਕੁੱਲ 88 ਅਸਾਮੀਆਂ ਭਰੀਆਂ ਜਾਣਗੀਆਂ। ਇਸ ਭਰਤੀ ਦੇ ਸੰਬੰਧੀ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ESIC ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਮਿਤੀ 23 ਅਗਸਤ ਹੈ। ਜੇਕਰ ESIC ਭਰਤੀ 2022 ਲਈ ਯੋਗਤਾ ਮਾਪਦੰਡ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਕੋਲ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਅਨੁਸਾਰੀ ਯੋਗਤਾ ਹੋਣੀ ਚਾਹੀਦੀ ਹੈ।

ESIC ਭਰਤੀ 2022 ਦੀਆਂ ਅਸਾਮੀਆਂ ਸੰਬੰਧੀ ਵੇਰਵੇ

  • ਅਹੁਦਿਆਂ ਦੀ ਕੁੱਲ ਗਿਣਤੀ- 88

  • ਪ੍ਰੋਫੈਸਰ: 9 ਅਸਾਮੀਆਂ

  • ਐਸੋਸੀਏਟ ਪ੍ਰੋਫੈਸਰ: 29 ਅਸਾਮੀਆਂ

  • ਅਸਿਸਟੈਂਟ ਪ੍ਰੋਫੈਸਰ: 50 ਅਸਾਮੀਆਂ


ESIC ਭਰਤੀ 2022 ਲਈ ਚੋਣ ਪ੍ਰਕਿਰਿਆ

ESIC ਭਰਤੀ 2022 ਲਈ ਬੋਰਡ ਦੇ ਸਾਹਮਣੇ ਇੰਟਰਵਿਊ ਵਿੱਚ ਉਮੀਦਵਾਰ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ। ਨਤੀਜਾ ਈ-ਮੇਲ/SMS ਰਾਹੀਂ ਸੂਚਿਤ ਕੀਤਾ ਜਾਵੇਗਾ ਅਤੇ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ।

ESIC ਭਰਤੀ 2022 ਲਈ ਅਰਜ਼ੀ ਫੀਸ

SC/ST/PDW/ਵਿਭਾਗ ਦੇ ਉਮੀਦਵਾਰਾਂ, ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਨਾਲ ਸਬੰਧਤ ਉਮੀਦਵਾਰਾਂ ਲਈ ਬਿਨੈ-ਪੱਤਰ ਫੀਸ ਕੋਈ ਨਹੀਂ ਹੈ ਅਤੇ ਹੋਰ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 225 ਰੁਪਏ ਅਦਾ ਕਰਨੇ ਪੈਣਗੇ।
Published by:Tanya Chaudhary
First published:

Tags: Jobs, Jobs in india, Lifestyle, Recruitment

ਅਗਲੀ ਖਬਰ