ਵੈਲੇਨਟਾਈਨ ਡੇ ਤੇ ਤੁਹਾਡਾ ਬਜਟ ਵੀ ਨਹੀਂ ਵਿਗੜੇਗਾ ਅਤੇ ਖੁਸ਼ੀ ਵੀ ਹੋਵੇਗੀ ਦੁਗਣੀ


Updated: February 14, 2018, 1:20 PM IST
ਵੈਲੇਨਟਾਈਨ ਡੇ ਤੇ ਤੁਹਾਡਾ ਬਜਟ ਵੀ ਨਹੀਂ ਵਿਗੜੇਗਾ ਅਤੇ ਖੁਸ਼ੀ ਵੀ ਹੋਵੇਗੀ ਦੁਗਣੀ

Updated: February 14, 2018, 1:20 PM IST
ਵੈਲੇਨਟਾਈਨ ਡੇ ਤੇ ਤੁਸੀ ਵੀ ਕਿਸੇ ਖਾਸ ਡੇਟ ਲਈ ਪਲਾਨਿੰਗ ਕਰ ਰਹੇ ਹੋਵੋਗੇ।ਮਹੀਨੇ ਦੇ ਵਿੱਚ ਵੈਲੇਨਟਾਈਨ ਆਉਣ ਦੇ ਕਾਰਨ ਪੈਸੇ ਦੀ ਤੰਗੀ ਹੋਣੀ ਆਮ ਜਿਹੀ ਗੱਲ ਹੈ।ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਵੈਲੇਨਟਾਈਨ ਵੀਕ ਦੇ ਦੂਸਰੇ ਸਪੈਸ਼ਲ ਡੇ ਮਨਾਉਣ ਦੇ ਚੱਕਰ ਵਿੱਚ ਤੁਹਾਡਾ ਬਜਟ ਘੱਟ ਗਿਆ ਹੋਵੇ।


ਸਸਤੀ ਡੇਟ ਨੂੰ ਤੁਸੀ ਇੱਕ ਫੈਸ਼ਨ ਦੇ ਤਰੀਕੇ ਨਾਲ ਵੀ ਲੈ ਸਕਦੇ ਹੋ,ਲੇਕਿਨ ਤੁਸੀਂ ਆਪਣੇ ਸਾਥੀ ਨੂੰ ਇਹ ਇਹਸਾਸ ਨਾ ਹੋਣ ਦਿਓ ਕਿ ਤੁਸੀ ਜਾਣਬੁੱਝ ਕੇ ਸਸਤੀ ਡੇਟ ਦਾ ਫੈਸਲਾ ਲਿਆ ਹੈ।


ਸਸਤੀ ਡੇਟ ਲਈ ਤੁਹਾਨੂੰ ਅਜਿਹੀ ਜਗ੍ਹਾ ਭਾਲਣੀ ਹੋਵੇਗੀ ਜਿੱਥੇ ਵੱਡੇ-ਵੱਡੇ ਰੈਸਟੋਰੈਂਟ ਅਤੇ ਮਾਲ ਨਾ ਹੋਣ ਤਾਂ ਹੀ ਤੁਹਾਡੀ ਡੇਟ ਕਾਮਯਾਬ ਹੋਵੇਗੀ।


ਡੇਟਿੰਗ ਨੂੰ ਸਿਰਫ ਦਿਖਾਵਾ ਜਾਂ ਬਨਾਉਟੀ ਦੀ ਤਰ੍ਹਾਂ ਨਾ ਲਓ ਬਲਕਿ ਆਪਣੇ ਸਾਥੀ ਨੂੰ ਵੀ ਸਮਝਾਓ ਕਿ ਮੈ ਨੈਚੂਰਲ ਰਹਿਣਾ ਜ਼ਿਆਦਾ ਪਸੰਦ ਕਰਦਾ ਹਾਂ।ਉਹਨਾਂ ਦੇ ਨਾਲ ਕੁੱਝ ਸਮਾਂ ਬਿਤਾਉਣ ਲਈ ਕੋਈ ਵੀ ਜਗ੍ਹਾ ਪ੍ਰਫੈਕਟ ਹੋ ਸਕਦੀ ਹੈ ਸਿਰਫ਼ ਮਾਲ ਜਾ ਹੋਟਲ ਨਹੀ।


ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਮਹਿੰਗੇ ਰੈਸਟੋਰੈਂਟ ਵਿੱਚ ਹੀ ਜਾਓ।ਡੇਟਿੰਗ ਲਈ ਤੁਸੀ ਕਿਸੇ ਸਸਤੇ ਢਾਬੇ ਜਾਂ ਫਿਰ ਸਸਤੇ ਰੈਸਟੋਰੈਂਟ ਵਿੱਚ ਵੀ ਚਾਹ ਜਾਂ ਕੌਫ਼ੀ ਦਾ ਮਜਾ ਲੈ ਸਕਦੇ ਹੋ।ਬਸ ਤੁਸੀ ਆਪਣੇ ਪਾਰਟਨਰ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਆਪਣੇ ਪਾਰਟਨਰ ਦੇ ਧਿਆਨ ਨੂੰ ਭਟਕਣ ਨਾ ਦਿਓ।


ਤੁਸੀ ਆਪਣੀ ਡੇਟ ਨੂੰ ਰੋਮਾਂਚਕ ਬਣਾਉਣ ਲਈ ਪ੍ਰਕਿਰਤੀ ਦੇ ਕਰੀਬ ਜਾ ਸਕਦੇ ਹੋ,ਬੋਟਿੰਗ,ਸਕੈਟਿੰਗ ਵੀ ਕਰ ਸਕਦੇ ਹੋ।ਪ੍ਰਕਿਰਤੀ ਦੇ ਕਰੀਬ ਅਜਿਹੀ ਜਗ੍ਹਾ ਦੀ ਚੋਣ ਕਰੋ ਜਿਥੇ ਤੁਸੀ ਰੋਮਾਂਚ ਦਾ ਲੁਤਫ਼ ਉਠਾ ਸਕੋ।


ਵਧੀਆ ਡੇਟ ਦੇ ਲਈ ਘਰ ਦਾ ਮਜ਼ੇਦਾਰ ਲਜ਼ੀਜ਼ ਖਾਣਾ ਬਣਾਕੇ ਕੈਂਡਲ ਲਾਈਟ ਡਿਨਰ ਵੀ ਕੀਤਾ ਜਾ ਸਕਦਾ ਹੈ।


ਡੇਟ ਤੇ ਖਾਲੀ ਹੱਥ ਨਾ ਜਾਓ। ਤੁਸੀ ਫੁੱਲ ਜਾਂ ਕੋਈ ਛੋਟਾ ਗਿਫ਼ਟ ਲੈਕੇ ਜਾ ਸਕਦੇ ਹੋ।ਇਹ ਤੁਹਾਡੀ ਸ਼ਾਮ ਨੂੰ ਸ਼ਾਨਦਾਰ ਬਣਾ ਦੇਵੇਗਾ।ਜੇਕਰ ਬਜਟ ਘੱਟ ਹੈ ਤਾਂ ਆਪਣੇ ਹੱਥ ਨਾਲ ਬਣਾਇਆ ਕੁੱਝ ਗਿਫ਼ਟ ਕਰੋ


ਜੇਕਰ ਤੁਹਾਨੂੰ ਦੋਨਾਂ ਨੂੰ ਗੇਮਸ ਦਾ ਸ਼ੌਂਕ ਹੈ ਤਾਂ ਵੀਡੀਓ ਗੇਮ,ਸੋਫਟਬਾਲ,ਬਾਸਕਟਬਾਲ,ਬੈਡਮਿੰਟਨ ਵਰਗੀਆਂ ਗੇਮਾਂ ਦਾ ਮਜ਼ਾ ਲਿਆ ਜਾ ਸਕਦਾ ਹੈ।ਇਹ ਗੇਮ ਤੁਹਾਨੂੰ ਫ਼ਨ ਅਤੇ ਮਸਤੀ ਦੋਨੋਂ ਹੀ ਮਜੇ ਦੇਣਗੇ।
First published: February 14, 2018
ਹੋਰ ਪੜ੍ਹੋ
ਅਗਲੀ ਖ਼ਬਰ