HOME » NEWS » Life

Valentine's Day 2020 : ਕਵੀਅਰ- ਕੁਝ ਇੰਵੇ ਵੀ ਹੁੰਦਾ ਹੈ ਪਿਆਰ ਦਾ ਇਜ਼ਹਾਰ, ਇਸ ਨੂੰ ਸਵੀਕਾਰ ਕਰੋ

News18 Punjabi | News18 Punjab
Updated: February 8, 2020, 5:11 PM IST
share image
Valentine's Day 2020 : ਕਵੀਅਰ- ਕੁਝ ਇੰਵੇ ਵੀ ਹੁੰਦਾ ਹੈ ਪਿਆਰ ਦਾ ਇਜ਼ਹਾਰ, ਇਸ ਨੂੰ ਸਵੀਕਾਰ ਕਰੋ
Valentine's Day 2020 : ਕਵੀਅਰ- ਕੁਝ ਇੰਵੇ ਵੀ ਹੁੰਦਾ ਹੈ ਪਿਆਰ ਦਾ ਇਜ਼ਹਾਰ, ਇਸ ਨੂੰ ਸਵੀਕਾਰ ਕਰੋ

ਜੈਂਡਰ ਅਤੇ ਪਹਿਚਾਣ ਦੇ ਬਾਰੇ ‘ਚ ਵਿਸ਼ਾਲ ਤਕਨੀਕੀ ਸ਼ਬਦਾਵਲੀ ਨੂੰ ਸਮਝਾਉਣ ਤੋਂ ਪਹਿਲਾਂ, ਆਕਰਸ਼ਣ ਨੂੰ ਸਮਝਣ ਦੀ ਜ਼ਰੂਰਤ ਹੈ। ਆਕਰਸ਼ਣ ਦੀ ਗੱਲ ਸਰੀਰ ਤੋਂ ਜਿਆਦਾ ਦਿਮਾਗ ‘ਚ ਹੁੰਦੀ ਹੈ। ਸਰੀਰਕ ਬਨਾਵਟ ਅਤੇ ਜਨਨਾਂਗ ਕਿਸੀ ਦੀ ਸੈਕਸੁਅਲ ਪਹਿਚਾਣ (sexual identity) ਨੂੰ ਪਰਿਭਾਸ਼ਿਤ ਨਹੀਂ ਕਰਦੇ, ਬਲਕਿ ਤੁਹਾਡੀ ਸਹੀ ਪਹਿਚਾਣ ਉਹ ਹੈ, ਜਿਸ ‘ਚ ਤੁਸੀ ਵਿਸ਼ਵਾਸ ਕਰਦੇ ਹੋ।

 • Share this:
 • Facebook share img
 • Twitter share img
 • Linkedin share img
ਦੇਸ਼ ‘ਚ ਆਯੁਸ਼ਮਾਨ ਖੁਰਾਨਾ ਦੀ ਨਵੀਂ ਰੋਮਾਂਟਿਕ ਫਿਲਮ ‘ਸ਼ੁਭ ਮੰਗਲ ਜਿਆਦਾ ਸਾਵਧਾਨ’ ਦੀ ਚਰਚਾ ਇਸ ਸਮੇਂ ਜੋਰਾਂ ਤੇ ਹੈ। ਖੁਰਾਨਾ ਨੇ ਸਮਲੈਂਗਿਕਾਂ ਤੇ ਬਣੀ ਫਿਲਮ ‘ਚ ਵੀ ਕੰਮ ਕੀਤਾ ਹੈ। ਪਰ ਦੇਸ਼ ‘ਚ ਲੱਖਾਂ ਲੋਕ ਅਜਿਹੇ ਹਨ ਜੋ ਆਪਣੀ ਸੈਕਸੁਅਲਿਟੀ, ਰਿਲੇਸ਼ਨਸ਼ਿਪ ਅਤੇ ਸਮਾਜ ‘ਚ ਆਪਣੀ ਜਗਾ ਨੂੰ ਲੈ ਕੇ ਸੰਘਰਸ਼ ਕਰਦੇ ਦਿਖਦੇ ਹਨ। ਪਰ ਸਿਤੰਬਰ 2018 ‘ਚ ਸੁਪਰੀਮ ਕੋਰਟ ਨੇ ਸਮਲੈਂਗਿਕਤਾ ਨੂੰ ਅਪਰਾਧੀ ਦੱਸਣ ਵਾਲੀ ਧਾਰਾ 377 ਨੂੰ ਖਤਮ ਕਰ ਦਿੱਤਾ ਸੀ। ਪਰ ਕਾਨੂੰਨੀ ਰੁਕਾਵਟਾਂ ਚਾਹੇ ਹੀ ਹੱਟ ਗਈਆਂ ਹੋਣ, ਸਮਾਜ ਨੇ ਜੋ ਉਨ੍ਹਾਂ ਦੇ ਸਾਹਮਣੇ ਰੁਕਾਵਟਾਂ ਖੜੀ ਕੀਤੀਆਂ ਹਨ, ਉਹ ਉਂਜ ਹੀ ਖੜੀ ਹਨ।

ਸਾਰੇ ਲੋਕ ਨਹੀਂ ਬੈਠਦੇ ਫਿੱਟ

ਅਸੀਂ ਇਹ ਮੰਨਦੇ ਹਾਂ ਕਿ ਜੇਕਰ ਕੋਈ ਪੈਨੀਸ ਦੇ ਨਾਲ ਪੈਦਾ ਹੁੰਦਾ ਹੈ ਤਾਂ ਉਹ ਪੁਰਸ਼ ਅਤੇ ਵੈਜਾਈਨਾ ਦੇ ਨਾਲ ਪੈਦਾ ਹੋਣ ਵਾਲੀ ਮਹਿਲਾ। ਇਹ ਵੀ ਨਾਲੇ ਮਹਿਲਾ-ਪੁਰਸ਼ ‘ਚ ਸੰਬੰਧ ਸਥਾਪਿਤ ਹੁੰਦਾ ਹੈ ਤੇ ਇਹ ਬੱਚੇ ਪੈਦਾ ਕਰਦੇ ਹਨ। ਇਸ ਨੂੰ ਹਜੇ ਵੀ ਇਸੇ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ। ਪਰ ਅਹਿਮ ਗੱਲ ਇਹ ਹੈ ਕਿ ਸਾਰੇ ਲੋਕ ਇਨ੍ਹਾਂ ਦੋ ਭਾਗਾਂ ‘ਚ ਫਿੱਟ ਨਹੀਂ ਬੈਠਦੇ ਹਨ। ਲੋਕ ਹੁਣ ਆਪਣੇ ਸਾਥੀ ਲਭਦੇ ਹਨ ਅਤੇ ਇਸ ਦਾਇਰੇ ਚੋਂ ਬਾਹਰ ਆਪਣੀ ਯੌਨਿਕਤਾ (sexuality) ਦੀ ਤਲਾਸ਼ ਕਰ ਰਹੇ ਹਨ।
YouGov ਦੇ ਇਕ ਸਰਵੇਖਣ ‘ਚ ਕਿਹਾ ਗਿਆ ਹੈ ਕਿ 18 ਪ੍ਰਤਿਸ਼ਤ ਲੋਕ ਟਿੰਡਰ ਅਤੇ OKCupid ਵਰਗੇ ਡੇਟਿੰਗ ਐਪਸ ਦਾ ਇਸੇਤਮਾਲ ਕਰਦੇ ਹਨ, ਜਦਕਿ 16 ਪ੍ਰਤਿਸ਼ਤ ਲੋਕਾਂ ਦਾ ਕਹਿਣਾ ਸੀ ਕਿ ਉਹ LGBTQIA+ ਸਮਾਜ ਦੇ ਲਈ ਬਣੇ ਐਪਸ, ਜਿਵੇਂ Grindr ਦਾ ਇਸਤੇਮਾਲ ਸਮਲੈਂਗਿਕ ਡੇਟਿੰਗ ਵਿਕਲਪ ਲਈ ਕਰਦੇ ਹਨ।

ਵਿਸ਼ਮਲਿੰਗੀ (heterosexual) ਅਤੇ ਸਮਲੈਂਗਿਕ (homosexual) ਦੇ ਅਲਾਵਾ ਹੋਰ ਵੀ ਕੁਝ ਨਵੇਂ ਸ਼ਬਦ ਅਤੇ ਕਲਪਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ :

 • ਬਾਈਸੈਕਸੁਅਲ : ਅਜਿਹਾ ਕੋਈ ਜੋ ਪੁਰਸ਼ ਅਤੇ ਮਹਿਲਾ ਦੋਨਾਂ ਵੱਲ ਆਕਰਸ਼ਿਤ ਹੁੰਦਾ ਹੈ।

 • ਪੈਨਸੈਕਸੁਅਲ/ਪੈਨਰੁਮਾਂਟਿਕ : ਅਜਿਹਾ ਕੋਈ ਵੀ ਜੋ ਸਾਰੇ ਲਿੰਗਾ ਦੇ ਲੋਕਾਂ, ਇੱਥੇ ਤੱਕ ਕਿ ਟਰਾਂਸ ਦੇ ਵੱਲ ਵੀ ਆਕਰਸ਼ਿਤ ਹੁੰਦੇ ਹਨ।

 • ਏਸੈਕਸੁਅਲ/ਏਰੁਮਾਂਟਿਕ : ਅਜਿਹਾ ਕੋਈ ਵੀ ਜਿਸ ਨੂੰ ਕਿਸੀ ਵੱਲ ਜਾਂ ਤਾਂ ਬਹੁਤ ਹੀ ਘੱਟ ਜਾਂ ਕਿਸੀ ਵੀ ਤਰਾਂ ਦਾ ਰੁਮਾਂਟਿਕ ਆਕਰਸ਼ਣ ਨਹੀਂ ਹੁੰਦਾ।

 • ਸੈਕਸੁਅਲੀ/ਰੁਮਾਂਟਿਕਲੀ ਫਲੂਇਡ : ਅਜਿਹਾ ਕੋਈ ਵੀ ਜਿਸਦਾ ਸੈਕਸੁਅਲ ਓਰਿਏਂਟੇਸ਼ਨ ਸਮੇਂ ਦੇ ਨਾਲ ਬਦਲਦਾ ਹੈ।

 • ਕਵੀਅਰ : ਇਸ ਸ਼ਬਦ ਦਾ ਮਤਲਬ ਅਲੱਗ-ਅਲੱਗ ਲੋਕਾਂ ਦੇ ਲਈ ਅਲੱਗ-ਅਲੱਗ ਹੋ ਸਕਦਾ ਹੈ ਅਤੇ ਲੈਂਗਿਕ ਰੂਪ ਨਾਲ ਘੱਟ ਗਿਣਤੀ ਦੇ ਸਾਰੇ ਲੋਕ ਇਸਦੇ ਤਹਿਤ ਆਉਂਦੇ ਹਨ।


ਕਿ ਤੁਸੀ ਜਨਮ ਤੋਂ ਹੀ ਅਲੱਗ ਹੋ ?

Straight” ਸ਼ਬਦ ਦਾ ਇਸਤੇਮਾਲ ਭਾਰਤ ‘ਚ ਜਿਆਦਾਤਰ LGBTQIA+ ਲੋਕਾਂ ਦੇ ਲਈ ਹੁੰਦਾ ਹੈ। ‘ਕਾਮਸੂਤਰ’ ‘ਚ ਇਕ ਪੂਰਾ ਅਧਿਆਇ ਸਮਲੈਂਗਿਕਾਂ ਦੇ ਕਾਮਕ (erotic) ਵਿਵਹਾਰ ਦੇ ਬਾਰੇ ‘ਚ ਹੈ ਅਤੇ ਖਜੁਰਾਹੋ ਦੇ ਮੰਦਰਾਂ ਤੇ ਅਜਿਹੇ ਹੀ ਕਾਮਕ ਤਸਵੀਰਾਂ ਹਨ, ਜਿਸ ਵਿਚ ਮਹਿਲਾ, ਮਹਿਲਾ ਨੂੰ ਗਲੇ ਲਗਾਉਂਦੇ ਹੋਏ ਦਿਖ ਰਹੀ ਹੈ ਅਤੇ ਪੁਰਸ਼ ਇਕ-ਦੂਜੇ ਨੂੰ ਆਪਣਾ ਜਨਨਾਂਗ ਦਿਖਾ ਰਹੇ ਹਨ। ਪਰ ਇਸ ਸਭ ਦੇ ਬਾਵਜੂਦ ਵੀ ਭਾਰਤ ਦੇ ਨੌਜਵਾਨਾਂ ਦਾ ਸੰਘਰਸ਼ ਉਸ ਸਮੇਂ ਹੋਰ ਵੀ ਵੱਧ ਜਾਂਦਾ ਹੈ, ਜਦੋਂ ਪਰਿਵਾਰ ਅਤੇ ਸਮਾਜ ਦੀ ਉਮੀਦਾਂ ਦੇ ਅਨੁਸਾਰ ਵਿਸ਼ਮਲਿੰਗੀ ਹੋਣ ਦੀਆਂ ਉਨ੍ਹਾਂ ਦੀਆਂ ਉਮੀਦਾਂ 'ਤੇ ਉਹ ਖਰਾ ਨਹੀਂ ਉਤਰਦੇ ਹਨ।

‘ਕਿਸ਼ੋਰ ਅਵਸਥਾ ‘ਚ ਮੈਂ ਮੁੰਡਿਆਂ ਵੱਲ ਆਕਰਸ਼ਿਤ ਨਹੀਂ ਹੁੰਦੀ ਸੀ ਅਤੇ ਜਦ ਲੜਕੇ ਮੇਰੇ ‘ਚ ਦਿਲਚਸਪੀ ਲੈਂਦੇ ਸੀ ਤਾਂ ਮੇਰੇ ਉੱਤੇ ਇਸਦਾ ਕੋਈ ਅਸਰ ਨਹੀਂ ਹੁੰਦਾ ਸੀ। ਮੇਰੇ ਸਾਰੇ ਕਰਸ਼ ਦੂਜੀ ਲੜਕੀਆਂ ਅਤੇ ਫਿਲਮੀ ਅਭਿਨੇਤਰੀਆਂ ਸੀ। 18 ਸਾਲ ਦੀ ਉਮਰ ‘ਚ ਕਾਲੇਜ ਦੇ ਹਾਸਟਲ ‘ਚ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਮੇਰੀ ਤਰਾਂ ਹੋਰ ਵੀ ਕਈ ਹਨ ਅਤੇ ਮੈਨੂੰ ਆਪਣਾ ਪਾਰਟਰਨ ਮਿਲ ਗਿਆ। ਉਹ ਮੇਰੇ ਤੋਂ ਸੀਨੀਅਰ ਸੀ ਅਤੇ ਬਹੁਤ ਜਿਆਦਾ ਜਾਣਦੀ ਸੀ।

ਮੇਰੇ ਪਰਿਵਾਰ ਵਾਲੇ ਮੇਰੇ ਬਾਰੇ ‘ਚ ਨਹੀਂ ਜਾਣਦੇ ਸੀ, ਮੈਂ ਆਪਣੀ ਮਾਂ ਨੂੰ ਇਹ ਗੱਲ ਦੱਸੀ ਪਰ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ। ਮੈਂ ਹੁਣ ਕੰਮ ਕਰ ਰਹੀ ਹਾਂ, ਮੇਰੇ ਕੋਲ ਇਕ ਸਥਾਈ ਪਾਰਟਨਰ ਹੈ ਪਰ ਦੁਨੀਆ ਦੀ ਨਜ਼ਰ ‘ਚ ਅਸੀ ਉਸਦੇ ‘ਰੂਮਮੇਟ’ ਦੇ ਤੌਰ ਤੇ ਰਹਿ ਰਹੇ ਹਾਂ, ਜੋੜੇ ਦੀ ਤਰਾਂ ਨਹੀਂ। ਉਮੀਦ ਕਰਦੀ ਹਾਂ ਕਿ ਇਹ ਸਭ ਬਹੁਤ ਜਲਦੀ ਬਦਲ ਜਾਵੇਗਾ। ਫੇਸਬੁੱਕ ਤੇ Hertryst on Facebook ਵਰਗਾ ਗਰੁੱਪ ਸਾਡੇ ਸਮਾਜ ਲਈ ਚੰਗਾ ਹੈ’। ਰਾਸ਼ੀ (ਬਦਲਿਆ ਹੋਇਆ ਨਾਮ), 24, ਮੇਕਅਪ ਆਰਟਿਸਟ, ਰਾਂਚੀ

ਕੁਝ ਤਾਂ ਲੋਕ ਕਹਿਣਗੇ

ਭਾਰਤ ਦੇ ਆਮ ਜੀਵਨ ਖਾਸਕਰ ਬਾਲੀਵੁੱਡ ‘ਚ ਸਮਲੈਂਗਿਕਾਂ ਦਾ ਬਹੁਤ ਪਹਿਲਾਂ ਤੋਂ ਹੀ ਮਜਾਕ ਉਡਾਇਆ ਜਾਂਦਾ ਰਿਹਾ ਹੈ। ਇਨ੍ਹਾਂ ਦਾ ਫਿਲਮਾਂਕਨ ਸਮਲੈਂਗਿਕਾਂ ਨੂੰ ਮਜ਼ਾਕੀਆ "ਨਾਰੀ ਗੁਣਾਂ ਵਾਲੇ ਆਦਮੀ" ਦੇ ਤੌਰ ‘ਚ ਹੁੰਦਾ ਹੈ ਜਾਂ ਅਹਿਜਾ ਜਿਸ ਤਰਾਂ ਕਰਨ ਜੌਹਰ ਦੀ ਫਿਲਮ ‘ਦੋਸਤਾਨਾ’ ‘ਚ ‘ਗੇ’ ਹੋਣ ਦਾ ਬਹਾਨਾ ਕਰਨ ਵਾਲੇ ਪਾਤਰ ਦੇ ਰੂਪ ‘ਚ ਦਿਖਾਇਆ ਜਾਂਦਾ ਹੈ।

ਕਵੀਅਰ ਸਮਾਜ ਨੂੰ ਜਿਸ ਤਰੀਕੇ ਨਾਲ ਦਿਖਾਇਆ ਜਾਂਦਾ ਹੈ, ਉਸਦੇ ਕਾਰਨ ਇਨ੍ਹਾਂ ਦੇ ਬਾਰੇ ‘ਚ ਘਰਾਂ ਅਤੇ ਪਰਿਵਾਰਾਂ ‘ਚ ਦੰਤਕਥਾਵਾਂ ਹੋਰ ਵੀ ਮਜਬੂਤ ਹੋ ਜਾਂਦੀਆਂ ਹਨ। ਕਵੀਅਰ ਲੋਕਾਂ ਨੂੰ ਆਮ ਜਿੰਦਗੀ ‘ਚ ਕਿਸ ਤਰਾਂ ਦੀ ਨਫਰਤ ਅਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਨੂੰ ਇਸ ਲੜਕੀ ਦੀ ਆਪਬੀਤੀ ਨੂੰ ਪੜ ਕੇ ਸਮਝਿਆ ਜਾ ਸਕਦਾ ਹੈ। ਇਹ ਲੜਕੀ ਖੁਦ ਨੂੰ ਕਵੀਅਰ ਦੱਸਦੀ ਹੈ ਅਤੇ ਉਹ ਹੁਣ ਵੀ ਆਪਣੇ ਪਰਿਵਾਰ ਤੋਂ ਬਾਹਰ ਨਹੀਂ ਨਿਕਲ ਸਕੀ ਹੈ।

‘ਜਦੋਂ ਮੈਂ 17 ਸਾਲ ਦਾ ਸੀ, ਮੇਰੇ ਮਨ ‘ਚ ਇਹ ਸੀ ਕਿ ਮੈਂ ਗੇ ਹਾਂ। ਮੈਂ ਇਹ ਗੱਲ ਸਿਰਫ ਆਪਣੇ ਪੱਕੇ ਦੋਸਤ ਨੂੰ ਦੱਸੀ ਅਤੇ ਇਸ ਵਾਰੇ ‘ਚ ਸਭ ਕੁਝ ਆਪਣੇ ਮਨ ‘ਚ ਰੱਖਣਾ ਹੀ ਬਹੁਤ ਮੁਸ਼ਕਲ ਹੈ। ਸਮਲੈਂਗਿਕਤਾ ਦੇ ਕਾਰਨ ਮੇਰਾ ਬਚਪਨ ਬਹੁਤ ਹੀ ਨਿਰਾਸ਼ਾ ਭਰਿਆ ਰਿਹਾ। ਜਦ ਮੈਂ 12-13 ਸਾਲ ਦਾ ਸੀ, ਮੈਂ ਪੁਰਸ਼ਾਂ ਦੀ ਤਸਵੀਰਾਂ ਗੂਗਲ ਤੇ ਦੇਖਦਾ ਸੀ ਅਤੇ ਮੈਂ ਇਸ ਨੂੰ ਬਹੁਤ ਹੀ ਆਮ ਗੱਲ ਸਮਝਦਾ ਸੀ। ਹੁਣ ਮੈਂ ਕਿਸੇ ਵੱਡੇ ਸ਼ਹਿਰ ਵੱਲ ਜਾਣਾ ਚਾਹੁੰਦਾ ਹਾਂ, ਕਿਉਂਕਿ ਮੈਂ ਉੱਥੇ ਆਜਾਦ ਹੋ ਕੇ ਜੀ ਸਕਾਂ। ਪਰ ਇਹ ਇਨਾਂ ਸੌਖਾ ਨਹੀਂ ਹੈ’। ਇਬਰਾਹਿਮ ( ਬਦਲਿਆ ਹੋਇਆ ਨਾਮ) 20, ਵਿਦਿਆਰਥੀ, ਗਵਾਲੀਅਰ

ਮੈਂ ਕਵੀਅਰ ਹਾਂ, ਇਹ ਮੈਂ ਕਿਵੇਂ ਜਾਣਦਾ ਹਾਂ ?

ਅਜਿਹਾ ਕੋਈ ਕਵੀਜ਼ ਜਾਂ ਜਾਂਚ ਨਹੀਂ ਹੈ, ਜਿਸ ਨਾਲ ਇਹ ਪਤਾ ਚੱਲ ਸਕੇ ਕਿ ਸੈਕਸੁਅਲੀ ਦਿਮਾਗੀ ਤੌਰ ਤੇ ਤੁਸੀ ਕੀ ਹੋ। ਬਦਕਿਸਮਤੀ ਦੇ ਨਾਲ ਇਸ ਪ੍ਰਸ਼ਨ ਦਾ ਕੋਈ ਨਿਰਧਾਰਿਤ ਜਾਂ ਨਿਸ਼ਚਿਤ ਉੱਤਰ ਨਹੀਂ ਹੈ। ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ ਇਹ ਸਮਝਣਾ ਕਿ ਸੈਕਸੁਅਲੀ ਤੁਸੀ ਕਿ ਚਾਹੁੰਦੇ ਹੋ। ਹੇਠਾਂ ਗੱਲਾਂ ਤੇ ਗੌਰ ਕਰੋ :

 • ਸੈਕਸੁਅਲੀ ਤੁਸੀ ਖੁਦ ਦੀ ਪਹਿਚਾਣ ਕਿਵੇਂ ਕਰਦੇ ਹੋ

 • ਰੁਮਾਂਸ, ਪਿਆਰ ਅਤੇ ਸੈਕਸ ਦੇ ਬਾਰੇ ‘ਚ ਤੁਹਾੱਡੇ ਕਿ ਖਿਆਲ ਹਨ

 • ਪਹਿਚਾਣ ਅਤੇ ਆਕਰਸ਼ਣ ਬਦਲ ਸਕਦਾ ਹੈ

 • ਆਪਣੀ ਸੈਕਸੁਅਲ ਪਹਿਚਾਣ (sexual identity) ਦੇ ਲਈ ਕਿਸੀ ਸ਼ਬਦਾਵਲੀ ਦੀ ਸਾਵਧਾਨੀ ਨਾਲ ਚੋਣ ਕਰੋ


ਜੈਂਡਰ ਅਤੇ ਪਹਿਚਾਣ ਦੇ ਬਾਰੇ ‘ਚ ਵਿਸ਼ਾਲ ਤਕਨੀਕੀ ਸ਼ਬਦਾਵਲੀ ਨੂੰ ਸਮਝਾਉਣ ਤੋਂ ਪਹਿਲਾਂ, ਆਕਰਸ਼ਣ ਨੂੰ ਸਮਝਣ ਦੀ ਜ਼ਰੂਰਤ ਹੈ। ਆਕਰਸ਼ਣ ਦੀ ਗੱਲ ਸਰੀਰ ਤੋਂ ਜਿਆਦਾ ਦਿਮਾਗ ‘ਚ ਹੁੰਦੀ ਹੈ। ਸਰੀਰਕ ਬਨਾਵਟ ਅਤੇ ਜਨਨਾਂਗ ਕਿਸੀ ਦੀ ਸੈਕਸੁਅਲ ਪਹਿਚਾਣ (sexual identity) ਨੂੰ ਪਰਿਭਾਸ਼ਿਤ ਨਹੀਂ ਕਰਦੇ, ਬਲਕਿ ਤੁਹਾਡੀ ਸਹੀ ਪਹਿਚਾਣ ਉਹ ਹੈ, ਜਿਸ ‘ਚ ਤੁਸੀ ਵਿਸ਼ਵਾਸ ਕਰਦੇ ਹੋ।

ਆਕਰਸ਼ਣ ਉਹ ਹੈ ਜੋ ਕੋਈ ਆਪਣੇ ਅੰਦਰ ਮਹਿਸੂਸ ਕਰਦਾ ਹੈ। ਮੂਲ ਤੌਰ ਤੇ, ਕਿਸੀ ਦੀ ਆਪਣੀ ਯੌਨਿਕ ਪਸੰਦ ਉਸਦੇ ਸਮਾਜਿਕ ਅਤੇ ਆਪ ਦੇ ਬਾਰੇ ਉਸਦੀ ਜਾਣਕਾਰੀ ਤੇ ਨਿਰਭਰ ਕਰਦਾ ਹੈ। ਆਕਰਸ਼ਣ ਦੇ ਬਾਰੇ ‘ਚ ਇਹ ਮੰਨਿਆ ਜਾਂਦਾ ਹੈ ਕਿ ਇਹ ਲੋਕਾਂ ਦੇ ਆਪਣੇ ਕੰਟਰੋਲ ‘ਚ ਹੁੰਦਾ ਹੈ ਪਰ ਕੋਈ ਇਸ ਨੂੰ ਸਮਝਦਾ ਹੈ ਅਤੇ ਕਿਸ ਤਰਾਂ ਉਸ ਤੇ ਚਲਦਾ ਹੈ ਇਹ ਉਸ ਵਿਅਕਤੀ ਤੇ ਨਿਰਭਰ ਕਰਦਾ ਹੈ।

ਪਿਛਲੀ ਪੀੜੀ ‘ਚ ਅਜਿਹੇ ਲੋਕਾਂ ਦੀ ਸੰਖਿਆ ਬਹੁਤ ਜਿਆਦਾ ਸੀ ਜੋ ਇਸ ਬਾਰੇ ‘ਚ ਪੱਕੇ ਸੀ ਕਿ ਉਹ ਸਮਲੈਂਗਿਕ ਹਨ, ਪਰ ਅਜਿਹੇ ਲੋਕਾਂ ਨੇ ਵਿਆਹ ਕੀਤਾ ਤੇ ਬੱਚੇ ਪੈਦਾ ਕੀਤੇ, ਕਿਉਂਕਿ ਉਨ੍ਹਾਂ ਦੇ ਉੱਤੇ ਪਰਿਵਾਰ ਦਾ ਦਬਾਅ ਸੀ ਅਤੇ ਸਮਾਜਿਕ ਪਾਬੰਦੀ ਸੀ।

ਪਰ ਹੁਣ ਚੀਜਾਂ ਹੌਲੀ-ਹੌਲੀ ਬਦਲ ਰਹੀਆਂ ਹਨ। ਜੇਕਰ ਤੁਸੀ ਅਜਿਹਾ ਕਰਦੇ ਹੋਏ ਸੁਰੱਖਿਅਤ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਜ਼ਰੂਰ ਹੀ ਇਸ ਬਾਰੇ ਚ ‘ਸਾਫ ਤੌਰ ਤੇ ਬੋਲਣਾ’ ਚਾਹੀਦਾ ਅਤੇ ਇਹ ਯਾਦ ਰੱਖੋ ਕਿ ਪਿਆਰ ਅਤੇ ਰੁਮਾਂਸ ਉਹੀ ਰਹਿੰਦਾ ਹੈ ਭਾਵੇਂ ਤੁਸੀ ਕਿਸੀ (ਮਹਿਲਾ, ਪੁਰਸ਼, ਉਨ) ਦੇ ਨਾਲ ਇਹ ਕਰਦੇ ਹੋ !

ਲੇਖਕ-ਪੂਜਾ ਪ੍ਰਿਯੰਵਦਾ ਰੇਡਵਾਮਬ ਆਨਲਾਈਨ ਪਲੇਟਫਾਰਮ ਤੇ ਸੈਕਸੁਅਲ ਵੈਲਨਸ ਤੇ ਲਿਖਦੀ ਹਨ।

 
First published: February 7, 2020
ਹੋਰ ਪੜ੍ਹੋ
ਅਗਲੀ ਖ਼ਬਰ