ਵੈਲੇਨਟਾਈਨ ਵੀਕ ਸਪੈਸ਼ਲ:ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਪਿਆਰ ਹੋ ਗਿਆ

Anuradha Shukla
Updated: February 12, 2018, 9:18 PM IST
ਵੈਲੇਨਟਾਈਨ ਵੀਕ ਸਪੈਸ਼ਲ:ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਪਿਆਰ ਹੋ ਗਿਆ
ਵੈਲੇਨਟਾਈਨ ਵੀਕ ਸਪੈਸ਼ਲ:ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਪਿਆਰ ਹੋ ਗਿਆ
Anuradha Shukla
Updated: February 12, 2018, 9:18 PM IST
ਪਿਆਰ ਦੇ ਭੁੱਖ-ਪਿਆਸ ਮਰ ਜਾਂਦੀ ਹੈ,ਕੁੱਝ ਸੁੱਝਦਾ ਨਹੀਂ ਹੈ,ਮਨ ਕੀਤੇ ਵੀ ਨਹੀ ਲੱਗਦਾ,ਵਗੈਰਾ-ਵਗੈਰਾ।ਇਹ ਸਾਰੇ ਲੱਛਣ ਪਿਆਰ ਦੇ ਹੁੰਦੇ ਹਨ।ਲੇਕਿਨ ਪਿਆਰ ਵਿੱਚ ਜੋ ਹਾਲ ਲੋਕਾਂ ਦਾ ਹੁੰਦਾ ਹੈ,ਉਹ ਸਿਰਫ ਕਹਿਣ ਅਤੇ ਸੁਨਣ ਦੀ ਗੱਲ ਨਹੀਂ ਹੈ,ਇਸਦੇ ਪਿੱਛੇ ਅਸਲ ਵਿੱਚ ਵਿੱਚ ਸਾਇੰਸ ਹੈ।ਕਈ ਸਵਾਲਾਂ ਦੀ ਤਰ੍ਹਾਂ ਸਾਇੰਸ ਦੇ ਕੋਲ ਵੀ ਇਸ ਗੱਲ ਦਾ ਜਵਾਬ ਹੈ ਕਿ ਜਦੋ ਕਿਸੇ ਨਾਲ ਪਿਆਰ ਹੁੰਦਾ ਹੈ ਤਾਂ ਕਿ ਹੁੰਦਾ ਹੈ।ਕਿ ਸ਼ਰੀਰ ਨੂੰ ਕਿਵੇਂ ਪਤਾ ਚੱਲੇਗਾ ਉਹ ਪਿਆਰ ਦੇ ਜਾਲ ਵਿੱਚ ਫਸ ਗਿਆ ਹੈ।ਇਸ ਸਵਾਲ ਦਾ ਜਵਾਬ ਜਾਨਣ ਦੇ ਲਈ ਨਿਊਜ਼ 18 ਹਿੰਦੀ ਦੇ ਮਨੋਚਿਕਿਤਸਕ ਡਾਕਟਰ ਵਿਨੈ ਸ਼ਰਮਾ ਨਾਲ ਗੱਲ ਕੀਤੀ।ਜਿਨ੍ਹਾਂ ਨੇ ਪਿਆਰ ਦੇ ਪਿੱਛੇ ਦੀ ਸਾਇੰਸ ਨੂੰ ਦੱਸਿਆ।

ਡਾਕਟਰ ਮਿਸ਼ਰਾ ਦੱਸਦੇ ਹਨ ਕਿ ਰਿਸ਼ਤੇ ਹਰ ਲਿਹਾਜ ਤੋ ਮਾਨਸਿਕ ਸਿਹਤ ਦੇ ਲਈ ਵਧੀਆ ਅਤੇ ਬਹੁਤ ਜ਼ਰੂਰੀ ਹੁੰਦੇ ਹਨ।ਜਿੱਥੋਂ ਤੱਕ ਰੋਮਾਂਟਿਕ ਰਿਸ਼ਤੇ ਦੀ ਗੱਲ ਹੈ ਤਾਂ ਸਾਡੇ ਸ਼ਰੀਰ ਵਿੱਚ ਐਂਡੋਫਿਨ ਨਾਮ ਦੇ ਹਾਰਮੋਨ ਰਿਲੀਜ਼ ਹੁੰਦੇ ਹਨ।ਐਂਡੋਫਿਨ ਨੂੰ ਖੁਸ਼ੀ ਦਾ ਹਾਰਮੋਨ ਕਿਹਾ ਜਾਂਦਾ ਹੈ ਅਤੇ ਇਹ ਹਾਰਮੋਨ ਸਾਡੇ ਸ਼ਰੀਰ ਵਿੱਚ ਕਈ ਤਰੀਕਿਆਂ ਨਾਲ ਹਾਸਿਲ ਹੁੰਦੇ ਹਨ। ਜਿਮ ਜਾਣ ਨਾਲ ਵੀ ਐਂਡੋਫਿਨ ਹਾਰਮੋਨ ਰਿਲੀਜ਼ ਹੁੰਦਾ ਹੈ। ਕੁੱਲ ਮਿਲਾਕੇ ਖੁਸ਼ੀ ਜਾ ਪ੍ਰਫੁੱਲਤਾ ਦਾ ਅਹਿਸਾਸ ਜਿਸ ਹਾਰਮੋਨ ਵਿੱਚ ਹੁੰਦਾ ਹੈ,ਉਹ ਹਾਰਮੋਨ ਹੀ ਪਿਆਰ ਦੇ ਲਈ ਜਿੰਮੇਵਾਰ ਹੁੰਦੇ ਹਨ। ਜੇਕਰ ਤੁਸੀ ਕਿਸੇ ਪਿਆਰ ਵਿੱਚ ਹੋ ਅਤੇ ਖੁਦ ਨੂੰ ਬਦਲਿਆ ਹੋਇਆ ਮਹਿਸੂਸ ਕਰ ਰਹੇ ਹੋ ਤਾਂ ਉਸ ਨਾਲ ਤੁਹਾਡੇ ਪ੍ਰੇਮੀ ਦਾ ਘੱਟ ਅਤੇ ਹਾਰਮੋਨ ਦਾ ਜ਼ਿਆਦਾ ਅਸਰ ਹੁੰਦਾ ਹੈ। ਪਿਆਰ ਵਿੱਚ ਤੁਹਾਡੀ ਭੁੱਖ-ਪਿਆਸ ਮਰ ਜਾਂਦੀ ਹੈ ਇਸਦਾ ਜਵਾਬ ਵੀ ਸਾਇੰਸ ਕੋਲ ਹੈ। ਜਦੋ ਅਸੀਂ ਕਿਸੇ ਚੀਜ਼ ਨੂੰ ਪ੍ਰਮੁੱਖਤਾ ਦਿੰਦੇ ਹਾਂ ਤਾਂ ਬਾਕੀ ਦੀਆਂ ਇੱਛਾਵਾਂ ਖ਼ਤਮ ਹੋ ਜਾਂਦੀਆਂ ਹਨ। ਪ੍ਰੇਮ ਸਾਹਮਣੇ ਭੁੱਖ,ਪਿਆਸ,ਰੁਪਏ,ਪੈਸੇ,ਨੌਕਰੀ ਦੀ ਅਹਿਮੀਅਤ ਛੋਟੀ ਹੋ ਜਾਂਦੀ ਹੈ- ਵਿਨੈ ਸ਼ਰਮਾ
First published: February 12, 2018
ਹੋਰ ਪੜ੍ਹੋ
ਅਗਲੀ ਖ਼ਬਰ