Valentine Week 2023: ਵੈਲੇਨਟਾਈਨ ਵੀਕ ਸ਼ੁਰੂ ਹੋ ਚੁੱਕਾ ਹੈ। ਫਰਵਰੀ ਦਾ ਪੂਰਾ ਮਹੀਨਾ ਹੀ ਪਿਆਰ ਨਾਲ ਭਰਿਆ ਹੁੰਦਾ ਹੈ। ਇਸ ਮਹੀਨੇ ਵਿੱਚ ਆਉਣ ਵਾਲਾ ਵੈਲੇਨਟਾਈਨ ਵੀਕ ਤੁਹਾਨੂੰ ਪੂਰੇ ਮੌਕੇ ਦਿੰਦਾ ਹੈ ਕਿ ਤੁਸੀਂ ਆਪਣੇ ਕ੍ਰਸ਼ ਦਾ ਦੋਸਤ ਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕੋ। ਇਹ ਪੂਰਾ ਹਫ਼ਤਾ ਦੁਨੀਆ ਭਰ ਵਿੱਚ ਪ੍ਰੇਮੀ ਜੋੜਿਆਂ ਲਈ ਬਹੁਤ ਖ਼ਾਸ ਹੈ। 14 ਨੂੰ ਵੈਲੇਨਟਾਈਨ ਡੇ ਮਨਾਉਣ ਤੋਂ ਪਹਿਲਾਂ ਕਈ ਅਜਿਹੇ ਦਿਨ ਆਉਂਦੇ ਹਨ ਜਦੋਂ ਤੁਸੀਂ ਆਪਣੇ ਸਾਥੀ ਨੂੰ ਖ਼ਾਸ ਮਹਿਸੂਸ ਕਰਵਾਉਣ ਲਈ ਉਸ ਨੂੰ ਗਿਫ਼ਟ, ਗੁਲਾਬ, ਚਾਕਲੇਟ ਦੇ ਕੇ ਮਨਾ ਸਕਦੇ ਹਨ। ਵੈਲੇਨਟਾਈਨ ਵੀਕ ਦਾ ਇਹ ਸਿਲਸਿਲਾ 7 ਦਿਨਾਂ ਤੱਕ ਜਾਰੀ ਰਹਿੰਦਾ ਹੈ। 7 ਤੋਂ 14 ਤਰੀਕ ਤੱਕ ਕਈ ਦਿਨ ਆਉਂਦੇ ਹਨ:
ਅੰਤ ਵਿੱਚ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ।
ਪਰ ਅੱਜ ਅਸੀਂ ਖ਼ਾਸ 13 ਫਰਵਰੀ ਨੂੰ ਮਨਾਏ ਜਾਣ ਵਾਲੇ Kiss Day ਬਾਰੇ ਗੱਲ ਕਰਾਂਗੇ। ਕਿਸ ਡੇ 'ਤੇ, ਪ੍ਰੇਮੀ, ਵਿਆਹੇ ਜੋੜੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇੱਕ ਦੂਜੇ ਨੂੰ ਪਿਆਰ ਨਾਲ ਚੁੰਮਦੇ ਹਨ। ਅੱਜ ਯਾਨੀ ਪਰਪੋਜ਼ ਡੇ ਵਾਲੇ ਦਿਨ ਜਿਨ੍ਹਾਂ ਦਾ ਪਿਆਰ ਪਰਵਾਨ ਚੜ੍ਹਿਆ ਹੋਵੇ ਉਹ 13 ਫਰਵਰੀ ਨੂੰ ਬਹੁਤ ਖ਼ਾਸ ਤਰੀਕੇ ਨਾਲ ਚੰਮ ਕੇ ਮਨਾਉਂਦੇ ਹਨ। ਆਪਣੇ ਪਾਰਟਨਰ ਪ੍ਰਤੀ ਪਿਆਰ ਦਾ ਇਜ਼ਹਾਰ ਕਰਨ ਲਈ ਤੁਸੀਂ ਉਸ ਨੂੰ ਹੱਥਾਂ, ਮੱਥੇ, ਗੱਲ੍ਹਾਂ 'ਤੇ ਚੁੰਮ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਆਪਣੇ ਅਜ਼ੀਜ਼ ਨੂੰ ਪਿਆਰ ਨਾਲ ਘੁੱਟ ਕੇ ਜੱਫੀ ਪਾਉਣ ਤੋਂ ਲੈ ਕੇ ਉਸ ਨੂੰ ਕਿਸ ਕਰਨ ਤੱਕ, ਇਹ ਸਾਰੀਆਂ ਭਾਵਨਾਵਾਂ ਪਰਗਟ ਕਰਨ ਨਾਲ ਪਿਆਰ ਹੋਰ ਵੀ ਡੂੰਘਾ ਹੋ ਜਾਂਦਾ ਹੈ।
ਆਓ ਜਾਣਦੇ ਹਾਂ Kiss Day ਦਾ ਇਤਿਹਾਸ : ਜਦੋਂ ਤੁਸੀਂ ਆਪਣੇ ਸਾਥੀ ਨੂੰ ਪਿਆਰ ਨਾਲ ਕਿਸ ਕਰਦੇ ਹੋ ਤਾਂ ਇਸ ਨਾਲ ਹੈਪੀ ਹਾਰਮੋਨਸ ਰਿਲੀਜ਼ ਹੁੰਦੇ ਹਨ ਤੇ ਚਿੰਤਾ ਘਟਦੀ ਹੈ। ਕਿਹਾ ਜਾਂਦਾ ਹੈ ਕਿ 6ਵੀਂ ਸਦੀ ਵਿੱਚ ਫਰਾਂਸ ਵਿੱਚ ਲੋਕ ਇੱਕ ਦੂਜੇ ਨਾਲ ਨੱਚ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਸਨ ਤੇ ਡਾਂਸ ਖ਼ਤਮ ਹੋਣ ਤੋਂ ਬਾਅਦ ਇੱਕ ਦੂਜੇ ਨੂੰ ਕਿਸ ਕਰਦੇ ਸਨ। ਇਸ ਤੋਂ ਇਲਾਵਾ ਪੱਛਮੀ ਸਭਿਅਤਾ ਵਿੱਚ ਜਦੋਂ ਵਿਆਹ ਹੁੰਦਾ ਹੈ ਤਾਂ ਵਿਆਹ ਦੀਆਂ ਕਸਮਾਂ ਖਾਣ ਤੋਂ ਬਾਅਦ ਲਾੜਾ ਲਾੜੀ ਇੱਕ ਦੂਜੇ ਨੂੰ ਪਿਆਰ ਨਾਲ ਚੁੰਮਦੇ ਹਨ। ਇਸੇ ਤਰ੍ਹਾਂ ਹੌਲੀ ਹੌਲੀ ਚੰਮ ਕੇ ਇੱਕ ਦੂਜੇ ਨੂੰ ਪਿਆਰ ਜਤਾਉਣ ਦੀ ਸ਼ੁਰੂਆਤ ਹੋਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।