Home /News /lifestyle /

Valentine's Day 2020 : ਕੀ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਸੁਰੱਖਿਅਤ ਹੋ ?

Valentine's Day 2020 : ਕੀ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਸੁਰੱਖਿਅਤ ਹੋ ?

Are you safe if you married?

Are you safe if you married?

ਸਾਡੇ ਇਸ ਸਮਾਜ ਵਿਚ ਕੁੜੀਆਂ ਦੇ ਕੁਆਰੇਪਣ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਸ ਲਈ ਲੜਕੀਆਂ ਦਾ ਘੱਟ ਉਮਰ ਵਿਚ ਹੀ ਵਿਆਹ ਕਰ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਜੋੜਿਆਂ ਉਤੇ ਜਲਦੀ ਬੱਚੇ ਪੈਦਾ ਕਰਨ ਦਾ ਦਬਾਓ ਵੀ ਹੁੰਦਾ ਹੈ।

 • Share this:

  ਭਾਰਤ ‘ਚ ਕਿਸ਼ੋਰ/ਕਿਸ਼ੋਰੀਆਂ ਦੀ ਗਿਣਤੀ 25.30 ਕਰੋੜ ਹੈ (ਡਬਲਊਐਚਓ) ਦੇ ਮੁਤਾਬਿਕ 10 ਤੋਂ 19 ਸਾਲ ਦੀ ਉਮਰ ਦੇ ਵਿਚ ਕਿਸ਼ੋਰਾਂ ਦੀ ਸ਼ਰੇਣੀ ‘ਚ ਆਉਂਦੇ ਹਨ)। ਇਹ ਗਿਣਤੀ ਦੁਨੀਆ ਦੇ ਕਿਸੀ ਵੀ ਦੇਸ਼ ‘ਚ ਇਨ੍ਹਾਂ ਦੀ ਗਿਣਤੀ ਤੋਂ ਵੱਧ ਹੈ ਤੇ ਇਹ ਜਰਮਨੀ, ਜਪਾਨ ਅਤੇ ਸਪੇਨ ਦੀ ਕੁਲ ਅਬਾਦੀ ਦੇ ਬਰਾਬਰ ਹੈ। ਇਨ੍ਹਾਂ ਵਿਚੋਂ ਭਾਰੀ ਗਿਣਤੀ ‘ਚ ਇਹ ਨੌਜਵਾਨ ਲੜਕੇ-ਲੜਕੀਆਂ ਸੈਕਸੁਅਲੀ ਐਕਟਿਵ (sexually active) ਹਨ। ਦੂਜੇ ਦੇਸ਼ਾਂ ਦੀ ਤਰਾਂ ਭਾਰਤ ‘ਚ ਵੀ ਸੈਕਸੁਅਲ ਐਕਟਿਵੀਟੀ ਦੀ ਉਮਰ ਥੱਲੇ ਚਲੀ ਗਈ ਹੈ।

  ਇਨ੍ਹਾਂ ਵਿਚੋਂ ਜਿਆਦਾਤਰ ਨੌਜਵਾਨ ਅਤੇ ਥੋੜਾ ਜਿਆਦਾ ਉਮਰ ਦੇ ਬਾਲਗ/ਕਾਲਜ ਜਾਣ ਵਾਲੇ, ਸੈਕਸੁਅਲਿਟੀ ਦੇ ਬਾਰੇ ਵਿਚ ਕਿਸੀ ਵੀ ਤਰਾਂ ਦੀ ਜਾਣਕਾਰੀ ਹੋਣ ਤੋਂ ਬਿਨਾ ਹੀ ਸੈਕਸੁਅਲ ਗਤਿਵਿਧੀ ਸ਼ੁਰੂ ਕਰ ਦਿੰਦੇ ਹਨ। ਪਰਿਵਾਰਾਂ ਅਤੇ ਮਿੱਤਰ ਮੰਡਲੀਆਂ ‘ਚ ਜਿੱਥੇ ਸੈਕਸ ਦੇ ਬਾਰੇ ‘ਚ ਚਰਚਾ ਹੋਣ ਦੀ ਸੰਭਾਵਨਾ ਹੁੰਦੀ ਹੈ, ਉੱਥੇ ਵੀ ਜਿਸ ਇਕ ਗੱਲ ਦੀ ਕਦੇ ਵੀ ਚਰਚਾ ਨਹੀਂ ਹੁੰਦੀ, ਉਹ ਹੈ ਗਰਭ ਤੋਂ ਬਚਣ ਅਤੇ ਜਾਂ ਸੁਰੱਖਿਅਤ ਜਿਨਸੀ ਸੰਬੰਧ ਦੇ ਬਾਰੇ ਵਿਚ।


  ਕੀ ਤੁਸੀਂ ਸ਼ਾਦੀਸ਼ੁਦਾ ਹੋ ਤਾਂ ਸੁਰੱਖਿਅਤ ਹੋ ?

  ਉਂਝ  ਭਾਰਚ ‘ਚ ਬੱਚਿਆਂ (ਲੜਕੀਆਂ ਜਿਨ੍ਹਾਂ ਦੀ ਉਮਰ 18 ਤੋਂ ਘੱਟ ਹੈ ਲੜਕੇ ਜਿਨ੍ਹਾਂ ਦੀ ਉਮਰ 21 ਤੋਂ ਘੱਟ ਹੈ) ਦਾ ਵਿਆਹ ਅੱਜ ਵੀ ਆਮ ਗੱਲ ਹੈ ਅਤੇ ਦੇਸ਼ ‘ਚ ਅੱਜ ਵੀ ਬਾਲ ਵਿਆਹ ਦਾ ਪ੍ਰਤਿਸ਼ਤ 27 ਹੈ। ਇਨ੍ਹਾਂ ਲੋਕਾਂ ਦੀ ਜਿਨਸੀ ਗਤੀਵਿਧੀ ਇਸ ਤੋਂ ਜਲਦ ਬਾਅਦ ਵੱਧ ਜਾਂਦੀ ਹੈ ਅਤੇ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੁੰਦੀ ਹੈ ਕਿ ਇਹ ਲੋਕ ਗਰਭ ਨਿਰੋਧਕ ਦਾ ਇਸਤੇਮਾਲ ਕਰਣਗੇ, ਕਿਉਂਕਿ ਇਨ੍ਹਾਂ ਵਿਚ ਇਕ ਤਾਂ ਜਾਣਕਾਰੀ ਨਹੀਂ ਹੁੰਦੀ ਅਤੇ ਦੂਜਾ ਵਿਕਲਪ ਮੌਜੂਦ ਹੁੰਦੇ ਹਨ। ਫਿਰ, ਸਾਡੇ ਇਸ ਸਮਾਜ ਵਿਚ ਕੁੜੀਆਂ ਦੇ ਕੁਆਰੇਪਣ (virginity) 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਸ ਲਈ ਲੜਕੀਆਂ ਦਾ ਘੱਟ ਉਮਰ ਵਿਚ ਹੀ ਵਿਆਹ ਕਰ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਜੋੜਿਆਂ ਉਤੇ ਜਲਦੀ ਬੱਚੇ ਪੈਦਾ ਕਰਨ ਦਾ ਦਬਾਓ ਵੀ ਹੁੰਦਾ ਹੈ।

  ‘ਜਦੋਂ ਸਾਡਾ ਵਿਆਹ ਹੋਇਆ ਤਾਂ ਮੈਂ 22 ਸਾਲ ਦਾ ਸੀ ਅਤੇ ਉਹ ਲਗਭਗ 18 ਸਾਲਾਂ ਦੀ ਸੀ। ਚਾਰ ਸਾਲਾਂ ਵਿਚ ਸਾਡੇ 3 ਬੱਚੇ ਪੈਦਾ ਹੋਏ। ਗਰਭਨਿਰੋਧ ਦੇ ਬਾਰੇ ‘ਚ ਮੇਰੇ ਮਨ ‘ਚ ਬਹੁਤ ਸਾਰੀਆਂ ਗਲਤ ਧਾਰਨਾਵਾਂ (misconceptions) ਸਨ, ਜਿਵੇਂ ਕਿ ਜੋ ਇਕ ਸੱਚਾ ਆਦਮੀ ਹੁੰਦਾ ਹੈ ਉਹ ਕਦੇ ਵੀ ਕੰਡੋਮ ਨਹੀਂ ਵਰਤਦਾ। ਤੀਜੇ ਬੱਚੇ ਤੋਂ ਬਾਅਦ ਮੇਰੀ ਪਤਨੀ ਨੂੰ ਗਰਭਨਿਰੋਧ ਦੇ ਬਾਰੇ ਵਿਚ ਕੁਝ ਸਲਾਹ ਮਿਲੀ ਅਤੇ ਸਿਰਫ ਵਿੱਤੀ ਕਾਰਨਾਂ ਕਰਕੇ ਅਸੀਂ ਇਸਦਾ ਸੀਮਤ ਇਸਤੇਮਾਲ ਕੀਤਾ। ਜੇਕਰ ਸਾਡੇ ਪਰਿਵਾਰ ਵਿਚ ਕਿਸੇ ਨੂੰ ਪਤਾ ਲੱਗ ਜਾਵੇ ਕਿ ਅਸੀਂ ਅਜਿਹੀ ਚੀਜ਼ ਦੀ ਵਰਤੋਂ ਕੀਤੀ ਹੈ ਤਾਂ ਸਾਡੇ ਲਈ ਇਕ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ’। - ਜੁਨੈਦ, 28, ਦੁਕਾਨਦਾਰ, ਇੰਦੌਰ


  ਬਾਲਗ ਹੋਣ ਤੋਂ ਪਹਿਲਾਂ ਵਿਆਹ ਕਰਨ ਵਾਲੇ ਜੋੜਿਆਂ ਦੇ ਲਈ ਅਣਚਾਹਿਆ ਗਰਭ ਬਹੁਤ ਹੀ ਮੁਸ਼ਕਲ ਪੈਦਾ ਕਰਦਾ ਹੈ। ਇਹ ਉਨ੍ਹਾਂ ਜੋੜਿਆਂ ਨੂੰ ਵੀ ਮੁਸ਼ਕਲ ‘ਚ ਪਾ ਦਿੰਦਾ ਹੈ ਜੋ ਡੇਟਿੰਗ ਅਤੇ ਪਿਆਰ ਦੇ ਵੱਖੋ ਵੱਖਰੇ ਪੜਾਵਾਂ ਵਿੱਚੋਂ ਲੰਘ ਰਹੇ ਹੁੰਦੇ ਹਨ। ਚਾਹੇ ਤੁਸੀ ਸ਼ਾਦੀਸ਼ੁਦਾ ਹੋਵੋ ਜਾਂ ਨਹੀਂ, ਅਸੁਰੱਖਿਅਤ ਜਿਨਸੀ ਸੰਬੰਧਾਂ ਦਾ ਲੜਕੇ/ਲੜਕੀਆਂ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਨਤੀਜਾ ਭੁਗਤਨਾ ਪੈਂਦਾ ਹੈ। ਇਸ ਦੇ ਕਾਰਨ ਅਣਚਾਹਿਆ ਗਰਭ ਧਾਰਣ ਹੋ ਸਕਦਾ ਹੈ ਅਤੇ ਐਚਆਈਵੀ/ਏਡਜ਼ ਵਰਗੇ ਰੋਗ ਵੀ ਹੋ ਸਕਦੇ ਹਨ।

  ਕੁਝ ਕਰਨ ਤੋਂ ਪਹਿਲਾਂ ਸੋਚੋ

  ਭਾਰਤੀ ਸਮਾਜ ਵਿਚ ਨੌਜਵਾਨਾਂ 'ਤੇ ਬਹੁਤ ਸਾਰੀਆਂ ਪਾਬੰਦੀਆਂ ਹਨ ਜਿਸ ਕਾਰਨ ਇਹ ਲੋਕ ਗਰਭ ਨਿਰੋਧਕਾਂ ਦੀ ਵਰਤੋਂ ਨਹੀਂ ਕਰਦੇ ਅਤੇ ਅਸੁਰੱਖਿਅਤ ਜਿਨਸੀ ਸੰਬੰਧਾਂ ਵਿਚ ਫਸ ਜਾਂਦੇ ਹਨ। ਬਹੁਤ ਸਾਰੇ ਨੌਜਵਾਨ ਯੋਜਨਾ-ਰਹਿਤ (unexpected and unplanned) ਜਿਨਸੀ ਸੰਬੰਧ ਬਣਾਉਂਦੇ ਹਨ ਅਤੇ ਇਨ੍ਹਾਂ ਨੂੰ ਗਰਭ ਨਿਰੋਧ ਦੇ ਬਾਰੇ ਦੇ ਵਿਚ ਕੋਈ ਜਾਣਕਾਰੀ ਨਹੀਂ ਹੁੰਦੀ।


  ਬਹੁਤੇ ਨੌਜਵਾਨਾਂ ਨੂੰ ਗਰਭ ਨਿਰੋਧਕ ਵੇਚਣ ਵਾਲੇ ਦੁਕਾਨਦਾਰਾਂ/ਸਿਹਤ ਕਰਮਚਾਰੀਆਂ ਤੋਂ ਡਰ ਲਗਦਾ ਹੈ, ਫਿਰ ਇਨ੍ਹਾਂ ਵਿਚੋਂ ਕਈਆਂ ਦੇ ਕੋਲ ਇਸ ਨੂੰ ਖਰੀਦਣ ਦੇ ਪੈਸੇ ਨਹੀਂ ਹੁੰਦੇ ਅਤੇ ਕਿਸੀ ਹੋਰ ਦਵਾਈ ਦੇ ਨਾਮ ਤੋਂ ਹੀ ਡਰ ਜਾਂਦੇ ਹਨ। ਆਮ ਤੌਰ ਤੇ ਸੈਕਸੁਅਲੀ ਕਿਰਿਆਸ਼ੀਲ ਨੌਜਵਾਨ, ਭਾਵੇਂ ਉਹ ਬਾਲਗ ਹੀ ਕਿਉਂ ਨਾ ਹੋਣ, ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਮਾਪਿਆਂ ਦੀ ਸਹਾਇਤਾ ਪ੍ਰਾਪਤ ਨਹੀਂ ਹੁੰਦੀ। ਇਸ ਲਈ ਉਹ ਸੈਕਸ ਬਾਰੇ ਆਪਣੀਆਂ ਸਾਰੀਆਂ ਗੱਲਾਂ ਨੂੰ ਲੁਕਾ ਲੈਂਦੇ ਹਨ।

  "ਮੈਂ ਇਕ ਕੈਮਿਸਟ ਤੋਂ ਗਰਭ ਨਿਰੋਧਕ ਖਰੀਦਿਆ ਹੈ ਪਰ ਮੈਂ ਇਸ ਗੱਲ ਦਾ ਧਿਆਨ ਰੱਖਦੀ ਹਾਂ ਕਿ ਜਦੋਂ ਮੈਂ ਇਸ ਨੂੰ ਖਰੀਦਣ ਲਈ ਸਟੋਰ ਤੇ ਜਾਵਾਂ

  ਉਸ ਸਮੇਂ ਉੱਥੇ ਘੱਟ ਤੋਂ ਘੱਟ ਗਾਹਕ ਹੋਣ। ਇਹ ਇਕ ਬਹੁਤ ਹੀ ਪਰੇਸ਼ਾਨੀ ਵਾਲਾ ਅਨੁਭਵ ਹੈ। ਮੈਂ ਸ਼ਰਮਿੰਦਾ ਨਹੀਂ ਹਾਂ, ਪਰ ਮੈਨੂੰ ਚਿੰਤਾ ਹੁੰਦੀ ਹੈ ਕਿ ਕੋਈ ਜਾਣ-ਪਛਾਣ ਵਾਲਾ ਵਿਅਕਤੀ ਮੈਨੂੰ ਇਸ ਨੂੰ ਖਰੀਦਦੇ ਹੋਏ ਨਾ ਦੇਖ ਲਵੇ। ਆਮ ਤੌਰ 'ਤੇ ਮੈਂ ਨਾਮ ਦਾ ਜ਼ਿਕਰ ਨਹੀਂ ਕਰਦੀ, ਕਾਗਜ਼ ਉਤੇ ਲਿਖ ਕੇ ਕੈਮਿਸਟ ਨੂੰ ਦੇ ਦਿੰਦੀ ਹਾਂ। ਉਹ ਸਾਨੂੰ ਕਾਗਜ਼ ਵਿਚ ਲਪੇਟ ਕੇ ਇਹ ਦੇ ਦਿੰਦਾ ਹੈ। ਇਸ ਨਾਲ ਕੋਈ ਅਸਰ ਨਹੀਂ ਪੈਂਦਾ ਕਿ ਤੁਸੀ ਵਿਆਹੇ ਹੋ ਜਾਂ ਅਣਵਿਆਹੇ, ਕੰਡੋਮ ਖਰੀਦਦੇ ਹੋ ਜਾਂ ਐਮਰਜੈਂਸੀ ਗੋਲੀ, ਉਹ ਤੁਹਾਡੇ ਵੱਲ ਇਸ ਤਰਾਂ ਦੇਖਦੇ ਹਨ ਜਿਵੇਂ ਸੈਕਸ ਕੋਈ ਸ਼ਰਮਨਾਕ ਚੀਜ਼ ਹੈ ਅਤੇ ਇਹ ਇਕ ਮਹਿਲਾ ਦੇ ਲਈ ਤਾਂ ਪਾਪ ਹੈ।" -ਸ਼ਾਲਿਨੀ, 22, ਆਰਜੇ, ਮੁਹਾਲੀ

  ਕੋਈ ਭਾਸ਼ਣਬਾਜੀ ਨਹੀਂ, ਕੋਈ ਅਭਿਆਸ ਨਹੀਂ

  ਜਿਨਸੀ ਅਤੇ ਜਣਨ (reproductive) ਸਿਹਤ ਸਿੱਖਿਆ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਨੌਜਵਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਜਿਨ੍ਹਾਂ ਨੇ ਆਪਣੀ ਜਿਨਸੀ ਕਿਰਿਆਸ਼ੀਲਤਾ ਦੀ ਹੁਣੇ ਸ਼ੁਰੂਆਤ ਕੀਤੀ ਹੈ ਅਤੇ ਉਨ੍ਹਾਂ ਦੀ ਸਹਾਇਤਾ ਕਰ ਸਕੇ ਜੋ ਪਹਿਲਾਂ ਤੋਂ ਜਿਨਸੀ ਕਿਰਿਆਸ਼ੀਲ ਹਨ।


  ਕਈ ਵਾਰ ਪਰਿਵਾਰ ਦੇ ਬਜ਼ੁਰਗ, ਜਿਆਦਾ ਉਮਰ ਦੇ ਚਚੇਰੇ ਭਰਾ ਅਤੇ ਆਪਣੇ ਭੈਣ-ਭਰਾ, ਮਾਂ-ਬਾਪ ਕਈ ਤਰਾਂ ਦੀਆਂ ਨਕਾਰਾਤਮਕ ਚੀਜ਼ਾਂ ਫੈਲਾਉਂਦੇ ਹਨ ਜਿਵੇਂ ਕਿ ਕੰਡੋਮ ਦੀ ਵਰਤੋਂ ਨਾਲ ਨਪੁੰਸਕਤਾ ਵੱਧਦੀ ਹੈ, ਨਸਬੰਦੀ ਨਾਲ ਸਰੀਰਕ ਕਮਜ਼ੋਰੀ ਆਉਂਦੀ ਹੈ, ਮੋਟਾਪਾ ਵੱਧਦਾ ਹੈ ਅਤੇ ਜਿਨਸੀ ਕਿਰਿਆਸ਼ੀਲ ਹੋਣ ਦੀ ਗੱਲ ਨੂੰ ਸ਼ਰਮਨਾਕ ਦੱਸਦੇ ਹੋਏ ਨੌਜਵਾਨ ਗਰਭ ਨਿਰੋਧਕਾਂ ਦੀ ਸਹਾਇਤਾ ਲੈਣ ਤੋਂ ਗੁਰੇਜ਼ ਕਰਦੇ ਹਨ।

  ਬਹੁਤੇ ਸਮਾਜਿਕ ਵਰਕਰ ਅਤੇ ਸਰਵੇਖਣ ਇਹ ਸੁਝਾਅ ਦਿੰਦੇ ਹਨ ਕਿ ਵਿਕਲਪਾਂ ਦੇ ਵੱਧਣ ਅਤੇ ਇਨ੍ਹਾਂ ਦੀ ਉਪਲਬਧਤਾ ਦੇ ਕਾਰਨ ਜਿਨਸੀ ਕਿਰਿਆਸ਼ੀਲ ਮਹਿਲਾਵਾਂ ਅਤੇ ਮਰਦਾਂ, ਖ਼ਾਸਕਰ ਲੜਕੇ/ਲੜਕੀਆਂ ਨੂੰ ਕਾਫ਼ੀ ਆਜ਼ਾਦੀ ਮਿਲੀ ਹੈ। ਪਰ ਬਹੁਤ ਸਾਰੇ ਲੋਕ ਅੱਜ ਵੀ ਇਸ ਮੁੱਦੇ 'ਤੇ ਕਿਸੇ ਵੀ ਕਿਸਮ ਦੇ ਵਿਚਾਰ ਵਟਾਂਦਰੇ ਬਾਰੇ ਵੱਖੋ ਵੱਖਰੀ ਰਾਏ ਰੱਖਦੇ ਹਨ।

  ਬੇਸ਼ੱਕ ਹੁਣ ਅਣਵਿਆਹੇ ਅਤੇ ਗੈਰ-ਵਚਨਬੱਧ ਲੋਕਾਂ ਵਿਚ ਵਧੇਰੇ ਗੱਲਬਾਤ ਹੁੰਦੀ ਹੈ, ਪਰ ਸਕੂਲ ਅਤੇ ਧਾਰਮਿਕ ਸੰਸਥਾਵਾਂ ਅਤੇ ਨੌਜਵਾਨ ਸੰਸਥਾਵਾਂ ਸੈਕਸ ਸਿੱਖਿਆ ਵਰਗੇ ਮੁੱਦਿਆਂ ਤੋਂ ਦੂਰ ਹੋ ਜਾਂਦੀਆਂ ਹਨ। ਮਨੁੱਖੀ ਪ੍ਰਜਨਨ ਦੇ ਤੱਥਾਂ ਤੋਂ ਇਲਾਵਾ, ਜਿਨਸੀ ਸੰਬੰਧਾਂ, ਸਾਡੀ ਅਤੇ ਸਾਡੇ ਸਹਿਭਾਗੀਆਂ ਦੀ ਸਿਹਤ ਨਾਲ ਜੁੜੇ ਵੱਖੋ ਵੱਖਰੇ ਜੋਖਮ, ਉਨ੍ਹਾਂ ਨਾਲ ਵੱਖੋ ਵੱਖਰੇ ਤਰੀਕਿਆਂ ਨਾਲ ਜੁੜੀ ਭਲਾਈ ਅਤੇ ਉਨ੍ਹਾਂ ਦੀਆਂ ਬੁਰਾਈਆਂ ਬਾਰੇ ਦੇ ਬਾਰੇ ‘ਚ ਗੱਲਾਂ ਜਰੂਰ ਹੋਣੀਆਂ ਚਾਹੀਦੀਆਂ ਹਨ।

  (ਲੇਖਕ- ਪੂਜਾ ਪ੍ਰਿਯੰਵਦਾ)

  Published by:Ashish Sharma
  First published:

  Tags: Love, Marriage, Relationships, Sex, Valentines day, Valentines Day 2020