Home /News /lifestyle /

Valentine's Day Special- ਕੁਆਰੇਪਣ ਦੀ ਉਮਰ ਕੀ ਹੋਣੀ ਚਾਹੀਦੀ?

Valentine's Day Special- ਕੁਆਰੇਪਣ ਦੀ ਉਮਰ ਕੀ ਹੋਣੀ ਚਾਹੀਦੀ?

Valentine's Day Special- ਕੁਆਰੇਪਣ ਦੀ ਉਮਰ ਕੀ ਹੋਣੀ ਚਾਹੀਦੀ?

Valentine's Day Special- ਕੁਆਰੇਪਣ ਦੀ ਉਮਰ ਕੀ ਹੋਣੀ ਚਾਹੀਦੀ?

ਭਾਰਤ ‘ਚ ਸੈਕਸ ਦੇ ਬਾਰੇ ‘ਚ ਗੱਲਾਂ ਕਰਨਾ ਅੱਜ ਵੀ ਠੀਕ ਨਹੀਂ ਮੰਨਿਆ ਜਾਂਦਾ ਹੈ ਅਤੇ ਇਹ ਉਦੋਂ ਹੋਰ ਵੀ ਵਰਜਿਤ ਹੈ ਜਦੋਂ ਤੁਸੀਂ ਕਾਨੂੰਨੀ ਤੌਰ ਤੇ ਬਾਲਗ ਨਾ ਹੋਵੋ। ਪਰ ਕਿ ਅਸੀਂ ਇਹ ਮੰਨ ਸਕਦੇ ਹਾਂ 18 ਸਾਲ ਤੋਂ ਛੋਟੀ ਉਮਰ ਵਾਲੇ ਕਿਸੀ ਵੀ ਤਰਾਂ ਦੇ ਸੈਕਸੁਅਲ ਗਤਿਵਿਧੀਆਂ ‘ਚ ਸ਼ਾਮਿਲ ਨਹੀਂ ਹਨ। ਜੇਕਰ ਅਸੀਂ ਇਹ ਸੋਚਦੇ ਹਾਂ ਤਾਂ ਅਸੀਂ ਗਲਤ ਹਾਂ।

ਹੋਰ ਪੜ੍ਹੋ ...
 • Share this:

  -ਪਹਿਲਾਂ ਸੈਕਸ ਦੇ ਬਾਰੇ ‘ਚ ਸਾਰੀਆਂ ਗੱਲਾਂ ਇਕ ਜਰੂਰੀ ਮੁੱਦੇ ਤੋਂ ਸ਼ੁਰੂ ਹੁੰਦੀਆਂ ਸੀ ਕਿ ਕੁਆਰੇਪਨ ਦੀ ਉਮਰ ਕੀ ਹੋਣੀ ਚਾਹੀਦੀ ? ਹੁਣ ਸੈਕਸੁਅਲ ਵੈਲਨੇਸ ਨੇ ਇਸ ਨੂੰ ਜਿਆਦਾ ਵਿਸਤਾਰ ਦਿੰਦੇ ਹੋਏ ਹੋਰ ਵੀ ਸਮਾਵੇਸ਼ੀ ਬਣਾ ਦਿੱਤਾ ਹੈ। ‘ਸੈਕਸੁਅਲ ਡੈਬਯੂ’ ਅੰਗਰੇਜੀ ਦੀ ਡਿਕਸ਼ਨਰੀ ‘ਚ ਇਸ ਸ਼ਬਦ ਦਾ ਮਤਲਬ ਹੈ। ਆਪਣਾ ਕੁਆਰਾਪਨ ਖੋਹਣ ਦੇ ਲਈ ਇਕ ਫੈਂਸੀ ਸ਼ਬਦ ਪਰ ਇਹ ਸਿਰਫ ਇੰਨਾ ਹੀ ਨਹੀਂ ਹੈ, ਇਸ ਤੋਂ ਕਿਤੇ ਜਿਆਦਾ ਹੈ। ਸੈਕਸੁਅਲ ਡੈਬਯੂ ਸਿਰਫ ਪਹਿਲੇ ਯੋਨੀ ਸੈਕਸ ਤੱਕ ਸੀਮਤ ਨਹੀਂ ਹੈ, ਇਸ ‘ਚ ਦੂਜੇ ਤਰੀਕੇ ਨਾਲ ਕੀਤੇ ਗਏ ਨਾਨ-ਪੇਨੇਟ੍ਰੇਟਿਵ ਅਤੇ ਓਰਲ ਸੈਕਸ ਵੀ ਸ਼ਾਮਿਲ ਹਨ। ਇਸ ਲਈ ਅੱਜ ਕਲ ਦੇ ਨੌਜਵਾਨ ਸਿੱਧੇ ਸੰਭੋਗ ਦੀ ਬਜਾਏ ਦੂਜੇ ਤਰੀਕੇ ਵਰਤ ਰਹੇ ਹਨ, ਜਿਸ ਨੂੰ ਇਕ ਤਰੀਕੇ ਦਾ ‘ਆਉਟਰਕੋਰਸ’ ਵੀ ਕਿਹਾ ਜਾ ਸਕਦਾ ਹੈ।

  ਬਿਹਾਰ ‘ਚ ਪਾਪੁਲੇਸ਼ਨ ਕੌਂਸਿਲ ਵੱਲੋਂ ਕੀਤੇ ਗਏ ਇਕ ਸਰਵੇਖਣ ਮੁਤਾਬਿਕ, 14.1 ਪ੍ਰਤੀਸ਼ਤ ਅਣਵਿਆਹੇ ਨੌਜਵਾਨ ਅਤੇ 6.3 ਪ੍ਰਤੀਸ਼ਤ ਅਣਵਿਆਹੀ ਲੜਕੀਆਂ ਨੇ ਵਿਆਹ ਤੋਂ ਪਹਿਲਾਂ ਜਿਨਸੀ ਸੰਬੰਧ ਬਣਾਏ।

  ਭਾਰਤ ‘ਚ ਸੈਕਸ ਦੇ ਬਾਰੇ ‘ਚ ਗੱਲਾਂ ਕਰਨਾ ਅੱਜ ਵੀ ਠੀਕ ਨਹੀਂ ਮੰਨਿਆ ਜਾਂਦਾ ਹੈ ਅਤੇ ਇਹ ਉਦੋਂ ਹੋਰ ਵੀ ਵਰਜਿਤ ਹੈ ਜਦੋਂ ਤੁਸੀਂ ਕਾਨੂੰਨੀ ਤੌਰ ਤੇ ਬਾਲਗ ਨਾ ਹੋਵੋ। ਪਰ ਕਿ ਅਸੀਂ ਇਹ ਮੰਨ ਸਕਦੇ ਹਾਂ 18 ਸਾਲ ਤੋਂ ਛੋਟੀ ਉਮਰ ਵਾਲੇ ਕਿਸੀ ਵੀ ਤਰਾਂ ਦੇ ਸੈਕਸੁਅਲ ਗਤਿਵਿਧੀਆਂ ‘ਚ ਸ਼ਾਮਿਲ ਨਹੀਂ ਹਨ। ਜੇਕਰ ਅਸੀਂ ਇਹ ਸੋਚਦੇ ਹਾਂ ਤਾਂ ਅਸੀਂ ਗਲਤ ਹਾਂ।

  ਭਾਰਤ ਵਿਚ ਵੱਡੀ ਗਿਣਤੀ ਵਿਚ ਲੜਕੇ ਅਤੇ ਲੜਕੀਆਂ ਨਾਨ ਪੇਨਿਟ੍ਰੇਟਿਵ ਸੈਕਸ ਦਾ ਅਨੁਭਵ ਲੈਣ ‘ਚ ਸ਼ਾਮਿਲ ਹਨ, ਜਿਵੇਂ ਕਿ ਚੁੰਮਣਾ ਅਤੇ ਇਕ-ਦੂਜੇ ਦੇ ਅੰਗਾ ਨੂੰ ਛੁਹਣਾ। ਸਾਰੀਆਂ ਲੜਕੀਆਂ ‘ਚ 50 ਪ੍ਰਤੀਸ਼ਤ ਲੜਕੀਆਂ 18 ਸਾਲ ਦੀ ਉਮਰ ਤੱਕ ਪਹੁੰਚਦੇ ਹੀ ਸੈਕਸੁਅਲੀ ਐਕਟਿਵ ਹੋ ਜਾਂਦੀਆਂ ਹਨ।

  ਕਿਸ਼ੋਰ ਉਮਰ ਦੇ ਨੌਜਵਾਨ ਸੈਕਸ ਅਤੇ ਪ੍ਰਜਨਨ ਸਿਹਤ ਬਾਰੇ ਜੋ ਕੁਝ ਵੀ ਜਾਣਦੇ ਹਨ ਉਹ ਉਨ੍ਹਾਂ ਦੇ ਹਮ ਉਮਰ ਦੇ ਦੋਸਤਾਂ ਵੱਲੋਂ ਦੱਸੀਆਂ ਗਈਆਂ ਹੁੰਦੀਆਂ ਹਨ ਜਾਂ ਹੁਣ ਇੰਟਰਨੈਟ ਉਤੇ ਮੌਜੂਦ ਗਲਤ ਜਾਣਕਾਰੀਆਂ ਵੀ ਹੋ ਸਕਦੀਆਂ ਹਨ। ਇਸ ਤਰਾਂ ਸੈਕਸ ਨਾਲ ਜੁੜੀ ਕਈ ਤਰਾਂ ਦੀਆਂ ਧਾਰਨਾਵਾਂ ਵੀ ਉਨ੍ਹਾਂ ਦੇ ਮਨ ‘ਚ ਹੁੰਦੀ ਹੈ, ਜਿਵੇਂ ਕਿ ਹਸਥਮੈਥੂਨ ਤੁਹਾਨੂੰ ਨਪੁੰਸਕ ਬਣਾ ਸਕਦਾ ਹੈ। ਚੁੰਮਣ ਨਾਲ ਕੋਈ ਗਰਭਵਤੀ ਹੋ ਸਕਦਾ ਹੈ। ਸਾਰੇ ਸਤਨ ਵਾਲੀ ਮਹਿਲਾਵਾਂ ਦੇ ਸਤਨਾਂ ‘ਚ ਦੁੱਧ ਹੁੰਦਾ ਹੈ ਅਤੇ ਹੋਰ ਵੀ ਕਈ ਚੀਜਾਂ।

  ‘ਅਸੀਂ ਇਕ ਖੇਡ ਅਕੈਡਮੀ ‘ਚ ਇਕੱਠੇ ਸੀ। ਉਹ ਮੇਰੇ ਤੋਂ ਦੋ ਸਾਲ ਵੱਡੀ ਸੀ। ਸਾਡੇ ਵਿੱਚ ਇਕ ਆਕਰਸ਼ਣ ਸੀ। ਅਸੀਂ ਇਕ-ਦੂਜੇ ਨੂੰ ਦੇਖਦੇ, ਹੱਸਦੇ ਅਤੇ ਮੈਚ, ਸਿਲੈਕਸ਼ਨ ਨਾਲ ਜੁੜੀਆਂ ਗੱਲਾਂ ਉਤੇ ਅਕਸਰ ਕੁਝ ਗੱਲਾਂ ਕਰਦੇ ਰਹਿੰਦੇ ਸੀ। ਕੁਝ ਦੋਸਤਾਂ ਨੇ ਸਾਡੇ ਲਈ ਇਕ ਡੇਟ ਜਿਹਾ ਕੁਝ ਰੱਖਿਆ ਸੀ। ਉੱਥੇ ਉਨ੍ਹਾਂ ਖੰਡਰਾਂ ਦੇ ਵਿਚ ਅਸੀਂ ਇਕ-ਦੂਜੇ ਨੂੰ ਚੁੰਮਿਆ ਅਤੇ ਛੁਹਇਆ। ਉਸ ਤੋਂ ਬਾਅਦ ਵੀ ਅਸੀ ਕਈ ਵਾਰ ਅਜਿਹਾ ਕਰਦੇ ਰਹੇ। ਉਸ ਸਮੇਂ ਮੇਰੀ ਉਮਰ ਕਰੀਬ 15 ਸਾਲ ਸੀ’।

  -ਸੁਧੀਰ, 21, ਐਥਲੀਟ, ਰੋਹਤਕ

  ਤੁਸੀਂ ਜੋ ਕਰ ਰਹੇ ਹੋ, ਕਿ ਉਹ ਸੈਕਸੂਅਲ ਹੈ ? ਕਿ ਇਹ ਆਉਟਰਕੋਰਸ ਹੈ ?

  ਸਹੀ ਸ਼ਬਦਾਂ ‘ਚ ਕਿਹਾ ਜਾਵੇ ਤਾਂ ਇਹ ਸਿਰਫ ਇੰਟਰਕੋਰਸ ਨਹੀਂ ਹੈ, ਬਾਕੀ ਸਭ ਕੁਝ ਸੈਕਸੁਅਲ ਹੈ।

  ਪਹਿਲੀ ਸੈਕਸੁਅਲ ਗਤਿਵਿਧੀ ਜਿਸ ‘ਚ ਕੋਈ ਵਿਅਕਤੀ ਸ਼ਾਮਿਲ ਹੁੰਦਾ ਹੈ ਉਹ ਹੈ ਹਸਤਮੈਥੂਨ, ਜਿਸ ‘ਚ ਤੁਸੀ ਯੌਨ ਅੰਗਾ ਅਤੇ ਸ਼ਰੀਰ ਦੇ ਦੂਜੇ ਸੈਕਸੁਅਲ ਭਾਗਾਂ ਨੂੰ ਉਤੇਜਿਤ ਕਰਦੇ ਹਨ। ਇਹ ਸਿਰਫ ਭ੍ਰਮ ਹੈ ਕਿ ਸਿਰਫ ਲੜਕੇ ਹੀ ਹਸਤਮੈਥੂਨ ਕਰਦੇ ਹਨ, ਲੜਕੀਆਂ ਵੀ ਇਹ ਕਰਦੀਆਂ ਹਨ ਅਤੇ ਇਸਦਾ ਆਨੰਦ ਮਾਣਦੀਆਂ ਹਨ। ਹਸਤਮੈਥੂਨ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ ਕਿ ਇਹ ਨੁਕਸਾਨ ਪਹੁੰਚਾਉਂਦਾ ਹੈ, ਜਦਕਿ ਇਹ ਪੂਰੀ ਤਰਾਂ ਕੁਦਰਤੀ ਹੁੰਦਾ ਹੈ ਅਤੇ ਸਿਹਤ 'ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ।

  ‘ਜਦ ਮੈਂ 12 ਸਾਲ ਦੀ ਸੀ, ਉਸ ਸਮੇਂ ਆਪਣੀ ਯੋਨੀ ਅਤੇ ਪੱਟਾਂ ਨੂੰ ਇਕ-ਦੂਜੇ ਉਤੇ ਰਗੜ ਨਾਲ ਮੇਰੇ ਕਪੜੇ ਗਿੱਲੇ ਹੋ ਜਾਂਦੇ ਸੀ ਅਤੇ ਉਸ ਤੋਂ ਬਾਅਦ ਮੈਂ ਜੋ ਮਹਿਸੂਸ ਕਰਦੀ ਸੀ ਉਹ ਕਾਫੀ ਚੰਗਾ ਸੀ। ਬਾਅਦ ‘ਚ ਮੈਂ ਆਪਣੀ ਉਂਗਲੀਆਂ ਦੀ ਵਰਤੋ ਕਰਨੀ ਸ਼ੁਰੂ ਕੀਤੀ ਅਤੇ ਨੀਚੇ ਹੋਰ ਵੀ ਚੀਜਾਂ ਨੂੰ ਰਗੜਨ ਦਾ ਅਨੁਭਵ ਕੀਤਾ। ਇਹ ਚਲਦਾ ਰਿਹਾ, ਜਦੋਂ ਮੈਂ 16 ਸਾਲ ਦੀ ਹੋਈ ਤਾਂ ਮੇਰੀ ਇਕ ਕਜਿਨ ਨੇ ਦੱਸਿਆ ਕਿ ਇਸਨੂੰ ਹਸਤਮੈਥੂਨ ਕਹਿੰਦੇ ਹਨ ਅਤੇ ਇਸਦਾ ਮਤਲਬ ਹੁੰਦਾ ਹੈ ਕਿ ਮੇਰੇ ਸ਼ਰੀਰ ਨੂੰ ਸੈਕਸ ਦੀ ਜਰੂਰਤ ਹੈ। ਮੈਂ 20 ਸਾਲ ਦੀ ਉਮਰ ‘ਚ ਇਕ ਲੜਕੇ ਨਾਲ ਸੰਬੰਧ ਬਣਾਏ। ਮੈਂ ਹੁਣ ਵੀ ਕਾਫੀ ਹਸਤਮੈਥੂਨ ਕਰਦੀ ਹਾਂ’। - ਦੀਪਾ (ਬਦਲਿਆ ਹੋਇਆ ਨਾਮ), ਨਰਸਿੰਗ ਵਿਦਿਆਰਥਣ, ਜਮਸ਼ੇਦਪੁਰ

  ਕਿਸੇ ਦੂਸਰੇ ਨਾਲ ਕੀਤੀ ਜਾਣ ਵਾਲੀ ਸੈਕਸੁਅਲ ਐਕਟਿਵੀਟੀ ‘ਚ ਚੁੰਮਣਾ ਮੁੱਖ ਹੈ। ਇਕ-ਦੂਜੇ ਦੇ ਬੁੱਲ੍ਹਾਂ ਨੂੰ ਚੁੰਮਣਾ ਸੈਕਸੁਅਲ ਉੱਤੇਜਨਾ ਪਾਉਣ ਲਈ ਬੇਸਿਕ ਐਕਟੀਵਿਟੀ ਹੈ। ਅਤੇ ਜਿਵੇਂ ਕਿ ਲੋਕ ਮੰਨਦੇ ਹਨ ਕਿ ਇਹ ਪਛੱਮੀ ਦੇਸ਼ਾਂ ਦੀ ਦੇਣ ਹੈ, ਕਾਮਸੂਤਰ ਦੇ ਦੂਜੇ ਭਾਗ ਦੇ ਤੀਜੇ ਅਧਿਆਇ ‘ਚ ਚੁੰਮਣ ਨੂੰ ਲੈ ਕੇ ਵਿਸਥਾਰਪੂਰਵਕ ਜਾਣਕਾਰੀ ਹੈ। ਅੱਜ-ਕਲ ਦੇ ਨੌਜਵਾਨ ਕਿਸਿੰਗ ਨੂੰ ਸਿਰਫ ਟੀਵੀ ਜਾਂ ਫਿਲਮਾਂ ‘ਚ ਦੇਖਦੇ ਹਨ। ਬੁੱਲ੍ਹਾਂ ਨੂੰ ਬੁੱਲ੍ਹਾਂ ਨਾਲ ਚੁੰਮਣਾ ਪੱਛਮੀ ਦੇਸ਼ਾਂ ‘ਚ ਆਮ ਗੱਲ ਹੈ ਅਤੇ ਇਹ ਕੰਮ ਲੋਕ ਪਰਿਵਾਰ ਦੇ ਵਿਚ ਵੀ ਕਰਦੇ ਹਨ।

  -ਦੂਜੀ ਸੈਕਸੁਅਲ ਐਕਟਿਵੀਟੀ ਹੈ, ਓਰਲ ਸੈਕਸ ਜੋ ਨੌਜਵਾਨ ਉਦੋਂ ਕਰਦੇ ਹਨ, ਜਿਸ ਸਮੇਂ ਉਨ੍ਹਾਂ ਨੂੰ ਸੈਕਸ ਦੀ ਲੋੜ ਹੁੰਦੀ ਹੈ, ਪਰ ਇੰਟਰਕੋਰਸ ਨਹੀਂ। ਓਰਲ ਸੈਕਸ ‘ਚ ਯੌਨ ਅੰਗਾ ਨੂੰ ਮੁੰਹ, ਬੁੱਲ੍ਹਾਂ ਅਤੇ ਜੀਭ ਨਾਲ ਉੱਤੇਜਿਤ ਕੀਤਾ ਜਾਂਦਾ ਹੈ। ਇਹ ਸੰਭੋਗ ਤੋਂ ਪਹਿਲਾਂ ਕੀਤੀ ਜਾਣ ਵਾਲੀ ਚੀਜ ਹੈ।

  ਮੈਨੂੰ ਕਿਸ ਤਰਾਂ ਪਤਾ ਚਲੇਗਾ ਕਿ ਮੈਂ ਸੈਕਸ ਲਈ ਤਿਆਰ ਹਾਂ ?

  ਇਹ ਨੌਜਵਾਨਾਂ ਦਾ ਸਭ ਤੋਂ ਉਲਝਣ ਵਾਲਾ ਸਵਾਲ ਹੈ ਕਿ ਆਉਟਸੋਰਸ ਕਰਨ ਤੋਂ ਬਾਅਦ ਕਦੋਂ ਮੈਂ ਸੈਕਸ ਕਰਨ ਲਈ ਤਿਆਰ ਹਾਂ ?

  ਮੈਨੂੰ ਕਦੋਂ ਸੈਕਸੁਅਲ ਡੈਬਯੂ ਕਰਨਾ ਚਾਹੀਦਾ ?

  ਜਿਆਦਾਤਰ ਲੜਕੀਆਂ ਇਸ ਨੂੰ ਪਾਰੰਪਰਿਕ ਤੌਰ ਤੇ ਵਿਆਹ ਲਈ ਹਾਈਮਨ ਬਚਾ ਕੇ ਰੱਖਣ ਨਾਲ ਜੋੜਦੀਆਂ ਹਨ। ਜਿਆਦਾਤਰ ਲੜਕਿਆਂ ਨੂੰ ਦੋਸਤਾਂ ਅਤੇ ਸਾਥੀਆਂ ਦਾ ਅਸਰ ਅਤੇ ਹੋਰ ਕਰਕੇ ਦੇਖਣ ਦੀ ਉਤਸੁਕਤਾ ਭਾਰੀ ਪੈਂਦੀ ਹੈ।

  ਜਿਆਦਾਤਰ ਨੌਜਵਾਨ ਇਹ ਜਾਣਦੇ ਹਨ ਕਿ ਸੈਕਸ ਸਰੀਰਕ ਹੈ, ਪਰ ਸੈਕਸੁਅਲ ਡੈਬਯੂ ਨਾਲ ਜੁੜੇ ਭਾਵਨਾਤਮਕ ਅਸਰ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੁੰਦੇ। ਕਿਉਂਕਿ ਹਰ ਨੌਜਵਾਨ ਆਪਣੇ ਆਪ ‘ਚ ਅਲੱਗ ਹੁੰਦਾ ਹੈ ਅਤੇ ਉਸਦੀ ਪਰਵਰਿਸ਼ ਅਤੇ ਨਿੱਜੀ ਪਸੰਦ ਇਹ ਨਿਰਧਾਰਤ ਕਰਦੀ ਹੈ ਕਿ, ਕਦੋਂ ਅਤੇ ਕਿੰਨੀ ਕੁ ਸੈਕਸ ਦੀ ਜ਼ਰੂਰਤ ਹੈ। ਅਤੇ ਸਭ ਤੋਂ ਮਹੱਤਵਪੂਰਣ ਗੱਲ, ਕਿ ਤੁਸੀਂ ਅਤੇ ਤੁਹਾਡਾ ਸਾਥੀ ਸੈਕਸ ਨੂੰ ਲੈ ਕੇ ਮਿਲਣ ਵਾਲੀ ਨਕਾਰਾਤਮਕ ਪ੍ਰਤੀਕ੍ਰਿਆ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ?

  ਪਹਿਲੀ ਮੁਲਾਕਾਤ ‘ਚ ਜਾਂ ਬਹੁਤ ਜਲਦੀ ਹੋਣ ਵਾਲੀ ਸੈਕਸੁਅਲ ਡੈਬਯੂ ਨੂੰ ਉਚਿਤ ਨਹੀਂ ਠਹਿਰਾਇਆ ਜਾ ਸਕਦਾ, ਜਦੋਂ ਤੱਕ ਦੋਵੇਂ ਸਾਥੀ ਤਿਆਰ ਨਾ ਹੋਣ ਅਤੇ ਸੈਕਸ ਦੇ ਬਾਅਦ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਚੰਗੀ ਤਰ੍ਹਾਂ ਜਾਣੂ ਨਾ ਹੋਣ।

  ਪਹਿਲੀ ਵਾਰ ਹੋਣ ਵਾਲਾ ਸੈਕਸ ਯਾਦਗਾਰ ਅਤੇ ਅਨੰਦਮਈ ਹੋਣਾ ਚਾਹੀਦਾ ਹੈ, ਤਣਾਅ ਅਤੇ ਜਬਰਦਸਤੀ ਨਹੀਂ ਹੋਣੀ ਚਾਹੀਦੀ। ਕੁਆਰੇਪਨ ਦਾ ਅਨੰਦ ਲਓ।

  ਲੇਖਿਕਾ - ਪੂਜਾ ਪ੍ਰਿਯਮਵਦਾ ਰੇਡਵਾਮਬ ਪਲੇਟਫਾਰਮ ਨਾਲ ਜੁੜੀ ਇਕ ਸੈਕਸੁਅਲ ਕਲੁਮਨਿਸਟ ਹਨ। ਇਹ ਪਲੇਟਫਾਰਮ ਲੋਕਾਂ ਨੂੰ ਸ਼ਰਮਿੰਦਗੀ ਅਤੇ ਝਿਜਕ ਤੋਂ ਬਾਹਰ ਆ ਕੇ ਜ਼ਿੰਦਗੀ ਦਾ ਸਾਹਮਣਾ ਕਰਨ ਵਿਚ ਸਹਾਇਤਾ ਕਰਦਾ ਹੈ।

  Published by:Ashish Sharma
  First published:

  Tags: Love, Relationships, Sex, Valentines Day 2020