HOME » NEWS » Life

Valentine's Day 2020: ਪਾਰਟਨਰ ਨੂੰ ਗਲੇ ਮਿਲਣ ਦੇ 5 ਵੱਡੇ ਫਾਇਦੇ...

News18 Punjabi | News18 Punjab
Updated: February 14, 2020, 12:53 PM IST
share image
Valentine's Day 2020: ਪਾਰਟਨਰ ਨੂੰ ਗਲੇ ਮਿਲਣ ਦੇ 5 ਵੱਡੇ ਫਾਇਦੇ...
Valentine's Day 2020 :  Happy Hug day : ਪਾਰਟਨਰ ਨੂੰ ਗਲੇ ਮਿਲਣ ਦੇ 5 ਵੱਡੇ ਫਾਇਦੇ...

ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਜੋ ਲੋਕ ਆਪਣੇ ਆਪਣੇ ਸਾਥੀ ਨੂੰ ਰੋਜ਼ਾਨਾ ਗਲੇ ਲਗਾਉਂਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਸੰਭਾਵਨਾ ਘੱਟ ਜਾਂਦੀ।

  • Share this:
  • Facebook share img
  • Twitter share img
  • Linkedin share img
Hug day 2020: ਅਕਸਰ ਸੁਣਿਆ ਜਾਂਦਾ ਹੈ ਕਿ ਪਿਆਰ ਭਰੀ ਜਾਦੂ ਦੀ ਜੱਫੀ ਨਾਲ ਵੱਡੀ ਤੋਂ ਵੱਡੀ ਪ੍ਰੇਸ਼ਾਨੀ ਨੂੰ ਮਿੰਟਾਂ ਵਿਚ ਹਲ ਕਰ ਦਿੰਦੀ ਹੈ। ਇਹ ਜੱਫੀ ਕਈ ਤਰ੍ਹਾਂ ਦੀ ਬਿਮਾਰੀਆਂ ਨੂੰ ਦੂਰ ਕਰ ਸਕਦੀ ਹੈ। ਲੋਕਾਂ ਨੂੰ ਟੈਨਸ਼ਨ ਅਤੇ ਤਣਾਅ ਤੋਂ ਦੂਰ ਕਰਦੀ ਹੈ। ਕੀ ਇਹ ਸੱਚ ਹੈ? ਹਾਂ ਬਿਲਕੁਲ 12 ਫਰਵਰੀ ਬੁਧਵਾਰ ਨੂੰ ਹਗ ਡੇ ਮਨਾਇਆ ਜਾ ਰਿਹਾ ਹੈ। ਇਸ ਦਿਨ ਲੋਕ ਹਗ ਕਰਕੇ ਆਪਣੇ ਦਿਲ ਦੀ ਗੱਲ ਦੱਸਦੇ ਹਨ ਅਤੇ ਆਪਣੀ ਭਾਵਨਾਵਾਂ ਦਾ ਇਜ਼ਹਾਰ ਕਰਦੇ ਹਨ।

ਹਗ ਡੇ ਦਾ ਮਤਲਬ ਇਕ ਦੂਜੇ ਨਾਲ ਗਲੇ ਮਿਲਣਾ ਅਤੇ ਆਪਣਾਪਣ ਦਿਖਾਉਣਾ ਹੈ। ਦੱਸਣਯੋਗ ਹੈ ਕਿ ਗਲੇ ਮਿਲਣ ਨਾਲ ਬਲੱਡ ਸਰਕੂਲੇਸ਼ਣ ਤੇਜ਼ ਹੁੰਦਾ ਹੈ, ਮੂਡ ਫਰੈਸ਼ ਰਹਿੰਦਾ ਹੈ, ਤਣਾਅ ਘੱਟ ਹੁੰਦਾ ਹੈ ਅਤੇ ਦਿਲ ਵਿਚ ਆਪਣਾਪਣ ਜ਼ਾਹਿਰ ਹੁੰਦਾ ਹੈ। ਗਲੇ ਮਿਲਣ ਨਾਲ ਪ੍ਰੇਮੀ-ਪ੍ਰੇਮਿਕਾ ਦੇ ਰਿਸ਼ਤੇ ਹੋਰ ਜ਼ਿਆਦਾ ਮਜਬੂਤ ਹੁੰਦੇ ਹਨ।

ਦਿਲ ਲਈ ਫਾਇਦੇਮੰਦ
ਗਲੇ ਮਿਲਣ ਨਾਲ ਸਰੀਰ ਵਿਚ ਹਾਰਮੋਨ ਯਾਨੀ ਆਕਸੀਟੋਸਿਨ ਦਾ ਪੱਧਰ ਵੱਧਦਾ ਹੈ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਜਦੋਂ ਤੁਸੀਂ ਕਿਸੇ ਨੂੰ ਗਲੇ ਲਗਾਉਂਦੇ ਹੋ ਤਾਂ ਇਸ ਨਾਲ ਉਸਦੇ ਸਰੀਰ ਵਿਚ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਹੈ। ਇਸ ਨਾਲ ਸਰੀਰ ਵਿਚ ਆਕਸੀਜਨ ਦੀ ਸਹੀ ਪੱਧਰ ਬਣਿਆ ਰਹਿੰਦਾ ਹੈ। ਇਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਸੰਭਾਵਨਾ ਘੱਟ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿੰਦਾ ਹੈ।ਤਣਾਅ ਘੱਟ ਹੁੰਦਾ ਹੈ

ਆਦਮੀ ਦਾ ਗਲੇ ਮਿਲਣ ਨਾਲ ਤਣਾਅ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਗਲੇ ਮਿਲਣ ਨਾਲ ਇਨਫੈਕਸ਼ਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਕ ਪਿਆਰ ਭਰੀ ਜੱਫੀ ਸਾਹਮਣੇ ਵਾਲੇ ਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦੀ ਹੈ। ਇਸ ਨਾਲ ਸਰੀਰ ਵਿਚ ਆਕਸੀਟੋਸਿਨ ਨਾਲ ਦਾ ਹਾਰਮੋਨ ਪੈਦਾ ਹੁੰਦਾ ਹੈ, ਜੋ ਇਨਸਾਨ ਨੂੰ ਤਣਾਅ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਤਣਾਅ ਘੱਟ ਹੋਣ ਨਾਲ ਜ਼ਿੰਦਗੀ ਖੁਸ਼ਨੁੰਮਾ ਹੋ ਜਾਂਦੀ ਹੈ।

ਯਾਦਦਾਸ਼ਤ ਤੇਜ਼ ਹੁੰਦੀ ਹੈ

ਗਲੇ ਮਿਲਣ ਨਾਲ ਸਰੀਰ ਵਿਚ ਵਹਿ ਰਹੇ ਖੂਨ ਵਿਚ ਆਕਸੀਟੋਸਿਨ ਬਾਹਰ ਆਉਂਦਾ ਹੈ ਜਿਸ ਨਾਲ ਵਿਅਕਤੀ ਦਾ ਵਧਿਆ ਹੋਇਆ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ। ਉਸ ਨੂੰ ਤਣਾਅ ਅਤੇ ਘਬਰਾਹਟ ਵਰਗੀ  ਪ੍ਰੇਸ਼ਾਨੀ ਨਹੀਂ ਹੁੰਦੀ। ਇਸ ਤੋਂ ਇਲਾਵਾ ਗਲੇ ਮਿਲਣ ਨਾਲ ਦਿਮਾਗ ਦੀਆਂ ਨਾੜੀਆਂ ਵੀ ਮਜ਼ਬੂਤ ਹੁੰਦੀ ਹੈ ਅਤੇ ਯਾਦਦਾਸ਼ਤ ਵਿਚ ਵਾਧਾ ਹੁੰਦਾ ਹੈ।

ਵਿਅਕਤੀ ਨੂੰ ਤਰੋਤਾਜ਼ਾ ਰਖਦਾ ਹੈ

ਗਲੇ ਮਿਲਣ ਨਾਲ ਵਿਅਕਤੀ ਦਾ ਮੂਡ ਫਰੈਸ਼ ਹੋ ਜਾਂਦਾ ਹੈ। ਦਰਅਸਲ ਜਦੋਂ ਕੋਈ ਕਿਸੇ ਨੂੰ ਗਲੇ ਲਗਾਉਂਦੇ ਹੋ ਤਾਂ ਦਿਮਾਗ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਸੇਰੋਟੋਨਿਨ ਹਾਰਮੋਨ ਪੈਦਾ ਹੁੰਦਾ ਹੈ, ਜੋ ਵਿਅਕਤੀ ਨੂੰ ਮੂਡ ਨੂੰ ਤਾਜ਼ਾ ਰੱਖਣ ਵਿਚ ਸਹਾਇਤਾ ਕਰਦਾ ਹੈ। ਹਗ ਕਰਨ ਨਾਲ ਵਿਅਕਤੀ ਦੀ ਕੰਮ ਕਰਨ ਦੀ ਯੋਗਤਾ ਵੀ ਵਧੇਰੇ ਵੱਧ ਜਾਂਦੀ ਹੈ।ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ

ਗਲੇ ਮਿਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਵਿਅਕਤੀ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਅਜਿਹਾ ਸਰੀਰ ਵਿਚੋਂ ਆਕਸੀਟੋਸਿਨ ਹਾਰਮੋਨ ਨਿਕਲਣ ਕਰਕੇ ਹੁੰਦਾ ਹੈ। ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਜੋ ਲੋਕ ਆਪਣੇ ਆਪਣੇ ਸਾਥੀ ਨੂੰ ਰੋਜ਼ਾਨਾ ਗਲੇ ਲਗਾਉਂਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।

 
First published: February 12, 2020
ਹੋਰ ਪੜ੍ਹੋ
ਅਗਲੀ ਖ਼ਬਰ