Home /News /lifestyle /

Valentines day 2020: 14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ Valentines day, ਦਿਲਚਸਪ ਹੈ ਕਹਾਣੀ

Valentines day 2020: 14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ Valentines day, ਦਿਲਚਸਪ ਹੈ ਕਹਾਣੀ

14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ Valentines day, ਦਿਲਚਸਪ ਹੈ ਕਹਾਣੀ,

14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ Valentines day, ਦਿਲਚਸਪ ਹੈ ਕਹਾਣੀ,

ਫਰਵਰੀ ਮਹੀਨਾ ਆਉਂਦੇ ਹੀ ਲੋਕ ਉਂਗਲਾਂ ਉਤੇ ਗਿਣਤੀ ਸ਼ੁਰੂ ਕਰ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਵੈਲੇਂਨਟਾਇਨ ਡੇਅ ਕਿਉਂ ਮਨਾਉਂਦੇ ਹਨ ਅਤੇ ਇਸ ਦਿਨ ਦਾ ਨਾਂ ਵੈਲੇਂਨਟਾਇਨ ਕਿਉਂ ਪਿਆ?

 • Share this:

  ਹਰ ਸਾਲ 14 ਫਰਵਰੀ ਨੂੰ ਪਿਆਰ ਦਾ ਦਿਨ ਯਾਨੀ ਵੈਲੇਂਨਟਾਇਨ ਡੇ (Valentines Day) ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਵੈਲੇਂਨਟਾਇਨ ਡੇ ਦੇ ਦਿਨ ਜੋੜੇ ਇਕ ਦੂਜੇ ਨੂੰ ਗੁਲਾਬ, ਚਾਕਲੇਟ, ਤੋਹਫੇ ਦੇ ਕੇ ਪਿਆਰ ਦਾ ਇਜ਼ਹਾਰ ਕਰਦੇ ਹਨ। ਫਰਵਰੀ ਮਹੀਨਾ ਆਉਂਦੇ ਹੀ ਲੋਕ ਉਂਗਲਾਂ ਉਤੇ ਗਿਣਤੀ ਸ਼ੁਰੂ ਕਰ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਵੈਲੇਂਨਟਾਇਨ ਡੇਅ ਕਿਉਂ ਮਨਾਉਂਦੇ ਹਨ ਅਤੇ ਇਸ ਦਿਨ ਦਾ ਨਾਂ ਵੈਲੇਂਨਟਾਇਨ ਕਿਉਂ ਪਿਆ?

  ਸੰਤ ਦਾ ਨਾਮ ਸੀ ਵੈਲੇਂਨਟਾਇਨ

  'ਆਰਿਆ ਆਫ ਜੈਕੋਬਸ ਡੀ ਵਾਰਾਜਿਨ' ਕਿਤਾਬ ਵਿਚ ਵੈਲੇਂਟਾਇਨ ਦਾ ਜ਼ਿਕਰ ਹੈ। ਇਹ ਦਿਨ ਰੋਮ ਦੇ ਇਕ ਸੰਤ ਜਿਨ੍ਹਾਂ ਦਾ ਨਾਂ ਵੈਲੇਂਨਟਾਇਨ ਸੀ, ਉਨ੍ਹਾਂ ਦੇ ਨਾਂ ਉਤੇ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸੰਤ ਵੈਲੇਂਨਟਾਇਨ ਪੂਰੀ ਦੁਨੀਆਂ ਵਿਚ ਪਿਆਰ ਨੂੰ ਵਧਦਾ ਹੋਇਆ ਦੇਖਣਾ ਚਾਹੁੰਦੇ ਸਨ। ਪਰ ਰੋਮ ਦੇ ਰਾਜਾ ਸਮਰਾਟ ਕਲਾਊਡਿਅਸ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ। ਕਲਾਊਡਿਅਸ ਨੂੰ ਅਜਿਹਾ ਲਗਦਾ ਸੀ ਕਿ ਰੋਮ ਦੇ ਲੋਕ ਆਪਣੀ ਪਤਨੀ ਅਤੇ ਪਰਿਵਾਰ ਨਾਲ ਮਜ਼ਬੂਤ ਲਗਾਅ ਹੋਣ ਕਰਕੇ ਫੌਜ ਵਿਚ ਭਰਤੀ ਨਹੀਂ ਹੋ ਰਹੇ ਹਨ।


  ਪਿਆਰ ਉਤੇ ਰੋਕ ਲਗਾਈ

  ਰਾਜਾ ਕਲਾਊਡਿਅਸ ਨੇ ਰੋਮ ਵਿਚ ਵਿਆਹ ਉਤੇ ਪਾਬੰਦੀ ਲੱਗਾ ਦਿੱਤੀ ਸੀ ਤਾਂ ਜੋ ਲੋਕ ਫੌਜ ਵਿਚ ਭਰਤੀ ਹੋ ਸਕਣ। ਕਲਾਊਡਿਅਸ ਦੇ ਇਸ ਆਦੇਸ਼ ਦਾ ਸੰਤ ਵੈਲੇਂਨਟਾਇਨ ਨੇ ਵਿਰੋਧ ਕੀਤਾ ਸੀ। ਸੰਤ ਨੇ ਅਧਿਕਾਰੀਆਂ ਅਤੇ ਫੌਜੀਆਂ ਦੇ ਵਿਆਹ ਕਰਵਾਏ।  ਸੰਤ ਦੇ ਇਸ ਵਿਰੋਧ ਨਾਲ ਨਰਾਜ਼ ਹੋ ਕੇ ਰਾਜਾ ਕਲਾਊਡਿਅਸ ਨੇ ਉਨ੍ਹਾਂ ਨੂੰ 14 ਫਰਵਰੀ ਦੇ ਦਿਨ ਫਾਂਸੀ ਉਤੇ ਲਟਕਾ ਦਿੱਤਾ। ਸੰਤ ਵੈਲੇਨਟਾਇਨ ਨੂੰ ਯਾਦ ਕਰਨ ਲਈ 14 ਫਰਵਰੀ ਨੂੰ ‘ਪਿਆਰ ਦੇ ਦਿਨ’ ਵਜੋਂ ਮਨਾਇਆ ਜਾਂਦਾ ਹੈ।

  Published by:Ashish Sharma
  First published:

  Tags: Valentines Day 2020