HOME » NEWS » Life

Valentine's Day 2020 :ਖੋਜ- ਲਾਈਫ਼ ਪਾਰਟਨਰ ਤੁਹਾਡੇ ਤੋਂ ਖ਼ੁਸ਼ ਹੈ ਤਾਂ ਤੁਹਾਡੀ ਜ਼ਿੰਦਗੀ ਲੰਬੀ ਹੋਵੇਗੀ

News18 Punjabi | News18 Punjab
Updated: February 7, 2020, 4:10 PM IST
share image
Valentine's Day 2020 :ਖੋਜ- ਲਾਈਫ਼ ਪਾਰਟਨਰ ਤੁਹਾਡੇ ਤੋਂ ਖ਼ੁਸ਼ ਹੈ ਤਾਂ ਤੁਹਾਡੀ ਜ਼ਿੰਦਗੀ ਲੰਬੀ ਹੋਵੇਗੀ
ਖੋਜ- ਲਾਈਫ਼ ਪਾਰਟਨਰ ਤੁਹਾਡੇ ਤੋਂ ਖ਼ੁਸ਼ ਹੈ ਤਾਂ ਤੁਹਾਡੀ ਜ਼ਿੰਦਗੀ ਲੰਬੀ ਹੋਵੇਗੀ

ਜੇਕਰ ਤੁਸੀਂ ਤੇ ਤੁਹਾਡਾ ਸਾਥੀ ਆਪਣੇ ਰਿਸ਼ਤੇ ਵਿਚ ਖ਼ੁਸ਼ ਹੋ ਤਾਂ ਤੁਹਾਡੀ ਲੰਬੀ ਉਮਰ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਇਸ ਗੱਲ ਤੇ ਚਾਹੇ ਤੁਹਾਨੂੰ ਯਕੀਨ ਨਾ ਹੋਵੇ ਪਰ ਹਾਲ ਹੀ ਵਿਚ ਹੋਏ ਇੱਕ ਸੋਧ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਹਾਡਾ ਲਾਈਫ਼ ਪਾਰਟਨਰ ਤੁਹਾਡੇ ਤੋਂ ਖ਼ੁਸ਼ ਹੈ ਤਾਂ ਤੁਹਾਡੀ ਜ਼ਿੰਦਗੀ ਕਾਫ਼ੀ ਲੰਬੀ ਹੋਵੇਗੀ।

  • Share this:
  • Facebook share img
  • Twitter share img
  • Linkedin share img
ਹਰ ਕੋਈ ਚਾਹੁੰਦਾ ਹੈ ਕਿ ਉਹ ਇੱਕ ਸਿਹਤਮੰਦ 'ਤੇ ਲੰਬਾ ਜੀਵਨ ਜੀ ਸਕੇ। ਇਸ ਲਈ ਨਾ ਸਿਰਫ਼ ਜੀਵਨ ਸ਼ੈਲੀ ਤੇ ਖਾਣਪੀਣ ਨੂੰ ਠੀਕ ਕਰਨ ਦੀ ਜ਼ਰੂਰਤ ਹੁੰਦੀ ਹੈ ਬਲਕਿ ਕਈ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਤੋਂ ਤੁਸੀਂ ਹੱਲੇ ਅਣਜਾਣ ਹੋ। ਤੁਹਾਡੇ ਰਿਸ਼ਤੇ ਵੀ ਤੁਹਾਡੇ ਲੰਬੇ ਜੀਵਨ ਦਾ ਇੱਕ ਮਹੱਤਵਪੂਰਨ ਕਾਰਨ ਹੋ ਸਕਦੇ ਹਨ। ਜੇਕਰ ਤੁਸੀਂ ਤੇ ਤੁਹਾਡਾ ਸਾਥੀ ਆਪਣੇ ਰਿਸ਼ਤੇ ਵਿਚ ਖ਼ੁਸ਼ ਹੋ ਤਾਂ ਤੁਹਾਡੀ ਲੰਬੀ ਉਮਰ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਇਸ ਗੱਲ ਤੇ ਚਾਹੇ ਤੁਹਾਨੂੰ ਯਕੀਨ ਨਾ ਹੋਵੇ ਪਰ ਹਾਲ ਹੀ ਵਿਚ ਹੋਏ ਇੱਕ ਸੋਧ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਹਾਡਾ ਲਾਈਫ਼ ਪਾਰਟਨਰ ਤੁਹਾਡੇ ਤੋਂ ਖ਼ੁਸ਼ ਹੈ ਤਾਂ ਤੁਹਾਡੀ ਜ਼ਿੰਦਗੀ ਕਾਫ਼ੀ ਲੰਬੀ ਹੋਵੇਗੀ।ਇਸ ਸਿਲਸਿਲੇ ਵਿਚ ਨੀਦਰਲੈਂਡ ਦੀ ਟਿਲਬਰਗ ਯੂਨੀਵਰਸਿਟੀ ਦੇ ਰਿਸਰਚਰਸ ਨੇ ਦਾਅਵਾ ਕੀਤਾ ਹੈ ਕਿ ਜੇਕਰ ਤੁਹਾਡਾ ਸਾਥੀ ਤੁਹਾਡੇ ਨਾਲ ਸੰਤੁਸ਼ਟ ਹੈ ਤੇ ਤੁਹਾਡੇ ਤੋਂ ਖ਼ੁਸ਼ ਰਹਿੰਦਾ ਹੈ ਤਾਂ ਨਾ ਸਿਰਫ਼ ਤੁਹਾਡੇ ਰਿਸ਼ਤੇ ਵਿਚ ਠਹਿਰਾਅ ਆਉਂਦਾ ਹੈ ਬਲਕਿ ਤੁਸੀਂ ਕਾਫ਼ੀ ਸਮੇਂ ਤਕ ਜ਼ਿੰਦਾ ਵੀ ਰਹਿੰਦੇ ਹੋ। ਉਨ੍ਹਾਂ ਨੇ ਇਸ ਦੇ ਲਈ ਪਿਛਲੇ 8 ਸਾਲ ਤਕ ਅਮਰੀਕਾ ਵਿਚ ਰਹਿਣ ਵਾਲੇ ਤਕਰੀਬਨ 4,400 ਜੋੜਿਆਂ 'ਤੇ ਇੱਕ ਸੋਧ ਕੀਤਾ।ਇਸ ਦੌਰਾਨ ਇਸ ਵਿਚ ਸ਼ਾਮਿਲ ਜੋੜਿਆਂ ਤੋਂ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਤਰਾਂ ਦੇ ਸਵਾਲ ਪੁੱਛੇ ਗਏ। ਜਿਵੇਂ ਕਿ ਉਹ ਆਪਣੇ ਸਾਥੀ ਦੇ ਨਾਲ ਰਿਸ਼ਤੇ ਨੂੰ ਲੈ ਕੇ ਕੀਨੇ ਸਹਿਜ ਹਨ? ਤੇ ਕਿ ਉਹ ਆਪਣੇ ਰਿਸ਼ਤੇ ਤੋਂ ਸੰਤੁਸ਼ਟ ਹਨ? ਰਿਸਰਚ ਵਿਚ ਖ਼ੁਲਾਸਾ ਹੋਇਆ ਕੀ ਜੋ ਲੋਕ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿਚ ਖ਼ੁਸ਼ ਸਨ ਉਨ੍ਹਾਂ ਦਾ ਜੀਵਨ ਕਾਫ਼ੀ ਲੰਬਾ ਸੀ ਉਨ੍ਹਾਂ ਦੇ ਮੁਕਾਬਲੇ ਜੋ ਆਪਣੇ ਰਿਸ਼ਤੇ ਤੋਂ ਖ਼ੁਸ਼ ਨਹੀਂ ਸਨ।

First published: February 7, 2020
ਹੋਰ ਪੜ੍ਹੋ
ਅਗਲੀ ਖ਼ਬਰ