Home /News /lifestyle /

Valentine's Day Special: ਪ੍ਰੇਮ ਅਤੇ ਸੰਬੰਧਾਂ ਬਾਰੇ ‘ਚ ਅਸੀਂ ਲੜਕੀਆਂ ਨੂੰ ਕੀ ਸਿਖਾਉਂਦੇ ਹਾਂ?

Valentine's Day Special: ਪ੍ਰੇਮ ਅਤੇ ਸੰਬੰਧਾਂ ਬਾਰੇ ‘ਚ ਅਸੀਂ ਲੜਕੀਆਂ ਨੂੰ ਕੀ ਸਿਖਾਉਂਦੇ ਹਾਂ?

Valentines Day Special: ਪ੍ਰੇਮ ਅਤੇ ਸੰਬੰਧਾਂ ਬਾਰੇ ‘ਚ ਅਸੀਂ ਲੜਕੀਆਂ ਨੂੰ ਕੀ ਸਿਖਾਉਂਦੇ ਹਾਂ?

Valentines Day Special: ਪ੍ਰੇਮ ਅਤੇ ਸੰਬੰਧਾਂ ਬਾਰੇ ‘ਚ ਅਸੀਂ ਲੜਕੀਆਂ ਨੂੰ ਕੀ ਸਿਖਾਉਂਦੇ ਹਾਂ?

ਭਾਰਤ ‘ਚ ਕਈ ਮਹਿਲਾਵਾਂ ਸੰਬੰਧਾਂ ਦੇ ਬਾਰੇ ‘ਚ ਜਾਂ ਤਾਂ ਫਿਲਮਾਂ ਤੋਂ ਜਾਂ ਫਿਰ ਆਪਣੇ ਪਰਿਵਾਰ ਵਾਲਿਆਂ ਦੇ ਵਿਵਹਾਰ ਨੂੰ ਦੇਖ ਕੇ ਸਿਖਦੀਆਂ ਹਨ। ਕਿਉਂਕਿ ਉਨ੍ਹਾਂ ਨੂੰ ਲੜਕਿਆਂ ਨਾਲ ਗੱਲ ਦੀ ਮਨਾਹੀ ਹੁੰਦੀ ਹੈ।

 • Share this:

  ਜਦੋਂ ਕੀਰਤਨਾ (ਬਦਲਿਆ ਹੋਇਆ ਨਾਮ) ਦਾ ਵਿਆਹ ਹੋਇਆ ਤਾਂ ਪਹਿਲਾਂ ਉਸਨੂੰ ਸਮਝ ‘ਚ ਹੀ ਨਹੀਂ ਆਇਆ ਕਿ ਉਹ ਕਿ ਉਮੀਦ ਕਰੇ। ਉਹ ਤਾਮਿਲਨਾਡੂ ਦੇ ਇਕ ਛੋਟੇ ਜਿਹੇ ਸ਼ਹਿਰ ‘ਚ ਵੱਡੀ ਹੋਈ ਸੀ, ਜਿੱਥੇ ਲੜਕਿਆਂ ਨਾਲ ਗੱਲ ਕਰਨ ਦੀ ਮਨਾਹੀ ਹੁੰਦੀ ਹੈ। ਲੜਕਿਆਂ ਨਾਲ ਕਦੀ ਵੀ ਗੱਲ ਨਾ ਕਰਨ ਤੋਂ ਲੈ ਕੇ ਅੱਜ ਉਹ 24 ਘੰਟੇ ਅਤੇ ਸੱਤ ਦਿਨ ਇਕ ਲੜਕੇ ਨਾਲ ਰਹਿਣ ਦੀ ਹਾਲਤ ‘ਚ ਸੀ। ਇਕ ਬੱਚੀ ਦੇ ਤੌਰ ਤੇ ਕੀਰਤਨਾ ਨੇ ਸਿਰਫ ਆਪਣੇ ਮਾਂ-ਬਾਪ ਦੇ ਸੰਬੰਧਾਂ ਨੂੰ ਵੇਖਿਆ ਸੀ, ‘ਮੇਰੇ ਮਾਤਾ-ਪਿਤਾ ਇਕ-ਦੂਜੇ ਦੇ ਨਾਲ ਬਹੁਤ ਘੱਟ ਗੱਲਾਂ ਕਰਦੇ ਸੀ। ਮੇਰੀ ਮਾਂ ਘਰ ‘ਚ ਹੀ ਰਹਿੰਦੀ ਸੀ ਅਤੇ ਖਾਣਾ ਬਣਾਉਂਦੀ ਸੀ, ਉੱਥੇ ਪਿਤਾ ਕੰਮ ਕਰਨ ਲਈ ਬਾਹਰ ਜਾਂਦੇ ਸੀ’। ਕੀਰਤਨਾ ਦੀ ਮਾਂ ਨੇ ਇਕ ਟਾਈਮ ਤੇ ਸਕੂਲ ਟੀਚਰ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਉਸਦੇ ਪਿਤਾ ਨੂੰ ਇਕ ਮਹਿਲਾ ਦਾ ਕੰਮ ਕਰਨਾ ਠੀਕ ਨਾ ਲੱਗਾ ਅਤੇ ਉਨ੍ਹਾਂ ਨੇ ਕੀਰਤਨਾ ਦੀ ਮਾਂ ਤੋਂ ਉਹ ਨੌਕਰੀ ਛੁਡਵਾ ਦਿੱਤੀ। ਇਸ ਲਈ ਜਦੋਂ ਵਿਆਹ ਤੋਂ ਬਾਅਦ ਕੀਰਤਨਾ ਦੇ ਪਤੀ ਨੇ ਉਸਨੂੰ ਬਾਹਰ ਕੰਮ ਕਰਨ ਤੋਂ ਰੋਕਿਆ ਤਾਂ ਉਸਨੇ ਇਸ ਗੱਲ ਨੂੰ ਮੰਨ ਲਿਆ।

  ਭਾਰਤ ‘ਚ ਕਈ ਮਹਿਲਾਵਾਂ ਸੰਬੰਧਾਂ ਦੇ ਬਾਰੇ ‘ਚ ਜਾਂ ਤਾਂ ਫਿਲਮਾਂ ਤੋਂ ਜਾਂ ਫਿਰ ਆਪਣੇ ਪਰਿਵਾਰ ਵਾਲਿਆਂ ਦੇ ਵਿਵਹਾਰ ਨੂੰ ਦੇਖ ਕੇ ਸਿਖਦੀਆਂ ਹਨ। ਕਿਉਂਕਿ ਉਨ੍ਹਾਂ ਨੂੰ ਲੜਕਿਆਂ ਨਾਲ ਗੱਲ ਦੀ ਮਨਾਹੀ ਹੁੰਦੀ ਹੈ। ਇਸ ਲਈ ਦੂਸਰੇ ਜੈਂਡਰ ਦੇ ਬਾਰੇ ਵਿਚ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੁੰਦਾ। ਇਸ ਲਈ ਜਦੋਂ ਉਹ ਕਿਸੀ ਵੀ ਤਰਾਂ ਦੇ ਸੰਬੰਧਾਂ ‘ਚ ਆਉਂਦੀ ਹੈ ਤਾਂ ਉਹ ਇਸ ਗੱਲ ਤੋਂ ਪੂਰੀ ਤਰਾਂ ਅਨਜਾਣ ਹੁੰਦੀ ਹੈ ਕਿ ਲੜਕਿਆਂ ਤੋਂ ਉਹ ਕੀ ਉਮੀਦ ਕਰ ਸਕਦੀ ਹੈ ਤੇ ਉਸਨੂੰ ਕੀ ਕਰਨੀ ਚਾਹੀਦੀ ਹੈ। ਕੀਰਤਨੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸਦੇ ਪਤੀ ਦਾ ਸੁਭਾਅ ਬਿਲਕੁਲ ਠੰਡਾ ਅਤੇ ਦੂਰੀ ਬਣਾਏ ਰੱਖਣ ਵਾਲਾ ਸੀ। ਦੂਸਰੀਆਂ ਕਈ ਅਰੇਂਜ ਮੈਰੀਜ ਦੀ ਤਰਾਂ ਇਸ ਸੰਬੰਧ ‘ਚ ਵੀ ਪ੍ਰੇਮ ਨਹੀਂ ਸੀ। ਪਰ ਪੂਰੇ ਦਿਨ ਘਰ ‘ਚ ਰਹਿਣ ਅਤੇ ਖਾਣਾ ਪਕਾਉਣ ਦੇ ਨਾਲ ਕੀਰਤਨੀ ਥੱਕ ਜਾਂਦੀ ਸੀ, ਪਰ ਉਸਨੇ ਕਦੇ ਵੀ ਦੂਜੇ ਵਿਕਲਪ ਦੀ ਉਮੀਦ ਨਹੀਂ ਕੀਤੀ। ‘ਮੈਂ ਆਪਣੇ ਮਾਤਾ-ਪਿਤਾ ਨੂੰ ਇਸੇ ਤਰਾਂ ਦੇਖਦੇ ਹੋਏ ਵੱਡੀ ਹੋਈ ਸੀ। ਇਸ ਲਈ ਜਦੋਂ ਮੇਰੇ ਪਤੀ ਨੇ ਮੇਰੇ ਪ੍ਰਤੀ ਕੋਈ ਪ੍ਰੇਮ ਨਹੀਂ ਦਿਖਾਇਆ ਅਤੇ ਇਹ ਉਮੀਦ ਕੀਤੀ ਕਿ ਮੈਂ ਘਰ ‘ਚ ਹੀ ਰਹਾਂ, ਮੈਨੂੰ ਲੱਗਾ ਕਿ ਇਹ ਆਮ ਗੱਲ ਹੈ’।

  ਕਿਉਂਕਿ ਜਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਇਕ ਸੰਬੰਧ ਤੋਂ ਕਿ ਉਮੀਦ ਕੀਤੀ ਜਾਵੇ, ਜੈਂਡਰ ਇਕ ਸੌਖਾ ਰਸਤਾ ਖੋਲ ਦਿੰਦਾ ਹੈ। ਘਰ ਦਾ ਆਦਮੀ ਬਾਹਰ ਕੰਮ ਕਰਦਾ ਹੈ ਅਤੇ ਘਰ ਦੀ ਮਹਿਲਾ ਘਰ ਦੀ ਦੇਖਭਾਲ ਕਰਦੀ ਹੈ। ਪਰੇਸ਼ਾਨੀ ਇਹ ਹੈ ਕਿ ਇਸ ਨਾਲ ਆਪਣੀ ਵਿਸ਼ੇਸ਼ਤਾਵਾਂ ਅਤੇ ਪ੍ਰਤਿਭਾ ਲੱਭਣ ਵਿਚ ਕੋਈ ਮਦਦ ਨਹੀਂ ਮਿਲਦੀ। ਅੱਜ ਜਦੋਂ ਦੁਨੀਆ ਕਾਫੀ ਬਦਲ ਚੁੱਕੀ ਹੈ- ਸਾਡੇ ਕਈ ਬਿਹਤਰੀਨ ਸ਼ੈਫ ਪੁਰਸ਼ ਹਨ ਅਤੇ ਕਈ ਕੰਪਨੀਆਂ ਦੀ ਸੀਈਓ ਮਹਿਲਾਵਾਂ ਹਨ। ਇਸ ਲਈ ਕਿ ਮਹਿਲਾਵਾਂ ਨੂੰ ਉਨ੍ਹਾਂ ਦੇ ਜੈਂਡਰ ਰੋਲ ਤੋਂ ਬਾਹਰ ਆ ਕੇ ਆਪਣੇ ਸੰਬੰਧਾਂ ਤੋਂ ਕਿਤੇ ਜਿਆਦਾ ਉਮੀਦ ਕਰਨ ਦੀ ਲੋੜ ਨਹੀਂ ਹੈ ? ਲੜਕੀਆਂ ਨੂੰ ਆਪਣੀ ਸ਼ਖਸੀਅਤ ਨੂੰ ਪੂਰੀ ਤਰਾਂ ਨਿਖਾਰਨ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਉਹ ਲੰਬੇ ਸਮੇਂ ਲਈ ਕੋਈ ਸੰਬੰਧ ਬਣਾਉਣ।

  ਜੇਕਰ ਕੋਈ ਮਹਿਲਾ ਆਪਣੀ ਇੱਛਾਵਾਂ, ਸ਼ਕਤੀਆਂ ਅਤੇ ਵਿਚਾਰਾਂ ਨੂੰ ਪੂਰੀ ਤਰਾਂ ਸਮਝਦੀ ਹੈ, ਉਹ ਕਿਸੇ ਅਜਿਹੇ ਸੰਬੰਧ ਨੂੰ ਪਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਜਿਸ ਨਾਲ ਉਸਦੀ ਸ਼ਖਸੀਅਤ ਦੇ ਹਰ ਪਹਿਲੂ ਦੇ ਵਿਕਾਸ ‘ਚ ਉਸ ਨੂੰ ਮਦਦ ਮਿਲੇ, ਪਰ ਭਾਰਤੀ ਸਮਾਜ ‘ਚ ਇਹ ਥੋੜਾ ਮੁਸ਼ਕਿਲ ਹੈ, ਜਿੱਥੇ ਕੀਰਤਨਾ ਵਰਗੀਆਂ ਜਿਆਦਾਤਰ ਮਹਿਲਾਵਾਂ ਦਾ ਵਿਆਹ ਕਾਲਜ ਖ਼ਤਮ ਹੋਣ ਤੋਂ ਬਾਅਦ ਕਰ ਦਿੱਤਾ ਜਾਂਦਾ ਹੈ।

  ਕੀਰਤਨੀ ਨੇ ਆਪਣੀ ਨਵੀਂ ਜਿੰਦਗੀ ਤੇ ਤੌਰ ਤਰੀਕੀਆਂ ਨੂੰ ਅਪਣਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇਹ ਮੁਸ਼ਕਿਲ ਸੀ। ਘਰ ਦੀ ਚਾਹਰਦੀਵਾਰੀ ‘ਚ ਸਿਮਟ ਕੇ ਰਹਿ ਜਾਣਾ ਉਸਨੂੰ ਪਸੰਦ ਨਹੀਂ ਸੀ। ਆਪਣੀ ਮੈਨੇਜ਼ਮੈਂਟ ਦੀ ਡਿਗਰੀ ਦਾ ਕੋਈ ਵੀ ਇਸਤੇਮਾਲ ਨਾ ਕਰ ਪਾਉਣ ਦਾ ਦੁੱਖ ਉਸਨੂੰ ਬਾਰ-ਬਾਰ ਪਰੇਸ਼ਾਨ ਕਰ ਰਿਹਾ ਸੀ। ਕੁਝ ਸਾਲਾਂ ਦੇ ਬਾਅਦ ਉਸਨੇ ਮਾਮਲੇ ਨੂੰ ਆਪਣੇ ਹੱਥ ਵਿਚ ਲੈਂਦੇ ਹੋਏ ਪਤੀ ਨੂੰ ਤਲਾਕ ਦੇ ਦਿੱਤਾ। ਉਸਦਾ ਪਰਿਵਾਰ ਸਦਮੇ ‘ਚ ਸੀ, ਪਰ ਉਸਨੇ ਮਜਬੂਤੀ ਦਿਖਾਈ। ਛੇਤੀ ਹੀ ਉਸਨੂੰ ਆਪਣੇ ਦਮ ਤੇ ਨੌਕਰੀ ਵੀ ਮਿਲ ਗਈ। ਵਿਆਹ ਦੇ ਬਾਅਦ ਵੀ ਉਹ ਸਾਰੀ ਨੌਜਵਾਨ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਬਣਾਉਣ ਲਈ ਉਤਸ਼ਾਹਤ ਕਰਦੀ ਹੈ। ਆਪਣੀ ਬਚਤ ਹੋਣਾ ਚੰਗੀ ਗੱਲ ਹੈ। ਇਹ ਤੁਹਾਨੂੰ ਆਤਮਵਿਸ਼ਵਾਸ ਅਤੇ ਗਰਵ ਦਾ ਅਹਿਸਾਸ ਕਰਾਉਂਦੀ ਹੈ। ਇਹ ਅੱਜ ਮਹਿਲਾਵਾਂ ਦੇ ਲਈ ਇਕ ਕੀਮਤੀ ਸਲਾਹ ਹੈ। ਅੱਜ ਜਿਆਦਾ ਤੋਂ ਜਿਆਦਾ ਮਹਿਲਾਵਾਂ ਵਿਆਹ ਤੋਂ ਬਾਅਦ ਵੀ ਨੌਕਰੀ ਕਰਨ ਤੇ ਜੋਰ ਦੇ ਰਹੀਆਂ ਹਨ ਅਤੇ ਪੈਸੇ ਕਮਾ ਰਹੀਆਂ ਹਨ। ਇਸ ਨਾਲ ਉਨ੍ਹਾਂ ਨੂੰ ਜਿੰਦਗੀ ‘ਚ ਇਕ ਉੱਦੇਸ਼, ਆਜਾਦੀ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ।

  ਅੱਜ ਕੀਰਤਨੀ ਆਪਣੇ ਇਕ ਸਹਿਕਰਮੀ ਨਾਲ ਵਿਆਹ ਤੋਂ ਬਾਅਦ ਇਕ ਖੁਸ਼ਹਾਲ ਜਿੰਦਗੀ ਜੀ ਰਹੀ ਹੈ ਅਤੇ ਇਕ ਛੋਟੇ ਬੱਚੇ ਦੀ ਮਾਂ ਹੈ। ਉਸਦੇ ਪਤੀ ਇਕ ਪਾਰਟ ਟਾਈਮ ਨੌਕਰੀ ਕਰਦੇ ਹਨ ਅਤੇ ਜਿਆਦਾਤਰ ਸਮਾਂ ਘਰ ‘ਚ ਹੀ ਰਹਿੰਦੇ ਹਨ ਅਤੇ ਆਪਣੀ ਬੇਟੀ ਦੀ ਦੇਖਭਾਲ ਕਰਦੇ ਹਨ। ਉੱਥੇ ਦੂਜੇ ਪਾਸੇ ਕੀਰਤਨੀ ਉਸੀ ਸੰਸਥਾ ‘ਚ ਇਕ ਉੱਚੀ ਪੁਜ਼ੀਸ਼ਨ ਤੇ ਹੈ, ਜਿੱਥੇ ਉਹ ਆਪਣੇ ਪਤੀ ਨਾਲ ਮਿਲੀ ਸੀ। ਆਪਣੇ ਜੈਂਡਰ ਰੋਲ ਤੋਂ ਦੂਰ ਹੱਟ ਕੇ ਕੰਮ ਕਰਨ ਨਾਲ ਦੋਵਾਂ ਦੀ ਜਿੰਦਗੀ ਸੌਖੀ ਹੋ ਗਈ ਹੈ। ਕੀਰਤਨੀ ਨੂੰ ਆਪਣੀ ਪ੍ਰਤੀਭਾ ਅਤੇ ਹੁਨਰ ਲੱਭਣ ਵਿਚ ਮਦਦ ਮਿਲੀ, ਜਿਸਨੇ ਉਸਦੇ ਸਨਮਾਨ ਨੂੰ ਵਧਾਉਣ ਵਿਚ ਕਾਫੀ ਮਦਦ ਕੀਤੀ। ਦੂਜੇ ਪਾਸੇ, ਉਸਦੇ ਪਤੀ ਨੂੰ ਹਮੇਸ਼ਾ ਬੱਚਿਆਂ ਤੋਂ ਪਿਆਰ ਸੀ ਅਤੇ ਉਹ ਘਰ ਦੀ ਦੇਖਭਾਲ ‘ਚ ਕਾਫੀ ਖੁਸ਼ ਹੈ।

  Published by:Ashish Sharma
  First published:

  Tags: Love, Relationships, Sex, Valentines Day 2020