Home /News /lifestyle /

Valentine's Day Special: ਕੀ ਹੈ ਪਿਆਰ ਤੇ ਖਿੱਚ ਵਿੱਚ ਫ਼ਰਕ?

Valentine's Day Special: ਕੀ ਹੈ ਪਿਆਰ ਤੇ ਖਿੱਚ ਵਿੱਚ ਫ਼ਰਕ?

Valentines Day Special: ਕੀ ਹੈ ਪਿਆਰ ਤੇ ਖਿੱਚ ਵਿੱਚ ਫ਼ਰਕ?

Valentines Day Special: ਕੀ ਹੈ ਪਿਆਰ ਤੇ ਖਿੱਚ ਵਿੱਚ ਫ਼ਰਕ?

ਮਨੋਵਿਗਿਆਨੀਆਂ ਮੁਤਾਬਿਕ ਕਿਸੇ ਲਈ ਖਿੱਚ ਦਾ ਅਸਰ ਸਿਰਫ਼ ਚਾਰ ਮਹੀਨਿਆਂ ਤੱਕ ਰਹਿੰਦਾ ਹੈ। ਜੇ ਕੋਈ ਅਹਿਸਾਸ ਇਸ ਤੋਂ ਲੰਮਾ ਚੱਲਿਆ ਜਾਵੇ ਤਾਂ ਇਸ ਨੂੰ ਪਿਆਰ ਕਿਹਾ ਜਾ ਸਕਦਾ ਹੈ।

 • Share this:

  ਮਨੋਵਿਗਿਆਨੀਆਂ ਮੁਤਾਬਿਕ ਕਿਸੇ ਲਈ ਖਿੱਚ ਦਾ ਅਸਰ ਸਿਰਫ਼ ਚਾਰ ਮਹੀਨਿਆਂ ਤੱਕ ਰਹਿੰਦਾ ਹੈ। ਜੇ ਕੋਈ ਅਹਿਸਾਸ ਇਸ ਤੋਂ ਲੰਮਾ ਚੱਲਿਆ ਜਾਵੇ ਤਾਂ ਇਸ ਨੂੰ ਪਿਆਰ ਕਿਹਾ ਜਾ ਸਕਦਾ ਹੈ।

  ਜਦੋਂ ਬਚਪਨ ਦੀ ਥਾਂ ਕਿਸ਼ੋਰ ਅਵਸਥਾ ਆਉਂਦੀ ਹੈ ਉਦੋਂ ਸਭ ਤੋਂ ਮਜ਼ਬੂਤ ਮਾਨਵੀ ਸਬੰਧ ਜਿਸ ਦਾ ਪਰਭਾਅ ਪੈਂਦਾ ਹੈ ਉਹ ਹੈ ਜਿਨਸੀ ਖਿੱਚ (sexual attraction) ਜੋ ਇੱਕ ਡਰਾਈਵਿੰਗ ਫੋਰਸ ਵਾਂਗ ਕੰਮ ਕਰਦੀ ਹੈ। ਜਿਨਸੀ ਖਿੱਚ ਜਾਂ ਪਿਆਰ ਦਾ ਅਹਿਸਾਸ ਜਵਾਨੀ ਦਾ ਇੰਤਜ਼ਾਰ ਨਹੀਂ ਕਰਦਾ।

  ਬਚਪਨ ਦਾ ਪਿਆਰ?

  “ਮੈਂ ਨੌਵੀਂ ਕਲਾਸ ਵਿੱਚ ਸੀ ਤੇ ਇੱਕ ਟ੍ਰੇਨੀ ਅਧਿਆਪਕ ਸੀ ਜੋ ਸਾਡੇ ਸਕੂਲ ਇੱਕ ਹਫ਼ਤੇ ਲਈ ਆਇਆ ਸੀ। ਉਹ ਬਹੁਤ ਸੋਹਣਾ ਸੀ। ਉਸ ਨੂੰ ਇਮਪ੍ਰੈੱਸ ਕਰਨ ਲਈ ਮੈਂ ਗਣਿਤ ਵਿਸ਼ੇ ਵਿੱਚ ਸੁਧਾਰ ਕੀਤਾ। ਕੁੱਝ ਸਾਲ ਬਾਅਦ ਕਾਲਜ ਵਿੱਚ ਇੱਕ ਹੋਰ ਟੀਚਰ ਨੂੰ ਲੈ ਕੇ ਮੇਰੀ ਅਜਿਹੀ ਹਾਲਤ ਹੋ ਗਈ ਕਿ ਮੈਂ ਭਵਿੱਖ ਵਿੱਚ ਇੱਕ ਬੱਚਾ ਪੈਦਾ ਕਰਨ ਬਾਰੇ ਵੀ ਸੋਚਣ ਲੱਗੀ। ਦੋਹਾਂ ਮੌਕਿਆਂ ਤੇ ਖਿੱਚ ਸਰੀਰਕ ਸੀ ਪਰ ਮੂੰਹੋਂ ਕੁੱਝ ਨਹੀਂ ਕਿਹਾ ਗਿਆ।” - ਮੀਨਾ, ਪੱਤਰਕਾਰ, ਦਿੱਲੀ।

  ਜ਼ਿਆਦਾਤਰ ਸਾਂਨੂੰ ਕਿਸੇ ਵੱਲ ਅਜਿਹੀ ਖਿੱਚ ਸਕੂਲ ਸਮੇਂ ਹੁੰਦੀ ਹੈ। ਮਿਡਲ ਸਕੂਲ ਵਿੱਚ ਰੋਮਾਂਟਿਕ ਕ੍ਰਸ਼ ਤੇ ਕੌਣ ਕਿਸ ਨੂੰ ਜ਼ਿਆਦਾ ਪਸੰਦ ਕਰਦਾ ਹੈ ਇਸ ਬਾਰੇ ਗੱਲਾਂ ਹੁੰਦੀਆਂ ਸਨ ਤੇ ਤਕਰੀਬਨ ਸਭ ਦਾ ਹੀ ਆਪਣਾ ਖ਼ਾਸ ਪਸੰਦ ਦਾ ਅਧਿਆਪਕ ਹੁੰਦਾ ਜਾਂ ਹੁੰਦੀ ਸੀ।

  ਕੁੜੀਆਂ ਵਿੱਚ ਪੀਰੀਅਡ ਸ਼ੁਰੂ ਹੋਣ ਦੀ ਉਮਰ ਹੁਣ 9 ਸਾਲ ਤੇ ਮੁੰਡਿਆਂ ਲਈ 11 ਸਾਲ ਕਿਸ਼ੋਰ ਅਵਸਥਾ ਸ਼ੁਰੂ ਹੋਣ ਦੀ ਉਮਰ ਹੋ ਗਈ ਹੈ। ਜਵਾਨੀ ਵੱਲ ਪਹਿਲਾ ਕਦਮ ਵਿੱਚ ਹਰ ਕੋਈ ਅਜਿਹਾ ਪੇਸ਼ ਆਉਂਦਾ ਹੈ ਜਿਵੇਂ ਜਵਾਨ ਹੋ ਗਿਆ ਜਾਂ ਗਈ ਹੋਵੇ। ਪਿਊਬਰਟੀ ਉਨ੍ਹਾਂ ਨੂੰ ਅਜਿਹੇ ਕਦਮ ਚੁੱਕਣ ਨੂੰ ਉਕਸਾਉਂਦਾ ਹੈ ਜਿਸ ਪਿੱਛੇ ਉਨ੍ਹਾਂ 'ਚ ਆਉਣ ਵਾਲੇ ਸੈਕਸੁਅਲ ਬਦਲਾਅ ਹੁੰਦੇ ਹਨ। ਕੁੜੀਆਂ ਮੁੰਡਿਆਂ ਤੋਂ ਪਹਿਲਾਂ ਜਵਾਨ ਹੋ ਜਾਂਦੀਆਂ ਹਨ ਤੇ ਇਸ ਕਰ ਕੇ ਉਨ੍ਹਾਂ ਨੂੰ ਇਹਨਾਂ ਗੱਲਾਂ ਤੋਂ ਮੁੰਡਿਆਂ ਤੋਂ ਪਹਿਲਾਂ ਤੋਂ ਗੁਜ਼ਰਨਾ ਪੈਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਇਹਨਾਂ ਗੱਲਾਂ ਨੂੰ ਲੁਕਾਇਆ ਜਾਂਦਾ ਸੀ ਤੇ ਦੋਸਤਾਂ 'ਚ "ਮੇਰੇ ਵਾਲੀ" "ਤੇਰੇ ਵਾਲੀ" ਜਾਂ "ਮੇਰੇ ਵਾਲਾ" "ਤੇਰੇ ਵਾਲਾ" ਕਹਿ ਕੇ ਮਜ਼ਾਕ ਕੀਤਾ ਜਾਂਦਾ ਸੀ।

  ਸਾਡੇ ਹਾਰਮੋਨ ਐਸਟ੍ਰੋਜੇਨ ਤੇ ਟੇਸਟੋਟ੍ਰੋਨ ਦੀ ਵਜ੍ਹਾ ਨਾਲ ਸੈਕਸੁਅਲ ਡਰਾਈਵ ਅਜਿਹੇ ਹਾਲਾਤ ਬਣਾਉਂਦੇ ਹਨ ਜੋ ਕਿਸੇ ਤੂਫ਼ਾਨ ਤੋਂ ਘੱਟ ਨਹੀਂ ਹੁੰਦੇ ਤੇ ਨਾ ਹੀ ਇਸ ਬਾਰੇ ਕਲਪਨਾ ਦੀ ਉਡਾਣ ਕਿ "ਫੇਰ ਦੋਵਾਂ ਦਾ ਜੀਵਨ ਹਮੇਸ਼ਾ ਖ਼ੁਸ਼ੀ ਖ਼ੁਸ਼ੀ ਬੀਤਿਆ", ਪਹਿਲਾ ਕਿਸ, ਤੇ ਪਹਿਲਾ ਸਰੀਰਕ ਸਬੰਧ।

  ਤੁਸੀਂ ਆਪਣੇ ਸਪੈਸ਼ਲ ਨੂੰ ਇੱਕ ਦਿਨ ਵਿੱਚ ਹਜ਼ਾਰ ਵਾਰ ਵੇਖਣਾ ਚਾਹੁੰਦੇ ਹੋ, ਭੁੱਖ ਪਿਆਸ ਸਭ ਖ਼ਤਮ ਹੋ ਜਾਂਦੀ ਹੈ ਤੇ ਕਿਸੇ ਗੱਲ ਵਿੱਚ ਦਿਲ ਨਹੀਂ ਲੱਗਦਾ, ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਇਸ ਸੁਪਨਿਆਂ ਵਰਗੇ ਰੋਮਾਂਸ ਦਾ ਫ਼ਿਲਮੀ ਅੰਦਾਜ਼ ਜ਼ਿਆਦਾਤਰ ਗੁਪਤ, ਇੱਕ-ਤਰਫ਼ਾ ਤੇ ਜਿਸ ਦਾ ਕਦੇ ਜਵਾਬ ਨਹੀਂ ਮਿਲਦਾ (unreciprocated) ਰਹਿ ਜਾਂਦਾ ਹੈ।

  "ਮੇਰੇ ਘਰ ਵਿੱਚ ਮੇਰੇ ਪਿਤਾ ਦੇ ਹਿੰਸਕ ਹੋਣ ਕਰ ਕੇ ਮੈਂ ਹਮੇਸ਼ਾ ਮੁੰਡਿਆਂ ਤੋਂ ਦੂਰ ਤੇ ਅਲੱਗ ਹੀ ਰਹੀ। ਉਹ ਮੁੰਡਾ ਮੇਰੇ ਤੋਂ ਤਿੰਨ ਸਾਲ ਛੋਟਾ ਸੀ ਤੇ ਮੇਰੇ ਮੇਰੇ ਇੱਕ ਦੋਸਤ ਦਾ ਦੋਸਤ ਸੀ। ਮੈਂ ਉਹ ਨਾਲ ਫ਼ੋਨ ਤੇ ਗੱਲਾਂ ਕਰਨ ਲੱਗੀ ਤੇ ਜਲਦੀ ਹੀ ਗੱਲਾਂ ਗੱਲਾਂ 'ਚ ਅਸੀਂ ਸੈਕਸੁਅਲ ਨਾ ਹੋ ਕੇ ਪਰ ਇੱਕ ਦੂਜੇ ਦਾ ਖ਼ਿਆਲ ਰੱਖਣਾ ਤੇ ਭਾਵਨਾਵਾਂ ਨੂੰ ਲੈ ਕੇ ਗੱਲਾਂ ਕਰਨ ਲੱਗੇ। ਮੈਨੂੰ ਲੱਗਦਾ ਸੀ ਕਿ ਉਹ ਮੇਰੇ ਲਈ ਹੀ ਹੈ। ਬਾਅਦ ਵਿੱਚ ਅਸੀਂ ਦਿੱਲੀ ਦੇ ਹੁਮਾਯੂੰ ਮਕਬਰੇ ਤੇ ਮਿਲੇ ਜਿੱਥੇ ਉਸ ਨੇ ਮੈਨੂੰ ਅਚਾਨਕ ਕਿਸ ਕੀਤਾ ਤੇ ਇਸ ਤੋਂ ਬਾਅਦ ਉਹ ਤੁਰਦਾ ਬਣਿਆ ਤੇ ਮੈਂ ਟੁੱਟਿਆ ਦਿਲ ਲੈ ਕੇ ਰਹਿ ਗਈ।” - ਪੁਜਯਾ, 25, ਅਧਿਆਪਕ, ਐਨ ਸੀ ਆਰ, (ਨਾਂ ਬਦਲ ਕੇ)

  "ਕੁਛ ਕੁਛ ਹੋਤਾ ਹੈ" 

  ਜਿੱਦਾਂ ਲੋਕ ਕਹਿੰਦੇ ਹਨ ਕਿ ਜਿਸ ਫਲ ਨੂੰ ਖਾਣ ਤੋਂ ਮਨਾ ਕੀਤਾ ਜਾਵੇ ਉਹ ਸਭ ਤੋਂ ਜ਼ਿਆਦਾ ਮਿੱਠਾ ਹੁੰਦਾ ਹੈ। ਭਾਰਤ ਵਿੱਚ ਸੈਕਸ ਅਜਿਹਾ ਹੀ ਫਲ ਹੈ ਜਿਸ ਨੂੰ ਜ਼ਿਆਦਾਤਰ ਮੁੰਡੇ ਕੁੜੀਆਂ ਨੂੰ ਖਾਣ ਤੋਂ ਮਨਾ ਕੀਤਾ ਗਿਆ ਹੈ ਤੇ ਇਸ ਵਜ੍ਹਾ ਕਰ ਕੇ ਸ਼ੁਰੂ ਦੇ ਆਕਰਸ਼ਨ ਨੂੰ ਹੀ ਵੱਡਾ ਕਰ ਕੇ ਦੇਖਿਆ ਜਾਂਦਾ ਹੈ।

  “ਮੈਂ 13 ਸਾਲ ਦਾ ਸੀ ਤੇ ਮਸਤਰਾਮ ਕੌਮਿਕਸ ਤੇ ਦੋਸਤਾਂ ਦੀ ਕਿਰਪਾ ਨਾਲ ਸੈਕਸ ਬਾਰੇ ਥੋੜ੍ਹਾ ਬਹੁਤ ਜਾਣਦਾ ਸੀ। ਪਰ ਜਦੋਂ ਮਈ ਅਸਲ ਵਿੱਚ ਕਿਸੇ ਕੁੜੀ ਵੱਲ ਆਕਰਸ਼ਿਤ ਹੋਇਆ ਮੈਂ ਬਹੁਤ ਘਬਰਾ ਗਿਆ ਸੀ। ਉਹ ਮੇਰੇ ਗੁਆਂਢ ਵਿੱਚ ਰਹਿੰਦੀ ਸੀ ਤੇ ਅਸੀਂ ਹਮੇਸ਼ਾ ਕਿਸੇ ਨਾ ਕਿਸੇ ਮੌਕੇ ਤੇ ਮਿਲਦੇ ਸੀ। ਉਹ ਮੈਨੂੰ ਵੇਖ ਕੇ ਮੁਸਕਰਾ ਦਿੰਦੀ ਸੀ। ਮੈਂ ਉਸ ਨੂੰ ਫ਼ਿਲਮ ਵੇਖਣ ਲਈ ਕਿਹਾ ਤੇ ਗਿਫ਼ਟ ਤੇ ਲੈਟਰ ਵੀ ਭੇਜਿਆ। ਉਸ ਨੇ ਦੋਨੋਂ ਇਹ ਕਹਿ ਕੇ ਠੁਕਰਾ ਦਿੱਤੇ ਕਿ "ਪਾਪਾ ਨਹੀਂ ਮੰਨਣਗੇ"। ਕੀ ਇਸ ਦਾ ਮਤਲਬ ਸੀ ਕਿ ਉਹ ਹਾਂ ਕਹਿਣਾ ਚਾਹੁੰਦੀ ਸੀ ਪਰ ਨਾ ਬੋਲੀ?" - ਅਸੀਮ, ਐਨੀਮੇਸ਼ਨ ਆਰਟਿਸਟ, 23, ਨਾਸਿਕ।

  ਕਿਸ਼ੋਰ ਅਵਸਥਾ ਵਿੱਚ ਕਿਸੇ ਵੱਲ ਖਿੱਚ ਨੂੰ ਪਰਵਾਰ ਅੱਜ ਵੀ ਪਸੰਦ ਨਹੀਂ ਕਰਦੇ ਤੇ ਇਸ ਕਰ ਕੇ ਮੁੰਡੇ ਕੁੜੀਆਂ ਇਸ ਨੂੰ ਲੁਕੋੰਦੇ ਹਨ। ਤੇ ਇਹ ਵੀ ਕਿ 13 ਸਾਲ ਦੀ ਉਮਰ ਵਿੱਚ ਜੋ ਤੁਸੀਂ ਸੋਚਦੇ ਹੋ,18-19 ਸਾਲ ਦੀ ਉਮਰ ਤੱਕ ਤੁਹਾਡੀ ਭਾਵਨਾਵਾਂ ਉਹੀ ਨਹੀਂ ਰਹਿੰਦੀਆਂ। ਬਾਅਦ ਦੀ ਭਾਵਨਾਵਾਂ ਜ਼ਿਆਦਾ ਮਜ਼ਬੂਤ ਤੇ ਸੈਕਸੁਅਲ ਹੋ ਜਾਂਦੀਆਂ ਹਨ।

  ਸਕੂਲਾਂ ਕਾਲਜਾਂ ਵਿੱਚ ਹੁਣ ਇਹ ਫ਼ੈਸ਼ਨ ਬਣ ਗਏ ਹੈ ਕਿ ਕੀ ਤੁਹਾਡਾ ਕੋਈ ਬੋਏਫਰੈਂਡ ਜਾਂ ਗਰਲ ਗਰਲਫ੍ਰੇਂਡ ਹੈ। ਜ਼ਿਆਦਾਤਰ ਸਕੂਲ ਟ੍ਰਿਪ, ਕਾਲਜ ਇਵੇੰਟ, ਪਰਿਵਾਰਿਕ ਇਕੱਠ, ਦੌਰਾਨ ਇਹ ਗੱਲਾਂ ਹੁੰਦੀਆਂ ਹਨ। ਫੇਰ ਸ਼ੁਰੂ ਹੁੰਦਾ ਹੈ ਕੱਲੇ ਮਿਲਣ ਦੀ ਕੋਸ਼ਿਸ਼ ਜਿਸ ਦੌਰਾਨ ਨਜ਼ਦੀਕ ਆਉਣ ਦਾ ਮੌਕਾ ਮਿਲ ਸਕਦਾ ਹੈ।

  ਜ਼ਮਾਨਾ ਹੈ ਦੁਸ਼ਮਣ ਮੁਹੱਬਤ ਦਾ

  ਭਾਰਤੀ ਸਮਾਜ ਟੀਨੇਜ ਮੁਹੱਬਤ ਨੂੰ ਸਵੀਕਾਰ ਨਹੀਂ ਕਰਦਾ ਤੇ ਜ਼ਿਆਦਾਤਰ ਮਾਪੇ ਇਹ ਸਮਝਦੇ ਹਨ ਕਿ ਇਸ ਦਾ ਮਤਲਬ ਸਿਰਫ਼ ਸੈਕਸ ਹੈ। ਇਹ ਸਮਾਜ ਜੋ ਕੁਆਰੇਪਣ (virginity) ਤੇ ਸ਼ਾਦੀ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ, ਇਹ ਸ੍ਵਾਭਾਵਿਕ ਹੈ। ਇਸ ਲਈ ਉਹ ਇਸ ਆਕਰਸ਼ਨ ਨੂੰ ਦੀਵਾਨਗੀ/ਕ੍ਰਸ਼/ਪੱਪੀ ਲਵ ਦੱਸਦੇ ਹਨ। ਇਸ ਉਮਰ ਵਿੱਚ ਆਕਰਸ਼ਨ ਚਾਹੇ ਇੱਕ ਤਰਫ਼ਾ ਜਾਂ ਦੁਤਰਫ਼ਾ ਹੋਵੇ, ਇਸ ਤਰਾਂ ਨਕਾਰ ਦਿੱਤੇ ਜਾਣ (rejection), ਦੋਸਤਾਂ ਤੇ ਵੱਡਿਆਂ ਵੱਲੋਂ ਮਜ਼ਾਕ (ridicule), ਕੋਈ ਕਿੱਦਾਂ ਦੇਖਦਾ ਹੈ ਤੇ ਪਹਿਚਾਣ ਦੇ ਸੰਕਟ ਵਿੱਚ ਉਲਝ ਕੇ ਰਹਿ ਜਾਂਦਾ ਹੈ।

  ਮੈਨੂੰ ਪਿਆਰ ਹੈ ਜਾਂ ਨਹੀਂ?

  ਇੱਕ ਦੂਜੇ ਵੱਲ ਸ਼ੁਰੂਆਤੀ ਖਿੱਚ ਤਿੰਨ ਤਰਾਂ ਦੀ ਹੁੰਦੀ ਹੈ –

  ਆਈਡੈਂਟਿਟੀ ਕ੍ਰਸ਼ ਅਜਿਹੇ ਲੋਕਾਂ ਲਈ ਹੁੰਦਾ ਹੈ ਜਿਨ ਹਾਂ ਨੂੰ ਪਸੰਦ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਸਾਂਨੂੰ ਵੀ ਪਸੰਦ ਕੀਤਾ ਜਾਵੇ ਜਾਂ ਉਸ ਨੂੰ ਆਦਰਸ਼ ਪਾਰਟਨਰ ਵਜੋਂ ਦੇਖਦੇ ਹਾਂ। ਇਹ ਜ਼ਿਆਦਾਤਰ ਅਧਿਆਪਕ ਹੁੰਦੇ ਹਨ ਤੇ ਇਹ ਇੱਕਤਰਫ਼ਾ ਰਹਿ ਜਾਂਦਾ ਹੈ।

  ਰੋਮਾਂਟਿਕ ਕ੍ਰਸ਼ ਜਦੋਂ ਕੋਈ ਆਪਣੀ ਹੀ ਉਮਰ ਦੇ ਕਿਸੇ ਸ਼ਖ਼ਸ ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਆਲ਼ੇ ਦੁਆਲੇ ਰਹਿਣ ਵਾਲਾ ਜਾਂ ਵਾਲੀ ਹੋ ਸਕਦੀ ਹੈ ਤੇ ਇਹ ਹੋ ਸਕਦਾ ਹੈ ਕਿ ਥੋੜ੍ਹਾ ਦੂਜੇ ਸ਼ਖ਼ਸ ਤੋਂ ਜਵਾਬ ਵੀ ਮਿਲੇ (reciprocation)। ਸੇਲੀਬ੍ਰੇਟੀ ਕ੍ਰਸ਼ ਦੀ ਜੜ ਕਲਪਨਾ ਜਾਂ ਫੈਂਟੇਸੀ ਹੁੰਦੀ ਹੈ ਤੇ ਇਸ ਵਿੱਚ ਕਿਸੇ ਵੀ ਤਰਾਂ ਦਾ ਸੰਪਰਕ ਨਹੀਂ ਹੁੰਦਾ, ਸਿਰਫ਼ ਖ਼ਿਆਲਾਂ ਵਿੱਚ ਗੱਲਬਾਤ/ਮੁਲਾਕਾਤ ਹੁੰਦੀ ਹੈ ਤੇ ਮਾਸਟਰਬੇਸ਼ਨ ਲਈ ਉਤੇਜਿਤ ਕਰਦਾ ਹੈ ਤੇ ਟੀਨੇਜ ਉਮਰ ਵਿੱਚ ਅਲਮਾਰੀਆਂ/ਬਾਥਰੂਮ ਨੂੰ ਸਜਾਉਣ ਲਈ ਹੁੰਦਾ ਹੈ।

  ਇਨ੍ਹਾਂ ਵਿੱਚੋਂ ਜ਼ਿਆਦਾਤਰ 'ਰਿਲੇਸ਼ਨਸ਼ਿਪ' ਦੇ ਰੰਗ ਉੱਡ ਜਾਂਦੇ ਹਨ ਪਰ ਜਵਾਨੀ ਵਿੱਚ ਇਸ ਤਰਾਂ ਦੀ ਘਟਨਾਵਾਂ ਸਮਾਜਿਕ ਤੌਰ ਤੇ ਹੁਨਰ ਨੂੰ ਵਧਾਉਂਦੇ ਹਨ, ਦੂਜੇ ਸੈਕਸ ਬਾਰੇ ਹੋਰ ਜਾਣਨ ਦਾ ਮੌਕਾ ਦਿੰਦੇ ਹਨ ਤੇ ਆਪਣੀ ਸੈਕਸੁਅਲ ਪਰੈਫ੍ਰੇਂਸ ਜਾਂ ਪਸੰਦ ਬਾਰੇ ਪਤਾ ਲੱਗਦਾ ਹੈ। ਕੀ ਵਾਰ ਨਵੀਂ ਤਰਾਂ ਦੀ ਦਿਲਚਸਪੀ ਵੀ ਜਾਗਦੀ ਹੈ ਕਿ ਉਹ ਟੈਨਿਸ ਖੇਡਣਾ ਜਾਂਦੀ ਹੈ ਤਾਂ ਮਈ ਵੀ ਸਿੱਖਾਂਗਾ, ਜੇ ਉਹ ਪੜਦਾ ਹੈ ਤਾਂ ਮੈਂ ਵੀ ਪੜ੍ਹਾਂਗੀ"।

  ਇਹ ਸਹੀ ਹੈ ਕਿ ਇਹ ਸ਼ੁਰੂਆਤੀ ਖਿੱਚ ਪਿਆਰ ਨਹੀਂ ਹੋ ਸਕਦੀ ਕਿਉਂਕਿ ਇਸ ਲਈ ਧੀਰਜ ਤੇ ਧਿਆਨ ਦੀ ਲੋੜ ਹੁੰਦੀ ਹੈ ਤੇ ਇਸ ਉਮਰ ਵਿੱਚ ਡੋਨਾ ਚੀਜ਼ਾਂ ਦੀ ਹੀ ਘਾਟ ਹੁੰਦੀ ਹੈ। ਪਰ ਹੋ ਸਕਦਾ ਹੈ ਕਿ ਅੱਗੇ ਜਾ ਕੇ ਇਹ ਪਿਆਰ ਦਾ ਰੂਪ ਲੈ ਲਵੇ। ਉਹ ਸਮਾਂ ਆਉਣ ਤੱਕ ਸੁਰੱਖਿਅਤ ਰੂਪ ਤੇ "ਪਿਆਰ ਵੰਡਦੇ ਚਲੋ"।

  (ਲਿਖਾਰੀ - ਪੂਜਾ ਪ੍ਰਿਯਮਵਦਾ ਸੈਕਸੁਅਲ ਵੈਲਨੈਸ ਉੱਤੇ ਰੈੱਡਵੁਮਬ ਲਈ ਕਲਮ ਲਿਖਦੇ ਹਨ।)

  Published by:Anuradha Shukla
  First published:

  Tags: Love, Relationships, Sex, Valentines Day 2020