HOME » NEWS » Life

Valentine's Day 2020 : ਪਿਆਰ ਅਤੇ ਵਾਸਨਾ ਕਿਸੇ ਵੀ ਰੂਪ ‘ਚ ਪੈਦਾ ਹੋ ਸਕਦੇ ਹਨ...

News18 Punjabi | News18 Punjab
Updated: February 13, 2020, 6:25 PM IST
share image
Valentine's Day 2020 : ਪਿਆਰ ਅਤੇ ਵਾਸਨਾ ਕਿਸੇ ਵੀ ਰੂਪ ‘ਚ ਪੈਦਾ ਹੋ ਸਕਦੇ ਹਨ...
Valentine's Day 2020 : ਪਿਆਰ ਅਤੇ ਵਾਸਨਾ ਕਿਸੇ ਵੀ ਰੂਪ ‘ਚ ਪੈਦਾ ਹੋ ਸਕਦੇ ਹਨ...,

ਪਿਆਰ ਅਤੇ ਵਾਸਨਾ ਨੂੰ ਅਲੱਗ ਕਰਕੇ ਦੇਖਣਾ ਮੁਸ਼ਕਲ ਹੈ। ਪਰ ਇਕ ਆਮ ਨਿਯਮ ਹੈ ਕਿ ਵਾਸਨਾ ਬੱਸ ਥੋੜੇ ਸਮੇਂ ਦੀ ਗੱਲ ਹੁੰਦੀ ਹੈ, ਜਦਕਿ ਪਿਆਰ ‘ਚ ਵਾਸਨਾ ਹੋ ਸਕਦੀ ਹੈ ਪਰ ਇਹ ਲੰਬੇ ਸਮੇਂ ਤੱਕ ਚਲ ਸਕਦਾ ਹੈ। ਵਾਸਨਾ ਹਮੇਸ਼ਾ ਬਦਲਦੀ ਹੈ, ਇਸ ਦਾ ਨਤੀਜਾ ਸੰਬੰਧ ਟੁੱਟਣ ਵਜੋਂ ਹੋ ਸਕਦਾ ਹੈ ਜਾਂ ਫਿਰ ਇਹ ਪਿਆਰ ਦਾ ਰੂਪ ਲੈ ਸਕਦਾ ਹੈ। ਇਹ ਸਭ ਇਸ ਦਿਲ ਦਾ ਕਮਾਲ ਹੈ !

  • Share this:
  • Facebook share img
  • Twitter share img
  • Linkedin share img
ਆਧੁਨਿਕ ਸਮੇਂ ਦੇ ਵਿਚ ਸੰਬੰਧਾਂ ਦੇ ਬਾਰੇ ਦੇ ਵਿਚ ਚਾਰ ਅੱਖਰਾਂ ਵਾਲਾ ਸਭ ਤੋਂ ਪ੍ਰਸਿੱਧ L-word ਹੈ ਲਵ (LOVE) ਜਾਂ ਪਿਆਰ ਅਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਜੋ L-word ਇਸ ਨਾਲ ਮੁਕਾਬਲਾ ਕਰਦਾ ਹੈ ਉਹ ਹੈ ਲਸਟ (LUST) ਜਾਂ ਵਾਸਨਾ।

ਇਹ ਦੋਨੋਂ ਹੀ ਅੱਖਰ ਸਾਡੇ ਸੰਬੰਧਾਂ ‘ਚ ਵਾਰ-ਵਾਰ ਆਉਂਦੇ ਹਨ ਅਤੇ ਕਈ ਵਾਰ ਤਾਂ ਇਹ ਓਵਰਲੈਪ ਵੀ ਕਰਦੇ ਹਨ। ਪਿਆਰ ਅਤੇ ਵਾਸਨਾ ਦੋਨੋਂ ਇਕ ਹੀ ਸਪੈਕਟਰਮ (spectrum) ਜਾਂ ਇੰਦਰਧਨੁਸ਼ ਤੋਂ ਪੈਦਾ ਹੁੰਦੇ ਹਨ। ਪਰ ਇਹ ਪਤਾ ਕਰਨਾ ਕਿਸੀ ਦੇ ਲਈ ਵੀ ਕਾਫੀ ਮੁਸ਼ਕਲ ਹੋ ਸਕਦਾ ਹੈ ਕਿ ਉਸਦਾ ਆਕਰਸ਼ਣ ਪਿਆਰ ਜਾਂ ਵਾਸਨਾ ਤੋਂ ਪੈਦਾ ਹੋਇਆ ਹੈ।

ਪਿਆਰ ਅਤੇ ਵਾਸਨਾ ਕਿਸੀ ਵੀ ਰੂਪ ‘ਚ ਪੈਦਾ ਹੋ ਸਕਦੇ ਹਨ- ਕਈ ਵਾਰ ਇਕੱਠੇ, ਕਈ ਵਾਰ ਅਲੱਗ-ਅਲੱਗ ਇਕ ਦੂਜੇ ਦੇ ਨਾਲ ਜਾਂ ਉਨ੍ਹਾਂ ਦੇ ਬਗੈਰ, ਅਲੱਗ-ਅਲੱਗ ਗਤੀ ‘ਚ ਸਮੇਂ ਦੇ ਨਾਲ ਦੋਨੋਂ ਹੀ ਹਾਲਤ ਦੇ ਵਿਚ ਇਹ ਉੱਪਰ-ਥੱਲੇ ਹੁੰਦਾ ਰਹਿੰਦਾ ਹੈ।


ਸਰੀਰ ਨੂੰ ਉਹ ਚਾਹੀਦਾ ਜਿਸਦੀ ਉਸਨੂੰ ਚਾਹਤ ਹੁੰਦੀ ਹੈ

ਕਿਸੀ ਵੀ ਉਮਰ ‘ਚ ਸੈਕਸ ਦੀ ਇੱਛਾ ਇਕ ਆਮ ਗੱਲ ਹੈ ਅਤੇ ਇਹ ਹਰ ਵਿਅਕਤੀ ਦੇ ਨਾਲ ਅਲੱਗ ਹੁੰਦਾ ਹੈ ਅਤੇ ਇਸ ਤਰਾਂ, ਵਾਸਨਾ ਵੀ ਸਾਰੇ ਵਿਅਕਤੀਆਂ ਦੇ ਲਈ ਇਕ ਸਮਾਨ ਨਹੀਂ ਹੁੰਦੀ। ਹਾਰਮੋਨ ਦੇ ਨਾਲ ਚੱਲਣ ਵਾਲੀ ਵਾਸਨਾ ਕਿਸੀ ਵਿਅਕਤੀ ਵੱਲ ਜਿਨਸੀ ਖਿੱਚ (sexual attraction) ਹੁੰਦੀ ਹੈ। ਕਵੀ ਵਾਰ ਕੁਝ ਲੋਕਾਂ ਨੂੰ ਅਸਲ ਜਿੰਦਗੀ ‘ਚ ਆਪਣੇ ਸਾਥੀ ਵੱਲ ਜਿੰਦਗੀ ਦੇ ਅਲੱਗ-ਅਲੱਗ ਪੜਾਵਾਂ (stage) ਤੇ ਵੀ ਤੀਬਰ ਵਾਸਨਾ ਮਹਿਸੂਸ ਹੁੰਦੀ ਹੈ।

‘ਕਾਲੇਜ ‘ਚ ਉਹ ਮੇਰੀ ਪ੍ਰੋਫੈਸਰ ਹਨ ਅਤੇ ਉਹ ਬਹੁਤ ਹੀ ਮੁਸ਼ਕਲ ਵਿਸ਼ਾ ਪੜਾਉਂਦੀ ਹਨ। ਉਨ੍ਹਾਂ ਦਾ ਵਿਆਹ ਹੋਇਆ ਹੈ ਅਤੇ ਆਪਣੇ ਪਤੀ ਦੇ ਨਾਲ ਖੁਸ਼ ਲਗਦੀ ਹਨ। ਪਰ ਮੈਂ ਜਦੋਂ ਵੀ ਉਨ੍ਹਾਂ ਨੂੰ ਦੇਖਦਾ ਹਾਂ, ਉਨ੍ਹਾਂ ਵੱਲ ਤੀਬਰ ਜਿਨਸੀ ਖਿੱਚ ਮਹਿਸੂਸ ਕਰਦਾ ਹਾਂ ਅਤੇ ਇਸ ਤੋਂ ਇਲਾਵਾ ਮੈਨੂੰ ਕਿਸੀ ਹੋਰ ਗੱਲ ਦਾ ਖਿਆਲ ਨਹੀਂ ਰਹਿੰਦਾ। ਉਹ ਮੇਰੀ ਅਧਿਆਪਕਾ ਹਨ, ਵਿਹਾਉਤਾ ਹਨ ਅਤੇ ਮੇਰੀ ਆਪਣੀ ਗਰਲਫਰੈਂਡ ਹੈ- ਇਹ ਸਭ ਕੁਝ ਉਸ ਸਮੇਂ ਮੇਰੇ ਦਿਮਾਗ ਤੋਂ ਗਾਇਬ ਹੋ ਜਾਂਦਾ ਹੈ। ਇਹ ਪੂਰੀ ਤਰਾਂ ਸਰੀਰਕ ਹੈ ਅਤੇ ਕਈ ਵਾਰ ਜਦੋਂ ਮੈਂ ਆਪਣੀ ਗਰਲਫਰੈਂਡ ਦੇ ਨਾਲ ਬਿਸਤਰ ‘ਚ ਹੁੰਦਾ ਹਾਂ ਜਾਂ ਮੈਂ ਮਾਸਟਰਬੇਟ ਕਰਦਾ ਹਾਂ ਤਾਂ ਉਨ੍ਹਾਂ ਦੇ ਬਾਰੇ ‘ਚ ਸੋਚਦਾ ਹਾਂ’। - ਰੋਹਨ, 23 ਮੈਡੀਕਲ ਵਿਦਿਆਰਥੀ, ਅਲੀਗੜ੍ਹ

ਵਾਸਨਾ ਨੂੰ ਕਈ ਵਾਰ, ਭਾਰਤ ਵਰਗੇ ਦੇਸ਼ਾਂ ‘ਚ ਬਹੁਤ ਵੀ ਬਦਨਾਮ ਕੀਤਾ ਜਾਂਦਾ ਹੈ, ਹਵਸ ਖਰਾਬ ਸ਼ਬਦ ਹੈ, ਪਰ ਇਹ ਬਹੁਤ ਹੀ ਆਮ ਹੈ। ਜਿੰਦਗੀ ਭਰ ਵਾਸਨਾ ਦਾ ਅਹਿਸਾਸ ਬਣਿਆ ਰਹਿਣਾ ਜਾਂ ਇਹ ਅਹਿਸਾਸ ਵਾਰ-ਵਾਰ ਹੋਣਾ ਮਨੁੱਖੀ ਸੁਭਾਓ ਦਾ ਹਿੱਸਾ ਹੈ ਅਤੇ ਜੇਕਰ ਤੁਹਾਡੇ ਸੰਬੰਧਾਂ ‘ਚ ਅਜਿਹਾ ਹੁੰਦਾ ਹੈ ਤਾਂ ਇਸਦੀ ਚਿੰਤਾ ਨਾ ਕਰੋ।

ਤੁਸੀ ਜਿਸ ਨੂੰ ਪਿਆਰ ਕਰਦੇ ਹੋ ਉਸ ਦੇ ਵਾਰੇ ‘ਚ ਜਿਨਸੀ ਨੇੜਤਾ (sexual intimacy) ਦੀ ਚਾਹਤ ਦਾ ਹੋਣਾ ਇਕ ਆਮ ਗੱਲ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਵਾਸਨਾ ਇਕ ਨਸ਼ੇ ਦੀ ਤਰਾਂ ਹੁੰਦਾ ਹੈ। ਹਾਂ, ਜਦੋਂ ਤੁਹਾਡੀ ਉਮਰ ਘੱਟ ਹੁੰਦੀ ਹੈ ਤਾਂ ਜਿਨਸੀ ਇੱਛਾ ਕਾਫੀ ਤੇਜ਼ ਹੁੰਦੀ ਹੈ ਪਰ ਜਦੋਂ ਤੁਸੀ ਵੱਡੇ ਹੁੰਦੇ ਹੋ ਤਾਂ ਕਿਸੀ ਦੇ ਨਾਲ ਉਸਦੀ ਸਹਿਮਤੀ ਦੇ ਨਾਲ ਸੁਰੱਖਿਅਤ ਜਿਨਸੀ ਸੰਬੰਧ ਬਣਾਉਣਾ ਨਾ ਤਾਂ ਪਾਪ ਹੈ ਅਤੇ ਨਾ ਹੀ ਗੁਨਾਹ।

ਪਰ ਇਹ ਵੀ ਸਮਝਣਾ ਚਾਹੀਦਾ ਹੈ ਕਿ ਤੁਸੀ ਕਦੋਂ ਰਿਲੇਸ਼ਨਸ਼ਿਪ ਬਣਾਉਣ ਦੀ ਥਾਂ ਜਿਨਸੀ ਮਾਮਲਿਆਂ ਤੇ ਜਿਆਦਾ ਧਿਆਨ ਦਿੰਦੇ ਹੋ । ਹੋ ਸਕਦਾ ਹੈ ਕਿ ਤੁਸੀ ਇਸ ਦੇ ਬਾਰੇ ‘ਚ ਜਿਆਦਾ ਸਾਵਧਾਨ ਨਾ ਰਹਿੰਦੇ ਹੋਵੋ, ਇਸ ਲਈ ਇਹ ਜਰੂਰੀ ਹੈ ਕਿ ਸੰਬੰਧਾਂ ਤੇ ਤੁਸੀ ਧਿਆਨ ਦੇਵੋ। ਵਾਸਨਾ ਦੀ ਕੁਝ ਮੁੱਖ ਵਿਸ਼ੇਸ਼ਤਾਵਾਂ ਇਸ ਤਰਾਂ ਹਨ :

ਸਿਰਫ ਪਿਆਰ, ਵਾਸਨਾ ਨਹੀਂ ?ਪਿਆਰ ਸਿਰਫ ਇਸ ਲਈ ਨਹੀਂ ਕਿਉਂਕਿ ਸਾਨੂੰ ਚੰਗਾ ਅਹਿਸਾਸ ਕਰਾਉਣ ਵਾਲੇ ਹਰ ਤਰਾਂ ਦੇ ਹਾਰਮੋਨਸ ਨੂੰ ਇਹ ਸਾਡੇ ਖੂਨ ‘ਚ ਮਿਲਾ ਦਿੰਦਾ ਹੈ, ਬਲਕਿ ਪ੍ਰਸਿੱਧ ਧਾਰਨਾ ਇਹ ਹੈ ਕਿ ਪਿਆਰ ਇਕ ਤੀਬਰ ਅਹਿਸਾਸ ਹੋਣਾ ਚਾਹੀਦਾ ਹੈ। ਨੌਜਵਾਨ ਇਹ ਸੋਚ ਕੇ ਵੱਡੇ ਹੁੰਦੇ ਹਨ ਕਿ ਪਿਆਰ ਦਾ ਪਤਾ ਚਲੱਣ ਦੇ ਨਾਲ ਹੀ ‘ਘੰਟਿਆਂ ਵਜੱਣਗੀ’, ‘ਦਿਲ ਦੀ ਧੜਕਨ ਗਿਟਾਰ ਦੀ ਤਰਾਂ ਵੱਜੇਗੀ’ ਜਿਸ ਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਅਸਥਿਰ ਹੋ ਜਾਣਾ।

ਹਾਲਾਂਕਿ, ਵਿਵਹਾਰਕ ਸਭਿਆਚਾਰ ਵਿੱਚ ਪਿਆਰ ਨੂੰ ਕਿਸੇ ਪ੍ਰਤੀ ਵਚਨਬੱਧਤਾ ਅਤੇ ਪੂਜਾ-ਭਾਵ ਵੀ ਮੰਨਿਆ ਜਾਂਦਾ ਹੈ ਅਤੇ ਕਈ ਵਾਰ ਤਾਂ ਇਸ ਦਾ ਮਤਲਬ ਵਫਾਦਾਰੀ ਅਤੇ ਜਿੰਦਗੀ ਭਰ ਦੇ ਵਾਅਦੇ ਨਾਲ ਵੀ ਹੁੰਦਾ ਹੈ। ਇਸ ਲਈ, ਜਦੋਂ ਅਸੀਂ ਕਹਿੰਦੇ ਹਾਂ ਪਿਆਰ, ਤਾਂ ਇਸ ਤੋਂ ਸਾਡਾ ਮਤਲਬ ਤੀਬਰ ਭਾਵਨਾਤਮਕ ਲਗਾਵ ਤੋਂ ਹੁੰਦਾ ਹੈ, ਪਰ ਕੀ ਅਸੀਂ ਇਸ ਗੱਲ ਨੂੰ ਭੁੱਲ ਸਕਦੇ ਹਾਂ ਕਿ ਰੁਮਾਂਟਿਕ ਪਿਆਰ ਵਿਚ ਸਰੀਰਕ ਖਿੱਚ ਅਤੇ ਸੈਕਸ ਦੀ ਇੱਛਾ ਵੀ ਸ਼ਾਮਲ ਹੈ ?

ਸਾਨੂੰ ਆਪਣੇ ਰਿਸ਼ਤੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਦੇ ਭਾਵਨਾਤਮਕ ਸੰਬੰਧ ਅਤੇ ਜਿਨਸੀ ਖਿੱਚ ਦੀ ਜੜ੍ਹ ਲੱਭਣੀ ਚਾਹੀਦੀ ਹੈ। ਯਾਦ ਰੱਖੋ ਕਿ ਕੁਝ ਵੀ ਚੰਗਾ ਅਤੇ ਮਾੜਾ ਨਹੀਂ ਹੁੰਦਾ, ਕਈ ਵਾਰ ਅਸੀਂ ਅਗੰਭੀਰ ਲਗਾਵ ਦੀ ਭਾਲ ਵਿਚ ਹੁੰਦੇ ਹਾਂ ਅਤੇ ਕਈ ਵਾਰ ਅਸੀਂ ਮਿਲ ਕੇ ਭਵਿੱਖ ਦਾ ਸੁਪਨਾ ਵੇਖਦੇ ਹਾਂ।

ਜੇ ਤੁਸੀਂ ਜਿਆਦਾ ਸਮੇਂ ਜਿਨਸੀ ਇੱਛਾ ਬਾਰੇ ਸੋਚਦੇ ਹੋ, ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਤੁਸੀਂ ਪਿਆਰ ਵਿਚ ਨਹੀਂ ਹੋ ਅਤੇ ਤੁਹਾਡਾ ਭਾਵਨਾਤਮਕ ਜੁੜਾਅ ਨਹੀਂ ਹੈ। ਪਰ ਜਦੋਂ ਵਾਸਨਾ ਦੇ ਨਾਲ-ਨਾਲ ਤੁਸੀਂ ਰਿਸ਼ਤੇ ਦੇ ਦੂਜੇ ਟੀਚਿਆਂ ਨੂੰ ਪ੍ਰਾਪਤ ਕਰਨ ਬਾਰੇ ਸੋਚਣਾ ਸ਼ੁਰੂ ਕਰਦੇ ਹੋ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਪਿਆਰ ਵੱਲ ਝੁਕ ਰਹੇ ਹੋ।‘ਅਸੀਂ ਇੱਕ ਕਾਲ ਸੈਂਟਰ ਵਿਚ ਇਕੱਠੇ ਕੰਮ ਕਰਦੇ ਸੀ। ਬਹੁਤ ਥਕਾਵਟ ਵਾਲੇ ਕੰਮ ਤੋਂ ਬਾਅਦ, ਤਣਾਅ ਤੋਂ ਰਾਹਤ ਵਜੋਂ (casual) ਸੈਕਸ ਨਾਲ ਇਸਦੀ ਸ਼ੁਰੂਆਤ ਹੋਈ ਅਤੇ ਅਸੀਂ ਇਕ ਦੂਜੇ ਦੀ ਜਿਨਸੀ ਸੰਵੇਦਨਾ ਨੂੰ ਸ਼ਾਂਤ ਕਰਨ ਵਿਚ ਬਰਾਬਰ ਦੇ ਹਿੱਸੇਦਾਰ ਬਣ ਗਏ। ਪਰ ਕੁਝ ਮਹੀਨਿਆਂ ਬਾਅਦ ਅਸੀਂ ਇਕ-ਦੂਜੇ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ, ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਏ ਅਤੇ ਅੱਜ ਅਸੀਂ ਮਿਲ ਕੇ ਇਕ ਸਟਾਰਟਅਪ ਸ਼ੁਰੂ ਕੀਤਾ ਹੈ ਅਤੇ ਹੁਣ ਇਕੱਠੇ ਰਹਿ ਰਹੇ ਹਨ’  - ਰਾਜੀਵ ਅਤੇ ਰੀਮਾ, 26/25, ਉੱਦਮੀ, ਕਾਨਪੁਰ

ਉਲਝਿਆ ਹੋਇਆ ਓਵਰਲੈਪ

ਬਹੁਤ ਸਾਰੇ ਲੋਕਾਂ ਲਈ, ਸਭ ਤੋਂ ਉਲਝਣ ਵਾਲੀ ਗੱਲ ਇਹ ਹੈ ਕਿ ਪਿਆਰ ਅਤੇ ਕਾਮ ਵਾਸਨਾ ਵਿਚ ਘਾਲਮੇਲ ਹੋ ਜਾਂਦਾ ਹੈ, ਕਈ ਵਾਰ ਪਿਆਰ ਵਧੇਰੇ ਸੈਂਸੁਅਲ ਹੋ ਜਾਂਦਾ ਹੈ ਅਤੇ ਵਾਸਨਾ ਤੀਬਰ ਭਾਵਨਾਵਾਂ ਵਿਚ ਡੁੱਬ ਜਾਂਦੀ ਹੈ। ਪਿਆਰ ਅਤੇ ਵਾਸਨਾ ਦੋਵੇਂ ਸਾਥੀ ਦੇ ਮਨੁੱਖੀ ਨੁਕਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਉਸਨੂੰ ਸੰਪੂਰਨ ਮੰਨਦੇ ਹਨ। ਉਨ੍ਹਾਂ ਦਾ ਸਭ ਕੁਝ ਵਧੀਆ, ਸੁੰਦਰ ਅਤੇ ਕੀਮਤੀ ਲਗਦਾ ਹੈ। ਪਰ ਲੰਬੇ ਸਮੇਂ ਦੀ ਵਚਨਬੱਧਤਾ ਦੀ ਮੰਗ ਇਹ ਹੁੰਦੀ ਹੈ ਕਿ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਤੁਹਾਡਾ ਸਾਥੀ ਸੰਪੂਰਨ ਨਹੀਂ ਹੈ ਅਤੇ ਇਸ ਗੱਲ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਾ ਹੁੰਦਾ ਹੈ।

ਕਿਸੇ ਵੀ ਆਪਸੀ ਸੰਬੰਧਾਂ ਦੀ ਸ਼ੁਰੂਆਤ ‘ਚ ਕੁਝ ਗੱਲਾਂ ਦਾ ਜਿਆਦਾ ਧਿਆਨ ਰੱਖਿਆ ਜਾਂਦਾ ਹੈ - ਵਧੀਆ ਵਿਵਹਾਰ ਕਰੋ, ਨਰਮ ਬਣੋ ਅਤੇ ਆਪਣਾ ਵਧੀਆ ਵਿਵਹਾਰ ਦਿਖਾਓ। ਪਰ ਕੁਝ ਸਮੇਂ ਬਾਅਦ ਆਪਸੀ ਸੰਬੰਧਾਂ ਵਿਚ ਇਕ ਨਿਸ਼ਚਤਤਾ ਆ ਜਾਂਦੀ ਹੈ ਅਤੇ ਫਿਰ ਸਭ ਤੋਂ ਉੱਤਮ "ਦਿਖਣ" ਦੀ ਗੱਲ ਨਹੀਂ, ਬਲਕਿ ਤੁਸੀ ਜੋ ਹੋ ਉਹ ਦਿਖਣ ਦੀ ਗੱਲ ਜਰੂਰੀ ਹੋ ਜਾਂਦੀ ਹੈ।

ਹੋ ਸਕਦਾ ਹੈ ਕਿ ਕੋਈ ਜੋੜਾ ਆਪਣਾ ਜਿਆਦਾ ਸਮਾਂ ਸਰੀਰਕ ਤੌਰ ਤੇ ਅੰਤਰੰਗ ਹੋਣ ਵਿਚ ਬਤੀਤ ਕਰੇ, ਪਰ ਜਿੱਥੇ ਭਾਵਨਾਵਾਂ ਵਿਚ ਆਉਂਦੀਆਂ ਹਨ, ਤਾਂ ਜੋੜੇ ਕੁਝ ਅਜਿਹੇ ਕੰਮ ਜੋ ਦੋਨਾਂ ਨੂੰ ਪਸੰਦ ਹੈ, ਕਰਕੇ ਵੀ ਇੱਕ ਦੂਜੇ ਨਾਲ ਜੁੜੇ ਰਹਿ ਸਕਦੇ ਹਨ।

ਜਦੋਂ ਕੋਈ ਜੋੜਾ ਪਿਆਰ ਵਿਚ ਹੁੰਦਾ ਹੈ ਤਾਂ ਉਨ੍ਹਾਂ ਦੇ ਵਿਚਕਾਰ ਇਕ ਸਰੀਰਕ ਸੰਬੰਧ ਬਣਦੇ ਹਨ, ਪਰ ਉਹ ਸਿਰਫ ਇਹ ਹੀ ਨਹੀਂ ਕਰਦੇ, ਰਿਸ਼ਤੇ ਵਿੱਚ ਸਿਰਫ ਸੈਕਸ ਹੀ ਨਹੀਂ ਹੁੰਦਾ। ਅੱਜ ਦੇ ਸਮੇਂ ਵਿਚ ਹੋ ਸਕਦਾ ਹੈ ਕਿ ਸੈਕਸਟਿੰਗ ਅਤੇ ਸਨੈਪਚੈਟ ‘ਚ ਰੁੱਝੇ ਰਹਿਣਾ ਭਾਵੇਂ ਚੰਗੀ ਗੱਲ ਹੋਵੇ, ਪਰ ਜੇਕਰ ਕੋਈ ਅੱਗੇ ਦੀ ਯੋਜਨਾ ਬਣਾਉਂਦਾ ਹੈ, ਤਾਂ ਇਹ ਮਹੱਤਵਪੂਰਣ ਹੈ ਕਿ ਉਹ ਨਾ ਸਿਰਫ ਸੈਕਸ ਸੰਬੰਧ ਬਣਾਏ, ਬਲਕਿ ਆਪਸ ਵਿਚ ਗੱਲਬਾਤ ਵੀ ਕਰਨ ਅਤੇ ਇਕੱਠੇ ਸਮਾਂ ਬਿਤਾਉਣ।

ਪਿਆਰ ਅਤੇ ਵਾਸਨਾ ਨੂੰ ਅਲੱਗ ਕਰਕੇ ਦੇਖਣਾ ਮੁਸ਼ਕਲ ਹੈ। ਪਰ ਇਕ ਆਮ ਨਿਯਮ ਹੈ ਕਿ ਵਾਸਨਾ ਬੱਸ ਥੋੜੇ ਸਮੇਂ ਦੀ ਗੱਲ ਹੁੰਦੀ ਹੈ, ਜਦਕਿ ਪਿਆਰ ‘ਚ ਵਾਸਨਾ ਹੋ ਸਕਦੀ ਹੈ ਪਰ ਇਹ ਲੰਬੇ ਸਮੇਂ ਤੱਕ ਚਲ ਸਕਦਾ ਹੈ। ਵਾਸਨਾ ਹਮੇਸ਼ਾ ਬਦਲਦੀ ਹੈ, ਇਸ ਦਾ ਨਤੀਜਾ ਸੰਬੰਧ ਟੁੱਟਣ ਵਜੋਂ ਹੋ ਸਕਦਾ ਹੈ ਜਾਂ ਫਿਰ ਇਹ ਪਿਆਰ ਦਾ ਰੂਪ ਲੈ ਸਕਦਾ ਹੈ। ਇਹ ਸਭ ਇਸ ਦਿਲ ਦਾ ਕਮਾਲ ਹੈ !

ਲੇਖਕ- ਪੂਜਾ ਪ੍ਰਿਯੰਵਦਾ

 
First published: February 13, 2020, 6:25 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading