Home /News /lifestyle /

Valentine's Day 2023: ਜੇਕਰ ਤੁਸੀਂ ਵੀ ਆਪਣੇ ਪ੍ਰੇਮੀ ਨਾਲ ਘੱਟ ਬਜਟ ਵਿੱਚ ਮਨਾਉਣਾ ਹੈ ਵੈਲੇਨਟਾਈਨ ਡੇ, ਇਹ ਥਾਵਾਂ ਹਨ ਬਿਹਤਰ

Valentine's Day 2023: ਜੇਕਰ ਤੁਸੀਂ ਵੀ ਆਪਣੇ ਪ੍ਰੇਮੀ ਨਾਲ ਘੱਟ ਬਜਟ ਵਿੱਚ ਮਨਾਉਣਾ ਹੈ ਵੈਲੇਨਟਾਈਨ ਡੇ, ਇਹ ਥਾਵਾਂ ਹਨ ਬਿਹਤਰ

ਤੁਸੀਂ ਆਪਣੇ ਪ੍ਰੇਮੀ ਨਾਲ ਘੱਟ ਬਜਟ ਵਿੱਚ ਵਧੀਆ ਘੁੰਮ ਸਕਦੇ ਹੋ

ਤੁਸੀਂ ਆਪਣੇ ਪ੍ਰੇਮੀ ਨਾਲ ਘੱਟ ਬਜਟ ਵਿੱਚ ਵਧੀਆ ਘੁੰਮ ਸਕਦੇ ਹੋ

ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਇੱਕ ਦੂਜੇ ਨਾਲ ਰਹਿਣ ਦੀਆਂ ਕਸਮਾਂ ਖਾਂਦੇ ਹਨ। ਜੇਕਰ ਤੁਸੀਂ ਵੀ ਕਿਤੇ ਘੁੰਮਣ ਲਈ ਜਾਣਾ ਚਾਹੁੰਦੇ ਹੋ ਤਾਂ ਇਹਨਾਂ ਥਾਵਾਂ 'ਤੇ ਤੁਸੀਂ ਘੱਟ ਬਜਟ ਵਿੱਚ ਆਪਣੇ ਪਾਰਟਨਰ ਨਾਲ ਘੁੰਮ ਸਕਦੇ ਹੋ।

ਹੋਰ ਪੜ੍ਹੋ ...
  • Share this:

    Valentine's Day Celebration Ideas: ਬਹੁਤ ਸਾਰੇ ਪ੍ਰੇਮੀ ਹਰ ਸਾਲ 14 ਫਰਵਰੀ ਦਾ ਇੰਤਜ਼ਾਰ ਕਰਦੇ ਹਨ ਅਤੇ ਇਸ ਦਿਨ ਉਹ ਆਪਣੇ ਚਾਹੁਣ ਵਾਲੇ ਨੂੰ ਆਪਣੇ ਨਾਲ ਘੁੰਮਣ ਲਈ ਲਿਜਾਣਾ ਚਾਹੁੰਦੇ ਹਨ। ਪਰ ਬਜਟ ਘੱਟ ਹੋਣ ਕਾਰਨ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਘੱਟ ਬਜਟ ਵਿੱਚ ਕਿੱਥੇ ਘੁੰਮ ਸਕਦੇ ਹਨ। ਅੱਜ ਅਸੀਂ ਤੁਹਾਡੇ ਲਈ ਕੁੱਝ ਅਜਿਹੀਆਂ ਥਾਵਾਂ ਲੈ ਕੇ ਆਏ ਹਾਂ ਜਿੱਥੇ ਤੁਸੀਂ ਆਪਣੇ ਪ੍ਰੇਮੀ ਨਾਲ ਘੱਟ ਬਜਟ ਵਿੱਚ ਵਧੀਆ ਘੁੰਮ ਸਕਦੇ ਹੋ।

    ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਇੱਕ ਦੂਜੇ ਨਾਲ ਰਹਿਣ ਦੀਆਂ ਕਸਮਾਂ ਖਾਂਦੇ ਹਨ। ਜੇਕਰ ਤੁਸੀਂ ਵੀ ਕਿਤੇ ਘੁੰਮਣ ਲਈ ਜਾਣਾ ਚਾਹੁੰਦੇ ਹੋ ਤਾਂ ਇਹਨਾਂ ਥਾਵਾਂ 'ਤੇ ਤੁਸੀਂ ਘੱਟ ਬਜਟ ਵਿੱਚ ਆਪਣੇ ਪਾਰਟਨਰ ਨਾਲ ਘੁੰਮ ਸਕਦੇ ਹੋ।

    1. ਬਿਨਸਰ- ਵੈਸੇ ਤਾਂ ਪ੍ਰੇਮੀ ਇਸ ਦਿਨ ਕਿਤੇ ਗਾਰਡਨ ਜਾਂ ਪਾਰਕ ਵਿੱਚ ਜਾਣਾ ਪਸੰਦ ਕਰਦੇ ਹਨ ਪਰ ਜੇਕਰ ਤੁਹਾਡਾ ਪਾਰਟਨਰ ਕੋਈ ਨਵੀਂ ਥਾਂ ਦੀ ਭਾਲ ਕਰ ਰਿਹਾ ਹੈ ਤਾਂ ਤੁਸੀਂ ਉਸਨੂੰ ਦਿੱਲੀ ਤੋਂ 400 ਕਿਲੋਮੀਟਰ ਦੂਰ ਬਿਨਸਰ ਘੁੰਮਣ ਲਈ ਲਿਜਾ ਸਕਦੇ ਹੋ। ਇਹ ਲੋਕੇਸ਼ਨ ਵਾਈਲਡ ਲਾਈਫ ਪ੍ਰੇਮੀਆਂ ਲਈ ਸਭ ਤੋਂ ਵਧੀਆ ਹੈ ਅਤੇ ਇੱਥੇ ਤੁਸੀਂ ਬੱਸ ਰਹੀ 1500 ਰੁਪਏ ਵਿੱਚ ਹੀ ਆ ਸਕਦੇ ਹੋ। ਇੱਥੇ ਰਹਿਣ ਦਾ ਖਰਚਾ 2 ਹਜ਼ਾਰ ਤੱਕ ਹੈ।

    2. ਵ੍ਰਿੰਦਾਵਨ: ਦੁਆਪਰ ਦੇ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਪ੍ਰੇਮ ਦੇ ਦੇਵਤਾ ਵਜੋਂ ਵੀ ਪੂਜਿਆ ਜਾਂਦਾ ਹੈ। ਉਹਨਾਂ ਦਾ ਅਤੇ ਦੇਵੀ ਰਾਧਾ ਦਾ ਪ੍ਰੇਮ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ। ਇਸ ਲਈ ਜੇਕਰ ਤੁਸੀਂ ਚਾਹੋ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਸਥਾਨ ਵ੍ਰਿੰਦਾਵਨ ਆ ਸਕਦਾ ਹੋ। ਤੁਸੀਂ ਇੱਥੇ ਆਸਾਨੀ ਨਾਲ ਦਿੱਲੀ ਤੋਂ ਬੱਸ ਰਹੀ ਆ ਸਕਦੇ ਹੋ। ਇੱਥੇ ਰਹਿਣ ਦਾ ਖਰਚਾ 600-1000 ਰੁਪਏ ਪ੍ਰਤੀ ਦਿਨ ਹੋ ਸਕਦਾ ਹੈ ਅਤੇ ਸਾਰਾ ਸਫ਼ਰ 5 ਹਜ਼ਾਰ ਵਿੱਚ ਪੂਰਾ ਕੀਤਾ ਜਾ ਸਕਦਾ ਹੈ।

    3. ਤਾਜ ਮਹਿਲ: ਤਾਜ ਮਹਲ ਨੂੰ ਪਿਆਰ ਦੀ ਨਿਸ਼ਾਨੀ ਦੇ ਤੌਰ 'ਤੇ ਬਣਾਈ ਇਮਾਰਤ ਮੰਨਿਆ ਜਾਂਦਾ ਹੈ। ਇੱਥੇ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। ਇਸ ਲਈ ਜੇਕਰ ਤੁਸੀਂ ਵੈਲੇਨਟਾਈਨ ਡੇ 'ਤੇ ਤਾਜ ਮਹਿਲ ਆਓ ਤਾਂ ਇਸ ਤੋਂ ਵਧੀਆ ਹੋ ਕੀ ਹੋ ਸਕਦਾ ਹੈ। ਇੱਥੇ ਤੁਸੀਂ ਸਿਰਫ 5 ਹਜ਼ਾਰ ਵਿੱਚ ਵਧੀਆ ਘੁੰਮ ਸਕਦੇ ਹੋ।

    First published:

    Tags: Love, Travel, Valentines day