Home /News /lifestyle /

Valentines Week Special: ਪਾਟਨਰ ਨਾਲ ਕਰ ਰਹੇ ਹੋ ਡੇਟ ਪਲਾਨ, ਤਾਂ ਜਾਣੋ ਭਾਰਤ ਦੀਆਂ ਬੈਸਟ ਡੇਟਿੰਗ ਡੈਸਟੀਨੇਸ਼ਨਸ

Valentines Week Special: ਪਾਟਨਰ ਨਾਲ ਕਰ ਰਹੇ ਹੋ ਡੇਟ ਪਲਾਨ, ਤਾਂ ਜਾਣੋ ਭਾਰਤ ਦੀਆਂ ਬੈਸਟ ਡੇਟਿੰਗ ਡੈਸਟੀਨੇਸ਼ਨਸ

Valentines Week Special

Valentines Week Special

ਫਰਵਰੀ ਮਹੀਨੇ ਦਾ ਵੈਲਨਟਾਈਨ ਵੀਕ ਵੀ ਸ਼ੁਰੂ ਹੋ ਗਿਆ ਹੈ। ਇਸ ਲਈ ਜੇਕਰ ਤੁਸੀਂ ਵੀ ਆਪਣੇ ਪਾਟਨਰ ਨਾਲ ਕਿਸੇ ਰੋਮਾਂਟਿਕ ਡੇਟ (Romantic date) ਤੇ ਜਾਣਾ ਚਾਹੁੰਦੇ ਹੋ ਤਾਂ ਆਓ ਅਸੀਂ ਤੁਹਾਡੀ ਕੁਝ ਸਹਾਇਤਾ ਕਰੀਏ। ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਇਕ ਬੇਹੱਦ ਖ਼ੂਬਸੂਰਤ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਜਵਾਨ ਜੋੜਿਆਂ ਦੇ ਘੁੰਮਣ ਲਈ ਬਹੁਤ ਹੀ ਫਿਟ ਬੈਠਦੀਆਂ ਹਨ

ਹੋਰ ਪੜ੍ਹੋ ...
  • Share this:

ਭਾਰਤ ਦੀ ਜਵਾਨ ਪੀੜ੍ਹੀ ਹੁਣ ਘਰਾਂ ਦੀ ਸੀਮਤਾਈ ਤੋਂ ਨਿਕਲ ਰਹੀ ਹੈ ਤੇ ਵੱਖੋ ਵੱਖਰੇ ਤਰੀਕਿਆਂ ਨਾਲ ਆਪਣੇ ਆਪ ਨੂੰ ਐਕਪਲੋਰ ਕਰ ਰਹੀ ਹੈ। ਅਜਿਹੇ ਵਿਚ ਆਪਣੇ ਕਿਸ ਹਮਉਮਰ ਨਾਲ ਰੀਲੇਸ਼ਨ ਵਿਚ ਆਉਣਾ ਤੇ ਇਕ ਚੰਗਾ ਸਮਾਂ ਬਤੀਤ ਕਰਨਾ ਸਭ ਦੀ ਤਮੰਨਾ ਹੁੰਦੀ ਹੈ। ਆਪਣੇ ਪਾਟਨਰ ਨਾਲ ਨਿੱਤ ਦੀ ਦੁਨੀਆਂ ਤੋਂ ਦੂਰ ਜਾ ਕੇ ਟਾਇਮ ਸਪੈਂਡ ਕਰਨਾ ਹੀ ਡੇਟ ਕਰਨਾ ਹੈ। ਹੁਣ ਫਰਵਰੀ ਮਹੀਨੇ ਦਾ ਵੈਲਨਟਾਈਨ ਵੀਕ ਵੀ ਸ਼ੁਰੂ ਹੋ ਗਿਆ ਹੈ। ਇਸ ਲਈ ਜੇਕਰ ਤੁਸੀਂ ਵੀ ਆਪਣੇ ਪਾਟਨਰ ਨਾਲ ਕਿਸੇ ਰੋਮਾਂਟਿਕ ਡੇਟ (Romantic date) ਤੇ ਜਾਣਾ ਚਾਹੁੰਦੇ ਹੋ ਤਾਂ ਆਓ ਅਸੀਂ ਤੁਹਾਡੀ ਕੁਝ ਸਹਾਇਤਾ ਕਰੀਏ। ਅਸੀਂ ਤੁਹਾਨੂੰ ਭਾਰਤ ਦੀਆਂ ਕੁਝ ਇਕ ਬੇਹੱਦ ਖ਼ੂਬਸੂਰਤ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਜਵਾਨ ਜੋੜਿਆਂ ਦੇ ਘੁੰਮਣ ਲਈ ਬਹੁਤ ਹੀ ਫਿਟ ਬੈਠਦੀਆਂ ਹਨ –


ਦ ਗੋਲਡਨ ਟਕਸ, ਉੱਤਰਾਖੰਡ


ਗੋਲਡਨ ਟਕਸ ਹਿਮਾਲਿਆ ਪਰਬਤ ਲੜੀ ਦੀ ਗੋਦ ਵਿਚ ਵਸੀ ਹੋਈ ਇਕ ਬੇਹੱਦ ਖ਼ੂਬਸੂਰਤ ਜਗ੍ਹਾ ਹੈ। ਇਹ ਉਤਰਾਖੰਡ ਸੂਬੇ ਵਿਚ ਪੈਂਦੀ ਹੈ। ਜੋ ਕਿ ਨੈਨੀਤਾਲ ਦੇ ਨੇੜੇ ਜਿਮ ਕਾਬੇਟ ਨੈਸ਼ਨਲ ਪਾਰਕ ਤੋਂ ਸਿਰਫ 5 ਮਿੰਟਾਂ ਦੀ ਦੂਰੀ ਤੇ ਸਥਿਤ ਹੈ। ਜੇਕਰ ਤੁਸੀਂ ਦਿੱਲੀ ਜਾਂ ਇਸਦੇ ਆਸ ਪਾਸ ਦੇ ਰਹਿਣ ਵਾਲੇ ਹੋ ਤਾਂ ਇਹ ਜਗ੍ਹਾ ਤੁਹਾਡੇ ਲਈ ਬੇਹੱਦ ਕਫਾਇਤੀ ਵੀ ਹੈ।


ਅਹਾਨਾ ਦ ਕਾਬੇਟ ਵਾਈਲਡਰਨੈੱਸ, ਉਤਰਾਖੰਡ


ਕਪਲਸ ਡੇਟ ਦੇ ਲਈ ਉਤਰਾਖੰਡ ਦੀਆਂ ਚੁਣਿਦਾ ਥਾਵਾਂ ਵਿਚੋਂ ਇਕ ਹੈ ਅਹਾਨਾ ਦ ਕਾਬੇਟ ਵਾਈਲਡਰਨੈੱਸ। ਇਸਦਾ ਨਾਮ ਉਤਰਾਖੰਡ ਦੇ ਟੌਪ ਦੇ ਲਗਜ਼ਰੀ ਡਿਜੋਰਟਾਂ ਵਿਚ ਸ਼ਾਮਿਲ ਹੈ। ਇਸਦਾ ਇਕ ਦਿਨ ਦਾ ਖ਼ਰਚ 40 ਤੋਂ 45 ਹਜ਼ਾਰ ਦੇ ਵਿਚ ਆ ਜਾਂਦਾ ਹੈ।


ਕਾਨਿਆ ਆਰਥ ਲੌਜ, ਮੱਧ ਪ੍ਰਦੇਸ਼


ਜਦੋਂ ਕੋਈ ਜੋੜੀ ਡੇਟ ਪਲਾਨ ਕਰਦੀ ਹੈ ਤਾਂ ਅਕਸਰ ਉਹ ਭੀੜ ਭਾੜ ਵਾਲੀ ਜਗ੍ਹਾ ਤੋਂ ਦੂਰ ਜਾਣਾ ਪਸੰਦ ਕਰਦੀ ਹੈ। ਅਜਿਹੀ ਹੀ ਇਕ ਜਗ੍ਹਾ ਹੈ ਕਾਨਿਆ ਆਰਥ ਲੌਜ, ਜੋ ਕਿ ਮੱਧ ਪ੍ਰਦੇਸ਼ ਵਿਚ ਸਥਿਤ ਹੈ। ਇਹ ਮੱਧ ਪ੍ਰਦੇਸ਼ ਦੇ ਕਾਨਿਆ ਨੈਸ਼ਨਲ ਪਾਰਕ ਦੇ ਬਿਲਕੁਲ ਨਜ਼ਦੀਕ ਹੈ। ਇਥੇ ਇਕ ਦਿਨ ਠਹਿਰਣ ਲਈ 24 ਰੁਪਏ ਦੇ ਕਰੀਬ ਖਰਚ ਆ ਜਾਂਦਾ ਹੈ।


ਟ੍ਰੀ ਹਾਊਸ ਹਾਈਡਵੇਅ ਰਿਜੋਰਟ, ਮੱਧ ਪ੍ਰਦੇਸ਼


ਮੱਧ ਪ੍ਰਦੇਸ਼ ਵਿਚ ਮੌਜੂਦ ਇਹ ਜਗ੍ਹਾ ਵੀ ਆਪਣੀ ਖ਼ੂਬਸੂਰਤੀ ਲਈ ਜਾਣੀ ਜਾਂਦੀ ਹੈ ਤੇ ਵੈਲਨਟਾਈਨ ਡੇ ਸਪੈਸ਼ਲ ਵਜੋਂ ਮਸ਼ਹੂਰ ਹੈ। ਇਹ ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਨੈਸ਼ਨਲ ਪਾਰਕ ਦੇ ਨੇੜੇ ਸਥਿਤ ਹੈ। ਜਿਸਦਾ ਇਕ ਦਿਨ ਦਾ ਖਰਚ ਲਗਭਗ 27 ਹਜ਼ਾਰ ਆ ਸਕਦਾ ਹੈ।


ਈਵਾਲਵ ਬੈਕ, ਕਰਨਾਟਕ


ਈਵਾਲਟ ਬੈਕ ਕਾਬਿਨੀ ਨਦੀ ਦੇ ਕਿਨਾਰੇ ਵਸਿਆ ਇਕ ਸ਼ਾਨਦਾਰ ਰਿਜੋਰਟ ਹੈ, ਜਿਸਦਾ ਇਕ ਦਿਨ ਦਾ ਖ਼ਰਚਾ ਲਗਭਗ 15 ਹਜ਼ਾਰ ਆ ਜਾਵੇਗਾ। ਪਰ ਇਸ ਜਗ੍ਹਾ ਦੀ ਖ਼ੂਬਸੂਰਤੀ ਤੇ ਲੁਤਫ ਤੁਹਾਨੂੰ ਪੈਸੇ ਦਾ ਖਰਚ ਭੁਲਾ ਦੇਵੇਗਾ। ਜੇਕਰ ਤੁਸੀਂ ਦੱਖਣੀ ਭਾਰਤ ਵਿਚ ਰਹਿੰਦੇ ਹੋ ਤਾਂ ਇਹ ਤੁਹਾਡੇ ਲਈ ਸਮਾਂ ਬਿਤਾਉਣ ਵਾਲੀ ਬੈਸਟ ਜਗ੍ਹਾ ਕਹੀ ਜਾ ਸਕਦੀ ਹੈ।


Published by:Drishti Gupta
First published:

Tags: Love, Travel, Valentine week celebrations, Valentines day