• Home
  • »
  • News
  • »
  • lifestyle
  • »
  • VANDE BHARAT TRAINS RAILWAY TO RUN 75 VANDE BHARAT TRAINS BEFORE INDEPENDENCE DAY AP AS

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਚੱਲਣਗੀਆਂ 75 ਵੰਦੇ ਭਾਰਤ Trains, ਟੈਂਡਰ ਪ੍ਰਕਿਰਿਆ ਜਾਰੀ

9 ਕੰਪਨੀਆਂ ਨੇ ਇਸ ਵਿੱਚ ਦਿਲਚਸਪੀ ਦਿਖਾਈ ਹੈ। ਦੱਸ ਦੇਈਏ ਕਿ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ 75 ਸ਼ਹਿਰਾਂ ਦਰਮਿਆਨ ਵੰਦੇ ਭਾਰਤ ਰੇਲ ਗੱਡੀ ਰੇਲ-ਗੱਡੀਆਂ ਚਲਾਉਣ ਦਾ ਐਲਾਨ ਕੀਤਾ ਸੀ। ਹੁਣ ਸਰਕਾਰ ਦੁਆਰਾ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਬਣਾਉਣ ਲਈ ਟੈਂਡਰ ਦੀ ਪ੍ਰਕਿਰਿਆ ਜੰਗੀ ਪੱਧਰ ਉੱਤੇ ਚੱਲ ਰਹੀ ਹੈ। ਕਈ ਕੰਪਨੀਆਂ ਦੇ ਇਸ ਵਿੱਚ ਰੁਚੀ ਵੀ ਲੈ ਰਹੀਆਂ ਹਨ।

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਚੱਲਣਗੀਆਂ 75 ਵੰਦੇ ਭਾਰਤ Trains, ਟੈਂਡਰ ਪ੍ਰਕਿਰਿਆ ਜਾਰੀ

  • Share this:
ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ਭਾਰਤ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਸਰਕਾਰ ਨੇ 75 ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਨੂੰ ਚਲਾਉਣ ਦਾ ਫ਼ੈਸਲਾ ਕੀਤਾ ਹੈ। ਵੰਦੇ ਭਾਰਤ ਰੇਲ ਗੱਡੀਆਂ ਬਣਾਉਣ ਲਈ ਟੈਂਡਰ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ।

9 ਕੰਪਨੀਆਂ ਨੇ ਇਸ ਵਿੱਚ ਦਿਲਚਸਪੀ ਦਿਖਾਈ ਹੈ। ਦੱਸ ਦੇਈਏ ਕਿ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ 75 ਸ਼ਹਿਰਾਂ ਦਰਮਿਆਨ ਵੰਦੇ ਭਾਰਤ ਰੇਲ ਗੱਡੀ ਰੇਲ-ਗੱਡੀਆਂ ਚਲਾਉਣ ਦਾ ਐਲਾਨ ਕੀਤਾ ਸੀ। ਹੁਣ ਸਰਕਾਰ ਦੁਆਰਾ ਵੰਦੇ ਭਾਰਤ ਐਕਸਪ੍ਰੈਸ ਰੇਲ-ਗੱਡੀਆਂ ਬਣਾਉਣ ਲਈ ਟੈਂਡਰ ਦੀ ਪ੍ਰਕਿਰਿਆ ਜੰਗੀ ਪੱਧਰ ਉੱਤੇ ਚੱਲ ਰਹੀ ਹੈ। ਕਈ ਕੰਪਨੀਆਂ ਦੇ ਇਸ ਵਿੱਚ ਰੁਚੀ ਵੀ ਲੈ ਰਹੀਆਂ ਹਨ।

ਦੱਸ ਦੇਈਏ ਕਿ ਦੱਸਿਆ ਗਿਆ ਹੈ ਕਿ ਰੇਲ ਨਿਰਮਾਣ ਦੀ ਰਫ਼ਤਾਰ ਮੱਠੀ ਹੋਣ ਕਾਰਨ ਰੇਲ ਮੰਤਰੀ ਵੀ ਕਾਫੀ ਨਾਰਾਜ਼ ਹਨ। ਸੂਤਰਾਂ ਮੁਤਾਬਕ ਇਸ ਕਾਰਨ ਉਨ੍ਹਾਂ ਨੇ ਰੇਲਵੇ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੂੰ ਵੀ ਛੁੱਟੀ 'ਤੇ ਭੇਜ ਦਿੱਤਾ ਹੈ। ਵੰਦੇ ਭਾਰਤ ਐਕਸਪ੍ਰੈਸ ਨੂੰ ਅਸਲ ਵਿੱਚ ICF ਚੇਨਈ ਦੁਆਰਾ ਬਣਾਇਆ ਜਾਣਾ ਹੈ।

ICF ਚੇਨਈ ਦੇ ਮਕੈਨੀਕਲ ਵਿਭਾਗ ਨੇ ਇਸ ਟ੍ਰੇਨ ਦੇ ਨਿਰਮਾਣ ਲਈ ਟੈਂਡਰ ਅਵਾਰਡ ਕਰਨਾ ਹੈ। ਸੂਤਰਾਂ ਅਨੁਸਾਰ 9 ਨਿੱਜੀ ਕੰਪਨੀਆਂ ਨੇ ਟੈਂਡਰ ਪ੍ਰਕਿਰਿਆ ਵਿੱਚ ਦਿਲਚਸਪੀ ਦਿਖਾਈ ਹੈ, ਜਿਸ ਕਾਰਨ ਰੇਲਵੇ ਵਿਭਾਗ ਕਾਫੀ ਉਤਸ਼ਾਹਿਤ ਹੈ। ਦਰਅਸਲ, ਵੰਦੇ ਭਾਰਤ ਐਕਸਪ੍ਰੈਸ ਦੇ ਕਈ ਹਿੱਸੇ ਰੇਲਵੇ ਨੂੰ ਬਾਹਰੋਂ ਲੈਣੇ ਪੈਣੇ ਹਨ, ਜਿਸ ਲਈ ਫਿਲਹਾਲ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ।

ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੇ ਦੋ ਰੈਕ ਤਿਆਰ ਹੋ ਜਾਣਗੇ ਅਤੇ ਇਹ ਆਰਡੀਐਸਓ ਦੀ ਮਨਜ਼ੂਰੀ ਲਈ ਜਾਣਗੇ। ਦੱਸ ਦੇਈਏ ਕਿ ਇਕ ਵਾਰ ਇਸ ਦੇ ਡਿਜ਼ਾਈਨ, ਸੁਰੱਖਿਆ, ਤਕਨਾਲੋਜੀ ਅਤੇ ਹੋਰ ਚੀਜ਼ਾਂ ਨੂੰ ਆਰਡੀਐਸਓ ਦੀ ਮਨਜ਼ੂਰੀ ਮਿਲ ਜਾਣ ਤੋਂ ਬਾਅਦ, ਫਿਰ ਇਸ ਦਾ ਨਿਰਮਾਣ ਬਹੁਤ ਹੀ ਤੇਜ਼ ਰਫ਼ਤਾਰ ਨਾਲ ਕੀਤਾ ਜਾਵੇਗਾ।

ਫਿਲਹਾਲ ਰੇਲਵੇ ਨੇ 100 ਵੰਦੇ ਭਾਰਤ ਰੇਲ-ਗੱਡੀਆਂ ਦੇ ਨਿਰਮਾਣ ਦੀ ਤਿਆਰੀ ਕਰ ਲਈ ਹੈ। ਇਹ ਟਰੇਨਾਂ ਇੰਟੈਗਰਲ ਕੋਚ ਫੈਕਟਰੀ ਚੇਨਈ, ਮਾਡਰਨ ਕੋਚ ਫੈਕਟਰੀ ਰਾਏਬਰੇਲੀ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਤਿਆਰ ਕੀਤੀਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਇਸ ਸਮੇਂ ਭਾਰਤ ਵਿੱਚ 2 ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਚੱਲ ਰਹੀਆਂ ਹਨ ਜੋ ਦਿੱਲੀ ਤੋਂ ਬਨਾਰਸ ਅਤੇ ਦਿੱਲੀ ਤੋਂ ਕਟੜਾ ਦੇ ਵਿਚਕਾਰ ਚੱਲ ਰਹੀਆਂ ਹਨ। ਇਸ ਨੂੰ ਭਾਰਤ ਦੀ ਸਭ ਤੋਂ ਆਧੁਨਿਕ ਰੇਲਗੱਡੀ ਹੋਣ ਦਾ ਮਾਣ ਹਾਸਲ ਹੈ। ਇਸ ਟਰੇਨ ਨੂੰ ਯੂਰਪੀਅਨ ਡਿਜ਼ਾਈਨ 'ਚ ਤਿਆਰ ਕੀਤਾ ਗਿਆ ਹੈ। ਇਸ ਟਰੇਨ ਦਾ ਇੱਕ ਮਾਡਲ ਰੇਲਵੇ ਮੰਤਰਾਲੇ ਦੇ ਅਹਾਤੇ ਵਿੱਚ ਵੀ ਲਗਾਇਆ ਜਾ ਰਿਹਾ ਹੈ।
Published by:Amelia Punjabi
First published: