HOME » NEWS » Life

Vastu : ਘਰ ਵਿੱਚ ਭਗਵਾਨ ਦੀ ਮੂਰਤੀਆਂ ਰੱਖਣ ਦੇ ਇਹ ਨੇ ਨਿਯਮ

News18 Punjabi | News18 Punjab
Updated: June 28, 2020, 3:00 PM IST
share image
Vastu : ਘਰ ਵਿੱਚ ਭਗਵਾਨ ਦੀ ਮੂਰਤੀਆਂ ਰੱਖਣ ਦੇ ਇਹ ਨੇ ਨਿਯਮ
ਵਾਸਤੂ: ਘਰ ਵਿੱਚ ਭਗਵਾਨ ਦੀ ਮੂਰਤੀਆਂ ਰੱਖਣ ਦੇ ਇਹ ਨੇ ਨਿਯਮ

  • Share this:
  • Facebook share img
  • Twitter share img
  • Linkedin share img
ਘਰਾਂ ਵਿੱਚ ਜੇਕਰ ਤੁਸੀਂ ਭਗਵਾਨ (God) ਦੀ ਮੂਰਤੀਆਂ ਸਥਾਪਤ ਕਰਨਾ ਚਾਹੁੰਦੇ ਹੋ ਤਾਂ ਉਹ ਨਾਰਥ (ਉੱਤਰ), ਨਾਰਥ ਈਸਟ (ਉੱਤਰ ਪੂਰਵ) ਜਾਂ ਫਿਰ ਈਸਟ (ਪੂਰਵ) ਦਿਸ਼ਾ ਵਿੱਚ ਹੀ ਰੱਖੋ। ਇਨ੍ਹਾਂ ਦਿਸ਼ਾਵਾਂ ਵਿੱਚ ਮੂਰਤੀਆਂ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਵੈਸਟ ਦਿਸ਼ਾ ਵਿੱਚ ਵੀ ਮੂਰਤੀ ਰੱਖਣਾ ਬੁਰਾ ਨਹੀਂ ਹੈ ਪਰ ਅਸਲ ਵਿੱਚ ਇਸ ਦਿਸ਼ਾ ਵਿੱਚ ਗੁਰੂਆਂ ਦੀ ਮੂਰਤੀਆਂ ਰੱਖੀ ਜਾਂਦੀਆਂ ਹਨ। ਘਰਾਂ ਵਿੱਚ ਜੇਕਰ ਗੁਰੂਆਂ ਦੀ ਮੂਰਤੀਆਂ ਹਨ ਤਾਂ ਉਨ੍ਹਾਂ ਨੂੰ ਪੱਛਮ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਦੱਖਣ ਵਿੱਚ ਇਨ੍ਹਾਂ ਨੂੰ ਰੱਖਣਾ ਬੁਰਾ ਮੰਨਿਆ ਜਾਂਦਾ ਹੈ ਅਤੇ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ ਹੈ। ਵਾਸਤੂ ਸ਼ਾਸਤਰ (Vastu) ਮੁਤਾਬਿਕ ਦੱਖਣ ਦਿਸ਼ਾ ਦੇ ਸਵਾਮੀ ਯਮਰਾਜ ਹਨ ਅਤੇ ਅਜਿਹੇ ਵਿੱਚ ਇਸ ਨੂੰ ਸ਼ੁੱਭ ਨਹੀਂ ਸਮਝਿਆ ਜਾਂਦਾ।

ਧਾਤੂ ਦੀ ਮੂਰਤੀ - Metal Idols
ਭਗਵਾਨ ਨੂੰ ਕਿਸੇ ਵੀ ਰੂਪ ਵਿੱਚ ਘਰ ਵਿੱਚ ਰੱਖਿਆ ਜਾ ਸਕਦਾ ਹੈ। ਉਹ ਪੱਥਰ ਦੀ ਮੂਰਤੀ ਵੀ ਹੋ ਸਕਦੀ ਹੈ। ਧਾਤੂ ਦੀ ਮੂਰਤੀ ਵੀ ਹੋ ਸਕਦੀ ਹੈ ਅਤੇ ਤਸਵੀਰ ਵੀ ਹੋ ਸਕਦੀ ਹੈ।
ਭਗਵਾਨ ਦੀਆਂ ਜ਼ਿਆਦਾ ਤਸਵੀਰਾਂ ਨਾ ਲਗਾਓ।

ਘਰਾਂ ਵਿੱਚ ਬਹੁਤ ਜ਼ਿਆਦਾ ਮੂਰਤੀਆਂ ਇਕੱਠੇ ਕਰ ਕੇ ਨਹੀਂ ਰੱਖਣੀ ਚਾਹੀਦੀਆਂ। ਭਗਵਾਨ ਦੀ ਬਹੁਤ ਸਾਰੀ ਮੂਰਤੀਆਂ ਘਰਾਂ ਵਿੱਚ ਰੱਖਣਾ ਬਿਲਕੁਲ ਠੀਕ ਨਹੀਂ ਹੈ। ਭਗਵਾਨ ਦੀ ਬਹੁਤ ਸਾਰੀ ਤਸਵੀਰਾਂ ਜੇਕਰ ਘਰ 'ਚ ਇਕੱਠੇ ਲਗਾਈ ਗਈ ਹੋਣ ਤਾਂ ਉਸ ਨੂੰ ਵੀ ਸ਼ੁਭ ਨਹੀਂ ਮੰਨਿਆ ਜਾਂਦਾ।

ਇਕੱਲਾ ਸ਼ਿਵਲਿੰਗ ਨਹੀਂ ਰੱਖੋ ਸ਼ਿਵ ਪਰਵਾਰ ਦੀ ਮੂਰਤੀ
ਘਰ ਵਿੱਚ ਸ਼ਿਵਲਿੰਗ ਅਤੇ ਸ਼ਿਵ ਪਰਵਾਰ ਨੂੰ ਰੱਖਣ ਲਈ ਵੀ ਇੱਕ ਨਿਯਮ ਹੈ ਜਿਸ ਨੂੰ ਜ਼ਿਆਦਾਤਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਘਰ ਵਿੱਚ ਇਕੱਲਾ ਸ਼ਿਵਲਿੰਗ ਨਹੀਂ ਸਗੋਂ ਸ਼ਿਵ ਪਰਵਾਰ ਦੀ ਮੂਰਤੀ ਹੋਣੀ ਚਾਹੀਦੀ ਹੈ। ਘਰ ਵਿੱਚ ਹਰ ਤਰਾਂ ਦੀ ਸੁੱਖ ਬਰਕਤ ਅਤੇ ਸ਼ਾਂਤੀ ਲਈ ਸ਼ਿਵ ਪਰਵਾਰ ਦੀ ਮੂਰਤੀ ਜਾਂ ਤਸਵੀਰ ਹੀ ਸਭ ਤੋਂ ਚੰਗੀ ਹੁੰਦੀ ਹੈ। ਸ਼ਿਵਲਿੰਗ ਅਸਲ ਵਿੱਚ ਮੰਦਰਾਂ ਲਈ ਹੁੰਦਾ ਹੈ ਪਰ ਉਸ ਨੂੰ ਅਕਸਰ ਘਰਾਂ ਵਿੱਚ ਰੱਖ ਲਿਆ ਜਾਂਦਾ ਹੈ। ਜਿਨ੍ਹਾਂ ਘਰਾਂ ਵਿੱਚ ਸ਼ਿਵਲਿੰਗ ਪਹਿਲਾਂ ਤੋਂ ਹੀ ਹੋਵੇ ਉਹ ਕੋਸ਼ਿਸ਼ ਕਰੋ ਕਿ ਮੰਦਰਾਂ ਵਿੱਚ ਦਾਨ ਦੇ ਦਿਓ।

ਬੈੱਡ-ਰੂਮ ਵਿੱਚ ਕੋਈ ਮੂਰਤੀ ਨਾ ਰੱਖੋ
ਰਾਧਾ- ਕਿਸ਼ਨ ਦੀ ਫ਼ੋਟੋ ਅਤੇ ਮੂਰਤੀ ਕਈ ਲੋਕ ਬੈੱਡ-ਰੂਮ ਵਿੱਚ ਰੱਖ ਲੈਂਦੇ ਹਨ। ਇਸ ਨੂੰ ਲੈ ਕੇ ਧਿਆਨ ਇਹ ਰੱਖਣਾ ਚਾਹੀਦਾ ਹੈ ਕਿ ਰਾਧਾ-ਕਿਸ਼ਨ ਦੀ ਮੂਰਤੀ ਨੂੰ ਕਦੇ ਵੀ ਬੈੱਡ-ਰੂਮ ਵਿੱਚ ਨਹੀਂ ਰੱਖਣਾ ਚਾਹੀਦਾ ਸਿਰਫ਼ ਤਸਵੀਰ ਰੱਖੀ ਜਾ ਸਕਦੀ ਹੈ। ਭਗਵਾਨ ਰਾਧਾ-ਕਿਸ਼ਨ ਦੀ ਝੂਲੇ ਝੂਲਦੀ ਹੋਈ ਤਸਵੀਰ ਬੈੱਡ-ਰੂਮ ਵਿੱਚ ਲਗਾਈ ਜਾ ਸਕਦੀ ਹੈ।

ਨੀਲੇ ਜਾਂ ਹਰੇ ਰੰਗ ਦਾ ਕੱਪੜਾ ਵਿਛਾਓ
ਭਗਵਾਨ ਦੀ ਮੂਰਤੀ ਦੇ ਹੇਠਾਂ ਅਕਸਰ ਲੋਕ ਲਾਲ ਰੰਗ ਦਾ ਕੱਪੜਾ ਜਾਂ ਪੇਪਰ ਵਿਛਾ ਦਿੰਦੇ ਹਨ ਪਰ ਇਹ ਗ਼ਲਤ ਹੈ। ਉੱਤਰ ਜਾ ਉੱਤਰ ਪੂਰਵ ਦਿਸ਼ਾ ਵਿੱਚ ਰੱਖੀ ਹੋਈ ਮੂਰਤੀਆਂ ਦੇ ਹੇਠਾਂ ਨੀਲੇ ਜਾਂ ਹਰੇ ਰੰਗ ਦਾ ਕੱਪੜਾ ਵਿਛਾਓ। ਜੇਕਰ ਮਾਲਾ ਵੀ ਭਗਵਾਨ ਤੇ ਅਰਪਿਤ ਕਰਨੀ ਹੈ ਤਾਂ ਲਾਲ ਰੰਗ ਦੀ ਮਾਲਾ ਰੱਖਣ ਤੋਂ ਬਚੋ। ਦਰਅਸਲ ਉੱਤਰ ਦਿਸ਼ਾ ਪਾਣੀ ਤੱਤ ਦਾ ਦਿਸ਼ਾ ਹੈ ਅਤੇ ਲਾਲ ਰੰਗ ਅੱਗ ਦਾ ਤੱਤ ਹੈ। ਅਜਿਹੇ ਵਿੱਚ ਲਾਲ ਰੰਗ ਅਤੇ ਉੱਤਰ ਦਿਸ਼ਾ ਨੂੰ ਨਾਲ ਵਿੱਚ ਲਿਆਉਣ ਦਾ ਮਤਲਬ ਹੈ ਕਿ ਤੁਸੀਂ ਅੱਗ ਅਤੇ ਪਾਣੀ ਨੂੰ ਨਾਲ ਵਿੱਚ ਲਿਆ ਰਹੇ ਹਨ।
First published: June 28, 2020, 2:59 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading