Vastu Tips: ਵਿਆਹ ਤੋਂ ਬਾਅਦ ਹਰ ਲੜਕਾ-ਲੜਕੀ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦਾ ਹੈ। ਉਸ ਦਾ ਪਰਿਵਾਰ ਵੀ ਉਮੀਦ ਕਰਦਾ ਹੈ ਕਿ ਉਸ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਹੋਵੇ। ਇਸ ਦੀ ਸ਼ੁਰੂਆਤ ਨੂੰਹ ਦੇ ਨਵੇਂ ਘਰ ਵਿੱਚ ਪ੍ਰਵੇਸ਼ ਨਾਲ ਹੁੰਦੀ ਹੈ। ਪਰ ਕਈ ਵਾਰ ਕੁਝ ਕਾਰਨਾਂ ਕਰਕੇ ਵਿਆਹੁਤਾ ਜੀਵਨ ਦੀ ਮਿਠਾਸ ਖਤਮ ਹੋਣ ਲੱਗ ਜਾਂਦੀ ਹੈ। ਰਿਸ਼ਤੇ 'ਚ ਦੂਰੀ ਵਧਣ ਦੇ ਕਈ ਕਾਰਨ ਹੋ ਸਕਦੇ ਹਨ। ਵਾਸਤੂ ਸ਼ਾਸਤਰ ਦਾ ਮੰਨਣਾ ਹੈ ਕਿ ਘਰ ਬਣਾਉਂਦੇ ਸਮੇਂ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਗਲਤੀਆਂ ਵੀ ਰਿਸ਼ਤਿਆਂ 'ਚ ਦੂਰੀਆਂ ਵਧਾਉਣ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ।
ਗਲਤ ਤਰੀਕੇ ਨਾਲ ਬਣੇ ਘਰਾਂ ਵਿੱਚ ਨਕਾਰਾਤਮਕ ਊਰਜਾ ਰਹਿੰਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਜੀਵਨ ਸਾਥੀ ਨਾਲ ਝਗੜੇ ਸ਼ੁਰੂ ਹੋ ਜਾਂਦੇ ਹਨ। ਇਸ ਸਭ ਤੋਂ ਬਚਣ ਲਈ ਤੁਸੀਂ ਕੁੱਝ ਵਾਸਤੂ ਟਿਪਸ ਅਪਣਾ ਸਕਦੇ ਹੋ ਜਿਸ ਨਾਲ ਵਿਆਹੁਤਾ ਜੀਵਨ ਸ਼ੁੱਖ ਸ਼ਾਂਤੀ ਨਾਲ ਭਰ ਜਾਵੇਗਾ।...
ਘਰ ਦਾ ਖੁੱਲ੍ਹਾ ਅਤੇ ਹਵਾਦਾਰ ਹੋਣਾ ਬਹੁਤ ਜ਼ਰੂਰੀ ਹੈ। ਸਿਹਤ ਦੇ ਨਾਲ-ਨਾਲ ਇਹ ਰਿਸ਼ਤਿਆਂ ਵਿੱਚ ਊਰਜਾ ਦਾ ਸੰਚਾਰ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਆਹੁਤਾ ਜੋੜਿਆਂ ਦੇ ਬਿਸਤਰੇ ਦੇ ਸਾਹਮਣੇ ਗਲਤੀ ਨਾਲ ਵੀ ਸ਼ੀਸ਼ਾ ਨਾ ਲੱਗਿਆ ਹੋਵੇ। ਅਜਿਹਾ ਮੰਨਿਆ ਜਾਂਦਾ ਹੈ ਕਿ ਆਪਣੇ ਬੈੱਡਰੂਮ 'ਚ ਵੱਡੇ ਆਕਾਰ ਦਾ ਸ਼ੀਸ਼ਾ ਲਗਾਉਣ ਨਾਲ ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ, ਬੈੱਡਰੂਮ ਦੀ ਦਿਸ਼ਾ ਵੀ ਰਿਸ਼ਤੇ ਦੀ ਨੇੜਤਾ ਬਣਾਈ ਰੱਖਣ ਵਿੱਚ ਬਹੁਤ ਮਦਦ ਕਰਦੀ ਹੈ। ਵਾਸਤੂ ਸ਼ਾਸਤਰ ਦੇ ਮੁਤਾਬਿਕ ਜੇਕਰ ਤੁਸੀਂ ਆਪਣੇ ਜੀਵਨ ਸਾਥੀ ਨਾਲ ਚੰਗੇ ਰਿਸ਼ਤੇ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਘਰ ਦਾ ਬੈੱਡਰੂਮ ਦੱਖਣ-ਪੱਛਮ ਦਿਸ਼ਾ ਵੱਲ ਬਣਾਓ। ਇਸ ਤੋਂ ਇਲਾਵਾ ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਨੀਲੇ ਅਤੇ ਬੈਂਗਣੀ ਰੰਗ ਦਾ ਪੇਂਟ ਕਰਵਾਉਣਾ ਉਚਿਤ ਰਹੇਗਾ।
ਵਾਸਤੂ ਅਨੁਸਾਰ ਘਰ 'ਚ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਘਰ ਦੀਆਂ ਕੰਧਾਂ 'ਤੇ ਚਮਕਦਾਰ ਰੰਗਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਬੈੱਡਰੂਮ ਦੀਆਂ ਕੰਧਾਂ ਨੂੰ ਹਲਕੇ ਅਤੇ ਪੇਸਟਲ ਰੰਗਾਂ ਨਾਲ ਪੇਂਟ ਕਰਨਾ ਵੀ ਸਹੀ ਹੈ। ਪ੍ਰੇਮ ਸਬੰਧਾਂ ਵਿੱਚ ਮਿਠਾਸ ਬਣਾਈ ਰੱਖਣ ਲਈ ਕਮਰੇ ਦੀ ਸਜਾਵਟ ਵੀ ਬਹੁਤ ਜ਼ਰੂਰੀ ਹੈ। ਕਮਰੇ ਦੀ ਸਜਾਵਟ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਜੋੜੇ ਵਿੱਚ ਰੱਖੋ। ਇਸ ਨਾਲ ਪਿਆਰ ਵਧੇਗਾ।
ਰਸੋਈ ਘਰ ਦਾ ਮੁੱਖ ਕਮਰਾ ਹੁੰਦਾ ਹੈ ਇਸ ਲਈ ਘਰ ਦੀ ਰਸੋਈ ਨੂੰ ਹਮੇਸ਼ਾ ਦੱਖਣ-ਪੂਰਬ ਦਿਸ਼ਾ 'ਚ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਹੋ ਸਕੇ ਤਾਂ ਰਸੋਈ ਦੀਆਂ ਕੰਧਾਂ ਨੂੰ ਸੰਤਰੀ ਰੰਗ ਨਾਲ ਪੇਂਟ ਕਰੋ।
ਰਿਸ਼ਤੇ 'ਚ ਮਿਠਾਸ ਲਿਆਉਣ ਲਈ ਤੁਸੀਂ ਆਪਣੇ ਜੀਵਨ ਸਾਥੀ ਨਾਲ ਆਪਣੀ ਫੋਟੋ ਘਰ ਦੇ ਬੈੱਡਰੂਮ ਦੀ ਪੱਛਮੀ ਦਿਸ਼ਾ 'ਚ ਲਗਾ ਸਕਦੇ ਹੋ। ਇਸ ਤੋਂ ਇਲਾਵਾ, ਆਪਣੇ ਬਿਸਤਰੇ 'ਤੇ ਪੇਸਟਲ ਸ਼ੀਟ ਦੀ ਫੁੱਲਦਾਰ ਡਿਜ਼ਾਈਨ ਵਾਲੀ ਬੈੱਡਸ਼ੀਟ ਦੀ ਵਰਤੋਂ ਕਰਨਾ ਵੀ ਸ਼ੁਭ ਹੈ। ਇਸ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Dharma Aastha, Vastu tips