Home /News /lifestyle /

Vastu Shastra Tips: ਪੋਚਾ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਆ ਸਕਦੀਆਂ ਹਨ ਕਈ ਸਮੱਸਿਆਵਾਂ

Vastu Shastra Tips:  ਵਾਸਤੂ ਸ਼ਾਸਤਰ ਦਾ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਵਾਸਤੂ ਸ਼ਾਸਤ ਵਿੱਚ ਖ਼ੁਸ਼ਹਾਲ ਜੀਵਨ ਲਈ ਬਹੁਤ ਸਾਰੇ ਉਪਾਅ ਦੱਸੇ ਗਏ ਹਨ। ਵਾਸਤੂ ਸ਼ਾਸਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੰਬੰਧੀ ਨਿਯਮ ਵੀ ਦੱਸੇ ਗਏ ਹਨ।ਮੰਨਿਆ ਜਾਂਦਾ ਹੈ ਕਿ ਵਾਸਤੂ ਦੋਸ਼ ਕਰਕੇ ਤੁਹਾਨੂੰ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹੋਰ ਪੜ੍ਹੋ ...
  • Share this:

ਅਸੀਂ ਆਪਣੇ ਘਰ ਵਿੱਚ ਲਗਭਗ ਹਰ ਰੋਜ਼ ਪੋਚਾ ਲਗਾਉਂਦੇ ਹਾਂ। ਪਰ ਗ਼ਲਤ ਢੰਗ ਨਾਲ ਪੋਚਾ ਲਗਾਉਣ ਨਾਲ ਵਾਸਤੂ ਦੋਸ਼ ਪੈਦਾ ਹੋ ਜਾਂਦਾ ਹੈ। ਇਸ ਕਾਰਨ ਤੁਹਾਡੀ ਜ਼ਿੰਦਗੀ ਵਿੱਚ ਆਰਥਿਕ ਸਮੱਸਿਆਵਾ ਤੇ ਮਾਨਸਿਕ ਤਣਾਅ ਵਧ ਸਕਦਾ ਹੈ। ਵਾਸਤੂ ਸ਼ਾਸਤਰ ਵਿੱਚ ਪੋਚਾ ਲਗਾਉਣ ਸੰਬੰਧੀ ਵਿਸ਼ੇਸ਼ ਨਿਯਮ ਦੱਸੇ ਗਏ ਹਨ। ਆਓ ਜਾਣਦੇ ਹਾਂ ਕਿ ਘਰ ਵਿੱਚ ਪੋਚਾ ਲਗਾਉਣ ਦੇ ਵਾਸਤੂ ਨਿਯਮ ਕੀ ਹਨ।

ਪੋਚਾ ਲਗਾਉਣ ਦੇ ਵਾਸਤੂ ਨਿਯਮ

ਸਾਨੂੰ ਪੋਚਾ ਲਗਾਉਣ ਲਈ ਪੁਰਾਣੀ ਜਾਂ ਟੁੱਟੀ ਬਾਲਟੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸਦਾ ਤੁਹਾਡੇ ਆਰਥਿਕ ਜੀਵਨ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪੋਚਾ ਲਗਾਉਣ ਲਈ ਹਮੇਸ਼ਾ ਸਾਫ਼ ਤੇ ਨਵੀਂ ਬਾਲਟੀ ਦੀ ਹੀ ਵਰਤੋਂ ਕਰੋ।

ਵਾਸਤੂ ਸ਼ਾਸਤਰ ਦੇ ਅਨੁਸਾਰ ਵੀਰਵਾਰ ਨੂੰ ਘਰ ਵਿੱਚ ਪੋਚਾ ਨਹੀਂ ਲਗਾਉਣਾ ਚਾਹੀਦਾ। ਇਸਨੂੰ ਬਹੁਤ ਅਸ਼ੁਭ ਮੰਨਿਆਂ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਅਜਿਹਾ ਕਰਨ ਨਾਲ ਜੀਵਨ ਵਿੱਚ ਕਈ ਸਾਰੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ ਤੇ ਗ੍ਰਹਿ ਦਸ਼ਾ ਉੱਤੇ ਵੀ ਇਸਦਾ ਮਾੜਾ ਪ੍ਰਭਾਵ ਪੈਂਦਾ ਹੈ।

ਵਾਸਤੂ ਸ਼ਾਸਤਰ ਵਿੱਚ ਨਮਕ ਦੇ ਪਾਣੀ ਨਾਲ ਪੋਚਾ ਲਗਾਉਣਾ ਵੀ ਸ਼ੁਭ ਮੰਨਿਆ ਗਿਆ ਹੈ। ਤੁਹਾਨੂੰ ਆਪਣੇ ਘਰ ਵਿੱਚ ਹਫ਼ਤੇ ਵਿੱਚ 2 ਜਾਂ 3 ਵਾਰ ਨਮਕ ਵਾਲੇ ਪਾਣੀ ਦਾ ਪੋਚਾ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਨਾਲ ਨਕਾਰਾਤਰਮ ਊਰਜਾ ਦੂਰ ਹੁੰਦੀ ਹੈ ਤੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ। ਧਿਆਨ ਰੱਖੋ ਕਿ ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਨਮਕ ਦੇ ਪਾਣੀ ਦਾ ਪੋਚਾ ਨਹੀਂ ਲਗਾਉਣਾ ਚਾਹੀਦਾ। ਵਾਸਤੂ ਸ਼ਾਸਤਰ ਵਿੱਚ ਇਸਨੂੰ ਅਸ਼ੁਭ ਮੰਨਿਆਂ ਜਾਂਦਾ ਹੈ।

ਵਾਸਤੂ ਸ਼ਾਸਤਰ ਵਿੱਚ ਪੋਚਾ ਲਗਾਉਣ ਦੀ ਦਿਸ਼ਾ ਵੀ ਨਿਰਧਾਰਿਤ ਕੀਤੀ ਗਈ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਪੋਚਾ ਲਗਾਉਣਾ ਹਮੇਸ਼ਾ ਉੱਤਰ ਦਿਸ਼ਾ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਇਸ ਨਾਲ ਘਰ ਵਿੱਚ ਖ਼ੁਸ਼ਹਾਲੀ ਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।

Published by:Drishti Gupta
First published:

Tags: Astrology, Religion, Vastu tips