Vastu Tips: ਹਿੰਦੂ ਧਰਮ ਵਿੱਚ ਤੁਲਸੀ ਦਾ ਖ਼ਾਸ ਮਹੱਤਵ ਹੈ। ਤੁਲਸੀ ਦੇ ਪੌਦੇ ਨੂੰ ਘਰ ਵਿੱਚ ਲਗਾਉਣਾ ਬਹੁਤ ਹੀ ਸ਼ੁਭ ਮੰਨਿਆਂ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ, ਉੱਥੇ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਇਸਦੇ ਨਾਲ ਹੀ ਘਰ ਵਿੱਚ ਸਕਾਰਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ। ਤੁਲਸੀ ਸਾਡੀ ਸਿਹਤ ਲਈ ਵੀ ਬਹੁਤ ਚੰਗੀ ਮੰਨੀ ਜਾਂਦੀ ਹੈ। ਹਜ਼ਰਾਂ ਸਾਲਾਂ ਤੋਂ ਇਸਨੂੰ ਇੱਕ ਜੜ੍ਹੀ ਬੂਟੀ ਜਾਂ ਔਸ਼ਦੀ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ।
ਕਈ ਵਾਰ ਸਾਡੇ ਘਰ ਵਿੱਚ ਲੱਗੀ ਤੁਲਸੀ ਸੁੱਕ ਜਾਂਦੀ ਹੈ। ਸੁੱਕੀ ਤੁਲਸੀ ਵੀ ਤੁਹਾਡੇ ਲਈ ਬਹੁਤ ਗੁਣਕਾਰੀ ਹੋ ਸਕਦੀ ਹੈ। ਵਾਸਤੂ ਸ਼ਾਸਤਰ ਵਿੱਚ ਸੁੱਕੀ ਤੁਲਦੀ ਦੀ ਵੀ ਵਿਸ਼ੇਸ਼ ਮਹੱਤਤਾ ਹੈ। ਆਓ ਪੰਡਿਟ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ ਕਿ ਸੁੱਕੀ ਤੁਲਸੀ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਇਸਦੇ ਕੀ ਲਾਭ ਹਨ।
ਪੈਸੇ ਰੱਖਣ ਵਾਲੀ ਥਾਂ ਲਈ
ਘਰ ਵਿੱਚ ਪੈਸੇ ਰੱਖਣ ਵਾਲੇ ਥਾਂ ਉੱਤੇ ਤੁਲਸੀ ਦੇ ਸੁੱਕੇ ਪੱਤੇ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਤੁਲਸੀ ਵਿੱਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਪੈਸਿਆਂ ਵਾਲੀ ਥਾਂ ਉੱਤੇ ਤੁਲਸੀ ਦੇ ਸੁੱਕੇ ਪੱਤੇ ਰੱਖਣ ਨਾਲ ਮਾਂ ਲਕਸ਼ਮੀ ਦੀ ਕ੍ਰਿਪਾ ਹੁੰਦੀ ਹੈ। ਇਸ ਕਰਕੇ ਘਰ ਵਿੱਚ ਆਰਥਿਕ ਤੰਗੀ ਨਹੀਂ ਆਉਂਦੀ ਤੇ ਧੰਨ-ਦੌਲਤ ਦੇ ਭੰਡਾਰ ਭਰੇ ਰਹਿੰਦੇ ਹਨ।
ਭਗਵਾਨ ਕ੍ਰਿਸ਼ਨ ਦੀ ਅਰਾਧਨਾ ਕਰਨ ਲਈ
ਤੁਲਸੀ ਦੇ ਸੁੱਕੇ ਪੱਤਿਆਂ ਦੀ ਵਰਤੋਂ ਭਗਵਾਨ ਕ੍ਰਿਸ਼ਨ ਦੀ ਅਰਾਧਨਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਕੀਤੀ ਜਾਂਦੀ ਹੈ। ਭਗਵਾਨ ਕ੍ਰਿਸ਼ਨ ਨੂੰ ਤੁਲਸੀ ਦੇ ਸੁੱਕੇ ਪੱਤੇ ਬਹੁਤ ਹੀ ਪਿਆਰੇ ਹਨ। ਇਸ ਲਈ ਤੁਸੀਂ 15 ਦਿਨ ਲਗਾਤਾਰ ਭਗਵਾਨ ਕ੍ਰਿਸ਼ਨ ਨੂੰ ਤੁਲਸੀ ਦੇ ਸੁੱਕੇ ਭੋਗ ਚੜ੍ਹਾ ਸਕਦੇ ਹੋ।
ਤੁਲਸੀ ਪਾਣੀ ਦੇ ਛਿੜਕਾ ਲਈ
ਤੁਸੀਂ ਤੁਲਸੀ ਦੇ ਸੁੱਕੇ ਪੱਤਿਆਂ ਨੂੰ ਗੰਗਾਜਲ ਵਿੱਚ ਮਿਲਾ ਕੇ, ਇਸਦਾ ਪੂਰੇ ਘਰ ਵਿੱਚ ਛਿੜਕਾ ਕਰ ਸਕਦੇ ਹੋ। ਅਜਿਹਾ ਕਰਨ ਨਾਲ ਘਰ ਵਿੱਚੋਂ ਦੁੱਖ ਤਕਲੀਫ਼ਾਂ ਦੂਰ ਹੁੰਦੀਆਂ ਹਨ ਅਤੇ ਘਰ ਵਿੱਚ ਖ਼ਸ਼ਹਾਲੀ ਆਉਂਦੀ ਹੈ।
ਪ੍ਰਭੂ ਨੂੰ ਇਸ਼ਨਾਨ ਕਰਵਾਉਣ ਲਈ
ਪਾਣੀ ਵਿੱਚ ਤੁਲਸੀ ਦੇ ਸੁੱਕੇ ਪੱਤੇ ਮਿਲਾ ਕੇ ਤੁਸੀਂ ਪ੍ਰਭੂ ਨੂੰ ਇਸ਼ਨਾਨ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ਼ਨਾਨ ਕਰਨ ਲਈ ਆਪਣੇ ਪਾਣੀ ਵਿੱਚ ਵੀ ਤੁਲਸੀ ਦੇ ਸੁੱਕੇ ਪੱਤੇ ਪਾ ਸਕਦੇ ਹੋ। ਇਸ ਨਾਲ ਸਰੀਰ ਵਿੱਚ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਤੁਹਾਡੇ ਚਾਰੇ ਪਾਸੇ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dharma Aastha, Hinduism, Tulsi, Vastu tips