Vastu Tips: ਤੁਸੀਂ ਸਾਰਿਆਂ ਨੇ ਗੌਰ ਕੀਤਾ ਹੋਵੇਗਾ ਕਿ ਜਦੋਂ ਵੀ ਪੂਜਾ ਕੀਤੀ ਜਾਂਦੀ ਹੈ, ਭਾਵੇਂ ਉਹ ਘਰ ਵਿੱਚ ਹੋਵੇ ਜਾਂ ਮੰਦਰਾਂ ਵਿੱਚ ਇਸ ਦੌਰਾਨ ਧੂਫ ਜ਼ਰੂਰ ਜਲਾਇਆ ਜਾਂਦਾ ਹੈ। ਹਿੰਦੂ ਧਰਮ ਵਿੱਚ ਧੂਣੀ ਜਾਂ ਧੂਫ ਲਗਾਉਣ ਦੀ ਪਰੰਪਰਾ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸ ਦੇ ਪਿੱਛੇ ਹਿੰਦੂ ਧਰਮ ਵਿੱਚ ਇਹ ਵਿਸ਼ਵਾਸ ਹੈ ਕਿ ਘਰ ਵਿੱਚ ਨਿਯਮਤ ਧੂਫ ਤੇ ਅਗਰਬੱਤੀ ਲਗਾਉਣ ਨਾਲ ਸਾਡੇ ਘਰ ਦੇ ਵਾਤਾਵਰਣ 'ਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ।
ਇਸ ਤੋਂ ਇਲਾਵਾ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ। ਜੇ ਤੁਸੀਂ ਆਪਣੇ ਘਰ ਵਿੱਚ ਧੂਫ ਨਹੀਂ ਲਗਾਉਂਦੇ ਤਾਂ ਅੱਜ ਅਸੀਂ ਤੁਹਾਨੂੰ ਘਰ ਵਿੱਚ ਧੂਫ ਲਗਾਉਣ ਦਾ ਮਹੱਤਵ ਤੇ ਫਾਇਦਿਆਂ ਬਾਰੇ ਦੱਸਾਂਗੇ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਰੋਜ਼ ਘਰ ਵਿੱਚ ਧੂਫ ਲਗਾਇਆ ਕਰੋਗੇ।
-ਜੇਕਰ ਘਰ ਵਿੱਚ ਆਏ ਦਿਨ ਝਗੜੇ ਹੁੰਦੇ ਤੇ ਕਿਸੇ ਨਾ ਕਿਸੇ ਗੱਲ ਉੱਤੇ ਘਰ 'ਚ ਹਰ ਰੋਜ਼ ਪਰੇਸ਼ਾਨੀ ਵਧਦੀ ਰਹਿੰਦੀ ਹੈ ਤਾਂ ਇਸ ਦੇ ਲਈ ਗੂਗਲ ਧੂਫ ਜਲਾਉਣਾ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਇਸ ਨਾਲ ਜੇ ਘਰ ਨੂੰ ਕਿਸੇ ਦੀ ਨਜ਼ਰ ਲੱਗੀ ਹੈ ਤਾਂ ਉਸ ਦੂਰ ਹੋ ਜਾਂਦੀ ਹੈ ਅਤੇ ਅਚਾਨਕ ਕੋਈ ਘਟਨਾ ਨਹੀਂ ਵਾਪਰਦੀ। ਇਸ ਦੇ ਲਈ ਘਰ ਵਿੱਚ ਗੂਗਲ ਧੂਫ ਜ਼ਰੂਰ ਜਲਾਉਣਾ ਚਾਹੀਦਾ ਹੈ।
-ਜੇਕਰ ਤੁਹਾਡੇ ਘਰ 'ਚ ਬੇਲੋੜਾ ਪੈਸਾ ਖਰਚ ਹੋ ਰਿਹਾ ਹੈ ਅਤੇ ਤੁਹਾਡੀ ਤਰੱਕੀ 'ਚ ਰੁਕਾਵਟਾਂ ਵਧੀਆਂ ਹਨ ਤਾਂ ਤੁਹਾਨੂੰ ਘਰ 'ਚ ਚੰਦਨ ਪਾਊਡਰ ਦੀ ਧੂਣੀ ਜ਼ਰੂਰ ਦੇਣੀ ਚਾਹੀਦਾ ਹੈ। ਚੰਦਨ, ਇਲਾਇਚੀ ਅਤੇ ਕਪੂਰ ਨੂੰ ਇਕੱਠੇ ਜਲਾਓ। ਇਸ ਨਾਲ ਤੁਹਾਡੇ ਘਰ 'ਚ ਖੁਸ਼ਹਾਲੀ ਅਤੇ ਸਕਾਰਾਤਮਕਤਾ ਆਵੇਗੀ।
-ਜੇਕਰ ਤੁਸੀਂ ਆਪਣੇ ਘਰ 'ਚ ਨਕਾਰਾਤਮਕ ਅਤੇ ਬੁਰੀਆਂ ਸ਼ਕਤੀਆਂ ਦਾ ਪ੍ਰਭਾਵ ਮਹਿਸੂਸ ਕਰਦੇ ਹੋ ਤਾਂ ਇਸ ਦੇ ਲਈ ਤੁਸੀਂ ਗਾਇਤਰੀ ਕੇਸਰ ਨੂੰ ਮਿਲਾ ਕੇ ਗੂਗਲ ਧੂਫ ਲਗਾਓ। ਇਸ ਉਪਾਅ ਨੂੰ ਲਗਾਤਾਰ 21 ਦਿਨਾਂ ਤੱਕ ਕਰਨ ਨਾਲ ਲਾਭ ਮਿਲਦਾ ਹੈ।
-ਕਈ ਵਾਰ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਘਰ ਵਿੱਚ ਬਰਕਤ ਨਾ ਹੋਣ ਕਾਰਨ ਠਹਿਰਦਾ ਨਹੀਂ ਹੈ। ਜੇ ਤੁਹਾਡੇ ਘਰ ਵਿੱਚ ਧਨ ਸੰਬੰਧੀ ਅਜਿਹੀਆਂ ਸਮੱਸਿਆਵਾਂ ਹਨ ਤਾਂ ਤੁਹਾਨੂੰ ਕਪੂਰ ਅਤੇ ਲੌਂਗ ਦੀ ਧੂਣੀ ਦੇਣੀ ਚਾਹੀਦੀ ਹੈ। ਇਸ ਨਾਲ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ 'ਤੇ ਹਮੇਸ਼ਾ ਬਣੀ ਰਹਿੰਦੀ ਹੈ ਤੇ ਘਰ ਵਿੱਚ ਧਨ ਦੀ ਕਮੀ ਨਹੀਂ ਹੁੰਦੀ।
-ਜੇਕਰ ਤੁਹਾਡੇ ਘਰ ਵਿੱਚ ਆਪਸੀ ਤਾਲਮੇਲ ਨਹੀਂ ਹੈ ਤਾਂ ਪੀਲੀ ਸਰ੍ਹੋਂ ਦੀ ਧੂਣੀ ਦੇਣਾ ਇਸ ਦਾ ਸਭ ਤੋਂ ਵਧੀਆ ਹੱਲ ਹੈ। ਇਸ ਨਾਲ ਆਪਸੀ ਤਾਲਮੇਲ ਵਧੇਗਾ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Dharma Aastha, Religion, Vastu tips