Home /News /lifestyle /

Vastu Tips: ਜੇਕਰ ਬਾਰ ਬਾਰ ਵਿਗੜ ਰਹੇ ਹਨ ਤੁਹਾਡੇ ਬਣਦੇ ਕਾਜ, ਤਾਂ ਵਾਸਤੂ ਦੇ ਇਹ ਟਿਪਸ ਆਉਣਗੇ ਕੰਮ

Vastu Tips: ਜੇਕਰ ਬਾਰ ਬਾਰ ਵਿਗੜ ਰਹੇ ਹਨ ਤੁਹਾਡੇ ਬਣਦੇ ਕਾਜ, ਤਾਂ ਵਾਸਤੂ ਦੇ ਇਹ ਟਿਪਸ ਆਉਣਗੇ ਕੰਮ

ਵਾਸਤੂ ਸ਼ਾਸ਼ਤਰ ਦੇ ਅਨੁਸਾਰ ਹਰ ਦਿਸ਼ਾ ਬਹੁਤ ਮਹੱਤਵਪੂਰਨ ਹੈ। ਇਹ ਦਿਸ਼ਾਵਾਂ ਨਕਾਰਾਤਮਕ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੀਆਂ ਹਨ। ਜੇਕਰ ਘਰ ਵਾਸਤੂ ਅਨੁਸਾਰ ਨਹੀਂ ਹੈ ਜਾਂ ਘਰ ਦਾ ਸਾਮਾਨ ਵਾਸਤੂ ਅਨੁਸਾਰ ਨਹੀਂ ਹੈ ਤਾਂ ਇਸ ਨਾਲ ਨਕਾਰਾਤਮਕ ਊਰਜਾ ਵੱਧ ਜਾਂਦੀ ਹੈ।

  • Share this:

ਜੇਕਰ ਤੁਸੀਂ ਸਾਰਾ ਕੁੱਝ ਵਾਸਤੂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹੋ ਤਾਂ ਘਰ 'ਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਨਹੀਂ ਹੁੰਦਾ ਅਤੇ ਘਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਪਰ ਉੱਥੇ ਹੀ ਜੇਕਰ ਵਾਸਤੂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਤਾਂ ਕਈ ਵਾਰ ਬਣੇ ਹੋਏ ਕੰਮ ਵੀ ਵਿਗੜ ਜਾਂਦੇ ਹਨ। ਪਰ ਉਹ ਕਹਾਵਤ ਹੈ ਨਾ ਕਿ ਜਦੋਂ ਜਾਗੇ ਓਦੋਂ ਸਵੇਰਾ। ਬਸ ਫਿਰ ਜੇਕਰ ਤੁਹਾਡੇ ਵੀ ਬਣਦੇ ਕੰਮ ਵਿਗੜ ਰਹੇ ਹਨ ਤਾਂ ਤੁਸੀਂ ਵਾਸਤੂ ਦੇ ਕੁੱਝ ਆਸਾਨ ਉਪਾਅ ਕਰਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਇਹਨਾਂ ਨੂੰ ਅਪਣਾ ਕੇ ਤੁਸੀਂ ਘਰ 'ਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਿਆ ਸਕਦੇ ਹੋ।

ਅੱਜ ਅਸੀਂ ਤੁਹਾਨੂੰ ਜੋਤਸ਼ੀ ਅਤੇ ਵਾਸਤੂ ਸਲਾਹਕਾਰ ਪੰਡਿਤ ਕ੍ਰਿਸ਼ਨ ਕਾਂਤ ਸ਼ਰਮਾ ਦੇ ਦੱਸੇ ਹੋਏ ਕੁੱਝ ਵਾਸਤੂ ਉਪਾਅ ਦੱਸਣ ਜਾ ਰਹੇ ਹਾਂ ਜਿਹਨਾਂ ਨਾਲ ਤੁਸੀਂ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹੋ। ਪੰਡਿਤ ਜੀ ਦਾ ਕਹਿਣਾ ਹੈ ਕਿ ਵਾਸਤੂ ਮੁਤਾਬਿਕ ਸਭ ਤੋਂ ਪਹਿਲਾਂ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੇ ਪਿੱਛੇ ਕੋਈ ਖਿੜਕੀ ਖੁਲ੍ਹੀ ਨਾ ਹੋਵੇ। ਭੂਮੀ ਤੱਤ ਦੀ ਕਮੀ ਕਰਕੇ ਬਹੁਤ ਸਾਰੇ ਬਣਦੇ ਹੋਏ ਕੰਮ ਵਿਗੜ ਜਾਂਦੇ ਹਨ।

ਵਾਸਤੂ ਸ਼ਾਸਤਰ ਵਿੱਚ ਦਿਸ਼ਾਵਾਂ ਅਤੇ ਰੰਗਾਂ ਦਾ ਮਹੱਤਵਪੂਰਨ ਸਥਾਨ ਹੈ। ਵਾਸਤੂ ਸ਼ਾਸਤਰ ਦਾ ਮੰਨਣਾ ਹੈ ਕਿ ਕਮਰੇ ਦੀ ਪੂਰਬ ਦਿਸ਼ਾ ਵਿੱਚ ਹਲਕੇ ਰੰਗਾਂ ਦੀ ਚੋਣ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰ ਦੀ ਉੱਤਰ ਦਿਸ਼ਾ 'ਚ ਹਰਾ, ਪੂਰਬ 'ਚ ਸਫੈਦ, ਪੱਛਮ 'ਚ ਹਲਕਾ ਨੀਲਾ ਅਤੇ ਦੱਖਣ ਦਿਸ਼ਾ 'ਚ ਹਲਕਾ ਲਾਲ ਰੰਗ ਚੁਣਨ ਨਾਲ ਘਰ 'ਚ ਸਕਾਰਾਤਮਕ ਊਰਜਾ ਵਧਦੀ ਹੈ।

ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਕਈ ਵਾਰ ਅਸੀਂ ਪੁਰਾਣੀਆਂ ਤਸਵੀਰਾਂ ਲਗਾਉਣ ਦੇ ਸ਼ੌਂਕ ਵਿੱਚ ਪੁਰਾਣੇ ਖੰਡਰਾਂ ਦੀਆਂ ਤਸਵੀਰਾਂ ਘਰ ਵਿੱਚ ਲਗਾ ਲੈਂਦੇ ਹਾਂ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਖੰਡਰਾਂ ਵਾਲੀ ਤਸਵੀਰ ਹੈ ਤਾਂ ਉਸਨੂੰ ਘਰ ਦੇ ਪੂਰਬ ਵਾਲੇ ਪਾਸੇ ਦੀ ਕੰਧ 'ਤੇ ਨਾ ਲਗਾਓ। ਅਜਿਹਾ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਇਸਦੀ ਥਾਂ 'ਤੇ ਤੁਸੀਂ ਫੁੱਲਾਂ ਜਾਂ ਚੜ੍ਹਦੇ ਸੂਰਜ ਦੀ ਫੋਟੋ ਜਾਂ ਪੇਂਟਿੰਗ ਲਗਾ ਸਕਦੇ ਹੋ।

ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਘਰ ਵਿੱਚ ਪਾਣੀ ਦੇ ਨਿਕਾਸ ਦੀ ਦਿਸ਼ਾ ਕੀ ਰੱਖੀ ਹੈ। ਵਾਸਤੂ ਅਨੁਸਾਰ ਘਰ ਤੋਂ ਬਾਹਰ ਨਿਕਲਣ ਵਾਲੇ ਪਾਣੀ ਦੇ ਨਿਕਾਸ ਦੀ ਦਿਸ਼ਾ ਉੱਤਰ ਜਾਂ ਉੱਤਰ-ਪੂਰਬ ਦਿਸ਼ਾ ਵਿੱਚ ਰੱਖੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਾਣੀ ਦੀ ਟੈਂਕੀ ਨੂੰ ਘਰ ਦੇ ਦੱਖਣ, ਦੱਖਣ-ਪੂਰਬ ਜਾਂ ਦੱਖਣ-ਪੱਛਮ ਵਿਚ ਵੀ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਧਨ ਦੀ ਕਮੀ ਨਹੀਂ ਹੁੰਦੀ।

Published by:Drishti Gupta
First published:

Tags: Home, Religion, Vastu tips