Vastu Tips: ਭਾਰਤ ਵਿੱਚ ਵਾਸਤੂ ਸ਼ਾਸਤਰ (Vastu Shastra) ਦਾ ਬਹੁਤ ਮਹੱਤਵ ਹੈ। ਵਾਸਤੂ ਸ਼ਾਸਤਰ ਵਿੱਚ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਈ ਉਪਾਅ ਦੱਸੇ ਗਏ ਹਨ। ਮੰਨਿਆ ਜਾਂਦਾ ਹੈ ਕਿ ਵਾਸਤੂ ਸ਼ਾਸਤਰ ਦੇ ਉਪਾਅ ਕਰਨ ਨਾਲ ਘਰ ਦਾ ਮਾਹੌਲ ਖ਼ੁਸ਼ ਭਰਿਆ ਹੁੰਦਾ ਹੈ ਅਤੇ ਮਨੁੱਖ ਦੇ ਜੀਵਨ ਵਿਚ ਤਰੱਕੀ ਦੇ ਰਾਹ ਖੁਲ੍ਹਦੇ ਹਨ। ਵਾਸਤੂ ਸ਼ਾਸਤਰ ਵਿੱਚ, ਘਰੇਲੂ ਵਸਤੂਆਂ ਅਤੇ ਰੁੱਖਾਂ ਬਾਰੇ ਵਿਸ਼ੇਸ਼ ਨਿਯਮ ਦਿੱਤੇ ਗਏ ਹਨ। ਉਨ੍ਹਾਂ ਅਨੁਸਾਰ ਕੁਝ ਪੌਦੇ ਅਜਿਹੇ ਹਨ, ਜਿਨ੍ਹਾਂ ਨੂੰ ਘਰ ਦੇ ਅੰਦਰ ਲਗਾਉਣਾ ਬਹੁਤ ਲਾਭਦਾਇਕ ਹੈ। ਇਸ ਦੇ ਨਾਲ ਹੀ ਕੁਝ ਪੌਦਿਆਂ ਹਮੇਸ਼ਾ ਘਰ ਦੇ ਬਾਹਰ ਲਆਉਣਾ ਚਾਹੀਦਾ ਹੈ।
ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਮਨੀ ਪਲਾਂਟ (money plant) ਦਾ ਪੌਦਾ ਪੈਸੇ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਪੌਦੇ ਨੂੰ ਘਰ ਵਿੱਚ ਲਗਾਉਣ ਨਾਲ ਪੈਸੇ ਦੀ ਕਮੀਂ ਨਹੀਂ ਆਉਂਦੀ ਅਤੇ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ। ਵਾਸਤੂ ਸ਼ਾਸਤਰ ਵਿੱਚ ਵੀ ਮਨੀ ਪਲਾਂਟ ਦੇ ਪੌਦੇ ਨਾਲ ਜੁੜੀਆਂ ਕਈ ਗੱਲਾਂ ਹਨ। ਇੰਦੌਰ ਦੇ ਰਹਿਣ ਵਾਲੇ ਜੋਤਸ਼ੀ ਅਤੇ ਪੰਡਿਤ ਕ੍ਰਿਸ਼ਨਕਾਂਤ ਸ਼ਰਮਾ ਨੇ ਵਾਸਤੂ ਸ਼ਾਸਤਰ ਦੇ ਅਨੁਸਾਰ ਮਨੀ ਪਲਾਂਟ ਲਗਾਉਣ ਦਾ ਸਹੀ ਤਰੀਕਾ ਅਤੇ ਦਿਸ਼ਾ ਬਾਰੇ ਦੱਸਿਆ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਅਹਿਮ ਵੇਰਵੇ
ਘਰ ਵਿੱਚ ਮਨੀ ਪਲਾਂਟ ਲਗਾਉਣ ਦੀ ਸਹੀ ਦਿਸ਼ਾ
ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਨੂੰ ਪੈਸਾ ਆਕਰਸ਼ਿਤ ਕਰਨ ਵਾਲਾ ਪੌਦਾ ਮੰਨਿਆ ਜਾਂਦਾ ਹੈ। ਪਰ ਇਹ ਪੈਸਾ ਉਦੋਂ ਹੀ ਆਕਰਸ਼ਿਤ ਕਰਦਾ ਹੈ ਜਦੋਂ ਇਸਨੂੰ ਸਹੀ ਦਿਸ਼ਾ ਵਿੱਚ ਰੱਖਿਆ ਜਾਂਦਾ ਹੈ। ਮਨੀ ਪਲਾਂਟ ਲਗਾਉਣ ਲਈ ਸਹੀ ਦਿਸ਼ਾ ਦੱਖਣ-ਪੂਰਬ ਨੂੰ ਮੰਨਿਆ ਜਾਂਦਾ ਹੈ। ਇਸ ਦਿਸ਼ਾ 'ਚ ਮਨੀ ਪਲਾਂਟ ਲਗਾਉਣ ਨਾਲ ਕਈ ਸਕਾਰਾਤਮਕ ਨਤੀਜੇ ਮਿਲਦੇ ਹਨ। ਜੇਕਰ ਇਸ ਨੂੰ ਇਸ ਦਿਸ਼ਾ ਵਿੱਚ ਨਾ ਲਗਾਇਆ ਜਾਵੇ, ਤਾਂ ਇਸਦੇ ਉਲਟ ਨਤੀਜੇ ਵੀ ਸਾਹਮਣੇ ਆ ਸਕਦੇ ਹਨ।
ਮਨੀ ਪਲਾਂਟ ਲਗਾਉਣ ਸੰਬੰਧੀ ਅਹਿਮ ਵੇਰਵੇ
ਵਾਸਤੂ ਸਲਾਹਕਾਰਾਂ ਦੇ ਅਨੁਸਾਰ ਮਨੀ ਪਲਾਂਟ ਵਿੱਚ ਲਾਲ ਰਿਬਨ ਜਾਂ ਲਾਲ ਧਾਗਾ ਬੰਨ੍ਹਣਾ ਸ਼ੁਭ ਹੈ। ਲਾਲ ਰੰਗ ਤਰੱਕੀ ਅਤੇ ਪ੍ਰਸਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਲਈ ਸ਼ੁੱਕਰਵਾਰ ਨੂਮ ਮਨੀ ਪਲਾਂਟ ਨਾਲ ਲਾਲ ਧਾਗਾ ਬੰਨ੍ਹਣ ‘ਤੇ ਲਾਭ ਮਿਲਦਾ ਹੈ।
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਇਸ ਉਪਾਅ ਨਾਲ ਮਨੀ ਪਲਾਂਟ ਬਹੁਤ ਤੇਜ਼ੀ ਨਾਲ ਵਧਦਾ ਹੈ। ਜਿਸ ਦਾ ਸਿੱਧਾ ਪ੍ਰਭਾਵ ਘਰ ਦੀ ਖ਼ੁਸ਼ਹਾਲੀ ਅਤੇ ਤਰੱਕੀ 'ਤੇ ਪੈਂਦਾ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਵਿਚ ਮੰਨਿਆ ਜਾਂਦਾ ਹੈ ਕਿ ਜਿਵੇਂ-ਜਿਵੇਂ ਮਨੀ ਪਲਾਂਟ ਵਧਦਾ ਹੈ, ਉਸੇ ਤਰ੍ਹਾਂ ਘਰ ਦੇ ਵਿਅਕਤੀਆਂ ਦੀ ਤਰੱਕੀ ਵਿੱਚ ਵੀ ਵਾਧਾ ਹੁੰਦਾ ਹੈ।
ਵਾਸਤੂ ਸ਼ਾਸਤਰ ਦੇ ਮੁਤਾਬਕ ਜਿੱਥੇ ਤੁਸੀਂ ਮਨੀ ਪਲਾਂਟ ਲਗਾ ਰਹੇ ਹੋ, ਉਹ ਜਗ੍ਹਾ ਸਾਫ਼ ਹੋਣੀ ਚਾਹੀਦੀ ਹੈ। ਇਸ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਧਿਆਨ ਰੱਖੋ ਕਿ ਮਨੀ ਪਲਾਂਟ ਸਿੱਧੇ ਜ਼ਮੀਨ 'ਤੇ ਨਾ ਲਗਾਓ। ਇਸਦੇ ਨਾਲ ਹੀ ਇਸ ਦੇ ਪੱਤਿਆਂ ਨੂੰ ਜ਼ਮੀਨ ਵੱਲ ਨਾ ਵਧਣ ਦਿਓ। ਇਸ ਦੇ ਪੱਤੇ ਹਮੇਸ਼ਾ ਉੱਪਰ ਵੱਲ ਵਧਣੇ ਚਾਹੀਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Hinduism, Religion, Vastu tips