Vastu Tips: ਵਾਸਤੂ ਸ਼ਾਸਤਰ ਅਨੁਸਾਰ ਕੁਝ ਪੌਦੇ ਧੰਨ ਪ੍ਰਾਪਤੀ ਲਈ ਸ਼ੁਭ ਹੁੰਦੇ ਹਨ। ਅਹਿਜੇ ਪੌਦਿਆਂ ਨੂੰ ਘਰ ਵਿੱਚ ਜ਼ਰੂਰ ਲਗਾਉਣਆ ਚਾਹੀਦਾ ਹੈ। ਵਾਸਤੂ ਸ਼ਾਸਤਰ ਵਿੱਚ ਦੱਸੇ ਗਏ ਇਨ੍ਹਾਂ ਪੌਦਿਆਂ ਨੂੰ ਘਰ ਵਿੱਚ ਲਗਾਉਣ ਨਾਲ ਆਰਥਿਕ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਡੁੱਬਿਆ ਪੈਸਾ ਘਰ ਆਉਂਦਾ ਹੈ। ਇਸਦੇ ਨਾਲ ਹੀ ਇਹ ਪੌਦੇ ਘਰ ਦੇ ਵਾਤਾਵਰਣ ਨੂੰ ਸ਼ੁੱਧ ਰੱਖਦੇ ਹਨ। ਇਨ੍ਹਾਂ ਨੂੰ ਲਗਾਉਣ ਨਾਲ ਚਾਰੇ ਪਾਸੇ ਸਕਾਰਾਤਮਕ ਊਰਜਾ ਫ਼ੈਲਦੀ ਹੈ। ਆਓ ਜਾਣਦੇ ਹਾਂ ਕਿ ਵਾਸਤੂ ਸ਼ਾਸਤਰ ਵਿੱਚ ਧੰਨ ਪ੍ਰਾਪਤੀ ਲਈ ਦੱਸੇ ਗਏ ਪੌਦੇ ਕਿਹੜੇ ਹਨ।
ਲਾਜਵੰਤੀ
ਵਾਸਤੂ ਸ਼ਾਸਤਰ ਵਿੱਚ ਲਾਜਵੰਤੀ ਦੇ ਪੌਦੇ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਹ ਪੌਦਾ ਘਰ ਦੀ ਸਜਾਵਟ ਵਿੱਚ ਵਾਧਾ ਕਰਦਾ ਹੈ। ਲਾਜਵੰਤੀ ਦੇ ਪੌਦੇ ਨੂੰ ਛੂਈ-ਮੂਈ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੌਦਾ ਘਰ ਵਿੱਚ ਲਗਾਉਣ ਨਾਲ ਆਰਥਿਕ ਸਮੱਸਿਆਵਾ ਦੂਰ ਹੁੰਦੀ ਹਨ। ਇਸ ਨਾਲ ਤੁਹਾਡੀ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। ਲਾਜਵੰਤੀ ਦਾ ਪੌਦਾ ਕੁੰਡਲੀ ਵਿੱਚੋਂ ਰਾਹੂ ਦੋਸ਼ ਨੂੰ ਦੂਰ ਕਰਦਾ ਹੈ। ਵਾਸਤੂ ਸ਼ਾਸਤਰ ਵਿੱਚ ਇਸ ਪੌਦੇ ਨੂੰ ਘਰ ਦੀ ਉੱਤਰ ਪੂਰਵ ਦਿਸ਼ਾ ਵਿੱਚ ਲਗਾਉਣ ਦੀ ਸਲਾਹ ਦਿੱਤੀ ਗਈ ਹੈ।
ਮਨੀ ਪਲਾਂਟ
ਮਨੀ ਪਲਾਂਟ ਨੂੰ ਲੋਕ ਅਕਸਰ ਦੀ ਘਰਾਂ ਵਿੱਚ ਲਗਾਉਂਦੇ ਹਨ। ਇਹ ਘਰ ਦੀ ਸਜਾਵਟ ਵਿੱਚ ਵਾਧਾ ਕਰਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਪੌਦਾ ਘਰ ਦੀ ਆਰਥਿਕ ਸਥਿਤੀ ਨੂੰ ਚੰਗਾ ਬਣਾਈ ਰੱਖਦਾ ਹੈ। ਵਾਸਤੂ ਸ਼ਾਸਤਰ ਵਿੱਚ ਇਸਨੂੰ ਧੰਨ ਦੌਲਤ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਘਰ ਵਿੱਚ ਲੱਗੇ ਮਨੀ ਪਲਾਂਟ ਦੀਆਂ ਟਹਿਣੀਆਂ ਧਰਤੀ ਨੂੰ ਨਹੀਂ ਛੂਹਣੀਆਂ ਚਾਹੀਦੀਆਂ। ਤਹਾਨੂੰ ਇਸਨੂੰ ਰੱਸੀ ਦੀ ਮਦਦ ਨਾਲ ਘਰ ਦੇ ਮੁੱਖ ਦਰਵਾਜੇ ਉੱਤੇ ਫ਼ੈਲਾਉਣਾ ਚਾਹੀਦਾ ਹੈ।
ਦੁਰਵਾ
ਦੁਰਵਾ ਹਿੰਦੂ ਧਰਮ ਵਿੱਚ ਬਹੁਤ ਹੀ ਅਹਿਮ ਪੌਦਾ ਹੈ। ਇਸ ਪੌਦੇ ਤੋਂ ਬਿਨਾਂ ਭਗਵਾਨ ਗਣੇਸ਼ ਦੀ ਪੂਜਾ ਅਧੂਰੀ ਹੈ। ਵਾਸਤੂ ਸ਼ਾਸਤਰ ਵਿੱਚ ਵੀ ਇਸਨੂੰ ਬਹੁਤ ਹੀ ਸ਼ੁਭ ਪੌਦਾ ਮੰਨਿਆ ਜਾਂਦਾ ਹੈ। ਘਰ ਵਿੱਚ ਇਹ ਪੌਦਾ ਲਗਾਉਣ ਨਾਲ ਤੁਹਾਡੀ ਕਿਸਮਤ ਬਦਲ ਸਕਦੀ ਹੈ। ਜਿਸ ਵਿਅਕਤੀ ਨੂੰ ਲੰਬੇ ਸਮੇਂ ਤੋਂ ਬੱਚਾ ਨਹੀਂ ਹੋ ਰਿਹਾ ਹੈ, ਉਸ ਨੂੰ ਆਪਣੇ ਘਰ 'ਚ ਡੱਬ ਦਾ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਦੁਰਵਾ ਦੇ ਪੌਦੇ ਨੂੰ ਹਰ ਰੋਜ਼ ਪਾਣੀ ਦੇਣਾ ਚਾਹੀਦਾ ਹੈ ਅਤੇ ਗਣੇਸ਼ ਪੂਜਾ ਦੌਰਾਨ ਇਸਦੇ ਪੱਤੇ ਭਗਵਾਨ ਗਣੇਸ਼ ਨੂੰ ਚੜ੍ਹਾਉਣੇ ਚਾਹੀਦੇ ਹਨ। ਇਸ ਪੌਦੇ ਦੇ ਨਾਲ ਤੁਹਾਡਾ ਡੁੱਬਿਆ ਹੋਇਆ ਪੈਸਾ ਘਰ ਆਉਂਦਾ ਹੈ।
ਸਨੇਕ ਪਲਾਂਟ
ਵਾਸਤੂ ਸ਼ਾਸਤਰ ਵਿੱਚ ਸਨੇਕ ਪਲਾਂਟ ਨੂੰ ਘਰ ਵਿੱਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਪੌਦਾ ਜ਼ਿਆਦਾਤਰ ਏਸ਼ੀਆਂ ਤੇ ਅਫ਼ਰੀਕਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਘਰ ਵਿੱਚ ਲਗਾਉਣ ਨਾਲ ਧੰਨ ਦੌਲਤ ਦੀ ਕਮੀਂ ਨਹੀਂ ਆਉਂਦੀ ਅਤੇ ਡੁੱਬਿਆ ਪੈਸਾ ਵਾਪਿਸ ਆਉਂਦਾ ਹੈ। ਤੁਸੀਂ ਇਸ ਪੌਦੇ ਨੂੰ ਬੈੱਡਰੂਮ ਵਿੱਚ ਵੀ ਲਗਾ ਸਕਦੇ ਹੋ। ਇਹ ਘਰ ਦੀ ਸਜਾਵਟ ਵਿੱਚ ਵੀ ਵਾਧਾ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indoor plants, Plantation, Vastu tips