Home /News /lifestyle /

Vastu Tips: ਘਰ ‘ਚ ਲਗਾਓ ਮੋਰਪੰਖੀ ਦਾ ਪੌਦਾ, ਬਦਲ ਜਾਵੇਗੀ ਕਿਸਮਤ, ਜਾਣੋ ਇਸਨੂੰ ਲਗਾਉਣ ਸਹੀ ਦਿਸ਼ਾ

Vastu Tips: ਘਰ ‘ਚ ਲਗਾਓ ਮੋਰਪੰਖੀ ਦਾ ਪੌਦਾ, ਬਦਲ ਜਾਵੇਗੀ ਕਿਸਮਤ, ਜਾਣੋ ਇਸਨੂੰ ਲਗਾਉਣ ਸਹੀ ਦਿਸ਼ਾ

Vastu Tips: ਘਰ ‘ਚ ਲਗਾਓ ਮੋਰਪੰਖੀ ਦਾ ਪੌਦਾ, ਬਦਲ ਜਾਵੇਗੀ ਕਿਸਮਤ, ਜਾਣੋ ਇਸਨੂੰ ਲਗਾਉਣ ਸਹੀ ਦਿਸ਼ਾ

Vastu Tips: ਘਰ ‘ਚ ਲਗਾਓ ਮੋਰਪੰਖੀ ਦਾ ਪੌਦਾ, ਬਦਲ ਜਾਵੇਗੀ ਕਿਸਮਤ, ਜਾਣੋ ਇਸਨੂੰ ਲਗਾਉਣ ਸਹੀ ਦਿਸ਼ਾ

Vastu Tips: ਅਸੀਂ ਆਮ ਤੌਰ ‘ਤੇ ਘਰ ਦੀ ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੇ ਪੌਦੇ ਲਗਾਉਂਦੇ ਹਾਂ। ਪੌਦਿਆਂ ਦਾ ਸਾਡੇ ਜੀਵਨ ਵਿੱਚ ਖ਼ਾਸ ਮਹੱਤਵ ਹੈ। ਵਾਸਤੂ ਸ਼ਾਸਤਰ ਵਿੱਚ ਵੀ ਵੱਖ ਵੱਖ ਪੌਦਿਆਂ ਦੇ ਮਹੱਤਵ ਬਾਰੇ ਜ਼ਿਰਕ ਕੀਤਾ ਗਿਆ ਹੈ। ਵਾਸਤੂ ਸ਼ਾਸਤਰ ਵਿੱਚ ਬਹੁਤ ਸਾਰੇ ਪੌਦਿਆਂ ਨੂੰ ਘਰ ਵਿੱਚ ਲਗਾਉਣਾ ਸ਼ੁਭ ਮੰਨਿਆਂ ਜਾਂਦਾ ਹੈ।

ਹੋਰ ਪੜ੍ਹੋ ...
  • Share this:

Vastu Tips: ਅਸੀਂ ਆਮ ਤੌਰ ‘ਤੇ ਘਰ ਦੀ ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੇ ਪੌਦੇ ਲਗਾਉਂਦੇ ਹਾਂ। ਪੌਦਿਆਂ ਦਾ ਸਾਡੇ ਜੀਵਨ ਵਿੱਚ ਖ਼ਾਸ ਮਹੱਤਵ ਹੈ। ਵਾਸਤੂ ਸ਼ਾਸਤਰ ਵਿੱਚ ਵੀ ਵੱਖ ਵੱਖ ਪੌਦਿਆਂ ਦੇ ਮਹੱਤਵ ਬਾਰੇ ਜ਼ਿਰਕ ਕੀਤਾ ਗਿਆ ਹੈ। ਵਾਸਤੂ ਸ਼ਾਸਤਰ ਵਿੱਚ ਬਹੁਤ ਸਾਰੇ ਪੌਦਿਆਂ ਨੂੰ ਘਰ ਵਿੱਚ ਲਗਾਉਣਾ ਸ਼ੁਭ ਮੰਨਿਆਂ ਜਾਂਦਾ ਹੈ। ਇਨ੍ਹਾਂ ਪੌਦਿਆਂ ਵਿੱਚ ਇੱਕ ਪੌਦਾ ਮੋਰਪੰਖੀ ਦਾ ਹੈ। ਵਾਸਤੂ ਸ਼ਾਸਤਰ ਵਿੱਚ ਮੋਰਪੰਖੀ ਦਾ ਪੌਦੇ ਨੂੰ ਬਹੁਤ ਹੀ ਸ਼ੁਭ ਤੇ ਪਵਿੱਤਰ ਮੰਨਿਆਂ ਜਾਂਦਾ ਹੈ। ਮੰਨਿਆਂ ਜਾਂਦਾ ਹੈ ਕਿ ਇਸਨੂੰ ਘਰ ਵਿੱਚ ਲਗਾਉਣ ਨਾਲ ਖ਼ੁਸ਼ਹਾਲੀ ਤੇ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ ਕਿ ਮੋਰਪੰਖੀ ਦੇ ਬੂਟੇ ਦੇ ਕੀ ਫ਼ਾਇਦੇ ਹਨ ਤੇ ਇਸਨੂੰ ਕਿਸ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ।

ਮੋਰਪੰਖੀ ਦਾ ਪੌਦਾ ਲਗਾਉਣ ਦੇ ਲਾਭ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਾਸਤੂ ਸ਼ਾਸਤਰ ਵਿੱਚ ਮੋਰਪੰਖੀ ਦੇ ਪੌਦੇ ਨੂੰ ਬਹੁਤ ਹੀ ਸ਼ੁਭ ਮੰਨਿਆਂ ਜਾਂਦਾ ਹੈ। ਵਾਸਤੂ ਸ਼ਾਸਤਰ ਵਿੱਚ ਮੋਰਪੰਖੀ ਦੇ ਪੌਦੇ ਨੂੰ ਗਿਆਨ ਦਾ ਪੌਦਾ ਕਿਹਾ ਗਿਆ ਹੈ। ਇਸ ਪੌਦੇ ਨੂੰ ਘਰ ਵਿੱਚ ਲਗਾਉਣ ਨਾਲ ਘਰ ਦੇ ਚਾਰੇ ਪਾਸੇ ਸਕਾਰਾਤਮਕ ਊਰਜਾ ਦਾ ਪ੍ਰਭਾਵ ਬਣਿਆ ਰਹਿੰਦਾ ਹੈ ਅਤੇ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਇਹ ਪੌਦਾ ਘਰ ਦੇ ਚੰਗੇ ਮਾਹੌਲ ਤੇ ਸੁਖ ਸ਼ਾਂਤੀ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਪਰਿਵਾਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੁੰਦਾ ਹੈ। ਇਸਨੂੰ ਘਰ ਵਿੱਚ ਲਗਾਉਣ ਨਾਲ ਘਰ ਵਿੱਚ ਖੁਸ਼ਹਾਲੀ ਤੇ ਰਿਸ਼ਤਿਆਂ ਵਿੱਚ ਮਿਠਾਸ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਪੌਦੇ ਨੂੰ ਪੜ੍ਹਾਈ ਤੇ ਬੁੱਧੀ ਨਾਲ ਜੋੜਿਆਂ ਜਾਂਦਾ ਹੈ। ਇਸ ਪੌਦੇ ਕਰਕੇ ਤੁਹਾਡਾ ਪੜ੍ਹਾਈ ਵਿੱਚ ਮਨ ਲੱਗਦਾ ਹੈ ਤੇ ਮਨ ਦੀ ਇਕਾਗਰਤਾ ਵੀ ਬਣੀ ਰਹਿੰਦੀ ਹੈ।

ਮੋਰਪੰਖੀ ਦਾ ਪੌਦਾ ਲਗਾਉਣ ਦੀ ਸਹੀ ਦਿਸ਼ਾ

ਵਾਸਤੂ ਸ਼ਾਸਤਰ ਵਿੱਚ ਵੱਖ ਵੱਖ ਪੌਦਿਆਂ ਨੂੰ ਲਗਾਉਣ ਦੀ ਦਿਸ਼ਾ ਦਾ ਜ਼ਿਕਰ ਕੀਤਾ ਗਿਆ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਮੋਰਪੰਖੀ ਦਾ ਪੌਦਾ ਲਗਾਉਣ ਦੀ ਸਭ ਤੋਂ ਵਧੇਰੇ ਸ਼ੁਭ ਦਿਸ਼ਾ ਉੱਤਰ ਜਾਂ ਪੂਰਬ ਦਿਸ਼ਾ ਹੈ। ਮੋਰਪੰਖੀ ਦੇ ਪੌਦੇ ਨੂੰ ਦੱਖਣ ਦਿਸ਼ਾ ਵਿੱਚ ਲਗਾਉਣਾ ਬੁਹਤ ਅਸ਼ੁਭ ਮੰਨਿਆਂ ਜਾਂਦਾ ਹੈ। ਇਸ ਪੌਦੇ ਨੂੰ ਲਗਾਉਣ ਸਮੇਂ ਤੁਹਾਨੂੰ ਦਿਸ਼ਾਵਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਪੌਦੇ ਨੂੰ ਘਰ ਦੇ ਮੁੱਖ ਦਰਵਾਜੇ ਦੇ ਕੋਲ ਵੀ ਲਗਾ ਸਕਦੇ ਹੋ।

Published by:Drishti Gupta
First published:

Tags: Lifestyle, Vastu tips