Home /News /lifestyle /

Vastu Tips: ਤੁਲਸੀ ਦੇ ਨਾਲ ਘਰ ਵਿਚ ਲਗਾਓ ਇਹ ਪੌਦੇ, ਮਿਲੇਗੀ ਹਰ ਖੁਸ਼ੀ ਤੇ ਤੰਦਰੁਸਤੀ

Vastu Tips :  ਹਿੰਦੂ ਧਾਰਮਿਕ ਵਿਸ਼ਵਾਸ਼ਾਂ ਵਿਚ ਤੁਲਸੀ ਦੇ ਪੌਦੇ ਦੀ ਬਹੁਤ ਮਾਨਤਾ ਹੈ। ਜ਼ਿਆਦਾਤਰ ਹਿੰਦੂਆਂ ਦੇ ਘਰਾਂ ਵਿੱਚ ਤੁਲਸੀ ਦਾ ਪੌਦਾ ਹੁੰਦਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਤੁਲਸੀ ਦੇ ਲਾਭਕਾਰੀ ਗੁਣਾਂ ਬਾਰੇ ਜਾਣਦੇ ਹਨ। ਤੁਲਸੀ ਨੂੰ ਹਿੰਦੂ ਧਰਮ ਵਿੱਚ ਇੱਕ ਦੇਵੀ ਵਜੋਂ ਪੂਜਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿੱਥੇ ਤੁਲਸੀ ਦਾ ਬੂਟਾ ਲਗਾਇਆ ਜਾਂਦਾ ਹੈ, ਉੱਥੇ ਨਕਾਰਾਤਮਕ ਊਰਜਾ ਨਹੀਂ ਰਹਿ ਸਕਦੀ ਅਤੇ ਜੇਕਰ ਉਸ ਸਥਾਨ 'ਤੇ ਪਹਿਲਾਂ ਤੋਂ ਹੀ ਨਕਾਰਾਤਮਕ ਊਰਜਾ ਮੌਜੂਦ ਹੈ ਤਾਂ ਉਹ ਵੀ ਨਸ਼ਟ ਹੋ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਘਰ ਵਿੱਚ ਤੁਲਸੀ ਦਾ ਬੂਟਾ ਲਗਾਉਣ ਨਾਲ ਦੇਵੀ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਜਿਸ ਨਾਲ ਘਰ ਵਿਚ ਪੈਸੇ ਅਤੇ ਭੋਜਨ ਦੀ ਕੋਈ ਕਮੀ ਨਹੀਂ ਰਹਿੰਦੀ ਤੇ ਵਿਅਕਤੀ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਤੁਲਸੀ ਦੇ ਪੌਦੇ ਦੇ ਨਾਲ ਕੁਝ ਖਾਸ ਪੌਦੇ ਲਗਾਏ ਜਾਣ ਤਾਂ ਇਸ ਤੋਂ ਹੋਣ ਵਾਲੇ ਲਾਭ ਕਈ ਗੁਣਾ ਵੱਧ ਸਕਦੇ ਹਨ। ਇਸ ਵਿਸ਼ੇ 'ਤੇ ਤੁਹਾਡੇ ਨਾਲ ਵਧੇਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਇੰਦੌਰ ਦੇ ਰਹਿਣ ਵਾਲੇ ਜੋਤਸ਼ੀ ਅਤੇ ਵਾਸਤੂ ਸਲਾਹਕਾਰ ਪੰਡਿਤ ਕ੍ਰਿਸ਼ਨ ਕਾਂਤ ਸ਼ਰਮਾ। ਆਓ ਜਾਣਦੇ ਹਾਂ ਉਨ੍ਹਾਂ ਵੱਲੋਂ ਦੱਸੇ ਸੁਝਾਅ :

ਜੰਡ, ਖੇਜੜੀ ਜਾਂ ਸ਼ਮੀ ਦਾ ਬੂਟਾ
ਵਾਸਤੂ ਸ਼ਾਸਤਰ ਦੇ ਅਨੁਸਾਰ ਜੰਡ ਜਾਂ ਸ਼ਮੀ ਦਾ ਪੌਦਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਸ਼ਮੀ ਦਾ ਪੌਦਾ ਸ਼ਨੀ ਦੇਵ ਨਾਲ ਜੁੜਿਆ ਹੋਇਆ ਹੈ ਅਤੇ ਇਹ ਭਗਵਾਨ ਭੋਲੇਨਾਥ ਨੂੰ ਵੀ ਚੜ੍ਹਾਇਆ ਜਾਂਦਾ ਹੈ। ਜੇਕਰ ਇਸ ਪੌਦੇ ਨੂੰ ਘਰ 'ਚ ਤੁਲਸੀ ਦੇ ਨਾਲ ਲਗਾਇਆ ਜਾਵੇ ਤਾਂ ਇਸ ਨਾਲ ਕਈ ਗੁਣਾ ਲਾਭ ਮਿਲਦਾ ਹੈ। ਇਸ ਲਈ ਘਰ ਦੇ ਵਿਹੜੇ ਜਾਂ ਜਿੱਥੇ ਤੁਲਸੀ ਦਾ ਪੌਦਾ ਹੈ, ਉੱਥੇ ਸ਼ਮੀ ਦਾ ਪੌਦਾ ਜ਼ਰੂਰ ਲਗਾਓ।

ਕਾਲੇ ਧਤੂਰੇ ਦਾ ਪੌਦਾ
ਅਸੀਂ ਭਗਵਾਨ ਸ਼ਿਵ ਨੂੰ ਕਾਲਾ ਧਤੂਰਾ ਚੜ੍ਹਾਉਂਦੇ ਹਾਂ। ਅਜਿਹਾ ਮੰਨਿਆ ਜਾਂਦਾ ਹੈ ਕਿ ਕਾਲੇ ਧਤੂਰੇ ਦੇ ਪੌਦੇ ਵਿੱਚ ਭਗਵਾਨ ਸ਼ਿਵ ਖੁਦ ਨਿਵਾਸ ਕਰਦੇ ਹਨ। ਇਸ ਲਈ ਇਸ ਪੌਦੇ ਨੂੰ ਘਰ 'ਚ ਲਗਾਉਣ ਨਾਲ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਨਾਲ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ​​ਹੁੰਦਾ ਹੈ ਅਤੇ ਨੌਕਰੀ, ਵਪਾਰ ਅਤੇ ਕਾਰੋਬਾਰ ਵਿਚ ਤਰੱਕੀ ਹੁੰਦੀ ਹੈ। ਘਰ ਵਿੱਚ ਕਾਲੇ ਧਤੂਰੇ ਦਾ ਬੂਟਾ ਲਗਾਉਣ ਅਤੇ ਇਸ ਦੀ ਨਿਯਮਿਤ ਪੂਜਾ ਕਰਨ ਨਾਲ ਪਿਤਰ ਦੋਸ਼ ਤੋਂ ਵੀ ਮੁਕਤੀ ਮਿਲਦੀ ਹੈ। ਇਸ ਦੇ ਲਈ ਰੋਜ਼ ਸਵੇਰੇ ਇਸ਼ਨਾਨ ਕਰੋ ਅਤੇ ਪਾਣੀ ਵਿਚ ਦੁੱਧ ਮਿਲਾ ਕੇ ਦੋਹਾਂ ਪੌਦਿਆਂ ਨੂੰ ਚੜ੍ਹਾਓ।

Published by:rupinderkaursab
First published:

Tags: Benefits, Hindu, Hinduism, Religion, Vastu tips

ਅਗਲੀ ਖਬਰ