ਚੀਨੀ (ਖੰਡ) ਹਰ ਘਰ ਦੀ ਰਸੋਈ ਵਿੱਚ ਪ੍ਰਮੁੱਖ ਰੂਪ ਵਿੱਚ ਵਰਤੀ ਜਾਂਦੀ ਹੈ। ਜੋਤਿਸ਼ ਸ਼ਾਸਤਰ ਵਿੱਚ ਖੰਡ ਦੇ ਕਈ ਸਾਰੇ ਉਪਾਅ ਦੱਸੇ ਗਏ ਹਨ। ਇਹ ਉਪਾਅ ਕਰਨ ਨਾਲ ਕਈ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਘਰ, ਨੌਕਰੀ ਤੇ ਰਿਸ਼ਤਿਆਂ ਲਈ ਇਸਨੂੰ ਬਹੁਤ ਸ਼ੁਭ ਮੰਨਿਆਂ ਜਾਂਦਾ ਹੈ। ਚੀਨੀ ਉਪਾਅ ਕਰਨ ਨਾਲ ਵਾਸਤੂ ਦੋਸ਼ ਵੀ ਦੂਰ ਹੁੰਦੇ ਹਨ। ਇਹ ਉਪਾਅ ਕਰਨ ਨਾਲ ਤੁਹਾਨੂੰ ਤਰੱਕੀ ਹਾਸਿਲ ਹੋਵੇਗੀ ਅਤੇ ਕਰੀਅਰ ਵਿੱਚ ਸਫ਼ਲਤਾ ਮਿਲੇਗੀ। ਆਓ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ ਕਿ ਚੀਨੀ ਨਾਲ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਤੇ ਇਨ੍ਹਾਂ ਦੇ ਫ਼ਾਇਦੇ ਕੀ ਹਨ।
ਚੀਨੀ ਨਾਲ ਕੀਤੀ ਜਾਣ ਵਾਲੇ ਉਪਾਅ
- ਜੋਤਿਸ਼ ਸ਼ਾਸਤਰ ਵਿੱਚ ਦੱਸਿਆਂ ਗਿਆ ਹੈ ਕਿ ਗ੍ਰਹਿ ਦੋਸ਼ ਦੂਰ ਕਰਨ ਤੇ ਧਨ ਦੀ ਪ੍ਰਾਪਤੀ ਲਈ, ਹਰ ਰੋਜ਼ ਸਵੇਰੇ ਉੱਠ ਕੇ ਨਹਾਉਣ ਤੋਂ ਬਾਅਦ, ਪਾਣੀ ਵਿੱਚ ਚੀਨੀ ਮਿਲਾ ਕੇ ਸੂਰਜ ਨੂੰ ਚੜ੍ਹਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ।
- ਕਾਰੋਬਾਰ ਵਿੱਚ ਤਰੱਕੀ ਦੇ ਲਈ ਤੁਸੀਂ ਹਰ ਰੋਜ਼ ਤਾਂਬੇ ਦੇ ਗਲਾਸ ਵਿੱਚ ਪਾਣੀ ਤੇ ਖੰਡ ਘੋਲ ਕੇ ਪੀਓ। ਵਾਸਤੂ ਸ਼ਾਸਤਰ ਵਿੱਚ ਕਾਰੋਬਾਰ ਲਈ ਇਸ ਉਪਾਅ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਕਾਰੋਬਾਰ ਵਿੱਚ ਨੁਕਸਾਨ ਹੋਣਾ ਬੰਦ ਹੋ ਜਾਂਦਾ ਹੈ ਅਤੇ ਨਵੇਂ ਰਸਤੇ ਖੁੱਲ੍ਹਦੇ ਹਨ।
- ਜੇਕਰ ਤੁਸੀਂ ਕਿਸੇ ਕੰਮ ਵਿੱਚ ਯਕੀਨੀ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਰਾਤ ਵੇਲੇ ਤਾਂਬੇ ਦੇ ਭਾਂਡੇ ਵਿੱਚ ਪਾਣੀ ਤੇ ਚੀਨੀ ਪਾ ਕੇ ਰੱਖ ਦਿਓ। ਇਸ ਚੀਨੀ ਵਾਲੇ ਪਾਣੀ ਨੂੰ ਜ਼ਰੂਰੀ ਕੰਮ ਲਈ ਜਾਣ ਤੋਂ ਪਹਿਲਾਂ ਪੀਓ। ਇਹ ਤੁਹਾਡੇ ਕੰਮ ਲਈ ਬਹੁਤ ਸ਼ੁਭ ਹੋਵੇਗਾ।
- ਜੇਕਰ ਤੁਸੀਂ ਕਿਸੇ ਕੰਮ ਲਈ ਬਹੁਤ ਮਿਹਨਤ ਕਰ ਰਹੇ ਹੋ, ਪਰ ਤੁਹਾਨੂੰ ਇਸਦੇ ਚੰਗੇ ਨਤੀਜ਼ੇ ਨਹੀਂ ਮਿਲ ਰਹੇ। ਅਜਿਹੀ ਸਥਿਤੀ ਵਿੱਚ ਤੁਸੀਂ ਚੀਨੀ ਦੀ ਰੋਟੀ ਬਣਾ ਕੇ ਕਾਵਾਂ ਨੂੰ ਖਵਾਓ। ਤੁਹਾਨੂੰ ਤੁਹਾਡੀ ਮਿਹਨਤ ਦਾ ਫ਼ਲ ਮਿਲੇਗਾ ਅਤੇ ਕੰਮ ਵਿੱਚ ਤਰੱਕੀ ਹਾਸਿਲ ਹੋਵੇਗੀ।
- ਜੇਕਰ ਤੁਹਾਡੀ ਰਾਸ਼ੀ ਵਿੱਚ ਸ਼ਨੀ ਦੋਸ਼ ਚੱਲ ਰਿਹਾ ਹੈ, ਤਾਂ ਸੁੱਕਾ ਨਾਰੀਅਲ ਤੇ ਚੀਨੀ ਨੂੰ ਕੀੜੀਆਂ ਦੇ ਭੌਨ ਉੱਤੇ ਰੱਖ ਕੇ ਆਓ। ਇਸ ਉਪਾਅ ਨੂੰ ਕਰਨ ਨਾਲ ਤੁਹਾਡੀ ਰਾਸ਼ੀ ਵਿੱਚੋਂ ਸ਼ਨੀ ਸੰਬੰਧੀ ਦੋਸ਼ ਦੂਰ ਹੋ ਜਾਣਗੇ।
Published by:Drishti Gupta
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।