Home /News /lifestyle /

Vegan Intermittent Fasting ਭਾਰ ਘਟਾਉਣ ਲਈ ਹੈ ਲਾਭਦਾਇਕ, ਇੰਝ ਦਿਖੇਗਾ ਅਸਰ

Vegan Intermittent Fasting ਭਾਰ ਘਟਾਉਣ ਲਈ ਹੈ ਲਾਭਦਾਇਕ, ਇੰਝ ਦਿਖੇਗਾ ਅਸਰ

Vegan Intermittent Fasting ਭਾਰ ਘਟਾਉਣ ਲਈ ਹੈ ਲਾਭਦਾਇਕ, ਇੰਝ ਦਿਖੇਗਾ ਅਸਰ

Vegan Intermittent Fasting ਭਾਰ ਘਟਾਉਣ ਲਈ ਹੈ ਲਾਭਦਾਇਕ, ਇੰਝ ਦਿਖੇਗਾ ਅਸਰ

Vegan Intermittent Fasting: ਭਾਰ ਘਟਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕਸਰਤ ਤੇ ਜਿੰਮ ਜਾਣ ਤੋਂ ਇਲਾਵਾ ਲੋਕ ਖਾਣ-ਪੀਣ ਦੀਆਂ ਆਦਤਾਂ ਤੱਕ ਨੂੰ ਬਦਲ ਲੈਂਦੇ ਹਨ ਤਾਂ ਕਿ ਭਾਰ ਘਟਾਇਆ ਜਾ ਸਕੇ। ਅਜੋਕ ਸਮੇਂ ਵਿੱਚ ਭਾਰ ਘਟਾਉਣ ਲਈ 16 ਘੰਟੇ ਵਰਤ ਅਤੇ 8 ਘੰਟੇ ਖਾਣ ਦੇ ਪੈਟਰਨ ਦਾ ਰੁਝਾਨ ਬਣ ਗਿਆ ਹੈ। ਇੰਟਰਮਿਟੈਂਟ ਫਾਸਟਿੰਗ ( Intermittent Fasting)ਨਾਲ ਨਾ ਸਿਰਫ਼ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਸਗੋਂ ਇਹ ਬੀਪੀ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ।

ਹੋਰ ਪੜ੍ਹੋ ...
  • Share this:

Vegan Intermittent Fasting: ਭਾਰ ਘਟਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਕਸਰਤ ਤੇ ਜਿੰਮ ਜਾਣ ਤੋਂ ਇਲਾਵਾ ਲੋਕ ਖਾਣ-ਪੀਣ ਦੀਆਂ ਆਦਤਾਂ ਤੱਕ ਨੂੰ ਬਦਲ ਲੈਂਦੇ ਹਨ ਤਾਂ ਕਿ ਭਾਰ ਘਟਾਇਆ ਜਾ ਸਕੇ। ਅਜੋਕ ਸਮੇਂ ਵਿੱਚ ਭਾਰ ਘਟਾਉਣ ਲਈ 16 ਘੰਟੇ ਵਰਤ ਅਤੇ 8 ਘੰਟੇ ਖਾਣ ਦੇ ਪੈਟਰਨ ਦਾ ਰੁਝਾਨ ਬਣ ਗਿਆ ਹੈ। ਇੰਟਰਮਿਟੈਂਟ ਫਾਸਟਿੰਗ ( Intermittent Fasting)ਨਾਲ ਨਾ ਸਿਰਫ਼ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਸਗੋਂ ਇਹ ਬੀਪੀ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ। ਰੁਕ-ਰੁਕ ਕੇ ਵਰਤ ਰੱਖਣਾ ਯਾਨੀ ਇੰਟਰਮਿਟੈਂਟ ਫਾਸਟਿੰਗ ਵਾਂਗ, ਲੋਕ ਵੀਗਨ ਫੂਡ ( Vegan Food) ਵੱਲ ਆਕਰਸ਼ਿਤ ਹੋ ਰਹੇ ਹਨ।

ਦੁੱਧ, ਦਹੀਂ, ਪਨੀਰ, ਅੰਡੇ ਵਰਗੇ ਉਤਪਾਦ ਵੀਗਨ ਭੋਜਨ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਹਨ। ਇਹ ਪੂਰੀ ਤਰ੍ਹਾਂ ਪੌਦਿਆਂ 'ਤੇ ਆਧਾਰਿਤ ਖੁਰਾਕ ਹੈ। ਹੁਣ ਫਿਟਨੈਸ ਫ੍ਰੀਕਸ ਵੀਗਨ ਡਾਈਟ ਦੇ ਨਾਲ ਵੀ ਆਸਾਨੀ ਨਾਲ ਇੰਟਰਮਿਟੈਂਟ ਫਾਸਟਿੰਗ ਕਰ ਸਕਦੇ ਹਨ। ਇਸ ਕਿਸਮ ਦੀ ਖੁਰਾਕ ਅਸਲ ਵਿੱਚ ਸਰੀਰ ਨੂੰ ਬਹੁਤ ਸਾਰੇ ਲਾਭ ਦੇ ਸਕਦੀ ਹੈ। ਆਓ ਜਾਣਦੇ ਹਾਂ ਵੀਗਨ ਇੰਟਰਮਿਟੈਂਟ ਫਾਸਟਿੰਗ ਕੀ ਹੈ ਅਤੇ ਇਸ ਦੇ ਸਿਹਤ ਨੂੰ ਕੀ ਲਾਭ ਹਨ-

ਵੇਗਨ ਇੰਟਰਮਿਟੈਂਟ ਫਾਸਟਿੰਗ ਕੀ ਹੈ?

ਹੈਲਥਲਾਈਨ ਦੇ ਅਨੁਸਾਰ, ਇੰਟਰਮਿਟੈਂਟ ਫਾਸਟਿੰਗ ਖਾਣ ਦਾ ਅਜਿਹਾ ਤਰੀਕਾ ਹੈ, ਜਿਸ ਵਿੱਚ ਭੋਜਨ ਅਤੇ ਵਰਤ ਵਿਚਕਾਰ ਇੱਕ ਨਿਸ਼ਚਿਤ ਸਮੇਂ ਦਾ ਅੰਤਰਾਲ ਹੁੰਦਾ ਹੈ। ਇੱਥੇ ਦੋ ਤਰ੍ਹਾਂ ਦੇ ਫਾਸਟਿੰਗ ਸਰਕਲ ਹਨ, ਜਿਨ੍ਹਾਂ ਵਿੱਚ 16 ਘੰਟੇ ਦਾ ਵਰਤ ਅਤੇ 24 ਘੰਟੇ ਭਾਵ ਇੱਕ ਦਿਨ ਦਾ ਵਰਤ ਵਧੇਰੇ ਰੁਝਾਨ ਵਿੱਚ ਹਨ। ਵੀਗਨ ਡਾਈਟ ਕਰਨ ਵਾਲੇ ਵੀ ਇਸ ਵਰਤ ਦੇ ਚੱਕਰ ਦੀ ਪਾਲਣਾ ਕਰ ਸਕਦੇ ਹਨ। ਹਾਲਾਂਕਿ, ਇਸ ਸਮੇਂ ਦੌਰਾਨ ਖਾਧੇ ਜਾਣ ਵਾਲੇ ਭੋਜਨ ਪਦਾਰਥ ਪੂਰੀ ਤਰ੍ਹਾਂ ਪੌਦਿਆਂ 'ਤੇ ਆਧਾਰਤ ਹੁੰਦੇ ਹਨ। ਇਸ ਵਿੱਚ ਕਿਸੇ ਵੀ ਕਿਸਮ ਦੇ ਡੇਅਰੀ ਉਤਪਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਦਿਮਾਗ ਲਈ ਲਭਦਾਇਕ

ਇੰਟਰਮਿਟੈਂਟ ਫਾਸਟਿੰਗ ਨਾਲ ਅਲਜ਼ਾਈਮਰ ਰੋਗ ਤੋਂ ਬਚਾਅ ਰਹਿੰਦਾ ਹੈ। ਅਜਿਹਾ ਕਰਨ ਨਾਲ ਮਿਰਗੀ ਦੇ ਲੱਛਣਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਕੈਂਸਰ ਦੇ ਖਤਰੇ ਨੂੰ ਘਟਾਏ

ਇਸ ਤੋਂ ਇਲਾਵਾ ਇੰਟਰਮਿਟੈਂਟ ਫਾਸਟਿੰਗ ਨਾਲ ਡੀਐਨਏ ਨੂੰ ਡੈਮੇਜ ਹੋਣ ਤੋਂ ਰੋਕਦਾ ਹੈ। ਇਹ ਕੈਂਸਰ ਸੈੱਲਾਂ ਨੂੰ ਮਾਰਨ ਵਿੱਚ ਵੀ ਮਦਦ ਕਰ ਸਕਦਾ ਹੈ। ਇਹ ਕਈ ਤਰੀਕਿਆਂ ਨਾਲ ਲਾਭਦਾਇਕ ਹੋ ਸਕਦਾ ਹੈ।

ਦਿਲ ਦੀ ਸਿਹਤ ਲਈ ਫਾਇਦੇਮੰਦ

ਇਸੇ ਤਰ੍ਹਾਂ ਵੀਗਨ ਇੰਟਰਮਿਟੈਂਟ ਫਾਸਟਿੰਗ ਨਾਲ ਟ੍ਰਾਈਗਲਿਸਰਾਈਡ ਅਤੇ ਲੋ ਡੈਨਸਿਟੀ ਵਾਲੇ ਲਿਪੋਪ੍ਰੋਟੀਨ ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਦਿਲ ਦੀ ਬਿਮਾਰੀ ਦੇ ਖਤਰੇ ਨੂੰ ਵੀ ਘਟਾ ਸਕਦਾ ਹੈ।

ਬਲੱਡ ਸ਼ੂਗਰ ਨੂੰ ਕੰਟਰੋਲ

ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਵੀਗਨ ਇੰਟਰਮਿਟੈਂਟ ਨਾਲ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ ਅਤੇ ਸਰੀਰ ਦੀ ਇਨਸੁਲਿਨ ਦੀ ਸਮਰੱਥਾ ਵਿੱਚ ਵਾਧਾ ਹੋ ਸਕਦਾ ਹੈ।

ਵੀਗਨ ਇੰਟਰਮਿਟੈਂਟ ਫਾਸਟਿੰਗ ਦਾ ਪੈਟਰਨ

16/8 ਵਿਧੀ ਵਿੱਚ, 16 ਘੰਟੇ ਵਰਤ ਦੇ ਹਨ ਅਤੇ 8 ਘੰਟੇ ਖਾਣ ਲਈ ਹਨ। ਇਸ ਵਿੱਚ ਨਾਸ਼ਤਾ ਛੱਡ ਕੇ 12 ਤੋਂ 8 ਵਜੇ ਤੱਕ ਅਤੇ 1 ਤੋਂ 9 ਵਜੇ ਤੱਕ ਖਾਣਾ ਖਾਧਾ ਜਾ ਸਕਦਾ ਹੈ।

ਈਟ-ਸਟਾਪ-ਈਟ ਦੁਆਰਾ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਵਰਤ ਰੱਖਿਆ ਜਾਂਦਾ ਹੈ।

5:2 ਖੁਰਾਕ ਵਿੱਚ ਹਫ਼ਤੇ ਵਿੱਚ ਦੋ ਦਿਨ ਸਿਰਫ਼ 500 ਤੋਂ 600 ਕੈਲੋਰੀ ਦੀ ਖਪਤ ਕੀਤੀ ਜਾ ਸਕਦੀ ਹੈ ਅਤੇ ਬਾਕੀ ਦੇ 5 ਦਿਨ ਆਮ ਖੁਰਾਕ ਲਈ ਜਾ ਸਕਦੀ ਹੈ।

Published by:rupinderkaursab
First published:

Tags: Health, Health care, Health care tips, Health news, Lifestyle, Lose weight, Weight loss