HOME » NEWS » Life

Pancake Recipe: ਵੈਜੀ ਰਾਈਸ ਪੈਨਕੇਕ ਦਾ ਸਵਾਦ ਅਜਿਹਾ, ਜੋ ਖਾਵੇ ਇੱਕ ਵਾਰ, ਮੰਗੇ ਵਾਰ ਵਾਰ

News18 Punjabi | News18 Punjab
Updated: September 7, 2020, 8:19 PM IST
share image
Pancake Recipe: ਵੈਜੀ ਰਾਈਸ ਪੈਨਕੇਕ ਦਾ ਸਵਾਦ ਅਜਿਹਾ, ਜੋ ਖਾਵੇ ਇੱਕ ਵਾਰ, ਮੰਗੇ ਵਾਰ ਵਾਰ
Pancake Recipe: ਵੈਜੀ ਰਾਈਸ ਪੈਨਕੇਕ ਦਾ ਸਵਾਦ ਅਜਿਹਾ, ਜੋ ਖਾਵੇ ਇੱਕ ਵਾਰ, ਮੰਗੇ ਵਾਰ ਵਾਰ

  • Share this:
  • Facebook share img
  • Twitter share img
  • Linkedin share img
ਪੈਨਕੇਕ ਰੇਸਿਪੀ (Pancake Recipe): ਕਈ ਵਾਰ ਅਸੀ ਅਜਿਹਾ ਨਾਸ਼ਤਾ ਖਾਣਾ ਚਾਹੁੰਦੇ ਹਾਂ ਜੋ ਟੈਸਟੀ ਵੀ ਹੋ ਅਤੇ ਹੈਲਥੀ ਵੀ ਪਰ ਕੀ ਖਾਵਾਂ ਇਹ ਸੱਮਝ ਵਿੱਚ ਨਹੀਂ ਆਉਂਦਾ ਹੈ। ਅਜਿਹੇ ਵਿੱਚ ਸਬਜੀਆਂ ਤੋਂ ਭਰਪੂਰ ਪੈਨਕੇਕ ਚੰਗਾ ਆਪਸ਼ਨ ਹੋ ਸਕਦਾ ਹੈ ਪਰ ਕੁੱਝ ਲੋਕ ਬਿਨਾਂ ਆਂਡੇ ਦਾ ਪੈਨਕੇਕ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਵੈੱਜ ਰਾਈਸ ਪੈਨਕੇਕ ਦੀ ਰੇਸਿਪੀ ਲਿਆਏ ਹਾਂ। ਇਹ ਪੈਨਕੇਕ ਕੇਵਲ 5 ਮਿੰਟ ਵਿੱਚ ਤਿਆਰ ਹੋ ਜਾਵੇਗਾ।

ਪੈਨਕੇਕ ਲਈ ਸਮੱਗਰੀ:

ਚਾਵਲ -1 ਕੱਪ (200 ਗਰਾਮ)
ਹਰੀ ਮਿਰਚ - 2 ਤੋਂ 3
ਅਦਰਕ - ½ ਇੰਚ
ਆਲੂ  (ਉੱਬਲ਼ੇ ਹੋਏ) – 2
ਗਾਜਰ - ½ ਕੱਪ
ਸ਼ਿਮਲਾ ਮਿਰਚ - ½ ਕੱਪ
ਟਮਾਟਰ  -  ½ ਕੱਪ
ਪਾਲਕ  -  ¼ ਕਪ
ਹਰਾ ਧਨੀਆ - 2-3 ਵੱਡੀ ਚੱਮਚ
ਲੂਣ-1 ਛੋਟੀ ਚੱਮਚ
ਲਾਲ ਮਿਰਚ ਧੂੜਾ - ½ ਛੋਟੀ ਚੱਮਚ
ਜੀਰਾ- ½  : ਛੋਟੀ ਚੱਮਚ
ਬੇਕਿੰਗ ਸੋਢਾ -  ¼ ਛੋਟੀ ਚੱਮਚ
ਤੇਲ - 3 - 4 ਵੱਡੀ ਚੱਮਚ

ਪੈਨਕੇਕ ਬਣਾਉਣ ਦੀ ਵਿਧੀ-
ਵੈਜ ਪੈਨਕੇਕ ਬਣਾਉਣ ਲਈ ਰਾਤ ਵਿੱਚ ਹੀ 1 ਕੱਪ ਚਾਵਲ ਭਿਉ ਕੇ ਰੱਖੋ। ਚਾਵਲ ਵਿਚੋਂ ਸਵੇਰੇ ਪਾਣੀ ਕੱਢ ਦਿਓ।ਚਾਵਲ ,  2 ਤੋਂ 3 ਹਰੀ ਮਿਰਚ ਅਤੇ ½ ਇੰਚ ਅਦਰਕ ਦੇ ਟੁਕੜੇ ਨੂੰ ਮਿਕਸੀ ਵਿੱਚ ਪਾ ਕੇ ਬਰੀਕ ਪੀਸ ਲਵੋ।
ਹੁਣ 2 ਮੀਡੀਅਮ ਸਾਈਜ ਦੇ ਉੱਬਲ਼ੇ ਹੋਏ ਆਲੂ ਨੂੰ ਕੱਦੂਕਸ ਕਰ ਮਿਕਸੀ ਵਿੱਚ ਪਾ ਕੇ ਬਰੀਕ ਪੀਸ ਲਵੋ। ਜਦੋਂ ਬੈਟਰ ਤਿਆਰ ਹੋ ਜਾਵੇ ਤਾਂ ਇਸ ਨੂੰ ਇੱਕ ਡੂੰਘੇ ਬਰਤਨ ਵਿੱਚ ਕੱਢ ਲਵੋ।ਇਸ ਵਿੱਚ ½ ਕੱਪ ਗਾਜਰ,  ½ ਸ਼ਿਮਲਾ ਮਿਰਚ,  ½ ਕੱਪ ਟਮਾਟਰ ,  ½ ਕੱਪ ਪਾਲਕ ,  2-3 ਵੱਡੀ ਚੱਮਚ ਹਰਾ ਧਨੀਆ,  1 ਛੋਟੀ ਚਮਚ ਲੂਣ,  ½ ਛੋਟੀ ਚੱਮਚ ਲਾਲ ਮਿਰਚ ਧੂੜਾ,  ½ ਛੋਟੀ ਚੱਮਚ ਜੀਰਾ ਅਤੇ ¼ ਛੋਟੀ ਚੱਮਚ ਬੇਕਿੰਗ ਸੋਡਾ ਪਾ ਕੇ ਚੱਮਚ ਨਾਲ ਮਿਕਸ ਨਾਲ ਮਿਕਸ ਕਰ ਲਵੋ।ਪੈਨ ਨੂੰ ਗੈਸ ਉੱਤੇ ਚੜਾਉ।ਇਸ ਵਿੱਚ ਤੇਲ ਪਾਕੇ ਗਰਮ ਕਰੋ।ਬਟਰ ਨੂੰ ਪੈਨ ਵਿੱਚ ਚੰਗੇ ਤਾਰੀਕੇ ਨਾਲ ਲਗਾਉ।ਪੈਨ ਕੇਕ ਨੂੰ ਢੱਕ ਕਰ 2 ਤੋਂ 3 ਮਿੰਟ ਤੱਕ ਪਕਾਉ ਇਸ ਤੋ ਬਾਅਦ ਖੋਲ ਕੇ ਦੇਖੋ ਜੇਕਰ ਪਕ ਗਿਆ ਤਾਂ ਫਿਰ ਦੂਜਾ ਪਾਸਾ ਵੀ ਪਕਾ ਲਉ।ਲਾਉ ਜੀ ਹੁਣ ਤੁਹਾਡੇ ਖਾਣ ਲਈ ਪੈਨਕੇਕ ਤਿਆਰ ਹੈ।
Published by: Anuradha Shukla
First published: September 7, 2020, 8:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading