Home /News /lifestyle /

Vehicle Insurance ਸਮੇਂ ਸਿਰ ਰੀਨਿਊ ਨਾ ਕਰਨ ‘ਤੇ ਪਵੇਗਾ ਵਾਧੂ ਖਰਚਾ, ਜਾਣੋ ਬਚਤ ਦਾ ਤਰੀਕਾ

Vehicle Insurance: ਆਪਣੇ ਵਾਹਨ ਦਾ ਬੀਮਾ (Vehicle Insurance) ਕਰਵਾਉਣਾ ਅਤੇ ਇਸਨੂੰ ਸਮੇਂ ਸਿਰ ਰੀਨਿਊ ਕਰਵਾਉਂਦੇ ਰਹਿਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਬਹੁਤ ਸਾਰੇ ਵਾਹਨ ਮਾਲਕ ਆਪਣੇ ਵਾਹਨ ਬੀਮੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਰੀਨਿਊ ਕਰਨਾ ਭੁੱਲ ਜਾਂਦੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੋਟਰ ਵਹੀਕਲ ਐਕਟ ਦੇ ਅਨੁਸਾਰ, ਸੜਕਾਂ 'ਤੇ ਵਾਹਨ ਚਲਾਉਣ ਤੋਂ ਪਹਿਲਾਂ ਥਰਡ ਪਾਰਟੀ ਬੀਮਾ (Third Party Insurance) ਕਰਵਾਉਣਾ ਜ਼ਰੂਰੀ ਹੈ। ਇਸਦਾ ਮਤਲਬ ਹੈ ਕਿ ਤੁਹਾਡੇ ਵਾਹਨ ਦਾ ਹਰ ਸਮੇਂ ਬੀਮਾ ਕੀਤਾ ਹੋਣਾ ਜ਼ਰੂਰੀ ਹੈ ਅਤੇ ਤੁਹਾਨੂੰ ਰੀਨਿਊ ਦੀ ਮਿਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਆਪਣੇ ਵਾਹਨ ਬੀਮੇ ਨੂੰ ਰੀਨਿਊ ਕਰਨਾ ਭੁੱਲ ਗਏ ਹੋ, ਤਾਂ ਬੀਮੇ ਦਾ ਬਣਦਾ ਲਾਭ ਤੁਹਾਨੂੰ ਨਹੀਂ ਮਿਲੇਗਾ। ਅਜਿਹੇ 'ਚ ਜੇਕਰ ਕੋਈ ਦੁਰਘਟਨਾ ਹੋ ਜਾਂਦੀ ਹੈ ਜਾਂ ਤੁਹਾਨੂੰ ਕਿਸੇ ਹੋਰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵਾਹਨ ਨੂੰ ਹੋਣ ਵਾਲੇ ਨੁਕਸਾਨ ਦਾ ਖਰਚਾ ਤੁਹਾਨੂੰ ਭੁਗਤਣਾ ਪਵੇਗਾ। ਜੇਕਰ ਤੁਸੀਂ ਬੀਮੇ ਤੋਂ ਬਿਨਾਂ ਡਰਾਈਵਿੰਗ ਕਰਦੇ ਪਾਏ ਜਾਂਦੇ ਹੋ, ਤਾਂ ਤੁਹਾਨੂੰ ਪਹਿਲੀ ਵਾਰ ਜੁਰਮ ਕਰਨ 'ਤੇ 2,000 ਰੁਪਏ ਜੁਰਮਾਨਾ ਜਾਂ ਤਿੰਨ ਮਹੀਨਿਆਂ ਤੱਕ ਦੀ ਕੈਦ ਹੋ ਸਕਦੀ ਹੈ।

ਇਸ ਦੇ ਨਾਲ ਹੀ ਵਾਰ-ਵਾਰ ਅਪਰਾਧ ਕਰਨ 'ਤੇ ਤੁਹਾਨੂੰ 4,000 ਰੁਪਏ ਜੁਰਮਾਨਾ ਜਾਂ ਤਿੰਨ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਇਸ ਲਈ ਸਭ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਬੀਮਾ ਕਵਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਆਪਣਾ ਵਾਹਨ ਚਲਾਉਣ ਤੋਂ ਬਚੋ ਜਾਂ ਅੰਤਿਮ ਮਿਤੀ ਦੇ ਅੰਦਰ ਅੰਦਰ ਬੀਮਾ ਰੀਨਿਊ ਕਰਵਾ ਲਵੋ।

ਮਿਆਦ ਪੁੱਗਣ ‘ਤੇ ਬੀਮਾ ਪਾਲਿਸੀ ਰੀਨਿਊ ਕਰਨ ਦਾ ਢੰਗ

ਜਦੋਂ ਬੀਮੇ ਦੀ ਮਿਆਦ ਖਤਮ ਹੋ ਜਾਂਦੀ ਹੈ, ਕੰਪਨੀਆਂ ਵਾਹਨ ਦੀ ਦੁਬਾਰਾ ਜਾਂਚ ਕਰਦੀਆਂ ਹਨ। ਇਸ ਲਈ ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਬੀਮੇ ਦੀਆਂ ਸ਼ਰਤਾਂ ਤੇ ਲਾਭਾਂ ਨੂੰ ਦੁਬਾਰਾ ਜਾਂਚ ਕਰੋ। ਜੇਕਰ ਤੁਸੀਂ ਆਪਣੀ ਪਾਲਿਸੀ ਨੂੰ ਰੀਨਿਊ ਕਰਨ ਤੋਂ ਖੁੰਝ ਗਏ ਹੋ, ਤਾਂ ਤੁਰੰਤ ਆਪਣੇ ਬੀਮਾਕਰਤਾ ਨਾਲ ਸੰਪਰਕ ਕਰੋ। ਜੇਕਰ ਤੁਸੀਂ ਕਿਸੇ ਬੀਮਾ ਏਜੰਟ ਰਾਹੀਂ ਪਾਲਿਸੀ ਖਰੀਦੀ ਹੈ, ਤਾਂ ਤੁਸੀਂ ਅੱਗੇ ਦੀ ਪ੍ਰਕਿਰਿਆ ਲਈ ਉਸ ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਪਾਲਿਸੀ ਆਨਲਾਈਨ ਖਰੀਦੀ ਹੈ, ਤਾਂ ਤੁਸੀਂ ਆਪਣੇ ਬੀਮਾਕਰਤਾ ਦੀ ਵੈੱਬਸਾਈਟ 'ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਨੋ ਕਲੇਮ ਬੋਨਸ ਲਈ 90 ਦਿਨਾਂ ਦੇ ਅੰਦਰ ਰੀਨਿਊ ਕਰੋ

ਨੋ ਕਲੇਮ ਬੋਨਸ (NCB) ਤੁਹਾਡੀ ਵਿਆਪਕ ਮੋਟਰ ਬੀਮਾ ਪਾਲਿਸੀ ਦਾ ਇੱਕ ਮਹੱਤਵਪੂਰਨ ਤੱਤ ਹੈ, ਜੋ ਤੁਹਾਡੇ ਪ੍ਰੀਮੀਅਮ ਨੂੰ ਕਾਫੀ ਹੱਦ ਤੱਕ ਘਟਾਉਣ ਵਿੱਚ ਮਦਦ ਕਰਦਾ ਹੈ। NCB ਛੋਟ 20 ਪ੍ਰਤੀਸ਼ਤ ਤੋਂ ਸ਼ੁਰੂ ਹੁੰਦੀ ਹੈ ਅਤੇ ਸਾਲਾਂ ਵਿੱਚ ਹੌਲੀ ਹੌਲੀ 50 ਪ੍ਰਤੀਸ਼ਤ ਤੱਕ ਵਧ ਜਾਂਦੀ ਹੈ। ਜੇਕਰ ਤੁਸੀਂ ਪਾਲਿਸੀ ਦੀ ਮਿਆਦ ਪੁੱਗਣ ਤੋਂ ਬਾਅਦ 90 ਦਿਨਾਂ ਦੇ ਅੰਦਰ ਪਾਲਿਸੀ ਨੂੰ ਰੀਨਿਊ ਕਰਦੇ ਹੋ ਤਾਂ ਤੁਸੀਂ ਆਪਣੇ NCB ਦਾ ਲਾਭ ਪ੍ਰਾਪਤ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਦੇਣੇ ਪੈਣਗੇ। ਕਿਉਂਕਿ NCB ਬੀਮਾ ਪ੍ਰੀਮੀਅਮ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ, ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਇਸ ਮਿਆਦ ਦੇ ਅੰਦਰ ਆਪਣੀ ਪਾਲਿਸੀ ਨੂੰ ਰੀਨਿਊ ਕਰੋ ਅਤੇ ਛੋਟ ਦਾ ਲਾਭ ਉਠਾਓ।
Published by:rupinderkaursab
First published:

Tags: Auto, Auto industry, Auto news, Automobile, Insurance, Insurance Policy

ਅਗਲੀ ਖਬਰ