• Home
  • »
  • News
  • »
  • lifestyle
  • »
  • VEHICLE SALES SLOWED DOWN IN THE LAST FINANCIAL YEAR TWO WHEELER SALES FELL TO A 10 YEAR LOW GH RUP AS

ਦੋ ਪਹੀਆ ਵਾਹਨਾਂ ਦੀ ਵਿਕਰੀ 'ਚ ਭਾਰੀ ਗਿਰਾਵਟ, 10 ਸਾਲ ਦੇ ਹੇਠਲੇ ਪੱਧਰ ਤੱਕ ਪਹੁੰਚੀ

ਪਿਛਲੇ ਵਿੱਤੀ ਸਾਲ 2021-22 ਵਿੱਚ ਦੇਸ਼ ਵਿੱਚ ਵਾਹਨਾਂ ਦੀ ਥੋਕ ਵਿਕਰੀ ਦੀ ਰਫ਼ਤਾਰ ਸੁਸਤ ਰਹੀ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ 'ਚ ਵਾਹਨਾਂ ਦੀ ਕੁੱਲ ਥੋਕ ਵਿਕਰੀ 'ਚ ਪਿਛਲੇ ਵਿੱਤੀ ਸਾਲ ਵਿੱਚ ਛੇ ਫੀਸਦੀ ਦੀ ਗਿਰਾਵਟ ਆਈ ਹੈ। ਦੂਜੇ ਪਾਸੇ ਦੋਪਹੀਆ ਵਾਹਨਾਂ ਦੀ ਵਿਕਰੀ 10 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ।

ਦੋ ਪਹੀਆ ਵਾਹਨਾਂ ਦੀ ਵਿਕਰੀ 'ਚ ਭਾਰੀ ਗਿਰਾਵਟ, 10 ਸਾਲ ਦੇ ਹੇਠਲੇ ਪੱਧਰ ਤੱਕ ਪਹੁੰਚੀ

  • Share this:
ਪਿਛਲੇ ਵਿੱਤੀ ਸਾਲ 2021-22 ਵਿੱਚ ਦੇਸ਼ ਵਿੱਚ ਵਾਹਨਾਂ ਦੀ ਥੋਕ ਵਿਕਰੀ ਦੀ ਰਫ਼ਤਾਰ ਸੁਸਤ ਰਹੀ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ 'ਚ ਵਾਹਨਾਂ ਦੀ ਕੁੱਲ ਥੋਕ ਵਿਕਰੀ 'ਚ ਪਿਛਲੇ ਵਿੱਤੀ ਸਾਲ ਵਿੱਚ ਛੇ ਫੀਸਦੀ ਦੀ ਗਿਰਾਵਟ ਆਈ ਹੈ। ਦੂਜੇ ਪਾਸੇ ਦੋਪਹੀਆ ਵਾਹਨਾਂ ਦੀ ਵਿਕਰੀ 10 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ।

ਸਿਆਮ ਦੇ ਅਨੁਸਾਰ, ਪਿਛਲੇ ਵਿੱਤੀ ਸਾਲ ਵਿੱਚ ਸ਼੍ਰੇਣੀਆਂ ਵਿੱਚ ਵਾਹਨਾਂ ਦੀ ਕੁੱਲ ਵਿਕਰੀ ਘਟ ਕੇ 1,75,13,596 ਯੂਨਿਟ ਰਹਿ ਗਈ ਹੈ। 2020-21 ਵਿੱਚ ਵਾਹਨਾਂ ਦੀ ਵਿਕਰੀ ਦਾ ਕੁੱਲ ਅੰਕੜਾ 1,86,20,233 ਯੂਨਿਟ ਸੀ। ਸਿਆਮ ਦੇ ਅੰਕੜਿਆਂ ਮੁਤਾਬਕ ਪਿਛਲੇ ਵਿੱਤੀ ਸਾਲ 'ਚ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ 10 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਦੂਜੇ ਪਾਸੇ, ਯਾਤਰੀ ਵਾਹਨਾਂ ਦੀ ਥੋਕ ਵਿਕਰੀ 2017-18 ਅਤੇ 2018-19 ਦੇ ਪੱਧਰ ਤੋਂ ਘੱਟ ਰਹੀ। ਜੇਕਰ 2020-21 ਨੂੰ ਛੱਡ ਦਿੱਤਾ ਜਾਵੇ ਤਾਂ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਦਾ ਅੰਕੜਾ 19 ਸਾਲਾਂ ਵਿੱਚ ਸਭ ਤੋਂ ਘੱਟ ਹੈ।

ਸਕੂਟਰਾਂ ਦੀ ਵਿਕਰੀ ਘਟੀ
ਸਿਆਮ ਦੇ ਅੰਕੜਿਆਂ ਦੇ ਅਨੁਸਾਰ, ਮਾਰਚ 2022 ਵਿੱਚ ਦੇਸ਼ ਵਿੱਚ ਕੁੱਲ ਯਾਤਰੀ ਵਾਹਨਾਂ ਦੀ ਵਿਕਰੀ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਚਾਰ ਫੀਸਦੀ ਘੱਟ ਕੇ 2,79,501 ਯੂਨਿਟ ਰਹਿ ਗਈ। ਮਾਰਚ, 2021 ਵਿੱਚ ਯਾਤਰੀ ਵਾਹਨਾਂ ਦੀ ਵਿਕਰੀ 2,90,939 ਯੂਨਿਟ ਰਹੀ। ਮਾਰਚ 'ਚ ਦੋਪਹੀਆ ਵਾਹਨਾਂ ਦੀ ਵਿਕਰੀ 21 ਫੀਸਦੀ ਘੱਟ ਕੇ 11,84,210 ਯੂਨਿਟ ਰਹੀ। ਮਾਰਚ 2021 ਵਿੱਚ, ਦੋ ਪਹੀਆ ਵਾਹਨਾਂ ਦੀ ਵਿਕਰੀ 14,96,806 ਯੂਨਿਟ ਰਹੀ। ਇਸ ਸਮੇਂ ਦੌਰਾਨ ਮੋਟਰਸਾਈਕਲਾਂ ਦੀ ਵਿਕਰੀ 9,93,996 ਯੂਨਿਟਾਂ ਤੋਂ 21 ਫੀਸਦੀ ਘੱਟ ਕੇ 7,86,479 ਯੂਨਿਟ ਰਹਿ ਗਈ। ਸਕੂਟਰਾਂ ਦੀ ਵਿਕਰੀ ਵੀ 21 ਫੀਸਦੀ ਘੱਟ ਕੇ 3,60,082 ਯੂਨਿਟ ਰਹੀ। ਦੋਪਹੀਆ ਵਾਹਨ ਕੰਪਨੀਆਂ ਨੇ ਇੱਕ ਸਾਲ ਪਹਿਲਾਂ ਇਸੇ ਮਹੀਨੇ 4,58,122 ਸਕੂਟਰ ਵੇਚੇ ਸਨ।

ਵਪਾਰਕ ਵਾਹਨਾਂ ਦੀ ਵਿਕਰੀ ਘਟੀ
ਇਸ ਦੇ ਨਾਲ ਹੀ ਵਪਾਰਕ ਵਾਹਨਾਂ ਦੀ ਵਿਕਰੀ ਵੀ ਪਿਛਲੇ ਵਿੱਤੀ ਸਾਲ 'ਚ ਪੰਜ ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਅੰਕੜਿਆਂ ਦੇ ਅਨੁਸਾਰ, ਪੂਰੇ ਵਿੱਤੀ ਸਾਲ 2021-22 ਵਿੱਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 13 ਪ੍ਰਤੀਸ਼ਤ ਵੱਧ ਕੇ 30,69,499 ਵਾਹਨ ਹੋ ਗਈ, ਜਦੋਂ ਕਿ 2020-21 ਵਿੱਚ 27,11,457 ਵਾਹਨ ਸਨ। ਹਾਲਾਂਕਿ ਕੁੱਲ ਮਿਲਾ ਕੇ ਦੋਪਹੀਆ ਵਾਹਨਾਂ ਦੀ ਵਿਕਰੀ 11 ਫੀਸਦੀ ਘੱਟ ਕੇ 1,34,66,412 ਇਕਾਈ ਰਹਿ ਗਈ ਹੈ। ਪਿਛਲੇ ਵਿੱਤੀ ਸਾਲ 'ਚ ਦੋਪਹੀਆ ਵਾਹਨਾਂ ਦੀ ਵਿਕਰੀ 1,51,20,783 ਯੂਨਿਟ ਰਹੀ ਸੀ। ਵਿੱਤੀ ਸਾਲ ਦੌਰਾਨ ਤਿੰਨ ਪਹੀਆ ਵਾਹਨਾਂ ਦੀ ਵਿਕਰੀ ਵੱਧ ਕੇ 2,60,995 ਇਕਾਈ ਹੋ ਗਈ ਜਦੋਂ ਕਿ ਪਿਛਲੇ ਵਿੱਤੀ ਸਾਲ ਵਿਚ ਇਹ 2,19,446 ਇਕਾਈ ਸੀ। ਵਪਾਰਕ ਵਾਹਨਾਂ ਦੀ ਵਿਕਰੀ 5,68,559 ਯੂਨਿਟਾਂ ਤੋਂ ਵੱਧ ਕੇ 7,16,566 ਯੂਨਿਟ ਹੋ ਗਈ।

ਕੁੱਲ ਬਰਾਮਦ ਵਧੀ ਹੈ
ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਵਿੱਚ ਕੁੱਲ ਆਟੋ ਉਦਯੋਗ ਦੀ ਵਿਕਰੀ ਵਿੱਚ ਛੇ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।ਹਾਲਾਂਕਿ, ਪਿਛਲੇ ਵਿੱਤੀ ਸਾਲ ਵਿੱਚ, ਦੇਸ਼ ਤੋਂ ਵਾਹਨਾਂ ਦੀ ਕੁੱਲ ਬਰਾਮਦ 2020-21 ਵਿੱਚ 41,34,047 ਇਕਾਈਆਂ ਤੋਂ ਵੱਧ ਕੇ 56,17,246 ਯੂਨਿਟ ਹੋ ਗਈ ਹੈ।

ਸਰਕਾਰੀ ਰਿਆਇਤਾਂ ਤੋਂ ਲਾਭ
ਸਿਆਮ ਦੇ ਪ੍ਰਧਾਨ ਕੇਨਿਚੀ ਆਯੁਕਾਵਾ ਨੇ ਕਿਹਾ ਕਿ ਪਿਛਲਾ ਸਾਲ ਉਦਯੋਗ ਲਈ ਵੱਡੀ ਚੁਣੌਤੀ ਰਿਹਾ ਹੈ। ਇਸ ਦੌਰਾਨ ਇੰਡਸਟਰੀ ਨੂੰ ਵੀ ਨਵਾਂ ਸਬਕ ਸਿੱਖਣ ਨੂੰ ਮਿਲਿਆ। ਆਯੁਕਾਵਾ ਨੇ ਕਿਹਾ ਕਿ ਭਾਰਤੀ ਆਟੋ ਉਦਯੋਗ ਨੇ ਵਿਕਰੀ ਨੂੰ ਕਾਇਮ ਰੱਖਣ ਲਈ ਇਨ੍ਹਾਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕੀਤਾ। ਇਸ ਦੌਰਾਨ, ਸਰਕਾਰ ਨੇ ਉਤਪਾਦਨ ਅਧਾਰਤ ਪ੍ਰੋਤਸਾਹਨ (ਪੀ.ਐਲ.ਆਈ.) ਸਕੀਮ, ਫੇਮ ਸਕੀਮ ਦੇ ਵਿਸਤਾਰ ਰਾਹੀਂ ਉਦਯੋਗ ਨੂੰ ਸਮਰਥਨ ਦਿੱਤਾ।
Published by:rupinderkaursab
First published: