HOME » NEWS » Life

ਬਿਨਾਂ FASTag ਵਾਲੇ ਵਾਹਨਾਂ ਨੂੰ ਵੱਡੀ ਰਾਹਤ, 15 ਫਰਵਰੀ ਤੱਕ ਨਗਦ ਅਦਾਇਗੀ ਕਰ ਸਕਣਗੇ

News18 Punjabi | News18 Punjab
Updated: January 13, 2021, 2:36 PM IST
share image
ਬਿਨਾਂ FASTag ਵਾਲੇ ਵਾਹਨਾਂ ਨੂੰ ਵੱਡੀ ਰਾਹਤ,  15 ਫਰਵਰੀ ਤੱਕ ਨਗਦ ਅਦਾਇਗੀ ਕਰ ਸਕਣਗੇ
ਬਿਨਾਂ FASTag ਵਾਲੇ ਵਾਹਨਾਂ ਨੂੰ ਵੱਡੀ ਰਾਹਤ, 15 ਫਰਵਰੀ ਤੱਕ ਨਗਦ ਅਦਾਇਗੀ ਕਰ ਸਕਣਗੇ

  • Share this:
  • Facebook share img
  • Twitter share img
  • Linkedin share img
ਕੇਂਦਰ ਸਰਕਾਰ ਨੇ ਬਿਨਾਂ FASTag ਵਾਲੇ ਵਾਹਨਾਂ ਨੂੰ ਰਾਹਤ ਦਿੱਤੀ ਹੈ। ਅਜਿਹੇ ਵਾਹਨ ਹੁਣ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਿਆਂ ਤੋਂ 15 ਫਰਵਰੀ ਤੱਕ ਨਗਦ ਅਦਾਇਗੀ ਕਰ ਸਕਣਗੇ। 16 ਫਰਵਰੀ ਤੋਂ ਸਾਰੇ ਟੋਲ ਪਲਾਜ਼ਿਆਂ ਉਤੇ FASTag ਲਾਜ਼ਮੀ ਕਰਨ ਦਾ ਫੈਸਲਾ ਕੀਤਾ ਗਿਆ ਹੈ, ਭਾਵ ਕੈਸ਼ ਲੇਨ ਬੰਦ ਹੋ ਜਾਣਗੀਆਂ।

ਇਸ ਦੇ ਨਾਲ ਹੀ ਸਰਕਾਰ ਬਿਨਾਂ FASTag ਵਾਲੇ ਵਾਹਨਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਵੀ ਕਰ ਰਹੀ ਹੈ। ਸਰਕਾਰ ਨੇ ਇਸ ਤੋਂ ਪਹਿਲਾਂ 1 ਜਨਵਰੀ ਤੋਂ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ‘ਤੇ ਕੈਸ਼ ਲੇਨ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ ਪਰ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਤਰੀਕ ਨੂੰ 15 ਫਰਵਰੀ ਤੱਕ ਵਧਾ ਦਿੱਤਾ ਗਿਆ ਹੈ।

ਦੋ ਪਹੀਆ ਵਾਹਨਾਂ ਨੂੰ ਛੱਡ ਕੇ ਕਾਰਾਂ, ਬੱਸਾਂ, ਟਰੱਕਾਂ ਜਾਂ ਹੋਰ ਕਿਸਮਾਂ ਦੀਆਂ ਨਿੱਜੀ ਅਤੇ ਵਪਾਰਕ ਗੱਡੀਆਂ ਨੂੰ ਟੋਲ ਪਲਾਜ਼ਾ ਤੋਂ ਲੰਘਦਿਆਂ ਲਾਜ਼ਮੀ ਤੌਰ 'ਤੇ FASTag ਲਗਵਾਉਣਾ ਪਵੇਗਾ। ਵਾਹਨ ਮਾਲਕਾਂ ਕੋਲ FASTag ਖਰੀਦਣ ਲਈ ਬਹੁਤ ਸਾਰੇ ਵਿਕਲਪ ਹਨ। ਇਹ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗ ਦੇ ਕਿਸੇ ਵੀ ਟੋਲ ਪਲਾਜ਼ਾ ਤੋਂ ਖਰੀਦਿਆ ਜਾ ਸਕਦਾ ਹੈ।
ਇਸ ਦੇ ਲਈ ਤੁਹਾਨੂੰ ਆਪਣੀ ਵਾਹਨ ਦੀ ਆਰਸੀ ਦਿਖਾਉਣੀ ਪਏਗੀ। ਇਸ ਤੋਂ ਇਲਾਵਾ ਤੁਸੀਂ ਫਾਸਟੈਗ ਬੈਂਕਾਂ, ਅਮੇਜ਼ਨ, ਪੇਟੀਐਮ, ਏਅਰਟੈੱਲ ਪੇਮੈਂਟ ਬੈਂਕ ਆਦਿ ਤੋਂ ਵੀ ਖਰੀਦ ਸਕਦੇ ਹੋ। ਬੈਂਕਾਂ ਵਿੱਚ, ਤੁਸੀਂ ਐਸਬੀਆਈ, ਐਚਡੀਐਫਸੀ, ਆਈਸੀਆਈਸੀਆਈ, ਐਕਸਿਸ ਬੈਂਕ ਅਤੇ ਕੋਟਕ ਬੈਂਕ ਤੋਂ ਫਾਸਟੈਗ ਖਰੀਦ ਸਕਦੇ ਹੋ।
Published by: Gurwinder Singh
First published: January 13, 2021, 2:35 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading