Home /News /lifestyle /

ਟਰੇਨਾਂ 'ਚ ਵਾਧੂ ਚਾਰਜ ਲੈਣ ਵਾਲੇ ਵਿਕਰੇਤਾਵਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, IRCTC ਨੇ ਕੀਤੀ ਤਿਆਰੀ

ਟਰੇਨਾਂ 'ਚ ਵਾਧੂ ਚਾਰਜ ਲੈਣ ਵਾਲੇ ਵਿਕਰੇਤਾਵਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, IRCTC ਨੇ ਕੀਤੀ ਤਿਆਰੀ

  ਟਰੇਨਾਂ 'ਚ ਵਾਧੂ ਚਾਰਜ ਲੈਣ ਵਾਲੇ ਵਿਕਰੇਤਾਵਾਂ 'ਤੇ IRCTC ਕੱਸੇਗਾ ਸ਼ਿਕੰਜਾ 
  ਟਰੇਨਾਂ 'ਚ ਵਾਧੂ ਚਾਰਜ ਲੈਣ ਵਾਲੇ ਵਿਕਰੇਤਾਵਾਂ 'ਤੇ IRCTC ਕੱਸੇਗਾ ਸ਼ਿਕੰਜਾ

ਟਰੇਨਾਂ 'ਚ ਵਾਧੂ ਚਾਰਜ ਲੈਣ ਵਾਲੇ ਵਿਕਰੇਤਾਵਾਂ 'ਤੇ IRCTC ਕੱਸੇਗਾ ਸ਼ਿਕੰਜਾ ਟਰੇਨਾਂ 'ਚ ਵਾਧੂ ਚਾਰਜ ਲੈਣ ਵਾਲੇ ਵਿਕਰੇਤਾਵਾਂ 'ਤੇ IRCTC ਕੱਸੇਗਾ ਸ਼ਿਕੰਜਾ

ਰੇਲ ਗੱਡੀਆਂ 'ਚ ਖਾਣ-ਪੀਣ ਦੀਆਂ ਵਸਤਾਂ 'ਤੇ ਵਿਕਰੇਤਾਵਾਂ ਵੱਲੋਂ ਲਏ ਜਾਂਦੇ ਓਵਰਚਾਰਜ ਕਾਰਨ ਯਾਤਰੀ ਪ੍ਰੇਸ਼ਾਨ ਰਹਿੰਦੇ ਹਨ।ਯਾਤਰੀ ਅਕਸਰ ਇਸ ਤਰ੍ਹਾਂ ਦੀ ਸ਼ਿਕਾਇਤ ਕਰਦੇ ਹਨ। ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (Indian Railway Catering And Toursiam Corporation) ਨੇ ਇਨ੍ਹਾਂ ਵੈਂਡਰਾਂ 'ਤੇ ਲਗਾਮ ਲਗਾਉਣ ਦੀ ਤਿਆਰੀ ਕਰ ਲਈ ਹੈ, ਤਾਂ ਜੋ ਵਿਕਰੇਤਾ ਓਵਰਚਾਰਜ ਨਾ ਵਸੂਲਣ।

ਹੋਰ ਪੜ੍ਹੋ ...
  • Share this:

IRCTC ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਹੌਲੀ-ਹੌਲੀ, ਇਹ ਵਿਵਸਥਾ IRCTC ਦੁਆਰਾ ਕੇਟਰਿੰਗ ਸਹੂਲਤ ਵਾਲੀਆਂ ਸਾਰੀਆਂ ਟ੍ਰੇਨਾਂ ਵਿੱਚ ਲਾਗੂ ਕੀਤੀ ਜਾਵੇਗੀ।

ਪ੍ਰੀਮੀਅਮ ਟਰੇਨਾਂ ਭਾਵ ਰਾਜਧਾਨੀ (Rajdhani), ਸ਼ਤਾਬਦੀ (Shatabadi), ਤੇਜਸ (Teja) ਵਿੱਚ ਰਿਜ਼ਰਵੇਸ਼ਨ ਦੇ ਨਾਲ-ਨਾਲ ਕੇਟਰਿੰਗ ਵੀ ਬੁੱਕ ਕੀਤੀ ਜਾਂਦੀ ਹੈ। ਪਰ ਕਈ ਟਰੇਨਾਂ ਅਜਿਹੀਆਂ ਹਨ, ਜਿਨ੍ਹਾਂ 'ਚ ਰਿਜ਼ਰਵੇਸ਼ਨ ਦੌਰਾਨ ਖਾਣਾ ਬੁੱਕ ਨਹੀਂ ਕੀਤਾ ਜਾਂਦਾ, ਪਰ ਟਰੇਨ 'ਚ ਪੈਂਟਰੀ ਕਾਰ ਹੁੰਦੀ ਹੈ, ਜਿਸ 'ਚ ਕੇਟਰਿੰਗ ਉਪਲਬਧ ਹੁੰਦੀ ਹੈ, ਜਿਨ੍ਹਾਂ ਟਰੇਨਾਂ 'ਚ ਪੈਂਟਰੀ ਕਾਰ ਨਹੀਂ ਹੁੰਦੀ, ਉਨ੍ਹਾਂ 'ਚ ਰੇਲਗੱਡੀਆਂ ਵਿੱਚ IRCTC(Indian Railway Catering And Toursiam Corporation) ਦੀ ਵਿਕਰੇਤਾ ਵੈਂਡਰ ਬੇਸ ਰਸੋਈ ਤੋਂ ਖਾਣਾ ਲਿਆ ਜਾਂਦਾ ਹੈ।

ਇਹ ਵਿਕਰੇਤਾ ਕਈ ਵਾਰ ਸਵਾਰੀਆਂ ਤੋਂ ਓਵਰਚਾਰਜ ਵਸੂਲਦੇ ਹਨ। ਹਾਲਾਂਕਿ ਇਹ ਲੋਕ ਕਾਰਡ ਸਵੈਪ ਮਸ਼ੀਨ ਆਪਣੇ ਕੋਲ ਰੱਖਦੇ ਹਨ ਪਰ ਬਹੁਤ ਸਾਰੇ ਯਾਤਰੀ ਕਾਰਡ ਨਾਲ ਭੁਗਤਾਨ ਨਹੀਂ ਕਰਨਾ ਚਾਹੁੰਦੇ ਹਨ। ਅਜਿਹੇ ਯਾਤਰੀ ਨਕਦੀ ਦਿੰਦੇ ਹਨ, ਜਿਸ ਵਿਚ ਓਵਰਚਾਰਜ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਯਾਤਰੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਦੇਣ ਅਤੇ ਵਿਕਰੇਤਾਵਾਂ 'ਤੇ ਲਗਾਮ ਲਗਾਉਣ ਲਈ IRCTC ਨੇ ਮੇਨੂ ਕਾਰਡ 'ਚ QR ਕੋਡ ਪ੍ਰਿੰਟ ਕਰਵਾ ਲਿਆ ਹੈ। ਇਸ ਦੇ ਨਾਲ ਹੀ ਵਿਕਰੇਤਾ QR ਕੋਡ ਕਾਰਡ ਵੀ ਪਾਉਣਗੇ, ਤਾਂ ਜੋ ਯਾਤਰੀਆਂ ਨੂੰ QR ਕੋਡ ਨਾ ਪੁੱਛਣਾ ਪਵੇ। ਕੋਈ ਵੀ ਵਸਤੂ ਖਰੀਦਣ ਤੋਂ ਬਾਅਦ, ਯਾਤਰੀ ਮੇਨੂ ਕਾਰਡ 'ਤੇ QR ਕੋਡ 'ਤੇ ਭੁਗਤਾਨ ਕਰਨ ਦੇ ਯੋਗ ਹੋਣਗੇ।

ਇਹ ਵਿਵਸਥਾ IRCTC ਦੀਆਂ ਸਾਰੀਆਂ ਟ੍ਰੇਨਾਂ ਵਿੱਚ ਲਾਗੂ ਹੋਵੇਗੀ। ਨਵੀਂ ਪ੍ਰਣਾਲੀ ਸੰਪੂਰਨ ਕ੍ਰਾਂਤੀ ਐਕਸਪ੍ਰੈਸ ਤੋਂ ਸ਼ੁਰੂ ਕੀਤੀ ਗਈ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਸਾਰੀਆਂ ਟਰੇਨਾਂ 'ਚ ਇਹ ਸਿਸਟਮ ਲਾਗੂ ਕੀਤਾ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਓਵਰਚਾਰਜ ਤੋਂ ਰਾਹਤ ਮਿਲੇਗੀ।
Published by:rupinderkaursab
First published:

Tags: Indian Railways, IRCTC, Railwaystations, Tourism

ਅਗਲੀ ਖਬਰ