Home /News /lifestyle /

VIDEO: ਹਾਥੀ ਦੇ ਹਮਲੇ ਤੋਂ ਡ੍ਰਾਈਵਰ ਦੀ ਸਮਝਦਾਰੀ ਨੇ ਬਚਾਈ ਜਾਨ, ਵੀਡੀਓ ਵਾਇਰਲ

VIDEO: ਹਾਥੀ ਦੇ ਹਮਲੇ ਤੋਂ ਡ੍ਰਾਈਵਰ ਦੀ ਸਮਝਦਾਰੀ ਨੇ ਬਚਾਈ ਜਾਨ, ਵੀਡੀਓ ਵਾਇਰਲ

elephant attack

elephant attack

ਜਾਨਵਰਾਂ ਨਾਲ ਇਨਸਾਨਾਂ ਦਾ ਪਿਆਰ ਕਈ ਵਾਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਬੱਚੇ ਵੀ ਚਿੜਿਆ ਘਰਾਂ ਵਿੱਚ ਜਾ ਕੇ ਜਾਨਵਰਾਂ ਨੂੰ ਦੇਖਣਾ ਪਸੰਦ ਕਰਦੇ ਹਨ ਤੇ ਖੁਸ਼ ਹੁੰਦੇ ਹਨ। ਪਰ ਅਜੋਕੇ ਸਮੇਂ ਵਿੱਚ ਜੰਗਲੀ ਜਾਨਵਰਾਂ ਨੂੰ ਦੇਖਣ ਲਈ ਖਾਸ ਤਰ੍ਹਾਂ ਦੀ ਟੂਰਿਸਟ ਗੱਡੀ ਵਿੱਚ ਲੋਕਾਂ ਨੂੰ ਜੰਗਲ ਦੀ ਸੈਰ ਕਰਵਾਈ ਜਾਂਦੀ ਹੈ। ਕਿਉਂਕਿ ਜੰਗਲ ਜਾਨਵਰਾਂ ਦਾ ਘਰ ਹੁੰਦਾ ਹੈ ਇਸ ਲਈ ਆਮ ਲੋਕ ਜੰਗਲ ਵਿਚੋਂ ਗੁਜ਼ਰਨ ਬਾਰੇ ਵੀ ਨਹੀਂ ਸੋਚਦੇ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਹਾਥੀ ਜੰਗਲ ਵਿੱਚ ਇੱਕ ਟੂਰਿਸਟ ਕਾਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਾਰ ਡ੍ਰਾਈਵਰ ਦੀ ਸਮਝਦਾਰੀ ਨਾਲ ਲੋਕਾਂ ਦੀ ਜਾਨ ਬੱਚ ਜਾਂਦੀ ਹੈ।

ਹੋਰ ਪੜ੍ਹੋ ...
  • Share this:

    ਬਹੁਤ ਸਾਰੇ ਲੋਕ ਜੰਗਲੀ ਜਾਨਵਰਾਂ ਨੂੰ ਦੇਖਣਾ ਪਸੰਦ ਕਰਦੇ ਹਨ ਪਰ ਇਹ ਖਤਰਨਾਕ ਵੀ ਹੋ ਸਕਦਾ ਹੈ ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ। ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਜੰਗਲ ਵਿੱਚ ਲੋਕਾਂ ਨਾਲ ਸਵਾਰ ਕਾਰ ਨੂੰ ਹਾਥੀ ਨੇ ਕਿਸ ਤਰ੍ਹਾਂ ਦੌੜਾਇਆ ਹੈ। ਹਾਲਾਂਕਿ ਇਹ ਦ੍ਰਿਸ਼ ਦੇਖਣ ਬਹੁਤ ਭਿਆਨਕ ਸੀ ਤੇ ਕਾਰ ਵਿੱਚ ਸਵਾਰ ਲੋਕਾਂ ਦੇ ਸਾਹ ਸੁੱਕ ਗਏ ਸਨ। ਹਾਥੀ ਨੂੰ ਆਪਣੇ ਵੱਲ ਦੌੜਦੇ ਹੋਏ ਦੇਖ ਡ੍ਰਾਈਵਰ ਨੂੰ ਕਾਰ ਪਿੱਛੇ ਕਰਨੀ ਪਈ ਤੇ ਫਿਰ ਉਨ੍ਹਾਂ ਦੀ ਜਾਨ ਬਚੀ। ਇਹ ਵੀਡੀਓ ਆਈਏਐਸ (IAS) ਅਧਿਕਾਰੀ ਸੁਪ੍ਰੀਆ ਸਾਹੂ ਨੇ ਹਾਲ ਹੀ ਵਿੱਚ ਆਪਣੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

    ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਵਿੱਚ ਇੱਕ ਹਾਥੀ ਦੌੜਦਾ ਹੋਇਆ ਕਾਰ ਵੱਲ ਆ ਰਿਹਾ ਦਿਖਾਈ ਦੇ ਰਿਹਾ ਹੈ ਤੇ ਕਾਰ ਡ੍ਰਾਈਵਰ ਰਿਵਰਸ ਗੇਅਰ ਵਿੱਚ ਗੱਡੀ ਨੂੰ ਪਿੱਛੇ ਕਰ ਰਿਹਾ ਹੈ। ਵੀਡੀਓ ਵਿੱਚ ਜ਼ਾਹਰ ਹੋ ਰਿਹਾ ਹੈ ਕਿ ਹਾਥੀ ਉਨ੍ਹਾਂ 'ਤੇ ਹਮਲਾ ਕਰਨ ਲਈ ਆ ਰਿਹਾ ਹੈ ਪਰ ਡ੍ਰਾਈਵਰ ਵੱਲੋਂ ਪੁੱਠੀ ਗੱਡੀ ਚਲਾਈ ਗਈ ਤਾਂ ਹਾਥੀ ਸ਼ਾਂਤ ਹੋ ਗਿਆ ਅਤੇ ਵਾਪਸ ਜੰਗਲ ਵਿੱਚ ਚਲਾ ਗਿਆ। ਪਰ ਜੇਕਰ ਹਾਥੀ ਹਮਲਾ ਕਰਨ ਵਿੱਚ ਕਾਮਯਾਬ ਹੋ ਜਾਂਦਾ ਤਾਂ ਇਨ੍ਹਾਂ ਕਾਰ ਸਵਾਰਾਂ ਦੀ ਜਾਨ ਜਾ ਸਕਦੀ ਸੀ। ਹਾਥੀ ਦੇ ਮੁੜਨ ਤੋਂ ਬਾਅਦ ਕਾਰ ਰੋਕੀ ਗਈ ਤੇ ਉਸ ਦੌਰਾਨ ਡ੍ਰਾਈਵਰ ਦੇ ਨਾਲ ਬੈਠੇ ਇੱਕ ਵਿਅਕਤੀ ਦੀ ਸ਼ਕਲ ਤੇ ਉਸ ਦੀ ਪ੍ਰਤੀਕਿਰਿਆ ਤੋਂ ਸਾਫ ਪਤਾ ਚੱਲ ਰਿਹਾ ਸੀ ਕਿ ਉਸ ਕਿਸ ਮੁਸੀਬਤ ਤੋਂ ਬਚੇ ਹਨ।

    ਹਮਲਾ ਕਰਨ ਦੀ ਵੀਡੀਓ ਤੇ ਪ੍ਰਤੀਕਿਰਿਆਵਾਂ

    ਇਸ ਵੀਡੀਓ ਨੂੰ ਸਾਂਝਾ ਕਰਨ ਵਾਲੀ ਆਈਏਐਸ ਅਧਿਕਾਰੀ ਸੁਪ੍ਰੀਆ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਹ ਵੀਡੀਓ ਦੱਖਣੀ ਭਾਰਤ ਦੇ ਕਬਿਨੀ ਜੰਗਲ ਦਾ ਹੈ,ਜਿਥੇ ਹਾਥੀ ਤੇਜ਼ ਰਫਤਾਰ ਨਾਲ ਗੱਡੀ ਵੱਲ ਦੌੜਦਾ ਆ ਰਿਹਾ ਹੈ। ਕੈਪਸ਼ਨ ਦੇ ਵਿੱਚ ਸੁਪ੍ਰੀਆ ਵੱਲੋਂ ਕਾਰ ਡ੍ਰਾਈਵਰ ਦੀ ਸਮਝਦਾਰੀ ਦੇ ਫੁਰਤੀ ਦੀ ਪ੍ਰਸੰਸਾ ਕਰਦਿਆਂ ਕਿਹਾ ਗਿਆ ਹੈ ਕਿ ਡ੍ਰਾਈਵਰ ਨੇ ਸਮਝਦਾਰੀ ਤੇ ਠੰਢੇ ਦਿਮਾਗ ਨਾਲ ਹਮਲੇ ਨੂੰ ਰੋਕ ਲਿਆ ਜਿਸ ਲਈ ਉਸ ਨੂੰ ਸਲਾਮ ਹੈ।

    ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਹਾਥੀ ਹਮਲਾ ਕਰਨ ਵਿੱਚ ਸਫਲ ਹੋ ਜਾਂਦਾ ਤਾਂ ਲੋਕਾਂ ਦੇ ਬਚਣ ਦੀ ਉਮੀਦ ਨਹੀਂ ਸੀ। ਇਸ ਵੀਡੀਓ 'ਤੇ ਲੋਕਾਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਕੁਮੈਂਟ ਕੀਤੇ ਗਏ ਹਨ। ਇੰਨਾ ਹੀ ਨਹੀਂ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਹੁਣ ਤੱਕ ਦੇਖ ਚੁਕੇ ਹਨ। ਲੋਕਾਂ ਨੇ ਕੁਮੈਂਟ ਵਿੱਚ ਕਿਹਾ ਕਿ ਜੰਗਲ ਜਾਨਵਰਾਂ ਦਾ ਘਰ ਹੁੰਦਾ ਹੈ ਤੇ ਇਸ ਵਿੱਚ ਦਾਖਲ ਹੋਣ ਦਾ ਮਤਬਲ ਹੈ ਹਮਲਿਆਂ ਨੂੰ ਸੱਦਾ ਦੇਣਾ। ਇਸ ਤੋਂ ਇਲਾਵਾ ਜੋ ਲੋਕ ਪਹਿਲਾਂ ਅਜਿਹੇ ਹਮਲਿਆਂ ਤੋਂ ਬਚੇ ਹਨ ਉਨ੍ਹਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ।

    Published by:Sarafraz Singh
    First published:

    Tags: Attack, Elephant