HOME » NEWS » Life

ਕੁੜੀ ਨੇ ਸਾੜੀ 'ਚ ਕੀਤਾ ਹੁਲਾ-ਹੂਪ ਡਾਂਸ, ਵੀਡੀਓ ਹੋ ਗਈ ਵਾਇਰਲ

News18 Punjabi | Trending Desk
Updated: July 6, 2021, 11:35 AM IST
share image
ਕੁੜੀ ਨੇ ਸਾੜੀ 'ਚ ਕੀਤਾ ਹੁਲਾ-ਹੂਪ ਡਾਂਸ, ਵੀਡੀਓ ਹੋ ਗਈ ਵਾਇਰਲ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਇਸ ਦੁਨੀਆ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਕਿਸੇ ਨੇ ਕੁੱਕਿੰਗ ਵਿਚ ਮੁਹਾਰਤ ਹਾਸਲ ਕੀਤੀ ਹੈ, ਕੋਈ ਅਦਾਕਾਰੀ ਦੇ ਖੇਤਰ ਵਿਚ ਝੰਡੇ ਬੁਲੰਦ ਕਰ ਰਿਹਾ ਹੈ, ਪੂਰੀ ਦੁਨੀਆ ਕਿਸੇ ਦੇ ਸੰਗੀਤ ਲਈ ਪਾਗਲ ਹੈ ਤੇ ਕੋਈ ਆਪਣੇ ਡਾਂਸ ਨਾਲ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਸੋਸ਼ਲ ਮੀਡੀਆ 'ਤੇ, ਵੈਸ਼ਨਵੀ ਮੋਰੇ ਨਾਮ ਦੀ ਡਾਂਸਰ ਨੇ ਆਪਣੀ ਪਰਫਾਰਮੈਂਸ ਨਾਲ ਸਾਰਿਆਂ ਨੂੰ ਪਾਗਲ ਬਣਾ ਦਿੱਤਾ ਹੈ। ਹਰ ਕੋਈ ਇਸ ਵੀਡੀਓ ਨੂੰ ਸ਼ੇਅਰ ਕਰ ਰਿਹਾ ਹੈ ਤੇ ਇਹ ਇੱਕ ਟ੍ਰੈਂਡ ਬਣ ਗਿਆ ਹੈ। ਇਹ ਲੜਕੀ ਆਪਣੇ ਹੁਲਾ ਹੂਪ ਡਾਂਸ ਲਈ ਮਸ਼ਹੂਰ ਹੈ। ਉਸ ਦੇ ਹੁਲਾ ਹੂਪ ਦੇ ਨਾਲ ਡਾਂਸ ਦੀ ਵਾਇਰਲ ਹੋਈ ਵੀਡੀਓ ਹਰ ਕੋਈ ਪਸੰਦ ਕਰ ਰਿਹਾ ਹੈ।





View this post on Instagram






A post shared by Vaishnavi More (@d_a_n_c_i_n_g_d_o_l_l)






ਹੁਲਾ ਹੂਪ ਨਾਲ ਕੀਤਾ ਡਾਂਸ
ਵੈਸ਼ਨਵੀ ਮੋਰੇ ਨਾਮ ਦੀ ਇਕ ਡਾਂਸਰ ਦੇ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ 57 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਹ ਡਾਂਸਿੰਗ ਡੌਲ ਵਜੋਂ ਵੀ ਜਾਣੀ ਜਾਂਦੀ ਹੈ। ਉਸ ਦੇ ਡਾਂਸ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਉਸ ਦੀ ਹੁਲਾ ਹੂਪ ਡਾਂਸ ਅਤੇ ਬੇਲੀ ਡਾਂਸ ਦੀਆਂ ਕਈ ਵਿਡੀਓ ਉਸ ਦੀ ਪ੍ਰੋਫਾਈਲ ਤੇ ਦੇਖਣ ਨੂੰ ਮਿਲ ਜਾਣਗੀਆਂ। ਜੋ ਵੀਡੀਓ ਇਸ ਵਾਰ ਵਾਇਰਲ ਹੋ ਰਹੀ ਹੈ ਉਸ ਵੀਡੀਓ 'ਚ ਵੈਸ਼ਨਵੀ ਸਾੜੀ ਪਾ ਕੇ ਹੁੱਲਾ ਹੂਪ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਵੈਸ਼ਨਵੀ ਨੇ 17 ਜੂਨ ਨੂੰ ਪੋਸਟ ਕੀਤੀ ਸੀ ਤੇ ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।



ਮਾਧੁਰੀ ਦੀਕਸ਼ਿਤ ਦੇ ਗਾਣੇ 'ਤੇ ਕੀਤਾ ਡਾਂਸ : ਇਸ ਵੀਡੀਓ ਵਿਚ ਵੈਸ਼ਨਵੀ ਮੋਰੇ ਮਾਧੁਰੀ ਦੀਕਸ਼ਿਤ ਦੀ ਫਿਲਮ 'ਅੰਜਾਮ' ਦੇ 'ਬੜੀ ਮੁਸ਼ਕਲ ਹੈ' ਦੇ ਗਾਣੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਹੁਣ ਤੱਕ 30 ਲੱਖ ਤੋਂ ਵੱਧ ਲੋਕ ਇਸ ਵੀਡੀਓ (ਡਾਂਸ ਵੀਡੀਓ) ਨੂੰ ਦੇਖ ਚੁੱਕੇ ਹਨ। ਹਰ ਕੋਈ ਵੈਸ਼ਨਵੀ ਮੋਰੇ ਦੀ ਬਹੁਤ ਪ੍ਰਸ਼ੰਸਾ ਕਰ ਰਿਹਾ ਹੈ। ਸੰਤਰੀ ਰੰਗ ਦੀ ਸਾੜੀ ਅਤੇ ਜਾਮਨੀ ਬਲਾਊਜ਼ ਦੇ ਨਾਲ ਹੂਸ ਡਾਂਸ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਵੈਸ਼ਨਵੀ ਡਾਂਸ ਦਾ ਹਰ ਸਟੈੱਪ ਇੰਝ ਕਰ ਰਹੀ ਹੈ ਜਿਵੇਂ ਕਿ ਇਹ ਬਹੁਤ ਆਸਾਨ ਹੋਵੇ।
Published by: Anuradha Shukla
First published: July 6, 2021, 11:28 AM IST
ਹੋਰ ਪੜ੍ਹੋ
ਅਗਲੀ ਖ਼ਬਰ