Home /News /lifestyle /

Viral: ਦਰੱਖਤ ਦੇ ਸਾਹ ਲੈਣ ਦੀ ਵੀਡੀਓ ਹੋਈ ਵਾਇਰਲ, ਦੇਖੋ ਦਰੱਖਤ ਕਿਵੇਂ ਲੈਂਦੇ ਹਨ ਸਾਹ

Viral: ਦਰੱਖਤ ਦੇ ਸਾਹ ਲੈਣ ਦੀ ਵੀਡੀਓ ਹੋਈ ਵਾਇਰਲ, ਦੇਖੋ ਦਰੱਖਤ ਕਿਵੇਂ ਲੈਂਦੇ ਹਨ ਸਾਹ

OMG: ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਦਰੱਖਤ ਕਾਰਬਨ ਡਾਈਆਕਸਾਈਡ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ। ਦਰੱਖਤਾਂ (Tree O2) ਦੀ ਇਸ ਪ੍ਰਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ। ਪਰ ਕੀ ਤੁਸੀਂ ਕਦੇ ਦਰੱਖਤਾਂ ਨੂੰ ਸਾਹ ਲੈਂਦੇ ਹੋਏ ਦੇਖਿਆ ਹੈ। ਹਾਲ ਹੀ ਵਿੱਚ ਦਰੱਖਤਾਂ ਦੇ ਸਾਹ ਲੈਣ ਦੀ ਵੀਡੀਓ ਸ਼ੋਸ਼ਲ ਮੀਡੀਆ (Viral ) ਉੱਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ ...
  • Share this:
OMG: ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਦਰੱਖਤ ਕਾਰਬਨ ਡਾਈਆਕਸਾਈਡ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ। ਦਰੱਖਤਾਂ (Tree O2) ਦੀ ਇਸ ਪ੍ਰਕਿਰਿਆ ਨੂੰ ਸਾਹ ਲੈਣਾ ਕਹਿੰਦੇ ਹਨ। ਪਰ ਕੀ ਤੁਸੀਂ ਕਦੇ ਦਰੱਖਤਾਂ ਨੂੰ ਸਾਹ ਲੈਂਦੇ ਹੋਏ ਦੇਖਿਆ ਹੈ। ਹਾਲ ਹੀ ਵਿੱਚ ਦਰੱਖਤਾਂ ਦੇ ਸਾਹ ਲੈਣ ਦੀ ਵੀਡੀਓ ਸ਼ੋਸ਼ਲ ਮੀਡੀਆ (Viral video) ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸਾਹ ਲੈਣ ਦੀ ਕਿਰਿਆ ਸਾਫ਼ ਦਿਖਾਈ ਦਿੰਦੀ ਹੈ। ਸ਼ਾਇਦ ਹੀ ਕਿਸੇ ਨੇ ਅਜਿਹਾ ਪਹਿਲਾਂ ਕਦੇ ਦੇਖਿਆ ਜਾਂ ਸੁਣਿਆ ਹੋਵੇ।

ਜ਼ਿਕਰਯੋਗ ਹੈ ਕਿ ਵਾਇਰਲਹੋਗ ਦੇ ਯੂਟਿਊਬ ਚੈਨਲ 'ਤੇ ਦਰੱਖਤਾਂ ਦੇ ਸਾਹ ਲੈਣ ਦੀ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਵੀਡੀਓ 'ਚ ਦਰੱਖਤ ਦਾ ਤਣਾ ਸਾਹ ਲੈਂਦਾ ਨਜ਼ਰ ਆ ਰਿਹਾ ਸੀ। ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਣ ਲੱਗੇ ਹਨ। ਵੀਡੀਓ ਕੈਨੇਡਾ ਦੇ ਕੈਲਗਰੀ ਦੀ ਹੈ। ਜਿਸ ਬਾਰੇ ਟਿੱਪਣੀ ਕੀਤੀ ਗਈ ਕਿ ਤੇਜ਼ ਹਵਾਵਾਂ ਕਾਰਨ ਦਰੱਖਤ ਅਜਿਹਾ ਪ੍ਰਤੀਕਰਮ ਦੇ ਰਿਹਾ ਹੈ।

ਦੱਸ ਦੇਈਏ ਕਿ ਦਰੱਖਤ ਨੂੰ ਸਾਹ ਲੈਂਦਿਆਂ ਦੇਖ ਕੇ ਕਈ ਲੋਕ ਵੀ ਘਬਰਾ ਗਏ। ਇੱਕ ਵੱਡੇ ਦਰੱਖਤ ਦਾ ਤਣਾ ਜਿਸ ਨੂੰ ਲੰਬਾਈ ਵਿੱਚ ਕੱਟਿਆ ਗਿਆ ਸੀ। ਹਵਾ ਦੇ ਝੱਖੜ ਨਾਲ ਉਹ ਕਈ ਵਾਰ ਮੂੰਹ ਖੋਲ੍ਹਣ ਅਤੇ ਬੰਦ ਕਰ ਰਿਹਾ ਹੈ, ਜਿਸ ਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਉਹ ਲਗਾਤਾਰ ਸਾਹ ਲੈ ਰਿਹਾ ਹੋਵੇ। ਹੁਣ ਸਵਾਲ ਇਹ ਸੀ ਕਿ ਦਰੱਖਤ ਅਜਿਹੀ ਹਰਕਤ ਕਿਵੇਂ ਅਤੇ ਕਿਉਂ ਕਰ ਰਿਹਾ ਸੀ। ਕੀ ਇਹ ਸੱਚਮੁੱਚ ਸਾਹ ਲੈਣ ਦੀ ਕਿਰਿਆ ਸੀ ਜਾਂ ਮਾਮਲਾ ਕੁਝ ਹੋਰ ਸੀ?

ਲੋਕਾਂ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਇਹ ਸੀ ਕਿ ਇਸ ਵੀਡੀਓ ਦੇ ਸਮੇਂ ਕੈਲਗਰੀ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਸਿੱਟੇ ਵਜੋਂ ਦਰੱਖਤ ਦੇ ਤਣੇ ਦੀਆਂ ਤ੍ਰੇੜਾਂ ਫੈਲ ਰਹੀਆਂ ਸਨ। ਇਸ ਕਿਰਿਆ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਦਰੱਖਤ ਸਾਹ ਲੈ ਰਿਹਾ ਹੈ।

ਇੱਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਲਗਦਾ ਹੈ ਕਿ ਇਹ ਸਟ੍ਰੇਂਜਰ ਥਿੰਗਜ਼ ਵਿੱਚ ਹੈ, ਇਹ ਬਹੁਤ ਡਰਾਉਣਾ ਹੈ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਦਰੱਖਤ ਦੇ ਤਣੇ ਵਿੱਚ ਦਰਾੜ ਹੈ ਅਤੇ ਹਵਾ ਤੇਜ਼ ਹੋਣ ਕਾਰਨ ਜਦੋਂ ਦਰੱਖਤ ਝੁਕਦਾ ਹੈ, ਤਾਂ ਇਹ ਦਰਾੜ ਚੌੜੀ ਹੋ ਜਾਂਦੀ ਹੈ।

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਦਰੱਖਤ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਦਰੱਖਤ ਦੇ ਤਣੇ ਦੇ ਅੰਦਰ ਭਿਆਨਕ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਦਰਖਤ ਦੀ ਇਸ ਵੀਡੀਓ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਅਜਿਹਾ ਨਜ਼ਾਰਾ ਦੇਖ ਕੇ ਕੁਝ ਲੋਕ ਕਾਫੀ ਘਬਰਾ ਗਏ। ਪਰ ਕਈ ਲੋਕਾਂ ਨੇ ਲੋਕਾਂ ਦੀ ਇਸ ਦੁਬਿਧਾ ਨੂੰ ਦੂਰ ਕਰਦਿਆਂ ਦੱਸਿਆ ਕਿ ਕਈ ਵਾਰ ਅਸਮਾਨੀ ਬਿਜਲੀ ਡਿੱਗਣ ਨਾਲ ਦਰੱਖਤ ਦੇ ਤਣੇ ਅੰਦਰ ਵੀ ਅਜਿਹੀਆਂ ਅੱਗਾਂ ਲੱਗ ਜਾਂਦੀਆਂ ਹਨ।
Published by:Krishan Sharma
First published:

Tags: Ajab Gajab News, OMG, Viral news, Viral video

ਅਗਲੀ ਖਬਰ