HOME » NEWS » Life

Video: 139 ਸਾਲ ਪੁਰਾਣਾ ਘਰ ਟਰੱਕ 'ਚ ਲੱਦ ਕੇ ਦੂਜੀ ਥਾਂ ਕੀਤਾ ਸ਼ਿਫਟ, ਦੇਖੋ ਵੀਡੀਓ

News18 Punjabi | News18 Punjab
Updated: February 23, 2021, 1:26 PM IST
share image
Video: 139 ਸਾਲ ਪੁਰਾਣਾ ਘਰ ਟਰੱਕ 'ਚ ਲੱਦ ਕੇ ਦੂਜੀ ਥਾਂ ਕੀਤਾ ਸ਼ਿਫਟ, ਦੇਖੋ ਵੀਡੀਓ
ਇਤਿਹਾਸਕ: 6 ਬੈੱਡਰੂਮ ਵਿਕਟੋਰੀਅਨ ਹਾਊਸ ਸੈਨ ਫਰਾਂਸਿਸਕੋ ਵਿੱਚ ਇੱਕ ਨਵੇਂ ਥਾਂ ਉੱਤੇ ਸ਼ਿਫਟ ਕੀਤਾ ਗਿਆ।

ਜਿਸਨੇ ਵੀ ਇਸ ਵੱਡੀ ਕੋਠੀ ਨੂੰ ਬਦਲਣ ਦੇ ਕੰਮ ਵੱਲ ਵੇਖਿਆ ਉਹ ਬਿਲਕੁਲ ਹੈਰਾਨ ਰਹਿ ਗਿਆ। ਇਕ ਵੱਡੇ ਟਰੱਕ ਵਿਚ ਕੋਠੀ ਨੂੰ ਇਕ ਜਗ੍ਹਾ ਤੋਂ ਦੂਜੀ ਥਾਂ 'ਤੇ ਲਿਜਾਇਆ ਗਿਆ ਹੈ।  139 ਸਾਲ ਪੁਰਾਣੀ ਇਸ ਮੰਜ਼ਿਲਾ ਇਮਾਰਤ ਵਿਚ 6 ਬੈਡਰੂਮ ਹਨ।

  • Share this:
  • Facebook share img
  • Twitter share img
  • Linkedin share img
ਕੀ ਇੱਕ ਘਰ ਜਾਂ ਬਣੀ ਕੋਠੀ ਨੂੰ ਇੱਕ ਜਗ੍ਹਾ ਤੋਂ ਦੂਜੀ ਥਾਂ ਤਬਦੀਲ ਕੀਤਾ ਜਾ ਸਕਦਾ ਹੈ? ਤੁਸੀਂ ਕਿਵੇਂ ਕਹੋਗੇ ਕਿ ਅਜਿਹਾ ਹੋ ਸਕਦਾ ਹੈ? ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਬਦਲ ਸਕਦੇ ਹਨ, ਪਰ ਘਰ ਨੂੰ ਕਿਵੇਂ ਸ਼ਿਫਟ ਕੀਤਾ ਜਾ ਸਕਦਾ ਹੈ। ਇਹ ਬਿਲਕੁਲ ਸੱਚ ਹੈ ਅਤੇ ਇਹ ਸੈਨ ਫਰਾਂਸਿਸਕੋ ਵਿੱਚ ਵਾਪਰਿਆ ਹੈ, ਜਿੱਥੇ ਇੱਕ 5000 ਵਰਗ ਫੁੱਟ ਦੀ ਕੋਠੀ ਨੂੰ ਇੱਕ ਟਰੱਕ ਉੱਤੇ ਲੋਡ ਕਰਨ ਤੋਂ ਬਾਅਦ ਕਿਸੇ ਹੋਰ ਥਾਂ ਤੇ ਤਬਦੀਲ ਕਰ ਦਿੱਤਾ ਗਿਆ।

ਜਿਸਨੇ ਵੀ ਇਸ ਵੱਡੀ ਕੋਠੀ ਨੂੰ ਬਦਲਣ ਦੇ ਕੰਮ ਵੱਲ ਵੇਖਿਆ ਉਹ ਬਿਲਕੁਲ ਹੈਰਾਨ ਰਹਿ ਗਿਆ। ਇਕ ਵੱਡੇ ਟਰੱਕ ਵਿਚ ਕੋਠੀ ਨੂੰ ਇਕ ਜਗ੍ਹਾ ਤੋਂ ਦੂਜੀ ਥਾਂ 'ਤੇ ਲਿਜਾਇਆ ਗਿਆ ਹੈ।  139 ਸਾਲ ਪੁਰਾਣੀ ਇਸ ਮੰਜ਼ਿਲਾ ਇਮਾਰਤ ਵਿਚ 6 ਬੈਡਰੂਮ ਹਨ। ਇਸ ਨੂੰ ਸੈਨ ਫਰਾਂਸਿਸਕੋ ਦੀ ਫਰੈਂਕਲਿਨ ਸਟ੍ਰੀਟ ਤੋਂ ਇੱਕ ਨਵੀਂ ਥਾਂ ਤੇ ਲਿਜਾਇਆ ਜਾ ਗਿਆ।
ਇਸ ਇਮਾਰਤ ਨੂੰ ਸ਼ਿਫਟ ਕਰਨ ਲਈ 15 ਵੱਖ-ਵੱਖ ਏਜੰਸੀਆਂ ਤੋਂ ਇਜਾਜ਼ਤ ਲਈ ਗਈ ਸੀ। ਇਸ ਤੋਂ ਬਾਅਦ ਇਹ ਟਰੱਕ 1.61 ਕਿਲੋਮੀਟਰ ਦੀ ਰਫਤਾਰ ਨਾਲ ਚੱਲਿਆ ਅਤੇ ਇਮਾਰਤ ਨੂੰ ਇਸਦੇ ਨਿਰਧਾਰਤ ਸਥਾਨ 'ਤੇ ਪਹੁੰਚਾ ਦਿੱਤਾ। ਇਸ ਕੋਠੀ ਨੂੰ ਬਦਲਣ ਦੀ ਕੀਮਤ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਇਮਰਤ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਵਿਚ 2.9 ਕਰੋੜ ਰੁਪਏ ਖਰਚ ਹੋਏ ਅਤੇ ਇਸ ਵਿਚ ਲਗਭਗ 6 ਘੰਟੇ ਲੱਗ ਗਏ।

ਕੋਠੀ ਦੀ ਉਚਾਈ ਇੰਨੀ ਉੱਚੀ ਸੀ ਕਿ ਸੜਕ 'ਤੇ ਬਹੁਤ ਸਾਰੇ ਰੁੱਖ ਕੱਟਣੇ ਪਏ। ਇੰਨਾ ਹੀ ਨਹੀਂ, ਰਸਤੇ ਵਿਚ ਕੋਠੀ ਹੋਣ ਕਾਰਨ ਟਰੱਕ ਦੇ ਕੁਝ ਪਹੀਏ ਵੀ ਜ਼ਮੀਨ ਛੱਡ ਕੇ ਉੱਪਰ ਉੱਠਦੇ ਦਿਖਾਈ ਦਿੱਤੇ।
Published by: Sukhwinder Singh
First published: February 23, 2021, 1:23 PM IST
ਹੋਰ ਪੜ੍ਹੋ
ਅਗਲੀ ਖ਼ਬਰ