Home /News /lifestyle /

Video : ਵਿਆਹ ਦੀ ਸਟੇਜ਼ 'ਤੇ ਹੀ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਮੁੱਕਾ, ਮਹਿਮਾਨ ਰਹਿ ਗਏ ਹੈਰਾਨ !

Video : ਵਿਆਹ ਦੀ ਸਟੇਜ਼ 'ਤੇ ਹੀ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਮੁੱਕਾ, ਮਹਿਮਾਨ ਰਹਿ ਗਏ ਹੈਰਾਨ !

Video : ਵਿਆਹ ਦੀ ਸਟੇਜ਼ 'ਤੇ ਹੀ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਮੁੱਕਾ, ਮਹਿਮਾਨ ਰਹਿ ਗਏ ਹੈਰਾਨ ! (Credit- YouTube/@SyncMedia)

Video : ਵਿਆਹ ਦੀ ਸਟੇਜ਼ 'ਤੇ ਹੀ ਲਾੜੇ ਨੇ ਲਾੜੀ ਨੂੰ ਮਾਰਿਆ ਜ਼ੋਰਦਾਰ ਮੁੱਕਾ, ਮਹਿਮਾਨ ਰਹਿ ਗਏ ਹੈਰਾਨ ! (Credit- YouTube/@SyncMedia)

Groom Punchs Bride Video: ਵਿਆਹ ਤੋਂ ਕੁਝ ਦੇਰ ਬਾਅਦ ਹੀ ਲਾੜਾ-ਲਾੜੀ ਗੇਮ ਖੇਡ ਰਹੇ ਸਨ ਗੇਮ ਹਾਰਨ ਤੋਂ ਬਾਅਦ ਗੁੱਸੇ 'ਚ ਆਏ ਲਾੜੇ ਨੇ ਸਟੇਜ 'ਤੇ ਹੀ ਲਾੜੀ ਨੂੰ ਜ਼ੋਰਦਾਰ ਮੁੱਕਾ ਮਾਰ ਦਿੱਤਾ ਅਤੇ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ।

  • Share this:
    Groom Slapped Bride on Stage: ਤੁਸੀਂ ਵਿਆਹ ਦੌਰਾਨ ਲਾੜੀ-ਲਾੜੀ ਦੀਆਂ ਬਹੁਤ ਸਾਰੀਆਂ ਮਜ਼ਾਕੀਆ ਜਾਂ ਪਿਆਰੀਆਂ ਵੀਡੀਓ ਦੇਖੀਆਂ ਹੋਣਗੀਆਂ, ਪਰ ਉਜ਼ਬੇਕਿਸਤਾਨ ਵਿੱਚ ਹੋਏ ਵਿਆਹ ਦੀ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ  (Groom Beats Bride on Wedding) ਹੋ ਰਹੀ ਹੈ। ਇਹ ਵੀਡੀਓ ਸਿਰਫ ਵਿਆਹ (Wedding Video)  ਦੀ ਹੈ ਪਰ ਇਹ ਨਾ ਤਾਂ ਕਿਊਟ ਹੈ ਅਤੇ ਨਾ ਹੀ ਇਸ ਵਿੱਚ ਕੋਈ ਮਸਤੀ-ਮਜ਼ਾਕ ਹੈ। ਵੀਡੀਓ ਵਿੱਚ ਵਿਆਹ ਤੋਂ ਬਾਅਦ, ਲਾੜਾ ਆਪਣੀ ਲਾੜੀ (Newly Wed Groom Beats Wife) ਨੂੰ ਜ਼ੋਰਦਾਰ ਥੱਪੜ ਜਾਂ ਮੁੱਕਾ ਮਾਰਦਾ ਦੇਖਿਆ ਜਾ ਸਕਦਾ ਹੈ।

    ਵਿਆਹ ਦਾ ਦਿਨ ਲਾੜਾ ਅਤੇ ਲਾੜੀ ਦੋਵਾਂ ਲਈ ਖਾਸ ਹੁੰਦਾ ਹੈ ਅਤੇ ਇਸ ਦਿਨ ਸਾਰੇ ਮਹਿਮਾਨਾਂ ਦੀਆਂ ਨਜ਼ਰਾਂ ਵੀ ਉਨ੍ਹਾਂ 'ਤੇ ਟਿਕੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਕੋਈ ਵੀ ਪੁੱਠੀ –ਸਿਧੀ ਹਰਕਤ ਤੁਹਾਡੀ ਬੇਇੱਜ਼ਤੀ ਕਰ ਸਕਦੀ ਹੈ। ਅਜਿਹਾ ਹੀ ਕੁਝ ਉਸ ਸਮੇਂ ਹੋਇਆ ਜਦੋਂ ਵੈਡਿੰਗ ਗੇਮ ਦੌਰਾਨ ਇੱਕ ਲਾੜਾ ਆਪਣੀ ਨਵ-ਵਿਆਹੀ ਲਾੜੀ ਤੋਂ ਹਾਰ ਗਿਆ ਪਰ ਉਸ ਤੋਂ ਬਾਅਦ ਜੋ ਹੋਇਆ ਉਹ ਉਸ ਤੋਂ ਵੀ ਭਿਆਨਕ ਸੀ। ਵਿਆਹ ਦੀ ਅਜਿਹੀ ਵੀਡੀਓ ਦੇਖ ਹਰ ਕੋਈ ਦੰਗ ਰਹਿ ਗਿਆ ਹੈ।


    ਵੀਡੀਓ ਦੀ ਸ਼ੁਰੂਆਤ ਵਿੱਚ ਸਟੇਜ ਉਤੇ ਖੜ੍ਹੇ ਲਾੜਾ-ਲਾੜੀ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ। ਇਸ ਦੌਰਾਨ ਇੱਕ ਵੈਡਿੰਗ ਗੇਮ ਹੁੰਦੀ ਹੈ, ਜਿਸ ਵਿੱਚ ਲਾੜੀ ਜਿੱਤਣ ਤੋਂ ਬਾਅਦ ਆਪਣਾ ਹੱਥ ਚੁੱਕਦੀ ਹੈ। ਜਦੋਂ ਲਾੜਾ ਹਾਰਣ ਤੋਂ ਬਾਅਦ ਆਪਣੀ ਗੇਮ ਖਤਮ ਕਰਦਾ ਹੈ ਤਾਂ ਗੁੱਸੇ ਵਿਚ ਆਪਣਾ ਹੱਥ ਉੱਪਰ ਵੱਲ ਹਿਲਾ ਕੇ ਲਾੜੀ ਦੇ ਸਿਰ ਦੇ ਪਿਛਲੇ ਪਾਸੇ ਜ਼ੋਰਦਾਰ ਮੁੱਕਾ ਮਾਰਦਾ ਹੈ। ਲਾੜੀ ਦੇ ਨਾਲ ਮੌਜੂਦ ਔਰਤ ਉਸ ਨੂੰ ਸੰਭਾਲ ਲੈਂਦੀ ਹੈ ਪਰ ਲਾੜੇ ਨੂੰ ਇਸ ਘਟੀਆ ਹਰਕਤ 'ਤੇ ਪਛਤਾਵਾ ਨਹੀਂ ਹੁੰਦਾ। ਦਰਦ ਤੋਂ ਪਰੇਸ਼ਾਨ ਲਾੜੀ ਆਪਣੇ ਸਿਰ 'ਤੇ ਹੱਥ ਰੱਖਦੀ ਹੈ ਅਤੇ ਦੂਜੀ ਔਰਤ ਦੀ ਮਦਦ ਨਾਲ ਸਟੇਜ ਤੋਂ ਉਤਰ ਜਾਂਦੀ ਹੈ। ਇਸ ਦੌਰਾਨ ਲਾੜੇ ਦੇ ਨਾਲ ਖੜ੍ਹਾ ਵਿਅਕਤੀ ਵੀ ਘਬਰਾ ਜਾਂਦਾ ਹੈ।

    ਲੋਕਾਂ ਪੁੱਛਿਆ- ਲਵ ਜਾਂ ਅਰੇਂਜ ਮੈਰਿਜ?

    ਵੀਡੀਓ 'ਚ ਜਿਸ ਤਰ੍ਹਾਂ ਨਾਲ ਛੋਟੀ ਜਿਹੀ ਗੱਲ ਤੋਂ ਪਰੇਸ਼ਾਨ ਹੋਏ ਲਾੜੇ ਨੇ ਪਹਿਲੇ ਦਿਨ ਹੀ ਲਾੜੀ ਦੀ ਕੁੱਟਮਾਰ ਕਰ ਦਿੱਤੀ, ਉਹਨੂੰ ਵੇਖ ਕੇ ਲੋਕ ਹੈਰਾਨ ਹਨ। ਇਸ ਵੀਡੀਓ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਗਿਆ ਹੈ। ਮਿਰਰ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਜਦਕਿ ਇਸ ਦਾ ਵੀਡੀਓ ਯੂਟਿਊਬ ਚੈਨਲ ਸਿੰਕਮੀਡੀਆ 'ਤੇ ਅਪਲੋਡ ਕੀਤਾ ਗਿਆ ਹੈ, ਜਿਸ ਉਤੇ ਲੋਕਾਂ ਦੀਆਂ ਵੱਖ-ਵੱਖ ਟਿਪਣੀਆਂ ਆ ਰਹੀਆਂ ਹਨ।  ਜ਼ਿਆਦਾਤਰ ਲੋਕ ਇਹ ਜਾਨਣਾ ਚਾਹੁੰਦੇ ਸਨ ਕਿ ਇਹ ਵਿਆਹ ਪ੍ਰੇਮ ਹੈ ਜਾਂ ਅਰੇਂਜਡ? ਇਸ ਦੇ ਨਾਲ ਹੀ ਲੋਕਾਂ ਨੇ ਲਾੜੀ ਨੂੰ ਇਸ ਸਨਕੀ ਬੰਦੇ ਨੂੰ ਤਲਾਕ ਦੇਣ ਦੀ ਸਲਾਹ ਦਿੱਤੀ।
    Published by:Ashish Sharma
    First published:

    Tags: Ajab Gajab News, Viral video

    ਅਗਲੀ ਖਬਰ