Home /News /lifestyle /

VIDEO: ਇਸ ਲਿਟਲ ਮਾਸਟਰ ਸ਼ੈੱਫ ਨੇ ਮੋਹਿਆ ਸਭ ਦਾ ਦਿਲ, ਜਾਣੋ ਕਿਉਂ ਚਾਕਲੇਟ-ਟੀ ਹੋਈ ਮਸ਼ਹੂਰ

VIDEO: ਇਸ ਲਿਟਲ ਮਾਸਟਰ ਸ਼ੈੱਫ ਨੇ ਮੋਹਿਆ ਸਭ ਦਾ ਦਿਲ, ਜਾਣੋ ਕਿਉਂ ਚਾਕਲੇਟ-ਟੀ ਹੋਈ ਮਸ਼ਹੂਰ

VIDEO: ਇਸ ਲਿਟਲ ਮਾਸਟਰ ਸ਼ੈੱਫ ਨੇ ਮੋਹਿਆ ਸਭ ਦਾ ਦਿਲ, ਜਾਣੋ ਕਿਉਂ ਚਾਕਲੇਟ-ਟੀ ਹੋਈ ਮਸ਼ਹੂਰ

VIDEO: ਇਸ ਲਿਟਲ ਮਾਸਟਰ ਸ਼ੈੱਫ ਨੇ ਮੋਹਿਆ ਸਭ ਦਾ ਦਿਲ, ਜਾਣੋ ਕਿਉਂ ਚਾਕਲੇਟ-ਟੀ ਹੋਈ ਮਸ਼ਹੂਰ

ਬੱਚਿਆਂ ਦੀ ਮਾਸੂਮੀਅਤ ਹਰ ਕਿਸੇ ਨੂੰ ਮੋਹ ਲੈਂਦੀ ਹੈ ਕਿਉਂਕਿ ਇਹ ਮਾਸੂਮੀਅਤ ਬਹੁਤ ਅਨਮੋਲ ਹੁੰਦੀ ਹੈ। ਸੋਸ਼ਲ ਮੀਡੀਆ ਬੱਚਿਆਂ ਦੀਆਂ ਅਜਿਹੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਜਿਨ੍ਹਾਂ ਨੂੰ ਯੂਜ਼ਰਜ਼ ਵੀ ਬੜੇ ਹੀ ਦਿਲਚਸਪੀ ਨਾਲ ਦੇਖਦੇ ਹਨ ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹਨ।

  • Share this:

ਬੱਚਿਆਂ ਦੀ ਮਾਸੂਮੀਅਤ ਹਰ ਕਿਸੇ ਨੂੰ ਮੋਹ ਲੈਂਦੀ ਹੈ ਕਿਉਂਕਿ ਇਹ ਮਾਸੂਮੀਅਤ ਬਹੁਤ ਅਨਮੋਲ ਹੁੰਦੀ ਹੈ। ਸੋਸ਼ਲ ਮੀਡੀਆ ਬੱਚਿਆਂ ਦੀਆਂ ਅਜਿਹੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਜਿਨ੍ਹਾਂ ਨੂੰ ਯੂਜ਼ਰਜ਼ ਵੀ ਬੜੇ ਹੀ ਦਿਲਚਸਪੀ ਨਾਲ ਦੇਖਦੇ ਹਨ ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹਨ। ਹਾਲ ਹੀ 'ਚ ਇੱਕ ਬੱਚੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਆਪਣੀ ਮਾਂ ਲਈ ਚਾਕਲੇਟ ਟੀ ਬਣਾਉਂਦੀ ਹੈ ਤੇ ਉਸ ਦੀ ਮਾਸੂਮ ਕੋਸ਼ਿਸ਼ ਸਭ ਦਾ ਦਿਲ ਜਿੱਤ ਲੈਂਦੀ ਹੈ। ਵੈਸੇ ਤਾਂ ਸੋਸ਼ਲ ਮੀਡੀਆ 'ਤੇ ਹੋਰ ਵੀ ਬੱਚਿਆਂ ਦੀਆਂ ਸ਼ਰਾਰਤੀ ਜਾਂ ਮਨੋਰੰਜਨ ਵਾਲੀਆਂ ਵੀਡੀਓਜ਼ ਹਨ ਪਰ ਇਸ ਵੀਡੀਓ ਨੇ ਸਭ ਨੂੰ ਮੋਹ ਲਿਆ ਹੈ।

ਬੱਚੀ ਦੀ ਆਪਣੀ ਮਾਂ ਲਈ ਚਾਕਲੇਟ-ਟੀ ਬਣਾਉਣ ਦਾ ਤਰੀਕਾ ਕਿਸੇ ਲਿਟਲ ਮਾਸਟਰ ਸ਼ੈੱਫ ਤੋਂ ਘੱਟ ਨਹੀਂ ਹੈ ਜਿਸ ਕਾਰਨ ਇਹ ਵੀਡੀਓ ਖੂਬ ਵਾਇਰਲ ਵੀ ਹੋਈ ਹੈ। ਇੰਸਟਾ ਦੇ ਇੱਕ ਯੂਜ਼ਰ (@saruh2themax) ਨੇ ਇਸ ਨੂੰ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਬੱਚੀ ਤੇ ਮਾਂ ਦੀ ਗੱਲਬਾਤ ਨੂੰ ਯੂਜ਼ਰਜ਼ ਵੱਲੋਂ ਖੂਬ ਪਸੰਦ ਕੀਤਾ ਗਿਆ ਤੇ ਲੱਖਾਂ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਵੀਡੀਓ

ਦਰਅਸਲ ਇਸ ਵੀਡੀਓ ਵਿੱਚ ਇੱਕ ਬੱਚੀ ਆਪਣੀ ਮਾਂ ਨੂੰ ਚਾਕਲੇਟ-ਟੀ ਬਣਾ ਕੇ ਦਿੰਦੀ ਹੈ। ਇਸ ਦੌਰਾਨ ਉਹ ਰਸੋਈ ਵਿੱਚ ਖੜ੍ਹੀ, ਆਪਣੇ ਟੁਆਏ ਵਾਲੇ ਛੋਟੇ ਜਿਹੇ ਪਲਾਸਟਿਕ ਦੇ ਕੱਪ ਨੂੰ ਫੜ੍ਹ ਕੇ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ। ਇਸ ਦੌਰਾਨ ਇਹ ਬੱਚੀ ਲਿਟਲ ਮਾਸਟਰ ਸ਼ੈੱਫ ਬਣੀ ਹੁੰਦੀ ਹੈ ਤੇ ਆਪਣੀ ਮਾਂ ਨੂੰ ਮੈਮ ਕਹਿ ਕਿ ਸਵਾਲ ਪੁੱਛਦੀ ਹੈ।

ਬੱਚੀ ਦੇ ਪੁੱਛਣ 'ਤੇ ਮਾਂ ਚਾਹ ਬਾਰੇ ਪੁੱਛਦੀ ਹੈ ਕਿ ਉਸ ਕੋਲ ਚਾਹ ਹੈ। ਤਾਂ ਬੱਚੀ ਕਲਪਨਾਤਮਕ ਤੌਰ 'ਤੇ ਚਾਕਲੇਟ, ਦੁੱਧ, ਚਾਹਪੱਤੀ ਤੇ ਹੋਰ ਚੀਜ਼ਾਂ ਪਾ ਕੇ ਚਾਹ ਬਣਾਉਂਦੀ ਹੈ। ਇੱਕ ਵਾਰ ਫਿਰ ਬੱਚੀ ਮਾਂ ਨੂੰ ਪੁੱਛਦੀ ਹੈ ਕਿ ਮੈਮ ਤੁਹਾਨੂੰ ਕੀ ਚਾਹੀਦਾ ਹੈ ਤਾਂ ਮਾਂ ਕਹਿੰਦੀ ਹੈ ਕਿ ਮੈਨੂੰ ਚਾਹ ਦਾ ਇੰਤਜ਼ਾਰ ਹੈ। ਫਿਰ ਬੱਚੀ ਆਪਣੇ ਛੋਟੇ ਜਿਹੇ ਖਿਡੌਣੇ ਵਾਲੇ ਕੱਪ ਵਿੱਚ ਚਾਕਲੇਟ-ਟੀ ਸਰਵ ਕਰਦੀ ਹੈ ਤੇ ਕਹਿੰਦੀ ਹੈ ਹੈਪੀ ਟੀ ਪਾਰਟੀ। ਨਾਲ ਹੀ ਬੱਚੀ ਖੁੱਸ਼ ਹੋ ਜਾਂਦੀ ਹੈ। ਇਹੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਤਾਰੀਫਾਂ ਵਾਲੇ ਕੁਮੈਂਟ ਕੀਤੇ ਗਏ ਹਨ। ਦੱਸ ਦਈਏ ਕਿ ਇਸ ਵੀਡੀਓ ਨੂੰ ਹੁਣ ਤੱਕ 3 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਤੇ ਹਜ਼ਾਰਾਂ ਦੀ ਗਿਣਦੀ ਵਿੱਚ ਕੁਮੈਂਟ ਕੀਤੇ ਗਏ ਹਨ।

First published: