Home /News /lifestyle /

Vinayaka Chaturthi 2022: ਇਸ ਵਾਰ 29 ਸਤੰਬਰ ਨੂੰ ਆ ਰਹੀ ਵਿਨਾਇਕ ਗਣੇਸ਼ ਚਤੁਰਥੀ, ਜਾਣੋ ਸ਼ੁੱਭ ਮੁਹੂਰਤ ਤੇ ਪੂਜਾ ਵਿਧੀ

Vinayaka Chaturthi 2022: ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਵਿਨਾਇਕ ਚਤੁਰਥੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਚਤੁਰਥੀ ਤਿਥੀ 'ਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਕੰਮ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਂਦੀ। ਇਸੇ ਲਈ ਗਣਪਤੀ ਮਹਾਰਾਜ ਨੂੰ ਵਿਘਨਹਾਰਤਾ ਵੀ ਕਿਹਾ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਭਗਵਾਨ ਗਣੇਸ਼ ਜੀ ਦੀ ਪੂਜਾ ਦਾ ਮਹੱਤਵ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਿਸੇ ਵੀ ਸ਼ੁੱਭ ਕੰਮ ਤੋਂ ਪਹਿਲਾਂ ਗਣਪਤੀ ਮਹਾਰਾਜ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਹਰ ਮਹੀਨੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਸੰਕਸ਼ਤੀ ਚਤੁਰਥੀ ਵਜੋਂ ਮਨਾਇਆ ਜਾਂਦਾ ਹੈ, ਜਦੋਂ ਕਿ ਸ਼ੁਕਲ ਪੱਖ ਦੀ ਚਤੁਰਥੀ ਨੂੰ ਵਿਨਾਇਕ ਚਤੁਰਥੀ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਵਿਨਾਇਕ ਚਤੁਰਥੀ 29 ਸਤੰਬਰ 2022 ਵੀਰਵਾਰ ਨੂੰ ਮਨਾਈ ਜਾਵੇਗੀ।

ਵਿਨਾਇਕ ਚਤੁਰਥੀ 2022 ਦਾ ਸ਼ੁਭ ਸਮਾਂ

ਇਸ ਵਾਰ ਸ਼ੁਕਲ ਪੱਖ ਵਿੱਚ ਵਿਨਾਇਕ ਚਤੁਰਥੀ 29 ਸਤੰਬਰ , ਦਿਨ ਵੀਰਵਾਰ ਨੂੰ ਮਨਾਈ ਜਾਵੇਗੀ। ਚਤੁਰਥੀ ਤਿਥੀ ਦਾ ਸਮਾਂ 29 ਸਤੰਬਰ ਰਾਤ 1:28 ਵਜੇ ਤੋਂ ਸ਼ੁਰੂ ਹੋਵੇਗਾ ਅਤੇ 30 ਸਤੰਬਰ ਰਾਤ 12:09 ਤੱਕ ਜਾਰੀ ਰਹੇਗਾ। ਜਿਸ ਵਿੱਚ ਪੂਜਾ ਮੁਹੁਰਤ ਦਿਨ ਵਿੱਚ 11 ਵਜੇ ਤੋਂ ਦੁਪਹਿਰ 1.23 ਵਜੇ ਤੱਕ ਹੋਵੇਗਾ।

ਵਿਨਾਇਕ ਚਤੁਰਥੀ ਵਰਤ ਦੀ ਕਥਾ

ਨਰਮਦਾ ਨਦੀ ਦੇ ਕੰਢੇ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਚੌਪੜ ਦੀ ਖੇਡ ਦਾ ਆਨੰਦ ਮਾਣ ਰਹੇ ਸਨ। ਖੇਡ ਵਿੱਚ ਨਿਰਨਾਇਕ ਦੀ ਭੂਮਿਕਾ ਲਈ ਭਗਵਾਨ ਸ਼ਿਵ ਨੇ ਮਿੱਟੀ ਦਾ ਪੁਤਲਾ ਬਣਾ ਕੇ ਉਸ ਵਿੱਚ ਜਾਨ ਪਾ ਦਿੱਤੀ। ਭਗਵਾਨ ਸ਼ਿਵ ਨੇ ਲੜਕੇ ਨੂੰ ਹੁਕਮ ਦਿੱਤਾ ਕਿ ਉਹ ਜੇਤੂ ਦਾ ਫੈਸਲਾ ਕਰੇਗਾ। ਮਾਤਾ ਪਾਰਵਤੀ ਅਤੇ ਸ਼ਿਵ ਖੇਡ ਵਿੱਚ ਰੁੱਝ ਗਏ। ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਵਿਚਕਾਰ ਤਿੰਨ ਵਾਰ ਚੌਪਦ ਦੀ ਖੇਡ ਹੋਈ।

ਜਿਸ ਵਿੱਚ ਮਾਂ ਪਾਰਵਤੀ ਦੀ ਜਿੱਤ ਹੋਈ ਪਰ ਬੱਚੇ ਨੇ ਭਗਵਾਨ ਸ਼ਿਵ ਨੂੰ ਜੇਤੂ ਐਲਾਨ ਦਿੱਤਾ। ਮਾਂ ਪਾਰਵਤੀ ਬੱਚੇ ਦੇ ਇਸ ਫੈਸਲੇ 'ਤੇ ਬਹੁਤ ਨਾਰਾਜ਼ ਹੋ ਗਈ ਅਤੇ ਉਨ੍ਹਾਂ ਨੇ ਬੱਚੇ ਨੂੰ ਸਰਾਪ ਦਿੱਤਾ। ਜਿਸ ਤੋਂ ਬਾਅਦ ਬੱਚੇ ਨੇ ਮਾਂ ਪਾਰਵਤੀ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਇਹ ਉਸ ਤੋਂ ਗਲਤੀ ਕਾਰਨ ਹੋਇਆ ਹੈ। ਜਿਸ 'ਤੇ ਮਾਤਾ ਪਾਰਵਤੀ ਨੇ ਕਿਹਾ ਕਿ ਦਿੱਤਾ ਸਰਾਪ ਵਾਪਿਸ ਨਹੀਂ ਹੋ ਸਕਦਾ। ਹਾਲਾਂਕਿ, ਮਾਤਾ ਪਾਰਵਤੀ ਨੇ ਬੱਚੇ ਨੂੰ ਸਰਾਪ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਦੱਸਿਆ।

ਜਦੋਂ ਬੱਚੇ ਨੇ ਮਾਤਾ ਪਾਰਵਤੀ ਨੂੰ ਸਰਾਪ ਤੋਂ ਛੁਟਕਾਰਾ ਪਾਉਣ ਦਾ ਹੱਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਨਾਗ ਕਨਿਆਵਾਂ ਭਗਵਾਨ ਗਣੇਸ਼ ਦੀ ਪੂਜਾ ਕਰਨ ਲਈ ਆਉਣਗੀਆਂ। ਫਿਰ ਉਨ੍ਹਾਂ ਦੇ ਕਹਿਣ ਅਨੁਸਾਰ ਵਰਤ ਰੱਖਣਾ ਪਵੇਗਾ। ਜਿਸ ਤੋਂ ਬਾਅਦ ਤੁਹਾਨੂੰ ਸਰਾਪ ਤੋਂ ਮੁਕਤੀ ਮਿਲੇਗੀ। ਲੜਕੇ ਨੇ ਕਈ ਸਾਲਾਂ ਤੱਕ ਸਰਾਪ ਨਾਲ ਸੰਘਰਸ਼ ਕੀਤਾ। ਇਕ ਦਿਨ ਨਾਗ ਕਨਿਆਵਾਂ ਭਗਵਾਨ ਗਣੇਸ਼ ਦੀ ਪੂਜਾ ਕਰਨ ਆਈਆਂ, ਜਿਨ੍ਹਾਂ ਤੋਂ ਬੱਚੇ ਨੇ ਗਣੇਸ਼ ਜੀ ਦੇ ਵਰਤ ਦਾ ਤਰੀਕਾ ਪੁੱਛਿਆ ਅਤੇ ਸੱਚੇ ਮਨ ਨਾਲ ਭਗਵਾਨ ਗਣੇਸ਼ ਦੀ ਪੂਜਾ ਸ਼ੁਰੂ ਕਰ ਦਿੱਤੀ।

ਕਿਹਾ ਜਾਂਦਾ ਹੈ ਕਿ ਬੱਚੇ ਦੀ ਸ਼ਰਧਾ ਨੂੰ ਦੇਖ ਕੇ ਭਗਵਾਨ ਗਣੇਸ਼ ਨੇ ਉਸ ਨੂੰ ਦਰਸ਼ਨ ਦਿੱਤੇ ਅਤੇ ਉਸ ਤੋਂ ਵਰਦਾਨ ਮੰਗਣ ਲਈ ਕਿਹਾ। ਭਗਵਾਨ ਗਣੇਸ਼ ਦੇ ਆਸ਼ੀਰਵਾਦ ਨਾਲ, ਬੱਚਾ ਸਰਾਪ ਤੋਂ ਮੁਕਤ ਹੋ ਗਿਆ। ਜਿਸ ਤੋਂ ਬਾਅਦ ਬੱਚਾ ਮਾਤਾ ਪਾਰਵਤੀ ਅਤੇ ਸ਼ਿਵ ਨੂੰ ਮਿਲਣ ਕੈਲਾਸ਼ ਪਰਬਤ ਪਹੁੰਚਿਆ।ਕਿਹਾ ਜਾਂਦਾ ਹੈ ਕਿ ਜਦੋਂ ਬੱਚਾ ਭਗਵਾਨ ਸ਼ਿਵ ਨੂੰ ਮਿਲਣ ਲਈ ਕੈਲਾਸ਼ ਪਰਬਤ ਪਹੁੰਚਿਆ ਤਾਂ ਭਗਵਾਨ ਸ਼ਿਵ ਨੇ ਵੀ 21 ਦਿਨਾਂ ਤੱਕ ਗਣੇਸ਼ ਜੀ ਦਾ ਵਰਤ ਰੱਖਿਆ। ਜਿਸ ਤੋਂ ਬਾਅਦ ਮਾਤਾ ਪਾਰਵਤੀ ਦੀ ਭਗਵਾਨ ਸ਼ਿਵ ਪ੍ਰਤੀ ਨਾਰਾਜ਼ਗੀ ਦੂਰ ਹੋ ਗਈ।

ਆਓ ਜਾਣੀਏ ਵਿਨਾਇਕ ਚਤੁਰਥੀ ਪੂਜਾ ਵਿਧੀ : ਵਿਨਾਇਕ ਚਤੁਰਥੀ ਦੇ ਦਿਨ ਇੱਕ ਪੂਜਾ ਦੀ ਚੌਂਕੀ ਤਿਆਰ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਲਈ ਚੌਂਕੀ 'ਤੇ ਪੀਲੇ ਰੰਗ ਦਾ ਕੱਪੜਾ ਰੱਖੋ ਅਤੇ ਉਸ 'ਤੇ ਭਗਵਾਨ ਗਣੇਸ਼ ਜੀ ਦੀ ਮੂਰਤੀ ਰੱਖੋ। ਗਣੇਸ਼ ਜੀ ਦੇ ਸਾਹਮਣੇ ਧੂਪ-ਦੀਪ ਜਗਾਓ ਅਤੇ ਗਣੇਸ਼ ਚਾਲੀਸਾ ਦਾ ਪਾਠ ਕਰੋ। ਵਿਨਾਇਕ ਚਤੁਰਥੀ ਵਰਤ ਦੀ ਕਥਾ ਵੀ ਪੜ੍ਹੋ। ਅੰਤ ਵਿੱਚ, ਭਗਵਾਨ ਗਣੇਸ਼ ਦਾ ਧਿਆਨ ਕਰਦੇ ਹੋਏ, ਖੁਸ਼ਹਾਲੀ ਅਤੇ ਸੁੱਖ ਲਈ ਪ੍ਰਾਰਥਨਾ ਕਰੋ।

Published by:Drishti Gupta
First published:

Tags: Ganesh Chaturthi, Ganesh Chaturthi 2022, Hinduism, Religion