27 ਨਵੰਬਰ ਨੂੰ ਵਿਨਾਇਕ ਚਤੁਰਥੀ ਹੈ। ਲੋਕ ਇਸ ਦਿਨ ਵਰਤ ਰੱਖਦੇ ਹਨ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ। ਇਸ ਨਾਲ ਭਗਵਾਨ ਗਣੇਸ਼ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ। ਵਿਨਾਇਕ ਚਤੁਰਥੀ ਨੂੰ ਕਾਰੋਬਾਰ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਸੀਂ ਅੱਜ ਤੁਹਾਨੂੰ ਵਿਨਾਇਕ ਚਤੁਰਥੀ ਦੇ ਸ਼ੁਭ ਮਹੂਰਤ ਤੇ ਪੂਜਾ ਮੰਤਰ ਬਾਰੇ ਦੱਸਣ ਜਾ ਰਹੇ ਹਾਂ। ਇਸਦੇ ਨਾਲ ਹੀ ਆਓ ਜਾਣਦੇ ਹਾਂ ਕਿ ਵਿਨਾਇਕ ਚਤੁਰਥੀ ਮੌਕੇ ਤੁਹਾਨੂੰ ਕੀ ਕੀ ਉਪਾਅ ਕਰਨੇ ਚਾਹੀਦੇ ਹਨ।
ਵਿਨਾਇਕ ਚਤੁਰਥੀ ਦਾ ਸ਼ੁਭ ਮੁਹੂਰਤ
ਇਸ ਸਾਲ 26 ਨਵੰਬਰ ਨੂੰ ਵਿਨਾਇਕ ਚਤੁਰਥੀ ਹੈ। ਵਿਨਾਇਕ ਚਤੁਰਥੀ ਦਾ ਸ਼ੁਭ ਮਹੂਰਤ 26 ਨਵੰਬਰ ਨੂੰ ਸ਼ਾਮ 07:28 ਵਜੇ ਸ਼ੁਰੂ ਹੋਵੇਗਾ ਅਤੇ 27 ਨਵੰਬਰ ਸ਼ਾਮ 4:25 ਵਜੇ ਖ਼ਤਮ ਹੋਵੇਗਾ। ਇਸ ਦੌਰਾਨ ਵਿਨਾਇਕ ਚਤੁਰਥੀ ਪੂਜਾ ਦਾ ਸ਼ੁਭ ਮਹੂਰਤ 27 ਨਵੰਬਰ ਨੂੰ ਸਵੇਰੇ 11:06 ਵਜੇ ਤੋਂ ਦੁਪਹਿਰ 01:12 ਵਜੇ ਤੱਕ ਹੈ।
ਵਿਨਾਇਕ ਚਤੁਰਥੀ ਸੰਬੰਧੀ ਉਪਾਅ
ਇੱਛਾ ਪੂਰਤੀ ਲਈ
ਵਿਨਾਇਕ ਚਤੁਰਥੀ ਦੇ ਦਿਨ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਭਗਵਾਨ ਗਣੇਸ਼ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਦੇ ਹਨ। ਇਸ ਲਈ ਵਿਨਾਇਕ ਚਤੁਰਥੀ ਦੇ ਦਿਨ ਭਾਗਵਾਨ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਗਣੇਸ਼ ਦੀ ਪੂਜਾ ਕਰੋ। ਇਸ ਦੌਰਾਨ ਭਗਵਾਨ ਗਣੇਸ਼ ਦੇ ਮੱਥੇ ਉੱ ਲਾਲ ਸਿੰਦੂਰ ਲਗਾਓ ਤੇ ਮੰਤਰ ਦਾ ਜਾਪ ਕਰੋ। ਇਹ ਮੰਤਰ ਹੇਠਾਂ ਦਿੱਤੇ ਅਨੁਸਾਰ ਹੈ।
ਸਿਨ੍ਦੂਰਮ ਸ਼ੋਭਨਮ੍ ਰਕਤਮ ਸੌਭਾਗ੍ਯਮ੍ ਸੁਖਵਰ੍ਧਨਮ੍ ।
ਸ਼ੁਭਦਂ ਕਾਮਦਂ ਚੈਵ ਸਿਂਦੂਰਂ ਪ੍ਰਤਿਗ੍ਰਹਿਤਾਮ੍ ॥
ਕਰੀਅਰ ਵਿੱਚ ਤਰੱਕੀ ਲਈ
ਹਰ ਕੋਈ ਆਪਣੇ ਜੀਵਨ ਵਿੱਚ ਤਰੱਕੀ ਚਾਹੁੰਦਾ ਹੈ। ਜੀਵਨ ਤੇ ਕਰੀਅਰ ਵਿੱਚ ਤਰੱਕੀ ਹਾਸਿਲ ਕਰਨ ਲਈ ਵਿਨਾਇਕ ਚਤੁਰਥੀ ਦੇ ਦਿਨ ਗਣੇਸ਼ ਪੂਜਾ ਦੌਰਾਨ ਭਗਵਾਨ ਗਣੇਸ਼ ਨੂੰ ਹਲਦੀਆਂ ਦੀਆਂ 5 ਗੰਢਾਂ ਚੜ੍ਹਾਓ। ਇਸ ਦੌਰਾਨ ਸ਼੍ਰੀ ਗਣਧਿਪਤਯੇ ਨਮ: ਮੰਤਰ ਦਾ ਜਾਪ ਕਰੋ। ਵਿਨਾਇਕ ਚਤੁਰਥੀ ਤੋਂ ਬਿਨਾਂ ਇਸ ਉਪਾਅ ਨੂੰ ਕਿਸੇ ਵੀ ਬੁਧਵਾਰ ਨੂੰ ਕੀਤਾ ਜਾ ਸਕਦਾ ਹੈ।
ਵਪਾਰਕ ਤਰੱਕੀ ਲਈ
ਵਪਾਰਕ ਤਰੱਕੀ ਲਈ ਤੁਸੀਂ ਵਿਨਾਇਕ ਚਤੁਰਥੀ ਦੇ ਦਿਨ ਆਪਣੇ ਕਾਰੋਬਾਰੀ ਦਫ਼ਤਰ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰੋ। ਭਗਵਾਨ ਗਣੇਸ਼ ਦੀ ਮੂਰਤੀ ਖੜ੍ਹੇ ਆਸਣ ਵਿੱਚ ਹੋਣੀ ਚਾਹੀਦੀ ਹੈ ਅਤੇ ਇਸਨੂੰ ਅਜਿਹੀ ਥਾਂ ਸਥਾਪਿਤ ਕਰਨਾ ਚਾਹੀਦਾ ਹੈ ਜਿੱਥੇ ਭਗਵਾਨ ਗਣੇਸ਼ ਦੇ ਪੈਰ ਜ਼ਮੀਨ ਨੂੰ ਛੂਹ ਰਹੇ ਹੋ।
ਅਨਾਜ ਭੰਡਾਰ ਵਿੱਚ ਵਾਧੇ ਲਈ
ਭਗਵਾਨ ਗਣੇਸ਼ ਅੰਨ ਭੰਡਾਰ ਵਿੱਚ ਵਾਧਾ ਕਰਦੇ ਹਨ। ਅੰਨ ਭੰਡਾਰ ਵਿੱਚ ਵਾਧੇ ਦੇ ਲਈ ਤੁਹਾਨੂੰ ਚਤੁਰਥੀ ਵਾਲੇ ਦਿਨ ਭਗਵਾਨ ਗਣੇਸ਼ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਦੌਰਾਨ ਭਗਵਾਨ ਗਣੇਸ਼ ਦੇ ਮੰਤਰ ਓਮ ਹਸ੍ਤਿ ਪਿਸ਼ਾਚਿਨੀ ਸ੍ਵਾਹਾ ਦਾ ਘੱਟੋ-ਘੱਟ 108 ਵਾਰ ਜਾਪ ਕਰੋ।
ਰੁਕਾਵਟਾਂ ਨੂੰ ਦੂਰ ਕਰਨ ਲਈ
ਵਿਨਾਇਕ ਚਤੁਰਥੀ ਦਿਨ ਦੇ ਦਿਨ ਭਾਗਵਾਨ ਗਣੇਸ਼ ਨੂੰ ਦੁਰਵਾ ਚੜਾਉਣ ਨਾਲ, ਕਿਸੇ ਵੀ ਕੰਮ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਇਸ ਦਿਨ ਤੁਸੀਂ ਭਗਵਾਨ ਗਣੇਸ਼ ਨੂੰ ਘੱਟੋ ਘੱਟ 21 ਦੁਰਵਾ ਚੜ੍ਹਾਓ। ਧਿਆਨ ਰੱਖੋ ਕਿ ਦੁਰਵਾ ਨੂੰ ਪੂਜਾ ਸਥਾਨ ਉੱਤੇ ਰੱਖਣ ਦੀ ਬਜਾਇ ਭਗਵਾਨ ਗਣੇਸ਼ ਦੇ ਸਿਰ ਉੱਤੇ ਚੜ੍ਹਾਉਣਾ ਚਾਹੀਦਾ ਹੈ। ਇਸਦੇ ਨਾਲ ਹੀ 21 ਲੱਡੂ ਵੀ ਭਗਵਾਨ ਗਣੇਸ਼ ਨੂੰ ਚੜ੍ਹਾਓ।
ਜੀਵਨ ਵਿੱਚ ਖ਼ੁਸ਼ਹਾਲੀ ਲਈ
ਜੀਵਨ ਵਿੱਚ ਖ਼ੁਸ਼ਹਾਲੀ ਦੇ ਲਈ ਵਿਨਾਇਕ ਚਤੁਰਥੀ ਦੇ ਦਿਨ ਭਗਵਾਨ ਗਣੇਸ਼ ਨੂੰ ਮੋਦਕ ਚੜ੍ਹਾਓ। ਇਸ ਤੋਂ ਇਲਾਵਾ ਤੁਸੀਂ ਮੋਦਕ ਦੀ ਥਾਂ ਉੱਤੇ ਮੂੰਗੀ ਦੇ ਲੱਡੂ ਚੜ੍ਹਾ ਸਕਦੇ ਹੋ। ਇਸ ਨਾਲ ਭਗਾਵਨ ਗਣੇਸ਼ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ganesh, Ganesh Chaturthi, Ganesh Chaturthi 2022, Ganesh festival, Lord Ganesh