Home /News /lifestyle /

Viral Post: ਗਰਮੀ ਤੋਂ ਬਚਣ ਰਿਕਸ਼ੇ ਦੀ ਛੱਤ 'ਤੇ ਉਗਾਈ ਘਾਹ, ਦੇਖੋ ਰਿਕਸ਼ਾ ਚਾਲਕ ਦਾ ਜੁਗਾੜ

Viral Post: ਗਰਮੀ ਤੋਂ ਬਚਣ ਰਿਕਸ਼ੇ ਦੀ ਛੱਤ 'ਤੇ ਉਗਾਈ ਘਾਹ, ਦੇਖੋ ਰਿਕਸ਼ਾ ਚਾਲਕ ਦਾ ਜੁਗਾੜ

Viral Post: ਗਰਮੀ ਤੋਂ ਬਚਣ ਰਿਕਸ਼ੇ ਦੀ ਛੱਤ 'ਤੇ ਉਗਾਈ ਘਾਹ, ਦੇਖੋ ਰਿਕਸ਼ਾ ਚਾਲਕ ਦਾ ਜੁਗਾੜ (ਫਾਈਲ ਫੋਟੋ)

Viral Post: ਗਰਮੀ ਤੋਂ ਬਚਣ ਰਿਕਸ਼ੇ ਦੀ ਛੱਤ 'ਤੇ ਉਗਾਈ ਘਾਹ, ਦੇਖੋ ਰਿਕਸ਼ਾ ਚਾਲਕ ਦਾ ਜੁਗਾੜ (ਫਾਈਲ ਫੋਟੋ)

Man grow grass and plants on e-rickshaw: ਗਰਮੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਪਾਰਾ 40 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਰਿਹਾ ਹੈ। ਅਜਿਹੇ 'ਚ ਲੋਕ ਗਰਮੀ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਪਰ ਇਨ੍ਹੀਂ ਦਿਨੀਂ ਗਰਮੀ ਅਤੇ ਗਰਮ ਹਵਾਵਾਂ (ਲੂੰ) ਤੋਂ ਬਚਣ ਲਈ ਰਿਕਸ਼ਾ ਚਾਲਕ ਦੁਆਰਾ ਲਗਾਇਆ ਗਿਆ ਜੁਗਾੜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਈ-ਰਿਕਸ਼ਾ ਚਾਲਕ ਨੇ ਆਪਣੇ ਈ-ਰਿਕਸ਼ਾ ਦੀ ਛੱਤ ਉੱਤੇ ਘਾਹ ਅਤੇ ਵੇਲ਼ ਬੂਟੇ ਉਗਾਏ ਹਨ।

ਹੋਰ ਪੜ੍ਹੋ ...
  • Share this:
Man grow grass and plants on e-rickshaw: ਗਰਮੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਪਾਰਾ 40 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਰਿਹਾ ਹੈ। ਅਜਿਹੇ 'ਚ ਲੋਕ ਗਰਮੀ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਪਰ ਇਨ੍ਹੀਂ ਦਿਨੀਂ ਗਰਮੀ ਅਤੇ ਗਰਮ ਹਵਾਵਾਂ (ਲੂੰ) ਤੋਂ ਬਚਣ ਲਈ ਰਿਕਸ਼ਾ ਚਾਲਕ ਦੁਆਰਾ ਲਗਾਇਆ ਗਿਆ ਜੁਗਾੜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਈ-ਰਿਕਸ਼ਾ ਚਾਲਕ ਨੇ ਆਪਣੇ ਈ-ਰਿਕਸ਼ਾ ਦੀ ਛੱਤ ਉੱਤੇ ਘਾਹ ਅਤੇ ਵੇਲ਼ ਬੂਟੇ ਉਗਾਏ ਹਨ।ਤੁਹਾਨੂੰ ਦੱਸ ਦੇਈਏ ਕਿ ਗ੍ਰੀਨ ਬੈਲਟ ਐਂਡ ਰੋਡ ਇੰਸਟੀਚਿਊਟ ਦੇ ਪ੍ਰਧਾਨ ਐਰਿਕ ਸੋਲਹੇਮ ਨੇ ਹਾਲ ਹੀ 'ਚ ਟਵਿਟਰ 'ਤੇ ਇਸ ਈ-ਰਿਕਸ਼ੇ ਵਾਲੇ ਦੀ ਫੋਟੋ ਪੋਸਟ ਕੀਤੀ ਹੈ। ਘਾਹ ਅਤੇ ਵੇਲ ਬੂਟਿਆਂ ਨਾਲ ਭਰਿਆ ਉਸਦਾ ਈ-ਰਿਕਸ਼ਾ ਬਹੁਤ ਹੀ ਵਿਲੱਖਣ ਲੱਗ ਰਿਹਾ ਹੈ। ਉਸਨੇ ਗਰਮੀ ਤੋਂ ਬਚਣ ਲਈ ਰਿਕਸ਼ੇ 'ਤੇ ਪੌਦੇ ਉਗਾਏ ਹਨ। ਫੋਟੋ ਦੇ ਨਾਲ ਐਰਿਕ ਨੇ ਲਿਖਿਆ ਹੈ ਕਿ ਇਸ ਭਾਰਤੀ ਵਿਅਕਤੀ ਨੇ ਆਪਣੇ ਰਿਕਸ਼ੇ 'ਤੇ ਘਾਹ ਉਗਾਇਆ ਹੈ ਤਾਂ ਜੋ ਉਹ ਗਰਮੀਆਂ ਵਿੱਚ ਵੀ ਆਪਣੇ ਆਪ ਨੂੰ ਠੰਡਾ ਰੱਖ ਸਕੇ। ਇਹ ਇੱਕ ਸ਼ਾਨਦਾਰ ਵਿਚਾਰ ਹੈ।

ਜ਼ਿਕਰਯੋਗ ਹੈ ਕਿ ਇਸ ਟ੍ਰਿਕ ਦੀ ਵਰਤੋਂ ਕਰਨ ਨਾਲ ਵਿਅਕਤੀ ਨਾ ਸਿਰਫ ਆਪਣੇ ਆਪ ਨੂੰ ਠੰਡਾ ਰੱਖੇਗਾ, ਸਗੋਂ ਇਹ ਪੌਦੇ ਰਿਕਸ਼ੇ 'ਤੇ ਬੈਠੇ ਯਾਤਰੀਆਂ ਨੂੰ ਵੀ ਕਾਫੀ ਰਾਹਤ ਦੇਣਗੇ। ਜਿੱਥੇ ਲੋਕ ਉਸ ਵਿਅਕਤੀ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਹ ਵਿਵਾਦ ਖੜ੍ਹਾ ਹੋ ਗਿਆ ਹੈ ਕਿ ਵਿਅਕਤੀ ਭਾਰਤੀ ਹੈ ਜਾਂ ਬੰਗਲਾਦੇਸ਼ੀ।

ਇਸ ਫੋਟੋ ਨੂੰ 21 ਹਜ਼ਾਰ ਦੇ ਕਰੀਬ ਲਾਈਕਸ ਮਿਲ ਚੁੱਕੇ ਹਨ ਜਦਕਿ 2 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਜਿੱਥੇ ਭਾਰਤੀ ਇਸ ਸ਼ਖਸ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਬੰਗਲਾਦੇਸ਼ ਦੇ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਫੋਟੋ ਬੰਗਲਾਦੇਸ਼ ਦੀ ਹੈ। ਇਕ ਵਿਅਕਤੀ ਨੇ ਲਿਖਿਆ ਕਿ ਇਹ ਭਾਰਤ ਦੀ ਕਾਢ ਨਹੀਂ, ਬੰਗਲਾਦੇਸ਼ ਦੀ ਕਾਢ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੋਰਡ ਵਿੱਚ ਪਿੱਛੇ ਮੁੜ ਕੇ ਬੰਗਲਾ ਭਾਸ਼ਾ ਲਿਖੀ ਹੋਈ ਹੈ ਅਤੇ ਅਜਿਹੇ ਰਿਕਸ਼ੇ ਢਾਕਾ ਵਿੱਚ ਚੱਲਦੇ ਹਨ। ਇਸ ਤੋਂ ਇਲਾਵਾ ਇਸੇ ਤਰ੍ਹਾਂ ਦੇ ਘਾਹ ਨਾਲ ਭਰੇ ਆਟੋ ਦੀ ਫੋਟੋ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਢਾਕਾ ਵਿੱਚ ਅਜਿਹੇ ਹੋਰ ਆਟੋ ਵੀ ਚੱਲਦੇ ਹਨ। ਭਾਰਤੀਆਂ ਨੇ ਇਹ ਕਹਿੰਦੇ ਹੋਏ ਵਿਰੋਧ ਜਤਾਇਆ ਹੈ ਕਿ ਸੰਭਵ ਹੈ ਕਿ ਇਹ ਈ-ਰਿਕਸ਼ਾ ਕੋਲਕਾਤਾ ਜਾਂ ਪੱਛਮੀ ਬੰਗਾਲ ਦੇ ਕਿਸੇ ਸ਼ਹਿਰ ਦਾ ਹੋਵੇ।
Published by:rupinderkaursab
First published:

Tags: Ajab Gajab News, Internet, Viral, Viral video

ਅਗਲੀ ਖਬਰ