ਇਕ ਬਾਇਕ ਉਤੇ 7 ਲੋਕ ਸਵਾਰ, ਪੁਲਿਸ ਅਫਸਰ ਨੇ ਜੋੜੇ ਹੱਥ, ਵਾਇਰਲ ਫੋਟੋ...

Viral Photo: ਇਕ ਬਾਇਕ ਉਤੇ 7 ਲੋਕ ਸਵਾਰ, ਪੁਲਿਸ ਅਫਸਰ ਨੇ ਜੋੜੇ ਹੱਥ, ਵਾਇਰਲ ਫੋਟੋ...
- news18-Punjabi
- Last Updated: January 9, 2021, 12:54 PM IST
ਸੋਸ਼ਲ ਮੀਡੀਆ ਉਤੇ ਇਕ ਤਸਵੀਰ ਜ਼ੋਰਸ਼ੋਰ ਨਾਲ ਵਾਇਰਲ ਹੋ ਰਹੀ ਹੈ। ਇਹ ਤਸਵੀਰ ਲੋਕਾਂ ਨੂੰ ਹੈਰਾਨ ਵੀ ਕਰ ਰਹੀ ਹੈ। ਇਸ ਤਸਵੀਰ ਵਿਚ ਇਕ ਮੋਟਰਸਾਇਕਲ ਉਤੇ 7 ਲੋਕ ਸਵਾਰ ਹਨ। ਸਾਹਮਣੇ ਖੜ੍ਹਾ ਪੁਲਿਸ ਵਾਲਾ ਇਸ ਨੂੰ ਵੇਖ ਕੇ ਹੱਥ ਜੋੜ ਰਿਹਾ ਹੈ।
ਇਸ ਬਾਇਕ ਉਤੇ ਪੂਰਾ ਪਰਿਵਾਰ ਸਵਾਰ ਹੈ। ਬਾਇਕ ਦੇ ਅੱਗੇ 3 ਬੱਚੇ, ਇਸ ਤੋਂ ਬਾਅਦ ਬੱਚਿਆਂ ਦਾ ਪਿਤਾ। ਫਿਰ ਇਕ ਬੱਚਾ ਤੇ ਫਿਰ ਬੱਚਿਆਂ ਦੀ ਮਾਂ ਤੇ ਉਸ ਦੀ ਗੋਦ ਵਿਚ ਇਕ ਛੋਟਾ ਬੱਚਾ ਸਵਾਰ ਹੈ। ਇਹ ਫੋਟੋ ਹੋਰ ਵੀ ਖਿੱਚ ਦਾ ਕੇਂਦਰ ਇਸ ਲਈ ਬਣ ਰਹੀ ਹੈ ਕਿ ਬਾਇਕ ਦੇ ਸਾਹਮਣੇ ਇਕ ਪੁਲਿਸ ਅਫਸਰ ਹੱਥ ਜੋੜ ਕੇ ਖੜ੍ਹਾ ਹੈ। ਉਹ ਇਨ੍ਹਾਂ ਸਵਾਰਾਂ ਨੂੰ ਬੇਨਤੀ ਕਰ ਰਿਹਾ ਤੇ ਨਾਲ ਇਹ ਵੀ ਸੋਚ ਰਿਹਾ ਹੈ ਕਿ ਹੁਣ ਇਨ੍ਹਾਂ ਨੂੰ ਕਿਹਾ ਕੀ ਜਾਵੇ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਤਸਵੀਰ ਬਿਹਾਰ ਦੇ ਢਾਕਾ ਦੀ ਹੈ। ਇਹ ਢਾਕਾ ਬੰਗਲਾਦੇਸ਼ ਵਾਲਾ ਨਹੀਂ ਬਲਕਿ ਬਿਹਾਰ ਦਾ ਹੈ। ਢਾਕਾ ਨਾਮ ਦਾ ਇਹ ਸ਼ਹਿਰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਹੈ। ਢਾਕਾ ਥਾਣੇ ਵਿੱਚ ਤਾਇਨਾਤ ਦਰੋਗਾ ਚੰਦਨ ਬਾਈਕ ਸਵਾਰ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰ ਰਿਹਾ ਹੈ। ਲੋਕ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।