ਸੋਸ਼ਲ ਮੀਡੀਆ ਉਤੇ ਰਾਤੋਂ ਰਾਤ ਸਟਾਰ ਬਣੇ ਇਹ ਬੱਚੇ, ਕਈ ਬਾਲੀਵੁਡ ਸਟਾਰਾਂ ਨੇ ਪੁੱਛਿਆ ਇਨ੍ਹਾਂ ਦਾ ਪਤਾ...


Updated: February 5, 2019, 4:17 PM IST
ਸੋਸ਼ਲ ਮੀਡੀਆ ਉਤੇ ਰਾਤੋਂ ਰਾਤ ਸਟਾਰ ਬਣੇ ਇਹ ਬੱਚੇ, ਕਈ ਬਾਲੀਵੁਡ ਸਟਾਰਾਂ ਨੇ ਪੁੱਛਿਆ ਇਨ੍ਹਾਂ ਦਾ ਪਤਾ...

Updated: February 5, 2019, 4:17 PM IST
ਸੋਸ਼ਲ ਮੀਡੀਆ ਉਤੇ ਰਾਤੋਂ ਰਾਤ ਸਟਾਰ ਬਣਦੇ ਲੋਕਾਂ ਦੀਆਂ ਕਹਾਣੀਆਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਹਾਲ ਹੀ ਵਿਚ ਸੋਸ਼ਲ ਮੀਡੀਆ ਉਤੇ 'ਸੈਲਫੀ' ਲੈਂਦੇ ਕੁਝ ਬੱਚਿਆਂ ਦੀ ਫੋਟੋ ਵਾਇਰਲ ਹੋਈ ਹੈ। ਜਿਸ ਨੂੰ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਆਪਣੇ ਟਵੀਟਰ ਤੇ ਇੰਸਟਾਗ੍ਰਾਮ ਉਤੇ ਧੜੱਲੇ ਨਾਲ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ ਉਤੇ 5 ਬੱਚਿਆਂ ਦੀ ਸੈਲਫੀ ਲੈਂਦੇ ਦੀ ਤਸਵੀਰ ਦਰਅਸਲ ਸਮਾਰਟ ਫੋਨ ਨਾਲ ਨਹੀਂ ਸਗੋਂ ਚੱਪਲ ਨਾਲ ਹੈ।

ਬੱਚਿਆਂ ਦੇ ਇਸ ਅੰਦਾਜ਼ ਦੀ ਵੱਡੇ ਪੱਧਰ ਉਤੇ ਚਰਚਾ ਹੋ ਰਹੀ ਹੈ। ਜਿਸ ਨੂੰ ਉਘੇ ਅਦਾਕਾਰ ਅਮਿਤਾਭ ਬਚਨ, ਬੋਮਨ ਈਰਾਨੀ, ਅਨੂਪਮ ਖੇਰ ਤੇ ਸੁਨੀਲ ਸ਼ੈਟੀ ਸਮੇਤ ਹੋਰਾਂ ਨੇ ਸ਼ੇਅਰ ਕੀਤਾ ਹੈ। ਕੋਈ ਇਸ ਨੂੰ ਫੇਸਬੁਕ ਸਟੇਟਸ ਬਣਾ ਰਿਹਾ ਹੈ ਤੇ ਕੋਈ ਰੀ-ਟਵੀਟ ਕਰ ਰਿਹਾ ਹੈ। ਇਸ ਤਸਵੀਰ ਨੂੰ ਮਸ਼ਹੂਰ ਫੋਟੋਗ੍ਰਾਫਰ ਅਤੁਲ ਕਾਸਬੇਕਰ ਨੇ ਆਪਣੇ ਟਵੀਟਰ ਅਕਾਊਂਟ ਤੋਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੇਰੇ ਕੋਲ ਇਹ ਫੋਟੋ ਇਕ ਟੈਕਸਟ ਮੈਸੇਜ ਉਤੇ ਆਈ ਸੀ। ਜਿਸ ਨੂੰ ਵੇਖ ਕੇ ਮੈਂ ਬੱਸ ਮੁਸਕਰਾ ਰਿਹਾ ਹਾਂ। ਇਹ ਅਜਿਹੀ ਤਸਵੀਰ ਹੈ ਜਿਸ ਨੂੰ ਵੇਖ ਕੇ ਮਨ ਵਿਚ ਕਈ ਸਵਾਲ ਆਉਣਗੇ। ਜੇਕਰ ਇਹ ਬੱਚੇ ਕਿਸੇ ਨੂੰ ਵਿਖਾਈ ਦੇਣ ਤਾਂ ਮੈਂ ਇਨ੍ਹਾਂ ਨੂੰ ਗਿਫਟ ਦੇਣਾ ਚਾਹੁੰਦਾ ਹਾਂ। ਅਮਿਤਾਭ ਬਚਨ ਨੇ ਪੁੱਛਿਆ ਹੈ ਕਿ ਕੀ ਇਹ ਤਸਵੀਰ ਫੋਟੋਸ਼ਾਪ ਕੀਤੀ ਗਈ ਹੈ।

First published: February 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...