Viral Dog Video: ਤੁਸੀਂ ਅਕਸਰ ਜਾਨਵਰਾਂ ਦੀਆਂ ਵੀਡੀਓਜ਼ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਕਈ ਵਾਰ ਘਰੇਲੂ ਸਮਝੇ ਜਾਣ ਵਾਲੇ ਜਾਨਵਰਾਂ ਦੀਆਂ ਹੈਰਾਨ ਕਰ ਦੇਣ ਵਾਲਿਆਂ ਵੀਡਿਓਜ਼ ਵੀ ਸਾਹਮਣੇ ਆਉਂਦੀਆਂ ਹਨ। ਇਨਸਾਨਾਂ ਦੇ ਸਭ ਤੋਂ ਚੰਗੇ ਦੋਸਤ, ਸਭ ਤੋਂ ਸੂਝਵਾਨ ਅਤੇ ਇਨਸਾਨ ਦੇ ਸਭ ਤੋਂ ਕਰੀਬ ਮੰਨੇ ਜਾਂਦੇ ਕੁੱਤੇ ਦੇ ਮੂੰਹ ਵਿੱਚ ਇਨਸਾਨ ਦਾ ਸਿਰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਕੱਟਿਆ ਹੋਇਆ ਸਿਰ ਲੈ ਕੇ ਦੌੜਦਾ ਕੁੱਤਾ ਕਿਸੇ ਅਜਿਹੇ ਕੋਨੇ ਦੀ ਤਲਾਸ਼ ਕਰ ਰਿਹਾ ਸੀ ਜਿੱਥੇ ਉਹ ਮਨੁੱਖੀ ਸਿਰ ਦਾ ਸਵਾਦ ਲੈ ਸਕੇ। ਤਸਵੀਰਾਂ ਡਰਾਉਣੀਆਂ ਹਨ।
ਮੈਕਸੀਕੋ ਦੀਆਂ ਸੜਕਾਂ 'ਤੇ ਕੁੱਤੇ ਨੂੰ ਮੂੰਹ 'ਚ ਮਨੁੱਖੀ ਸਿਰ ਦਬਾ ਕੇ ਭੱਜਦੇ ਦੇਖ ਕੇ ਇਲਾਕੇ 'ਚ ਹੜਕੰਪ ਮਚ ਗਿਆ। ਇਹ ਮਾਮਲਾ ਦੇਖਦੇ ਹੀ ਦੇਖਦੇ ਪੂਰੇ ਸ਼ਹਿਰ 'ਚ ਅੱਗ ਵਾਂਗ ਫੈਲ ਗਿਆ। ਜਿੱਥੋਂ ਕੁੱਤੇ ਨੇ ਕੱਟਿਆ ਹੋਇਆ ਸਿਰ ਚੁੱਕਿਆ, ਉੱਥੇ 'ਅਗਲਾ ਸਿਰ ਤੇਰਾ ਹੋਵੇਗਾ' ਲਿਖਿਆ ਹੋਇਆ ਸੀ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਨੁੱਖੀ ਸਿਰ ਮੂੰਹ 'ਚ ਪਾ ਕੇ ਘੁੰਮਣ ਵਾਲੇ ਕੁੱਤੇ ਨੇ ਦਹਿਸ਼ਤ ਪੈਦਾ ਕਰ ਦਿੱਤੀ
ਜਾਂਚ ਵਿੱਚ ਲੱਗੇ ਅਧਿਕਾਰੀ ਇਸ ਘਟਨਾ ਵਿੱਚ ਡਰੱਗ ਮਾਫੀਆ ਦਾ ਹੱਥ ਦੱਸ ਰਹੇ ਹਨ। ਕਿਹਾ ਜਾਂਦਾ ਹੈ ਕਿ ਕੱਟੇ ਹੋਏ ਸਿਰ ਦੀ ਵਰਤੋਂ ਪੁਲਿਸ ਅਤੇ ਅਧਿਕਾਰੀਆਂ ਨੂੰ ਡਰਾਉਣ ਲਈ ਕੀਤੀ ਗਈ ਸੀ। ਮੈਕਸੀਕਨ ਅਧਿਕਾਰੀਆਂ ਮੁਤਾਬਕ ਸਿਰ ਮੋਂਟੇ ਐਸਕੋਬੇਡੋ ਇਲਾਕੇ ਦੇ ਇੱਕ ਏਟੀਐਮ ਵਿੱਚ ਛੱਡ ਦਿੱਤਾ ਗਿਆ ਸੀ। ਉੱਥੇ ਸਿਰ ਦੇ ਨਾਲ ਧਮਕੀ ਭਰਿਆ ਸੰਦੇਸ਼ ਵੀ ਮਿਲਿਆ ਹੈ। ਜਿਸ 'ਤੇ ਲਿਖਿਆ ਸੀ 'ਅਗਲਾ ਸਿਰ ਤੇਰਾ ਹੋਵੇਗਾ'। ਇਸ ATM 'ਚੋਂ ਕੁੱਤੇ ਨੇ ਮਨੁੱਖ ਦਾ ਸਿਰ ਚੁੱਕ ਲਿਆ ਅਤੇ ਭੋਜਨ ਲਈ ਸੁੰਨਸਾਨ ਇਲਾਕੇ ਦੀ ਭਾਲ 'ਚ ਘੁੰਮਣ ਲੱਗਾ। ਜਿਸ ਦੀ ਵੀਡੀਓ ਕੁਝ ਲੋਕਾਂ ਨੇ ਆਪਣੇ ਕੈਮਰੇ 'ਚ ਕੈਦ ਕਰ ਲਈ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੇ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਅਧਿਕਾਰੀਆਂ ਮੁਤਾਬਕ ਇਸ ਘਟਨਾ ਪਿੱਛੇ ਜੈਲੀਸਕੋ ਨੁਏਵਾ ਜਨਰੇਸੀਓਨ ਡਰੱਗ ਮਾਫੀਆ (ਸੀਜੇਐਨਜੀ) ਦਾ ਹੱਥ ਹੋ ਸਕਦਾ ਹੈ। ਜਿਸ ਨੇ ਕੱਟੇ ਹੋਏ ਸਿਰਾਂ ਰਾਹੀਂ ਨਸ਼ਿਆਂ ਵਿਰੁੱਧ ਕੰਮ ਕਰ ਰਹੇ ਅਧਿਕਾਰੀਆਂ ਅਤੇ ਨਸ਼ਾ ਵਿਰੋਧੀ ਮਾਫੀਆ ਨੂੰ ਭਿਆਨਕ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਹੈ।
Dog running down the street with a human head. #dogs #head #mexico #running #crazyvideos #wtfvideos #lookatthis💩 #huemongrind pic.twitter.com/vob1vUAfKM
— the HUEMON GRIND (@SuperHuemon) October 28, 2022
ਖਤਰਨਾਕ ਡਰੱਗ ਮਾਫੀਆ ਨੇ ਕੱਟੇ ਸਿਰ ਦੀ ਨਾਲ ਦਿੱਤੀ ਧਮਕੀ !
ਦੱਸਣਯੋਗ ਹੈ ਕਿ ਦਹਿਸ਼ਤ ਨਾਲ ਭਰੀ ਇਹ ਘਟਨਾ ਮੈਕਸੀਕੋ ਦੇ ਜ਼ਕਾਟੇਕਸ ਇਲਾਕੇ ਦੀ ਹੈ। ਜਿੱਥੇ ਲੋਕਾਂ ਨੇ ਰਾਤ ਦੇ ਹਨੇਰੇ 'ਚ ਸੜਕ 'ਤੇ ਇੱਕ ਕੁੱਤੇ ਨੂੰ ਮਨੁੱਖੀ ਸਿਰ ਦੇ ਨਾਲ ਘੁੰਮਦੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਮੈਕਸੀਕੋ ਦਾ ਜੈਕੇਟੇਕਸ ਖੇਤਰ ਅਕਸਰ ਹਿੰਸਾ ਨਾਲ ਪ੍ਰਭਾਵਿਤ ਹੁੰਦਾ ਹੈ। ATM 'ਤੇ ਕੱਟੇ ਹੋਏ ਸਿਰ ਦੇ ਨਾਲ ਛੱਡੇ ਗਏ ਸੰਦੇਸ਼ 'ਤੇ ਕਥਿਤ ਤੌਰ 'ਤੇ ਜੈਲੀਸਕੋ ਨਿਊ ਜਨਰੇਸ਼ਨ ਕਾਰਟੈਲ (CJNG) ਦੇ ਦਸਤਖਤ ਸਨ, ਜੋ ਕਿ ਐਲ ਮੇਨਚੋ ਦੀ ਅਗਵਾਈ ਵਾਲੇ ਦੁਨੀਆ ਦੇ ਸਭ ਤੋਂ ਖਤਰਨਾਕ ਕਾਰਟੈਲਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਜਾਂਚ 'ਚ ਸ਼ਾਮਲ ਅਧਿਕਾਰੀਆਂ ਮੁਤਾਬਕ ਕੁੱਤੇ ਦੇ ਮੂੰਹ ਵਿੱਚ ਜਿਸਦਾ ਸਿਰ ਸੀ ਉਸ ਦੀ ਬਾਕੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ , ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Dog, Viral video, Weird news