• Home
  • »
  • News
  • »
  • lifestyle
  • »
  • VIRAL VIDEO BOY SITTING IN BOILING WATER VIDEO ACTUALLY FROM 2019 TWITTER SAYS MAGIC TRICK GH AK

Video ਵੇਖ ਉੱਡ ਜਾਣਗੇ ਤੁਹਾਡੇ ਹੋਸ਼, ਉਬਲਦੇ ਹੋਏ ਪਾਣੀ ਦੀ ਕੜਾਹੀ 'ਚ ਬੈਠ ਗਿਆ ਬੱਚਾ

ਅਕਸਰ, ਲੋਕਾਂ ਦੇ ਅਜੀਬੋਗਰੀਬ ਵੀਡੀਓ ਦੇਖ ਕੇ ਅਸੀਂ ਆਪਣਾ ਮਨੋਰੰਜਨ ਕਰਦੇ ਹਾਂ ਪਰ ਹੁਣ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਸੱਚਮੁਚ ਤੁਹਾਡੇ ਹੋਸ਼ ਉਡਾ ਦੇਵੇਗਾ।

Video ਵੇਖ ਉੱਡ ਜਾਣਗੇ ਤੁਹਾਡੇ ਹੋਸ਼, ਉਬਲਦੇ ਹੋਏ ਪਾਣੀ ਦੀ ਕੜਾਹੀ 'ਚ ਬੈਠ ਗਿਆ ਬੱਚਾ (Photo- news18english)

Video ਵੇਖ ਉੱਡ ਜਾਣਗੇ ਤੁਹਾਡੇ ਹੋਸ਼, ਉਬਲਦੇ ਹੋਏ ਪਾਣੀ ਦੀ ਕੜਾਹੀ 'ਚ ਬੈਠ ਗਿਆ ਬੱਚਾ (Photo- news18english)

  • Share this:
    ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਨੂੰ ਹਰ ਗੁਜ਼ਰ ਰਹੇ ਦਿਨ ਨਾਲ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਅਕਸਰ, ਲੋਕਾਂ ਦੇ ਅਜੀਬੋਗਰੀਬ ਵੀਡੀਓ ਦੇਖ ਕੇ ਅਸੀਂ ਆਪਣਾ ਮਨੋਰੰਜਨ ਕਰਦੇ ਹਾਂ ਪਰ ਹੁਣ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਸੱਚਮੁਚ ਤੁਹਾਡੇ ਹੋਸ਼ ਉਡਾ ਦੇਵੇਗਾ। ਜ਼ਰਾ ਸੋਚੋ, ਜੇ ਗਰਮ ਚਾਹ, ਦੁੱਧ ਜਾਂ ਪਾਣੀ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਡਿੱਗਦਾ ਹੈ, ਤਾਂ ਸਾਡਾ ਕੀ ਹਾਲ ਹੁੰਦਾ ਹੈ। ਪਰ, ਇੱਕ ਛੋਟੇ ਬੱਚੇ ਦੀ ਅਜਿਹੀ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ। ਵੀਡੀਓ ਦੇਖਣ ਤੋਂ ਬਾਅਦ, ਤੁਸੀਂ ਸੋਚਦੇ ਰਹੋਗੇ ਕਿ ਜੋ ਤੁਸੀਂ ਵੇਖ ਰਹੇ ਹੋ ਉਹ ਸੱਚ ਵੀ ਹੈ ਜਾਂ ਨਹੀਂ ? ਕਿਉਂਕਿ ਕੋਈ ਵੀ ਸਮਾਧੀ ਲਾ ਕੇ ਉਬਲਦੇ ਪਾਣੀ ਵਿੱਚ ਬੈਠਣ ਦੀ ਕਲਪਨਾ ਵੀ ਨਹੀਂ ਕਰ ਸਕਦਾ। ਇਹ ਵੀਡੀਓ ਕਿੱਥੋਂ ਦੀ ਹੈ, ਕਦੋਂ ਦੀ ਹੈ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ, ਇੰਟਰਨੈਟ 'ਤੇ ਇਸ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

    ਇਸ ਵੀਡੀਓ ਨੂੰ ਸੰਦੀਪ ਬਿਸ਼ਟ ਨਾਂ ਦੇ ਟੱਵਿਟਰ ਯੂਜ਼ਰ ਨੇ ਸਾਂਝਾ ਕੀਤਾ ਹੈ। ਵੀਡੀਓ ਦੇ ਨਾਲ, ਉਸਨੇ ਕੈਪਸ਼ਨ ਵਿੱਚ ਲਿਖਿਆ ਹੈ - ਇਹ 2021 ਦਾ ਭਾਰਤ ਹੈ। ਹਾਲਾਂਕਿ, ਉਸ ਨੇ ਇਹ ਵੀਡੀਓ ਕਦੋਂ ਅਤੇ ਕਿੱਥੇ ਫਿਲਮਾਇਆ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹੁਣ ਤੱਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਹ ਨੰਬਰ ਹੋਰ ਵੱਧ ਰਹੇ ਹਨ।



    ਵਾਇਰਲ ਹੋ ਰਹੇ ਇਸ ਵੀਡੀਓ ਵਿੱਚ, ਤੁਸੀਂ ਵੇਖ ਸਕਦੇ ਹੋ ਕਿ ਇੱਕ ਬੱਚਾ ਉਬਲਦੇ ਪਾਣੀ ਨਾਲ ਭਰੀ ਹੋਈ ਕੜਾਹੀ ਵਿੱਚ ਹੱਥ ਜੋੜ ਕੇ ਮਨਨ ਕਰ ਰਿਹਾ ਹੈ। ਕੜਾਹੀ ਵਿੱਚ ਭਰਿਆ ਪਾਣੀ ਉਬਲਦਾ ਹੋਇਆ ਵੇਖਿਆ ਜਾ ਸਕਦਾ ਹੈ, ਜਦੋਂ ਕਿ ਬਾਕੀ ਦਾ ਹਿੱਸਾ ਫੁੱਲਾਂ ਨਾਲ ਢਕਿਆ ਨਜ਼ਰ ਆ ਰਿਹਾ ਹੈ। ਆਲੇ ਦੁਆਲੇ ਲੋਕਾਂ ਦੀ ਭੀੜ ਹੈ, ਲੋਕ ਬੱਚੇ ਨੂੰ ਹੈਰਾਨੀ ਨਾਲ ਵੇਖ ਰਹੇ ਹਨ। ਕੁਝ ਲੋਕ ਮੋਬਾਈਲ ਤੋਂ ਵੀਡੀਓ ਵੀ ਬਣਾ ਰਹੇ ਹਨ। ਤੁਸੀਂ ਵੇਖ ਸਕਦੇ ਹੋ ਕਿ ਕੜਾਹੀ ਨੂੰ ਚੁੱਲ੍ਹੇ ਉੱਤੇ ਰੱਖਿਆ ਗਿਆ ਹੈ ਅਤੇ ਇਸ ਦੀ ਲੱਕੜ ਧੂੰਏਂ ਨਾਲ ਸੜ ਰਹੀ ਹੈ। ਬੱਚੇ ਦੇ ਪਿਛਲੇ ਪਾਸੇ ਇੱਕ ਪੋਸਟਰ ਵੀ ਲਗਾਇਆ ਗਿਆ ਹੈ, ਜਿਸ ਉੱਤੇ ਭਗਤ ਪ੍ਰਹਿਲਾਦ ਲਿਖਿਆ ਹੋਇਆ ਹੈ।
    Published by:Ashish Sharma
    First published: